Saturday 16 January 2016

ਪੰਜਾਬ 'ਚ ਬੱਚਿਆਂ ਦਾ ਮਰਨਾਂ ਤਾਂ ਚਿੜੀਆਂ ਦਾ ਮਰਨਾਂ ਹੋ ਗਿਆ

ਕੋਈ ਮਰੇ ਕੋਈ ਜੀਵੇ ਖੁਸਰਾ ਘੋਲ ਪਤਾਸੇ ਪੀਵੇ 
ਭੁਚੋ ਮੰਡੀ ਐਕਸੀਡੈਂਟ 8-11-17 (ਘੱਟੋ ਘੱਟ 9 ਵਿਦਿਆਰਥੀਆਂ ਦੀ ਮੌਤ)

 ਪਿਛਲੇ ਸਾਲ ਵੀ ਅਸਾਂ ਦੁਹਾਈ ਦਿਤੀ ਸੀ ਕਿ ਪੰਜਾਬ ਸਰਕਾਰ ਟਰੈਫਿਕ ਵਲ ਬਿਲਕੁਲ ਤਵੱਜੋ ਨਹੀ ਦੇ ਰਹੀ ਸੜਕਾਂ ਤੇ ਅੰਨੀ ਪਈ ਹੈ ਪੰਜਾਬ ਦੀਆਂ ਸੜ੍ਹਕਾਂ ਮੌਤ-ਗਾਹਾਂ ਬਣ ਗਈਆਂ ਨੇ ਅੱਜ ਫਿਰ ਸੜ੍ਹਕਾਂ ਤੇ ਮੌਤ ਦੇ ਨਾਚ ਦੀਆਂ ਭਿਆਨਕ ਖਬਰਾਂ ਆਈਆਂ ਹਨ ਕੋਈ ਕਾਇਦਾ ਕਨੂੰਨ ਨਹੀ (ਵੇਖੋ ਟਰੱਕ ਟ੍ਰਾਲੀਆਂ ਅਸੂਲਨ ਸੱਜੇ ਹੱਥ ਚਲਦੇ ਹਨ) ਪਰ ਸਰਕਾਰਾਂ ਨੂੰ ਕੀ ਫਿਕਰ ਪੁਲਸ ਕੰਟਰੋਲ ਨਹੀ ਕਰਦੀ ਕਿਉਕਿ ਲੀਡਰ ਦੇ ਰਿਸ਼ਤੇਦਾਰ ਜਦੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਦੇ ਫੜੇ ਜਾਂਦੇ ਹਨ ਤਾਂ ਉਲਟਾ ਪੁਲਿਸ ਦੀਆਂ ਹੀ ਗੋਡੀਆਂ ਲਵਾਉਂਦੇ ਫਿਰ ਪੁਲਸ ਕਹਿੰਦੀ ਖਸਮਾਂ ਨੂੰ ਖਾਓ ਤੇ ਆਪ ਵੀ ਦਿਹਾੜੀ ਬਣਾਉਣੀ ਸ਼ੁਰੂ ਕਰ ਦਿੰਦੀ ਹੈ ਸਿੱਧੀ ਜਿਹੀ ਗਲ ਸਮਝਣ ਵਾਲੀ ਹੈ ਭਈ ਜੇ ਸਰਕਾਰ ਚੰਡੀਗੜ੍ਹ ' ਟ੍ਰੈਫਿਕ ਤੇ ਕੰਟਰੋਲ ਕਰ ਸਕਦੀ ਹੈ ਤਾਂ ਪੰਜਾਬ ਵਿਚ ਕਿਓ ਨਹੀ ਇਹ ਸਭ ਜਾਣ ਬੁੱਝ ਕੇ ਹੋ ਰਿਹਾ ਹੈ


ਪੰਜਾਬ 'ਚ ਬੱਚਿਆਂ ਦਾ ਮਰਨਾਂ 
ਤਾਂ ਚਿੜੀਆਂ ਦਾ ਮਰਨਾਂ ਹੋ ਗਿਆ 

ਸਕੂਲ ਬੱਸਾਂ ਦੇ ਨਿਤ ਦਿਨ ਐਕਸਡੈਂਟ

 


ਜਿਸ ਮੁਹੱਲੇ ਵਿਚ ਅਸੀ ਰਹਿੰਦੇ ਹਾਂ ਉਸ ਦੇ ਨਾਲ ਹੀ ਪਿਛੇ ਸਕੂਲ ਹੈ। ਸਾਡੇ ਘਰ ਤੋਂ ਕੋਈ 200 ਗਜ। ਸਾਡੇ ਇਕ ਗਵਾਂਢੀ ਦੀ ਬੱਚੀ ਨੂੰ ਬੱਸ ਲੈਣ ਆਇਆ ਕਰੇ। ਅਸੀ ਪੁਛਿਆ ਕਿ ਕਿਹੜੇ ਸਕੂਲ ਵਿਚ ਬੱਚੀ ਪਾਈ ਹੇ ਤਾਂ ਭੈਣ ਜੀ ਨੇ ਫੜੇ ਫਖਰ ਨਾਲ ਦੱਸਿਆ ਕਿ ਆਹ ਨਾਲ ਦੇ ਗੁਰੂ ਹਰਕਿਸ਼ਨ ਸਕੂਲ ਵਿਚ। ਅਸਾਂ ਹੈਰਾਨੀ ਨਾਲ ਪੁਛਿਆ ਕਿ ਇਨੂੰ ਤਾਂ ਬਸ ਲੈਣ ਆਉਦੀ ਹੈ। ਅੱਗੋ ਭੈਣ ਜੀ ਕਹਿੰਦੇ, "ਜੀ ਇਹ ਜਿੱਦ ਕਰਦੀ ਸੀ ਕਿ ਮੈਂ ਵੀ ਬੱਸ ਤੇ ਹੀ ਜਾਣਾ ਹੈ" ਬਸ ਸਕੂਲ ਲੱਗਣ ਤੋਂ ਘੰਟਾ ਪਹਿਲਾਂ ਆ ਜਾਂਦੀ ਬੱਚੀ ਬੱਸ ਤੇ ਸੈਰ ਕਰ ਲੈਂਦੀ ਹੈ।

ਕੀ ਛੱਤ ਨੂੰ ਸਹਾਰਾ ਦੇਣ ਵਾਸਤੇ ਕੋਈ ਲੋਹੇ ਦਾ ਐਗਲ ਹੈਗਾ? ਨਹੀ ਜੀ। 

ਸੋ ਇਹ ਤਾਂ ਹੈ ਹਾਲਤ ਮਾਪਿਆਂ ਦੀ। ਪੰਜਾਬੀਆਂ ਵਿਚ ਫੁਕਰੇਪਣ ਦੀ ਤਾਂ ਹੱਦ ਹੋ ਗਈ ਹੈ। ਸਕੂਲ ਦੇ ਨਾਲ ਹੀ ਘਰ ਹੈ ਪਰ ਬੱਚੇ ਨੇ ਬਸ ਤੇ ਜਾਣਾ ਹੈ ਜੀ।
ਪੰਜਾਬ ਵਿਚ ਵੱਖਵਾਦ ਦੀ ਲਹਿਰ ਨੇ ਜਦੋਂ ਹਥਿਆਰਬੰਦ ਰੂਪ ਧਾਰਨ ਕੀਤਾ ਤਾਂ ਸਰਕਾਰ ਨੇ ਗੁਪਤ ਨੀਤ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬੇੜਾ ਗਰਕ ਕਰ ਦਿਤਾ। ਅਸੂਲਨ ਨਕਲ ਸ਼ੁਰੂ ਹੋ ਗਈ । ਕਿੱਡੇ ਸ਼ਰਮ ਦੀ ਗਲ ਹੈ ਕਿ ਸਕੂਲ ਅਧਿਆਪਕ ਆਪ ਨਕਲ ਕਰਵਾਉਦੇ ਰਹੇ ਤੇ ਹਨ। ਸਰਕਾਰੀ ਸਕੂਲਾਂ ਦੇ ਪਤਨ ਦੇ ਨਾਲ ਹੀ ਫਿਰ ਪ੍ਰਾਈਵੇਟ ਸਕੂਲ ਖੁੰਭਾਂ ਵਾਂਙ ਖੁੱਲ ਗਏ। ਕੀ ਮੰਨੋਗੇ ਕਿ ਤੁਹਾਨੂੰ ਪ੍ਰਾਈਵੇਟ ਸਕੂਲ ਅਜਿਹੇ ਵੀ  ਮਿਲਣਗੇ ਜਿਥੇ ਅੱਜ ਅਧਿਆਪਕ ਦੀ ਤਨਖਾਹ 2000 ਰੁਪਏ ਮਹੀਨਾ ਵੀ ਹੈਗੀ ਆ। ਕੁੜੀਆਂ ਵਾਧੂ ਮਿਲ ਜਾਂਦੀਆਂ ਹਨ। ਸੋ ਤੁਸੀ ਅਜਿਹੇ ਅੰਗਰੇਜੀ ਸਕੂਲ ਦਾ ਅੰਦਾਜ਼ਾ ਲਾ ਸਕਦੇ ਹੋ। ਅੱਜ ਕਿਸੇ ਬੲ੍ਹੀਏ ਨੂੰ ਕੰਮ ਤੇ ਰੱਖਣਾ ਹੋਵੇ ਤਾਂ 6-7000 ਤੋਂ ਘੱਟ ਗਲ ਨਹੀ ਕਰਦਾ ਪਰ ਤੁਹਾਨੂੰ ਪੜੀ ਲਿਖੀ ਕੁੜੀ 3000 ਵਿਚ ਸਕੂਲ ਲਈ ਮਿਲ ਜਾਵੇਗੀ।
ਸੋ ਜੋ ਟੀਚਰਾਂ ਦਾ ਹਾਲ ਓਹੋ ਮਾਪਿਆਂ ਦਾ। ਘਰ ਦਾ ਗੁਜਾਰਾ ਮੁਸ਼ਕਲ ਨਾਲ ਚਲਦਾ ਪਰ ਬੱਚਾ ਅੰਗਰੇਜੀ ਸਕੂਲ ਵਿਚ ਪੜਾਉਣਾ ਹੈ। ਜਾਣਾ ਵੀ ਬੱਸ ਤੇ ਚਾਹੀਦਾ। ਫਿਰ ਮੁਕਾਬਲਾ ਚਲਦਾ ਹੈ ਪ੍ਰਾਈਵੇਟ ਸਕੂਲਾਂ ਵਿਚ। ਘੱਟੋ ਘੱਟ ਫੀਸ ਦਾ ਤੇ ਸਸਤੀ ਬੱਸ ਫੀਸ। ਜਦੋਂ ਸਸਤੀ ਬਸ ਦੀ ਜਰੂਰਤ ਹੋਵੇ ਤਾਂ  ਅਗਲੇ ਪੁਰਾਣੀ ਕੰਡਮ ਬੱਸ ਨੂੰ ਰੰਗ ਰੋਗਨ ਕਰ ਲੈਂਦੇ ਨੇ। ਬੱਚਿਆਂ ਦੀ ਜਾਨ ਦਾ ਅੱਲਾ ਬੇਲੀ। ਸੋ ਇਹ ਕੁਝ ਚਲ ਰਿਹਾ ਹੈ ਪੰਜਾਬ ਵਿਚ। ਅਖੌਤੀ ਅੰਗਰੇਜੀ ਸਕੂਲਾਂ ਵਿਚ ਜਿਥੇ ਦੇ ਟੀਚਰ ਨੂੰ ਕਦੀ ਏ ਬੀ ਸੀ ਵੀ ਨਹੀ ਆਉਦੀ।

12 ਜਨਵਰੀ ਨੂੰ ਫਤਹਿਗੜ੍ਹ ਚੂੜੀਆਂ ਲਾਗੇ ਸਕੂਲ ਬੱਸ ਦਾ ਐਕਸੀਡੈਂਟ ਹੋਇਆ। ਚਾਰ ਮਾਸੂਮ ਮਾਰੇ ਗਏ ਤੇ 30 ਫੱਟੜ ਹੋ ਗਏ। ਜਦੋਂ ਤੁਸੀ ਐਕਸੀਡੈਂਟ ਹੋਈ ਬੱਸ ਨੂੰ ਵੇਖੋ ਤਾਂ ਹੈਰਾਨੀ ਹੁੰਦੀ ਹੈ ਕਿ ਬਸ ਚਲ ਕਿਵੇ ਰਹੀ ਸੀ। ਕੀ ਮੰਨੋਗੇ ਕਿ ਬੱਸ ਦੀ ਛੱਤ ਨੂੰ ਲੋਹੇ  ਦੇ ਐਂਗਲ ਨਹੀ, ਬਲਕਿ ਲੱਕੜ ਦੀਆਂ ਪੱਟੀਆਂ ਦਾ ਸਹਾਰਾ ਸੀ। ਜਦੋਂ ਬੱਸ ਡਿੱਗੀ ਤਾਂ ਜੋ ਹੋਣਾ ਸੀ ਹੋਇਆ। ਗੱਡੀ ਡਿੱਗੀ, ਪਲਟੀ,  ਓਹ ਲਕੜੀ ਦੀਆਂ ਉਹ ਪੁਰਾਣੀਆਂ ਫਟੀਆਂ ਬਸ ਦੇ ਫਰਸ਼ ਤੇ ਇੰਞਣ ਦਾ ਭਾਰ ਨਾਂ ਸਹਾਰ ਪਾਈਆਂ। ਛੱਤ ਤੇ ਫਰਸ਼ ਇਕ ਹੋ ਗਏ ਤੇ ਵਿਚਾਰੇ ਬੱਚੇ ਵਿਚ ਪਿਸ ਗਏ।
ਇਹੋ ਕੁਝ ਜਲੰਧਰ  ਲਾਗੇ 3 ਮਾਰਚ 2014 ਨੂੰ ਹੋਇਆ ਸੀ ਜਦੋਂ ਇਕੱਠੇ 14 ਬੱਚੇ ਇਕ ਮਾਰੇ ਗਏ ਸਨ। ਸੱਚ ਗਲ ਤਾਂ ਇਹ ਹੈ ਕਿ ਪੰਜਾਬ ਵਿਚ ਕੋਈ ਦਿਨ ਅਜਿਹਾ ਨਹੀ ਨੰਘਦਾ ਜਦੋ ਕਿਸੇ ਸਕੂਲ ਬਸ ਦਾ ਐਕਸੀਡੈਂਟ ਨਾਂ ਹੋਵੇ। ਬਹੁਤੀਆਂ ਘਟਨਾਵਾਂ ਖਬਰ ਬਣ ਹੀ ਨਹੀ ਪਾਉਦੀਆਂ ਕਿਉਕਿ ਅਗਲੇ ਪਤਰਕਾਰਾਂ ਨੂੰ ਸਾਂਭ ਲੈਂਦੇ ਹਨ, "ਭਈ ਸਕੂਲ ਦੀ ਬਦਨਾਮੀ ਥੋੜੀ ਕਰਾਉਣੀ ਆ"
ਸੋ ਰੋਜ ਮਾਸੂਮ ਜਾਨਾਂ ਜਾ ਰਹੀਆਂ ਹਨ ਪਰ ਪੱਥਰ ਦਿੱਲ ਪੰਜਾਬੀ ਲੋਕ ਤੇ ਹਕੂਮਤ ਇਨੂੰ ਮਾਤਰ ਇਕ ਖਬਰ ਪੜ ਕੇ ਦੂਸਰੀ ਤੇ ਆ ਜਾਂਦੇ ਹਨ।
ਇਸ ਵੋਟ ਰਾਜਨੀਤੀ ਵਿਚ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਲੀਡਰ ਲੋਕ ਹਮਦਰਦੀ ਜਿਤਾਉਣ ਵਾਸਤੇ ਉਸ ਘਟਨਾ ਸਥਾਨ ਦਾ ਦੌਰਾ ਕਰਦੇ ਹਨ ਪਰ ਮੰਨੋਗੇ ਕਿ ਬੱਚਿਆਂ ਦੇ ਮਰਨ ਤੇ ਕੋਈ ਲੀਡਰ ਨਹੀ ਪਹੁੰਚਦਾ ਕਿਓਕਿ ਜੇ ਲੋਕ ਸੰਜੀਦਾ ਨਹੀ ਤਾਂ ਲੀਡਰ ਵੀ ਨਹੀ ਹੁੰਦੇ। ਬੱਚਿਆਂ ਦਾ ਮਰਨਾਂ ਤਾਂ ਚਿੜੀਆਂ ਦਾ ਮਰਨਾ ਹੋ ਗਿਆ ਹੈ।
ਪਤਾ ਨਹੀ ਪੰਜਾਬੀਆਂ ਨੂੰ ਕਿਓ ਕੁਦਰਤ ਦੀ ਮਾਰ ਪੈ ਗਈ ਹੈ ਬੱਚੇ ਨੂੰ ਵੇਖ ਕੇ ਹੀ ਰਾਜੀ ਨਹੀ ਹਨ। 2011 ਦੀ ਮਰਦਮ ਸ਼ੁਮਾਰੀ ਦੇ ਜਿਹੜੇ ਨਤੀਜੇ ਆਏ ਹਨ ਉਹ ਤਾਂ ਰੋਂਗਟੇ ਖੜੇ ਕਰ ਦਿੰਦੇ ਹਨ। ਪੰਜਾਬੀ ਲੋਕਾਂ ਵਿਚ ਬਚਿਆਂ ਦਾ ਅਨੁਪਾਤ ਇੰਗਲੈਂਡ ਦੇ ਲੋਕਾਂ ਨਾਲੋਂ ਵੀ ਘੱਟ ਹੈ। 10 ਸਾਲਾਂ ਵਿਚ ਸਿੱਖਾਂ ਦਾ ਵਾਧਾ 1000 ਬੰਦਿਆਂ ਪਿਛੇ 84, ਮੁਸਲਮਾਨਾਂ ਦਾ 246, ਹਿੰਦੂਆਂ ਦਾ 168 ਈਸਾਈਆਂ ਦਾ 155 ਰਿਕਾਰਡ ਕੀਤਾ ਗਿਆ ਹੈ। ਦੂਸਰੇ ਪਾਸੇ ਅਸੂਲ ਹੈ ਕਿ ਜਿਹੜੀ ਕੌਮ ਦਾ ਵਾਧਾ 210 ਤੋਂ ਘੱਟ ਹੋਵੇ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ।  ਉਹ ਸਿੱਖ ਜਿਹੜੇ ਭਾਰਤ ਵਿਚ 2% ਸਨ ਹੁਣ ਘੱਟ ਕੇ 1.7% ਰਹਿ ਗਏ ਨੇ।  
ਪੜ੍ਹ ਕੇ ਹੈਰਾਨ ਹੋਵੋਗੇ ਕਿ ਅੰਗਰੇਜ ਬੱਚੇ
ਇਸ ਗਡੀਰੇ ਤੇ ਸਕੂਲ ਜਦੋਂ ਜਾਂਦੇ ਹਨ
 ਤਾਂ ਮਾਪੈ ਇਹ ਵੀ ਨਹੀ ਬਰਦਾਸ਼ਤ ਕਰਦੇ।
ਉਹ ਚਾਹੁੰਦੇ ਹਨ ਕਿ ਬੱਚਾ ਪੈਦਲ
ਤੁਰਦਾ ਫਿਰਦਾ ਦੌੜਦਾ ਜਾਏ।
 ਓਥੇ ਬੱਚਿਆਂ ਨੂੰ ਬੈਗ ਨਹੀ ਖੜਨਾ ਪੈਂਦਾ।


ਕਾਰਨ ਫਿਰ ਇਹੋ ਕਿ ਪੰਜਾਬ ਦੇ ਫੁਕਰੇ ਲੋਕ ਬੱਚਾ ਪਾਲ ਕੇ ਰਾਜੀ ਨਹੀ। ਅਖੇ ਜੀ ਜਮੀਨ ਘੱਟ ਹੈ। ਇਹ ਲੋਕ ਨਹੀ ਮੰਨਦੇ ਕਿ ਰਿਜਕ ਪ੍ਰਮਾਤਮਾ ਦਿੰਦਾ ਹੈ। ਓਏ ਭਲਿਓ ਲੋਕੋ ਬੱਚਾ ਹੋਵੇਗਾ ਤਾਂ ਕਲ ਨੂੰ ਬਾਹਰ ਜਾ ਸਕਦਾ। ਨੌਕਰੀ ਕਰ ਸਕਦਾ। ਹੋਰ ਨਹੀ ਕੁਝ ਤਾਂ ਦਿਹਾੜੀ ਕਰ ਲਏਗਾ। ਪਰ ਇਹ ਫੁਕਰੇ ਆਪ ਸਕੂਲਾਂ ਵਿਚ 3000 ਤੇ ਨੌਕਰੀ ਕਰ ਰਹੇ ਹਨ ਤੇ ਬੲ੍ਹੀਆਂ ਕੋਲੋ ਜਦੋਂ ਝੋਨਾ ਲਵਾਉਦੇ ਹਨ ਤੇ 20,000 ਰੁਪਏ ਮਹੀਨਾ ਦਿੰਦੇ ਹਨ। ਬਾਹਰ ਕਨੇਡਾ/ਇੰਗਲੈਂਡ ਭਾਵੇ ਇਨਾਂ ਕੋਲੋ ਟੱਟੀਆਂ ਵੀ ਸਾਫ ਕਰਵਾ ਲਓ।
ਖੈਰ ਜੀ ਦਿਮਾਗ ਦੂਸਰੇ ਪਾਸੇ ਚਲਾ ਗਿਆ। ਮਸਲਾ ਤਾਂ ਬੱਚਿਆਂ ਦਾ ਐਕਸੀਡੈਂਟ ਵਿਚ ਮਰਨਾਂ। ਇਹਦਾ ਇਲਾਜ ਕੀ ਹੈ?
1. ਸਰਕਾਰ ਬਸ ਪ੍ਰਮਿਟ ਦੇਣ ਵੇਲੇ ਸਖਤਾਈ ਕਰੇ। ਜਦੋਂ ਕੋਈ ਅਜਿਹੀ ਬਸ ਦਾ ਐਕਸੀਡੈਂਟ ਹੁੰਦਾ ਹੈ ਜੋ ਸੜਕ ਦੇ ਕਾਬਲ ਨਹੀ ਸੀ ਉਸ ਨੂੰ ਪ੍ਰਮਿਟ ਦੇਣ ਵਾਲੇ ਡੀ.ਟੀ.ਓ ਤੇ ਵੀ ਅਨੁਸ਼ਾਸ਼ਨੀ ਕਾਰਵਾਈ ਹੋਵੇ। ਪੰਜਾਬ ਹਾਈਕੋਰਟ ਨੇ ਹਾਲਾਂ ਪਾਬੰਦੀ ਲਾਈ ਹੋਈ ਹੈ ਕਿ ਕੋਈ ਵੀ 15 ਸਾਲਾਂ ਤੋਂ ਵੱਧ ਪੁਰਾਣੀ ਬਸ ਸਕੂਲ ਵਾਸਤੇ ਨਾਂ ਵਰਤੀ ਜਾਏ ਪਰ ਕੌਣ ਪ੍ਰਵਾਹ ਕਰਦਾ ਹੈ ਜਦੋਂ ਗਾਂਧੀ ਦੀ ਫੋਟੋ ਵਾਲਾ ਨੋਟ ਮਿਲ ਜਾਂਦਾ ਹੈ।ਘੜੂੱਕਾ ਕਲਚਰ ਓਦੋ ਹੀ ਮੁੱਕਣਾ ਜਦੋ ਨੋਟ ਤੋਂ ਗਾਂਧੀ ਦੀ ਫੋਟੋ ਹੱਟੇਗੀ।
2. ਸਭ ਤੋਂ ਜਰੂਰੀ ਗਲ ਤਾਂ ਇਹ ਹੈ ਕਿ ਮਾਪੇ ਆਪਣਾ ਨਜਰੀਆ ਬਦਲਣ। ਜੇ ਸਕੂਲ ਨੇੜੇ ਹੈ ਤਾ ਬੱਚੇ ਨੂੰ ਤੁਰ ਕੇ ਜਾਣ ਦੀ ਆਦਤ ਪਾਓ। ਬੱਚਿਆਂ ਨੂੰਂ ਸੋਹਲ ਨਾਂ ਬਣਾਓ। ਬੱਚਿਆਂ ਨੂੰ ਸਾਇਕਲ ਚਲਾਉਣ ਦੀ ਆਦਤ ਪਾਓ। ਬਸ ਵਾਲੇ ਪੈਸੇ ਬਚਾ ਕੇ ਓਹੋ ਬੱਚਿਆਂ ਨੂੰ ਖੁਰਾਕ ਦਿਓ। 
ਅਸਾਂ ਮਹਿਤਾ ਚੌਕ ਅੰਮ੍ਰਿਤਸਰ ਦੇ ਇਕ ਸਕੂਲ ਵਿਚ ਸਰਵੇ ਕੀਤਾ ਤੇ ਪਾਇਆ ਕਿ ਸਿਰਫ 44% ਬੱਚੇ ਸਵੇਰੇ ਦੁੱਧ ਪੀ ਕੇ ਆਉਦੇ ਹਨ। 9% ਅੰਡਾ ਖਾ ਕੇ ਆਏ ਸਨ। ਬਾਕੀ ਸਭ ਚਾਹ ਨੂੰ ਚਾਹ ਨਸੀਬ ਹੋਈ ਸੀ।
ਪਿਛੇ ਇੰਗਲੈਂਡ ਅਸਾਂ ਵੇਖਿਆ ਕਿ ਜਿਸ ਘਰ ਵਿਚ ਠਹਿਰੇ ਸੀ ਪਤੀ ਬਚਿਆਂ ਤੇ ਜੋਰ ਦੇ ਰਿਹਾ ਸੀ ਕਿ ਸਕੂਟਰ ਤੇ ਸਕੂਲ ਨਾਂ ਜਾਇਆ ਕਰੋ। ਪੈਦਲ ਜਾਇਆ ਕਰੋ। ਪੜ੍ਹ ਕੇ ਤੁਸੀ ਹੈਰਾਨ ਹੋਵੋਗੇ ਕਿ ਉਨਾਂ ਦਾ ਸਕੂਟਰ ਰੇੜਨ ਵਾਲਾ ਹੁੰਦਾ ਹੈ। ਪਤੀ ਕਹਿ ਰਿਹਾ ਸੀ ਕਿ ਬੱਚਿਆਂ ਨੂੰ ਤੁਰਨਾਂ ਫਿਰਨਾਂ ਵੀ ਚਾਹੀਦਾ ਹੈ। ਪਰ ਆਪਾਂ ਤਾਂ ਫੁਕਰੇਪਣ ਵਿਚ ਆ ਕੇ ਸੋਹਲ ਬਣਾਈ ਜਾ ਰਹੇ ਹਾਂ।
3. ਸਕੂਲ ਬੱਸ ਦੇ ਡਰਾਈਵਰ ਕੋਲ ਹਰਗਿਜ਼ ਮੋਬਾਈਲ ਫੋਨ ਨਾਂ ਹੋਵੇ। ਗਲ ਤਾਂ ਟੇਢੀ ਹੈ ਪਰ ਤੁਹਾਨੂੰ ਸਮਝ ਆ ਜਾਵੇਗੀ ਕਿ ਐਕਸੀਡੈਂਟਾਂ ਦੇ ਕਾਰਨ ਕੀ ਹੁੰਦੇ ਨੇ।
4. ਜੇ ਗੱਡੀ ਵਿਚ ਸੀਟ ਨਹੀ ਹੈ ਤਾਂ ਆਪਣੇ ਬੱਚੇ ਨੂੰ ਉਸ ਗੱਡੀ ਤੇ ਨਾਂ ਭੇਜੋ। ਅਮੂਮਨ ਡਰਾਈਵਰ ਵਾਧੂ ਸੀਟਾਂ ਲਾ ਲੈਂਦੇ ਨੇ। ਐਕਸੀਡੈਂਟ ਮੌਕੇ ਸਭ ਤੋਂ ਪਹਿਲਾਂ ਉਹ ਬੱਚੇ ਮਰਦੇ ਨੇ ਜਿਹੜੇ ਸੀਟਾਂ ਤੋਂ ਬਾਹਰੇ ਹੁੰਦੇ ਨੇ।
5. ਕਾਰਨ ਤਾਂ ਬਹੁਤ ਹਨ ਪਰ ਮੁੜ ਤਿੜ ਕੇ ਗਲ ਸਰਕਾਰ ਤੇ ਪੈਂਦੀ ਹੈ ਤੇ ਸਰਕਾਰ ਨੂੰ ਕੋਈ ਪ੍ਰਵਾਹ ਨਹੀ। ਮਿਸਾਲ ਦੇ ਤੌਰ ਤੇ ਜੇ ਸਕੂਲਾਂ ਵਿਚ ਘੱਟੋ ਘੱਟ ਉਜਰਤ ਕਨੂੰਨ ਲਾਗੂ ਹੋਵੇ ਤਾਂ ਪੜਾਈ ਦਾ ਪੱਧਰ ਵੀ ਸੁਧਰੇਗਾ ਤੇ ਸਸਤਾਪਣ ਤੇ ਫੁਕਰਾਪਣ ਘਟੇਗਾ। ਪਰ ਕਰੇ ਕੌਣ? ਇੰਸਪੈਕਟਰ ਨੂੰ ਤਾਂ ਆਪਣੇ ਲਿਫਾਫੇ ਦੀ ਫਿਕਰ ਹੁੰਦੀ ਹੈ ਉਨੂੰ ਕੀ ਲਗੇ ਮੀਨੀਮਮ ਵੇਜਜ ਐਕਟ ਦੀ।











--------------------------------------------------









Jalandhar School Accident on March 3, 2014 killing 14 children


















No comments:

Post a Comment