ooo

Friday, 17 June 2016

ਇਨੂੰ ਕਹਿੰਦੇ ਕੁਛੜ ਬਹਿ ਕੇ ਦਾੜ੍ਹੀ ਖੋਹਣਾ

ਇਨੂੰ ਕਹਿੰਦੇ ਕੁੱਛੜ ਬਹਿ ਕੇ ਦਾੜ੍ਹੀ ਖੋਹਣਾ

SLAPPING SOME ONE WHILE SITTING IN HIS LAP
Gursharan does it with Inder Ghagga

ਇਥੇ ਘੱਗੇ ਤੇ ਗੁਰਸ਼ਰਨ ਦੀ ਟੈਲੀਫੋਨ ਤੇ ਹੋਈ ਗਲ ਬਾਤ ਦੀ ਰਿਕਾਡਿੰਗ ਹੈ।
ਜਿਸ ਨੂੰ ਘੱਗੇ ਨੇ ਆਪ ਹੀ ਨੈੱਟ ਤੇ ਪਾਇਆ ਲਗਦਾ ਹੈ।

ਪ੍ਰੋ. ਗੁਰਸ਼ਰਨਜੀਤ ਨੇ ਕਿਤਾਬ ਲਿਖੀ ਤੇ ਨਕਲੀ ਪ੍ਰੋਫੈਸਰ ਬਣੇ ਇੰਦਰ ਘੱਗੇ ਦੇ ਵਿਚਾਰ ਜਾਨਣੇ ਚਾਹੇ। ਘੱਗਾ ਕਿਤਾਬ ਵੇਖ ਕੇ ਸੜ ਬਲ ਕੋਲਾ ਹੋ ਗਿਆ ਕਿ ਲੇਖਕ ਅੱਜ ਵੀ ਪ੍ਰੰਪਰਾ ਨੂੰ ਪਾਲੀ ਜਾ ਰਹੇ ਨੇ।ਕਿਉਕਿ ਗੁਰਸ਼ਰਨ ਆਪ ਵੀ ਕਿਸੇ ਵੇਲੇ ਇਨ੍ਹਾਂ ਨਾਲ ਸੀ। ਖੈਰ ਪਹਿਲੇ 15 ਕੁ ਮਿੰਟ ਕਿਤਾਬ ਬਾਰੇ ਗੱਲਾਂ ਨੇ ਉਸ ਉਪਰੰਤ ਗੁਰਸ਼ਰਨ ਨੇ ਨਕਲੀ ਮਿਸ਼ਨਰੀਆਂ ਨੂੰ ਨੰਗੇ ਕਰਕੇ ਰੱਖ ਦਿਤਾ।ਇਨਾਂ ਨਾਸਤਕਾਂ ਦਾ ਕੱਛਾ ਵੀ ਲਾਹ ਦਿਤਾ।ਗੁਰਸ਼ਰਨ ਨੇ ਘੱਗੇ ਨੂੰ ਸ਼ੀਸ਼ਾ ਵਿਖਾਇਆ ਕਿ ਕਿਥੇ ਹੈ ਅੱਜ ਤੁਹਾਡਾ ਦਰਸ਼ੋ ਰਾਗੀ। ਤੁਹਾਨੂੰ ਤੇ ਧੂੰਦੇ ਨੂੰ ਹੁਣ ਕੋਈ ਗੁਰਦੁਆਰੇ ਨਹੀ ਵੜ੍ਹਨ ਦਿੰਦਾ। ਸ਼ਰਮਿੰਦਾ ਹੋਇਆ ਕਹਿੰਦਾ ਕਿ ਗੁਰਦੁਆਰੇ ਦੀ ਕੀ ਜਰੂਰਤ ਮੈਂ ਆਪਣੇ ਘਰੋਂ ਹੀ ਦੁਨੀਆਂ ਵਿਚ ਪਹੁੰਚ ਜਾਂਨਾ ਵਾਂ (ਭਾਵ ਇੰਟਰਨੈਟ ਜਰੀਏ)।
 ਵੈਸੇ ਤਾਂ ਪਤਾ ਹੀ ਹੈ ਪਰ ਇਨਾਂ ਦੀਆਂ ਗੱਲਾਂ ਬਾਤਾਂ ਸਬੂਤ ਹਨ ਕਿ ਇਨਾਂ ਨਕਲੀ ਮਿਸ਼ਨਰੀਆਂ ਨੂੰ ਸਰਕਾਰੀ ਅਜੈਂਸੀ ਦੀ ਮਾਇਕ ਮਦਦ ਹਾਸਲ ਹੈ।ਗੁਰਸ਼ਰਨ ਨੇ ਜਦੋਂ ਕਿਹਾ ਕਿ ਮਾਇਆ ਦੀ ਤਾ ਸਾਨੂੰ ਵੀ ਅਗਲੇ ਥੁੱੜ ਨਹੀ ਆਉਣ ਦਿੰਦੇ ਘੱਗਾ ਚੁੱਪ ਹੋ ਗਿਆ। ਸਾਰੀ ਗਲ ਬਾਤ ਵਿਚ ਤੁਸੀ ਮਹਿਸੂਸ ਕਰੋਗੇ ਕਿ ਘੱਗੇ ਦਾ ਨਿਸ਼ਾਨਾਂ ਸਿੱਖੀ ਨੂੰ ਰੋਲਣਾ ਹੈ ਉਹਦੇ ਹਿਰਦੇ ਵਿਚ ਸਿੱਖੀ ਪ੍ਰਤੀ ਕੋਈ ਸ਼ਰਧਾ ਜਾਂ ਪ੍ਰਚਾਰ ਦੀ ਕੋਈ ਭਾਵਨਾ ਨਹੀ ਹੈ। ਉਹ ਨਹੀ ਚਾਹੁੰਦਾ ਕਿ ਸਿੱਖੀ ਫਲੇ ਫੁਲੇ। ਉਹ ਬਸ ਇਹੋ ਚਾਹੁੰਦਾ ਹੈ ਕਿ ਸਿੱਖੀ ਦੀ ਜੋ ਐਸਟੈਬਲਿਸ਼ਮਿੰਟ (ਸਥਾਪਨਾ) ਹੈ ਉਨੂੰ ਖਤਮ ਕਰ ਦਿਓ।
 ਪਿਆਰੇ ਪਾਠਕੋ ਜਦੋਂ ਕਿਸੇ ਧਰਮ ਦੀ ਪ੍ਰੰਪਰਾਂ ਤੋਂ ਲੋਕਾਂ ਨੂੰ ਵਿਸ਼ਵਾਸ਼ ਉਠ ਜਾਵੇ ਉਹ ਧਰਮ ਖਤਮ। ਜੇ ਤੁਹਾਨੂੰ ਭਰੋਸਾ ਦੁਆ ਦਿਤਾ ਜਾਵੇ ਕਿ ਨਾਮ ਸਿਮਰਨ ਗੁਰਬਾਣੀ ਪਾਠ ਦਾ ਕੋਈ ਫਾਇਦਾ ਨਹੀ ਹੁੰਦਾ ਤਾਂ ਫਿਰ ਤੁਸੀ ਸੋਚੋਗੇ ਕਿ ਸਿੱਖ ਹੋਣ ਦਾ ਫਾਇਦਾ ਹੀ ਕੀ? ਤੇ ਇਹੋ ਕੁਝ ਇਹ ਘੱਗਾ ਕਰ ਰਿਹਾ ਹੈ। ਇਸ ਪਾਪੀ ਨੇ ਇਕ ਕਿਤਾਬ ਵਿਚ ਲਿਖਿਆ ਹੈ  ਕਿ ਪਾਠ ਕਰਨ ਦਾ ਕੋਈ ਫਾਇਦਾ ਨਹੀ ਹੁੰਦਾ। ਜੇ ਫਾਇਦਾ ਹੁੰਦਾ ਤਾਂ ਗੁਰੂ ਅਰਜਨ ਦੇਵ ਪਾਠ ਕਰਦੇ ਤਸੀਹੇ ਨਾਂ ਝੱਲਦੇ ਤੇ ਸ਼ਹੀਦ ਨਾਂ ਹੁੰਦੇ। ਗੁਰੂ ਨਾਨਕ ਨੂੰ ਬਾਬਰ ਜੇਲ ਬੰਦ ਨਾਂ ਕਰ ਸਕਦਾ। ਸੋ ਇਹ ਤਾਂ ਸਿੱਖੀ ਦੇ ਮੁਢਲੇ ਸਿਧਾਂਤ ਕਿ ਭਾਈ ਜੇ ਚੜ੍ਹਦੀ ਕਲ੍ਹਾ ਵਿਚ ਰਹਿਣਾ, ਅਕਾਲ ਨਾਲ ਇਕ ਮਿੱਕ ਹੋਣਾਂ ਤਾਂ ਗੁਰਬਾਣੀ ਦੇ ਲੜ੍ਹ ਲਗਣਾ ਹੋਵੇਗਾ। ਜਪੁਜੀ, ਜਾਪ ਰਹਿਰਾਸ ਕੀਰਤਨ ਸੋਹਿਲਾ ਤੇ ਹੋਰ ਦੇ ਨਾਲ ਰਿਸ਼ਤਾ ਬਣਾਉਣਾ ਪਊ। ਇਹ ਕਹਿੰਦਾ ਕਿਥੇ ਲਿਖਿਆ ਕਿ ਨਿਤਨੇਮ ਕਰੋ। ਇਸ ਵਿਕਾਊ ਬੰਦੇ ਕੋਲੋ ਪੁਛੋ ਭਈ ਗੁਰੂ ਗ੍ਰੰਥ ਸਾਹਿਬ ਵਿਚ ਨਿਤਨੇਮ ਦੀਆਂ ਬਾਣੀਆਂ ਫਿਰ ਸ਼ੁਰੂ 'ਚ ਕਿਓ ਦਿਤੀਆਂ?  ਸਾਡੀ ਸਿੱਖੀ ਦੀ ਤਾਂ ਸਾਰੀ ਪ੍ਰੰਪਰਾ ਹੀ ਨਿਤਨੇਮ ਨਾਲ ਹੈ। ਇਹ ਤਾਂ ਉਹ ਗਲ ਹੋ ਗਈ ਅਖੇ ਕੋਈ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਹੋਏ ਹੀ ਨਹੀ ਹਨ। 
ਮੈਂਨੂੰ ਇਸ ਗਲ ਦਾ ਵੀ ਦੁੱਖ ਹੈ ਕਿ ਸਾਡੇ ਲੋਕ ਸਾਰੇ ਮਿਸ਼ਨਰੀਆਂ ਨੂੰ ਇਕੋ ਰੱਸੇ ਬੰਨ ਦਿੰਦੇ ਹਨ। ਨਹੀ ਭਾਈ ਜੀ ਮਿਸ਼ਨਰੀਆਂ ਦਾ ਸਿੱਖੀ ਵਿਚ ਵੱਡਾ ਸਥਾਨ ਹੈ। ਇਹ ਘੱਗੇ, ਧੂੰਦੇ, ਦਰਸ਼ੋ, ਕਾਲੇ ਪੀਲੇ, ਜੀਊਣੇ-ਚੋਰ ਜਿਹੇ ਸਰਕਾਰੀ ਟੁਕੜਿਆਂ ਦੇ ਲਾਲਚ ਖਾਤਰ ਸਿੱਖ ਧਰਮ ਦੀ ਹੇਠੀ ਕਰ ਰਹੇ ਹਨ। ਕਿਉਕਿ ਸਰਕਾਰ ਸਮਝਦੀ ਹੈ ਕਿ ਜੇ ਕੋਈ ਸੱਚਾ ਸਿੱਖ ਹੈ ਤਾਂ ਉਹ ਖਾਲਿਸਤਾਨੀ ਹੁੰਦਾ ਹੈ ਤੇ ਇਸ ਕਰਕੇ ਸਿੱਖੀ ਹੀ ਖਤਮ ਕਰ ਦਿਓ। ਨਾਂ ਰਹੇਗਾ ਬਾਂਸ ਤੇ ਨਾਂ ਬਣੇਗੀ ਬੌਂਸਰੀ। ਅਗਲਿਆਂ ਦਾ ਇਹ ਵੀ ਸੋਚਣਾ ਹੈ ਕਿ ਜੇ ਸਿੱਖ ਸਿੱਖੀ ਤੋਂ ਡਿੱਗ ਜਾਵੇ ਤਾਂ ਆਪਣੇ ਆਪ ਹਿੰਦੂ ਧਰਮ ਨੂੰ ਫਾਇਦਾ ਮਿਲਦਾ ਹੈ। ਕਿਉਕਿ ਮੁੜ ਕੇ ਪਤਿਤ ਸਿੱਖ ਦੀ ਓਲਾਦ ਨੇ ਹਿੰਦੂ ਹੀ ਬਣਨਾ ਹੁੰਦਾ ਹੈ। ਜਿਸ ਤੌਰ ਤਰੀਕੇ ਇਹ ਟੁੱਕੜਬੋਚ ਚਲ ਰਹੇ ਨੇ ਇਸ ਵਰਤਾਰੇ ਨੂੰ  ਡੂੰਗਾਈ ਨਾਲ ਸਮਝੀਏ ਤਾਂ ਸਾਫ ਹੋ ਜਾਂਦਾ ਹੈ ਕਿ ਸਰਕਾਰ ਧਰਮ ਪ੍ਰੀਵਰਤਨ ਦੇ ਅਸੂਲ ਤੇ ਚਲ ਕੇ ਸਿੱਖੀ ਖਤਮ ਕਰਨਾ ਚਾਹੁੰਦੀ ਹੈ। ਉਹ ਕਾਰਜਸ਼ੈਲੀ ਦੇ ਪੜਾਅ ਕੁਝ ਇਸ ਪ੍ਰਕਾਰ ਹੁੰਦੇ ਨੇ:
Poke > Provoke> confuse > convince> convert

ਕਿ ਪਹਿਲਾਂ ਸਿੱਖਾਂ ਨੂੰ ਕੰਨਫਿਊਸ ਕਰੋ ਇਸ ਦੁਬਿਧਾ ਵਿਚ ਪਾ ਦਿਓ ਕਿ ਦਸਮ ਗ੍ਰੰਥ ਨੂੰ ਮੰਨਿਆ ਜਾਵੇ ਕਿ ਨਾਂ?
ਆਪਣੇ ਆਪ ਨੂੰ ਪ੍ਰਚਾਰਕ ਅਖਵਾਉਣ ਵਾਲੇ ਇਸ ਘੱਗੇ ਨੂੰ ਜਦੋਂ ਯਾਦ ਦਵਾਇਆ ਕਿ ਲੋਕੀ ਕਹਿੰਦੇ ਕਿ ਤੁਸੀ ਨਕਲੀ ਪ੍ਰੋਫੈਸਰ ਹੋ ਤਾਂ ਘੱਗੇ ਨੇ ਜਰਾਂ ਸ਼ਰਮ ਨਾਂ ਕੀਤੀ ਤੇ ਕਿਹਾ ਕਿ ਉਸ ਨੇ ਸਬੂਤ ਇਕੱਠੇ ਕੀਤੇ ਹੋਏ ਨੇ ਸਾਬਤ ਕਰਨ ਲਈ ਕਿ ਉਹ ਪ੍ਰੋਫੈਸਰ ਹੈ।
ਏਸੇ ਘੱਗੇ ਦੇ ਇਕ ਚੇਲੇ ਨੇ ਫੇਸਬੁੱਕ ਤੇ ਆਪਣੇ ਆਪ ਨੂੰ ਪ੍ਰੋਫੈਸਰ ਲਿਖਿਆ ਹੋਇਆ ਹੈ ਤੇ ਪ੍ਰੋਫੈਸਰ ਲਫਜ ਦੇ ਸਪੈਲਿੰਗ ਹੀ ਗਲਤ ਲਿਖੇ ਹੋਏ ਹਨ। ਭਾਵ ਝੂਠ ਬੋਲਣ ਲਗਿਆਂ ਇਹ ਲੋਕ ਜਰਾ ਸ਼ਰਮ ਨਹੀ ਕਰਦੇ। ਦਰ ਅਸਲ ਇਹ ਵਿਕਾਊ ਬੰਦੇ ਸਿੱਖੀ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੇ ਹਨ ਕਿ ਵਿਰੋਧੀ ਹੱਸਣ ਕਿ ਸਿਖਾਂ ਦੇ ਪ੍ਰਚਾਰਕ ਕੁਝ ਐਹੋ ਜਿਹੇ ਹੁੰਦੇ ਹਨ।


No comments:

Post a Comment