Sunday 20 September 2015

ਸੰਨ 2005 ਸਿੱਖ-ਪਾਕ ਸਬੰਧਾਂ 'ਚ ਇਕ ਮੀਲ ਪੱਥਰ ਸਾਬਤ ਹੋਇਆ

ਕਿਓ ਨਹੀ ਸਰਕਾਰ ਲਾਂਘਾ ਪ੍ਰਵਾਨ ਕਰਦੀ?

ਆਖਿਰ ਸ਼੍ਰੋਮਣੀ ਕਮੇਟੀ ਨੇ ਵੀ ਲਾਂਘੇ ਦਾ ਮਤਾ ਪਾਸ ਕੀਤਾ

ਜਾਹਲੀ ਖਾਲਿਸਤਾਨੀਆਂ  ਨੂੰ ਵਰਤ ਕੇ ਕੱਟੜ-ਵਾਦੀਆਂ ਲਾਂਘੇ ਦੀ ਤਜਵੀਜ ਪਾਸ ਨਾਂ ਹੋਣ ਦਿੱਤੀ

ਲਾਂਘੇ ਦੀ ਪ੍ਰਾਪਤੀ ਲਈ ਯਤਨਸ਼ੀਲ ਜਥੇਬੰਦੀਆਂ

ਸੰਗਤ ਲਾਂਘਾ ਕਰਤਾਰਪੁਰ
 ਸੰਨ 2005 ਸਿੱਖ-ਪਾਕ ਸਬੰਧਾਂ 'ਚ ਇਕ ਮੀਲ ਪੱਥਰ ਸਾਬਤ ਹੋਇਆ





ਕਿਓ ਨਹੀ ਭਾਰਤ ਸਰਕਾਰ ਪੰਜਾਬੀਆਂ ਦੀ ਮੰਗ ਮੰਨ ਕੇ ਅੰਤਰ ਰਾਸ਼ਟਰੀ ਅਮਨ ਵਲ ਪੁਲਾਂਗ ਪੁਟਦੀ? ਜਦੋਂ ਪਾਕਿਸਤਾਨ ਲਾਂਘਾ ਦੇ ਰਿਹਾ ਹੈ ਤਾਂ ਭਾਰਤ ਸਰਕਾਰ  ਨੂੰ ਕੀ ਮੁਸ਼ਕਲ ਹੈ।

ਅਸੀ ਸਮਝਦੇ ਹਾਂ ਇਹ ਰਾਜਨੀਤਕ ਪਾਰਟੀਆਂ ਦੀ ਬੇਈਮਾਨੀ ਹੈ। ਭਾਰਤ ਇਕ ਧਰਮ ਨਿਪੱਖ ਮੁਲਕ ਹੈ ਪਰ ਇਥੇ ਪਾਰਟੀਆਂ ਪੰਜਾਬੀਆਂ ਨਾਲ ਵਿਤਕਰਾ ਕਰ ਰਹੀਆ ਹਨ। ਇਹ ਬਹੁਤ ਮੰਦਭਾਗੀ ਗਲ ਹੈ। ਖਾਸ ਕਰਕੇ ਭਾਰਤ ਵਾਸਤੇ। ਕਿਉਕਿ ਮਾਲਕ ਅਕਾਲ ਪੁਰਖ ਲ਼ ਬੇਈਮਾਨੀਆਂ ਨਹੀ ਭਾਉਦੀਆਂ ਤੇ ਕਦੀ ਨਾਂ ਕਦੀ ਫਿਰ ਉਹ ਇਨਸਾਫ ਦਾ ਇੰਤਜਾਮ ਕਰ ਦਿੰਦਾ ਹੈ।

Ì ਭਾਰਤ ਸਰਕਾਰ ਹਿੰਦੂ ਵੀਰਾਂ ਦੀ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ ਕਸ਼ਮੀਰ ਵਿਖੇ ਮੌਜੂਦ ਅਮਰ ਨਾਥ ਸਥਾਨ ਦੀ ਯਾਤਰਾ ਮੌਕੇ ਪੂਰੀ ਫੌਜੀ ਤਾਕਤ ਝੋਕ ਦਿੰਦਾ ਹੈ।ਤੇ ਸ਼ਰਧਾਲੂਆਂ ਦੀ ਹਿਫਾਜਤ ਕਰਦਾ ਹੈ।

Ì ਫਿਰ ਭਾਰਤ ਅੰਦਰ ਅਨੇਕਾਂ ਕੁੰਭ ਆਦਿ ਮੇਲੇ ਲਗਦੇ ਹਨ ਓਦੋ ਵੀ ਕਰੋੜਾਂ ਰੁਪਏ ਖਰਚ ਕਰਕੇ ਸ਼ਰਧਾਲੂਆਂ ਲ਼ ਸਹੂਲਤਾ ਪ੍ਰਦਾਨ ਕੀਤੀਆਂ ਜਾਂਦੀਆ ਹਨ। ਅਜਿਹੇ ਇੰਤਜਾਮ ਲੋਕਾਂ ਦੀਆਂ ਭਾਵਨਾਵਾਂ  ਨੂੰ ਮੱਦੇ ਨਜਰ ਕਰਦਿਆ ਕਰਨੇ ਵੀ ਚਾਹੀਦੇ ਹਨ।

Ì ਕਦੀ ਨਾਂਗੇ ਸਾਧੂਆਂ ਦੇ ਜਲੂਸ ਦੇ ਇੰਤਜਾਮ ਕੀਤੇ ਜਾਂਦੇ ਹਨ।

Ì ਹੋਰ ਤੇ ਹੋਰ ਸਾਡੇ ਮੁਸਲਮਾਨ ਵੀਰਾਂ ਦੀ ਹੱਜ ਯਾਤਰਾ ਮੌਕੇ ਸਰਕਾਰ ਹਵਾਈ ਜਹਾਜ ਦੇ ਕਰਾਏ ਦਾ ਮੁਖ ਹਿੱਸਾ ਆਪਣੇ ਕੋਲੋਂ ਖਰਚ ਕਰਦੀ ਹੈ। ਇਹ ਨੇਕ ਕਾਰਜ ਹੈ ਹੋਰ ਵੀ ਕਰਨਾ ਚਾਹੀਦਾ ਹੈ। ਪਰ ਕੀ ਸਿੱਖਾਂ ਦੀ ਭਾਵਨਾਵਾ ਦੀ ਕੋਈ ਕਦਰ ਨਹੀ?

Ì  ਲੋਕਾਂ ਇਸ ਸਥਾਨ ਦੀ ਸਾਰ ਨਹੀਂ ਲਈ। ਸ਼ਾਇਦ ਇਸੇ ਕਰਕੇ ਹੀ ਇਨ੍ਹਾਂ ਦੋਨਾਂ ਮੁਲਕਾਂ ਦਰਮਿਆਨ ਨਫਰਤ ਦੇ ਜੰਗਲ ਹੀ ਪਲੇ ਹਨ। ਗਰੀਬ ਮੁਲਕ ਹੋਣ ਦੇ ਬਾਵਜੂਦ ਦੋਨਾਂ ਦੇ ਬਜਟ ਦਾ ਵੱਡਾ ਹਿੱਸਾ ਫੌਜਾਂ ਤੇ ਖਰਚ ਹੋ ਰਿਹਾ ਹੈ। ਐਟਮ ਬੰਬ ਬਣਾਏ ਹਨ ਇਨ੍ਹਾ ਨੇ, ਜੋ ਸਭ ਜਾਨਦਾਰ ਚੀਜਾਂ ਤੇ ਪੇੜ ਪੌਦਿਆਂ ਨੂੰ ਖਤਮ ਕਰ ਦੇਣਗੇ।ਜਿਆਦਾ ਖਤਰਾ ਭਾਰਤੀ ਤੇ ਪਾਕਿਸਤਾਨੀ ਪੰਜਾਬ ਨੂੰ ਹੈ।

Ì ਅੰਮ੍ਰਿਤਸਰ ਜਿਲ੍ਹੇ ਵਿਚ ਖੇਮਕਰਨ ਦੇ ਇਲਾਕੇ ਅੰਦਰ ਸ਼ੇਖ ਬ੍ਰਹਮ ਦੀ ਮਜ਼ਾਰ ਹੈ। ਜਿੱਥੇ ਪਾਕਿਸਤਾਨੀ ਵੀਰ ਬਿਨਾਂ ਪਾਸਪੋਰਟ/ਵੀਜੇ ਦੇ ਭਾਰਤ ਦੀ ਸਰਹੱਦ ਅੰਦਰ ਆਉਂਦੇ ਹਨ। ਹਾਂ ਜਦੋਂ ਦਾ ਪਾਕਿਸਤਾਨ ਨੇ ਕਰਤਾਰਪੁਰ ਖੋਲਣ ਦਾ ਐਲਾਨ ਕੀਤਾ ਹੈ ਭਾਰਤੀ ਬੀ.ਐਸ.ਐਫ ਨੇ ਪਾਕਿਸਤਾਨੀਆਂ ਦਾ ਆਉਣਾ ਬੰਦ ਕਰ ਦਿਤਾ ਹੈ।  

Ì ਫਿਰ ਜੰਮੂ ਦੇ ਆਰ ਐਸ ਪੁਰਾ ਨੇੜੇ ਚਮਲਿਆਲ ਜਗ੍ਹਾ ਹੈ ਜਿੱਥੇ ਪਾਕਿਸਤਾਨੀ ਲੋਕ  ਆਉਂਦੇ ਜਾਂਦੇ ਰਹਿੰਦੇ ਹਨ।

Ì ਪਹਿਲੀ ਜੂਨ 2001 ਨੂੰ ਸ੍ਰੀ ਕ੍ਰਿਸ਼ਨ ਲਾਲ ਅਡਵਾਨੀ , ਉਪ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੇ ਚੀਨ ਕੋਲੋਂ ਕੈਲਾਸ਼ ਮਾਨਸਰੋਵਰ ਮੰਦਿਰ ਦੇ ਲਾਂਘੇ ਵਾਸਤੇ ਅਪੀਲ ਕੀਤੀ ਸੀ। ਫਿਰ ਸਤੰਬਰ 2003 ਲ਼ ਜਦੋਂ ਵਾਜਪੇਈ ਸਾਹਿਬ (ਪ੍ਰਧਾਨ ਮੰਤਰੀ ਭਾਰਤ) ਚੀਨ ਗਏ ਤਾਂ ਉਨਾਂ ਚੀਨ ਦੀ ਸਰਕਾਰ ਨੂੰ ਮੰਦਰ ਦੇ ਲਾਂਘੇ ਵਾਸਤੇ ਮਨਾ ਲਿਆ।

ਕੈਲਾਸ਼ ਮੰਦਰ ਤਕ ਪਹੁੰਚਣ ਵਿਚ ਕੋਈ 20- 25 ਦਿਨ ਚੀਨ ਦੀ ਸਹਰੱਦ ਅੰਦਰ ਪੈਦਲ ਚਲਣਾ ਪੈਂਦਾ ਹੈ। ਜਦ ਕਿ ਕਰਤਾਰਪੁਰ ਐਨ ਸਰਹੱਦ ਤੇ ਹੈ। ਜੇ ਪਾਕਿਸਤਾਨ ਦੁਸ਼ਮਣ ਮੁਲਕ ਹੈ ਤਾ ਚੀਨ ਵੀ ਕਿਹੜਾ ਸੱਜਣ ਹੈ ਜਿਸ ਨੇ ਭਾਰਤ ਦੀ ਲੱਖਾਂ ਏਕੜ ਜਮੀਨ ਤੇ ਕਬਜਾ ਕੀਤਾ ਹੋਇਆ ਹੈ ਜਦ ਕਿ ਪਾਕਿਸਤਾਨ ਨੇ ਸਾਡੀ ਕੋਈ ਜਮੀਨ ਤਾਂ ਨਹੀ ਮੱਲ ਰਖੀ। ਖੈਰ ਇਸ ਸਭ ਵਾਸਤੇ ਸਭ ਤੋਂ ਜਿਆਦਾ ਦੋਸ਼ੀ ਸਾਡੇ ਅਕਾਲੀ ਲੀਡਰ ਹਨ ਜਿਨਾਂ ਕਦੀ ਅਮਨਪੂਰਬਕ ਪਰ ਕਾਰਗਰ ਤਰੀਕੇ ਨਾਲ ਭਾਰਤ ਕੋਲੋਂ ਲਾਂਘੇ ਵਾਸਤੇ ਮੰਗ ਹੀ ਨਹੀ ਕੀਤੀ।ਇਹ ਬਸ ਗਾਹੇ ਬਗਾਹੇ ਅੱਧੇ ਦਿਲੋਂ ਬਿਆਨ ਦਿੰਦੇ ਹਨ ਕਿ ਪਾਕਿਸਤਾਨ 'ਚ ਰਹਿ ਗਏ ਗੁਰਦੁਆਰਿਆਂ ਦੀ ਹਾਲਤ ਸੁਧਾਰੀ ਜਾਏ।ਇਨ੍ਹਾਂ ਪਿਛੇ ਸੰਨ 2001 ਵਿਚ ਬੜੀ ਹਾਸੋਹਣਿੀ ਗਲ ਕੀਤੀ ਕਿ ਜੀ ਅਸੀ ਦਰਸ਼ਨਾਂ ਲਈ ਦੂਰਬੀਨਾਂ ਲਾਂ ਦਿੰਦੇ ਹਾਂ। ਭਲਿਓ ਲੋਕੋਂ ਅੱਜ ਟੀ ਵੀ ਤੇ ਹਰਮੰਦਰ ਵੀ ਤਾਂ ਦਿਖਾਇਆ ਜਾ ਰਿਹਾ ਹੈ।ਪਰ ਕਿਓ ਕਰੋੜਾਂ ਲੋਕ ਦਰਸ਼ਨਾਂ ਲਈ ਆ ਰਹੇ ਹਨ। ਅੱਜ ਅਕਾਲੀ ਆਰ ਐਸ ਐਸ ਦੀ ਚਮਚਾਗਿਰੀ ਤੇ ਬਜਿਦ ਹੈ। ਵਾਹਿਗੁਰੂ ਸਮੱਤ ਬਖਸੇ।

Ì ਲਾਂਘੇ ਨਾਲ ਭਾਰਤ ਦੀ ਸੁਰੱਖਿਆ ਲ਼ ਕੋਈ ਖਤਰਾ ਪੇਸ਼ ਨਹੀ ਆਉਦਾ ਕਿਉਕਿ ਭਾਰਤੀਆਂ ਨੇ ਪਾਕਿਸਤਾਨ ਦੀ ਸਰਹੱਦ ਅੰਦਰ ਜਾਣਾਂ ਹੈ ਨਾ ਕਿ ਉਨਾਂ ਸਾਡੇ ਆਉਣਾ ਹੈ।

Ì ਪਾਕਿਸਤਾਨ ਸਰਕਾਰ ਨੇ ਲਾਂਘੇ ਬਾਰੇ ਕਿਹਾ ਹੈ ਕਿ ਉਹ ਤਿੰਨ ਕਿਲੋਮੀਟਰ ਦੇ ਰਸਤੇ ਤੇ ਦੋਹੀ ਪਾਸੀ ਤਾਰ ਲਾ ਦੇਵੇਗੀ। ਸ਼ਰਧਾਲੂ ਲ਼ ਦਰਸ਼ਨ ਕਰਨ ਉਪਰੰਤ ਤੁਰੰਤ ਮੁੜਨਾ ਪਵੇਗਾ।ਪਾਕਿਸਤਾਨ ਨੇ ਇਹ ਤਜਵੀਜ ਪਹਿਲਾਂ ਸੰਨ 2000 ਵਿਚ ਕੀਤੀ ਜੋ ਬਾਰ ਬਾਰ ਦੁਹਰਾਈ ਜਾ ਰਹੀ ਹੈ।22 ਫਰਵਰੀ 2004 ਤੇ 24 ਅਪਰੈਲ 2003, ਲ਼ ਵੀ ਦੁਹਰਾਈ ਗਈ। ਹੋਰ ਵਿਸਥਾਰ ਲਈ ਕਰਤਾਰ ਪੁਰ ਦੀ ਵੈਬ ਸਾਈਟ ਦੇਖੋ।

Ì ਕਰਤਾਰਪੁਰ ਸਾਹਿਬ ਸੰਪੂਰਨ ਮਨੁੱਖਤਾਂ ਦਾ ਹੈ ਇਸ ਨੂੰ ਵੰਡਿਆਂ ਨਹੀਂ ਜਾ ਸਕਦਾ। ਇਸ ਦਾ ਸਬੂਤ ਫਿਰ 1947ਦੀ ਭਾਰਤ-ਪਾਕ ਵੰਡ ਵੇਲੇ ਮਿਲਦਾ ਹੈ- 3 ਜੂਨ 1947 ਦੇ ਐਲਾਨ ਮੁਤਾਬਿਕ ਪੂਰਾ ਗੁਰਦਾਸਪੁਰ ਜਿਲ੍ਹਾ ਪਾਕਿਸਤਾਨ ਵਿੱਚ ਆ ਗਿਆ, ਪਰ ਫਿਰ ਹਿੰਦੂ ਲੀਡਰਾਂ ਦੀਆਂ ਕੋਸ਼ਿਸ਼ਾਂ ਸਦਕਾ ਇਸ ਤੇ ਦੁਬਾਰਾ ਵਿਚਾਰ ਹੋਈ ਤੇ ਆਖਿਰ ਗੁਰਦਾਸਪੁਰ ਦੇ ਦੋ ਟੋਟੇ ਕੀਤੇ ਗਏ, ਇੱਕ ਹਿੱਸਾ ਪਾਕਿਸਤਾਨ ਨੂੰ ਤੇ ਦੂਸਰਾ ਹਿੱਸਾ ਹਿੰਦੁਸਤਾਨ ਨੂੰ, ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਰਤਾਰ ਪੁਰ ਐਨ ਬਾਰਡਰ ਦੀ ਲੀਕ ਤੇ ਆਇਆ। ਕਿਉਂਕਿ ਇਹ ਸਭ ਦਾ ਸਾਂਝਾ ਹੈ।

Ì ਕਿਉਕਿ ਸਿੱਖ ਲੀਡਰਾਂ ਤੇ ਪ੍ਰਚਾਰਕਾਂ ਵਿਚ ਪਿਛਲੀ ਅੱਧੀ ਸਦੀ ਦੌਰਾਨ ਸ਼ਰਧਾ ਤੇ ਦੂਰ ਅੰਦੇਸ਼ਤਾ ਦੀ ਘਾਟ ਰਹੀ ਹੈ ਇਸ ਕਰਕੇ ਸਿੱਖੀ ਦਾ ਮੂਲ ਸਥਾਨ ਇਨਾਂ ਨੇ ਅਣਗੋਲਿਆਂ ਕਰੀ ਰੱਖਿਆ ਹੈ।ਨਹੀ ਤਾਂ ਬਹੁਤ ਪਹਿਲਾਂ ਹੀ ਰਕਬਾ ਦਾ ਵਟਾਂਦਰਾ ਸੰਭਵ ਸੀ ਜੋ ਮੁਲਕਾਂ ਵਿਚ ਅਕਸਰ ੍‍ਦਾ ਰਹਿੰਦਾ ਹੈ।

ਆਖਿਰ ਸ਼੍ਰੋਮਣੀ ਕਮੇਟੀ ਨੇ ਵੀ ਲਾਂਘੇ ਦਾ ਮਤਾ ਪਾਸ ਕੀਤਾ

ਜਦੋਂ ਸੰਨ 2001 ਵਿਚ ਪਾਕਿਸਤਾਨ ਨੇ ਲਾਂਘੇ ਦੀ ਪਰਵਾਨਗੀ ਦਿੱਤੀ ਤਾਂ ਬਾਦਲ ਅਕਾਲੀ ਦਲ ਨੇ ਬੀ ਜੇ ਪੀ ਦੀ ਚਮਚਾਗਿਰੀ ਕਰਦਿਆਂ ਇਕ ਬੜਾ ਹਾਸੋਹੀਣਾ ਮਤਾ ਪਾਸ ਕੀਤਾ ਸੀ 'ਐ ਜੀ ਸਰਹੱਦ ਤੇ ਦੂਰਬੀਨਾਂ ਲਵਾ ਦਿੱਤੀਆਂ ਜਾਣ।' ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਦ ਕਿ ਪਾਕ ਸਥਿਤ ਗੁਰਧਾਮਾਂ ਦਾ ਕੇਸ ਆਪਣੇ ਹੱਥ ਲੈ ਉਪਰਾਲੇ ਅਰੰਭੇ ਹਨ ਤਾਂ ਬਾਦਲਕਿਆਂ ਦੀ ਨੀਂਦ ਹਰਾਮ ਹੋ ਗਈ ਹੈ। 29 ਮਾਰਚ 2004 ਨੂੰ ਕਮੇਟੀ ਨੇ ਵੀ ਲਾਂਘੇ ਦੇ ਹੱਕ 'ਚ ਮਤਾ ਪਾਸ ਕਰ ਦਿੱਤਾ। ਫਿਰ ਓਹੋ ਬਾਦਲ ਜਿਸਨੇ ਆਪਣੇ ਰਾਜ ਵੇਲੇ ਰਾਜਨੀਤਕ ਕੈਦੀਆਂ ਦੀ ਰਿਹਾਈ ਦੀ ਵਿਰੋਧਤਾ ਕੀਤੀ ਸੀ (ਜਦੋਂ ਕੇਂਦਰ ਰਿਹਾ ਕਰਨ ਨੂੰ ਤਿਆਰ ਸੀ) ਦੇ ਹੁਕਮ ਅਨੁਸਾਰ ਬੀਬੀ ਜਗੀਰ ਕੌਰ ਕੇਂਦਰ ਸਰਕਾਰ ਨੂੰ ਵੀ ਮਿਲੇ ਹਨ ਕਿ ਕੈਦੀ ਛੱਡੇ ਜਾਣ। ਹੁਣ ਇਨ੍ਹਾਂ ਨੂੰ ਪੁਰਾਣੇ ਦਸਤਾਵੇਜ ਜੋ 1984 'ਚ ਫੌਜ ਲੈ ਗਈ ਸੀ ਵੀ ਯਾਦ ਆਏ ਹਨ, ਜਦ ਕਿ ਪਿਛੇ ਫਰਨਾਡਿਸ ਸਾਹਿਬ ਰੱਖਿਆ ਮੰਤਰੀ ਨੂੰ ਕਹਿ ਕੇ ਉਹ ਦਸਤਾਵੇਜ ਸਹਿਜ ਹੀ ਹਾਸਲ ਕੀਤੇ ਜਾ ਸਕਦੇ ਸਨ। ਵਾਹਿਗੁਰੂ ਸਾਡੇ ਅਕਾਲੀ ਵਰਕਰਾਂ ਤੇ ਲੀਡਰਾਂ ਨੂੰ ਬਲ ਬਖਸ਼ੇ ਕਿ ਇਹ ਬੁਰਛਾਗਰਦੀ ਵਾਲੀ ਲੀਡਰਸ਼ਿਪ ਤੋਂ ਬਗਾਵਤ ਕਰਨ ਤੇ ਪੁਰਾਣੀਆਂ ਅਕਾਲੀ ਰਵਾਇਤਾਂ ਬਹਾਲ ਕਰਨ।

ਜਾਹਲੀ ਖਾਲਿਸਤਾਨੀਆਂ  ਨੂੰ ਵਰਤ ਕੇ ਕੱਟੜ-ਵਾਦੀਆਂ ਲਾਂਘੇ ਦੀ ਤਜਵੀਜ ਪਾਸ ਨਾਂ ਹੋਣ ਦਿੱਤੀ

ਅਗਸਤ ਸੰਨ 2004 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਲਾਂਘੇ ਦੀ ਮੰਗ  ਨੂੰ ਅਪਣਾਅ ਕੇ ਕਾਰਵਾਈ ਸ਼ੁਰੂ ਕੀਤੀ ਤਾਂ ਪੰਜਾਬੀਅਤ ਦੇ ਦੁਸ਼ਮਣ ਲੋਕਾਂ  ਨੂੰ ਢਿੱਡੀ ਪੀੜਾਂ ਪੈ ਗਈਆਂ। ਕਈ ਲੋਕਾਂ ਦਾ ਸੋਚਣਾ ਹੈ ਕਿ ਇਹ ਆਰ ਐਸ ਐਸ ਵਰਗੀਆਂ ਜਥੇਬੰਦੀਆਂ ਹਨ ਜੋ ਲਾਂਘੇ ਦੀ ਮਨਜੂਰੀ ਵਿਚ ਲੱਤਾਂ ਅੜਾ ਰਹੀਆਂ ਹਨ। ਸਾਡਾ ਅੰਦਾਜ਼ਾ ਹੈ ਕਿ ਇਹ ਕੱਟੜਵਾਦੀ ਸੋਚਦੇ ਹਨ ਕਿ ਜੇ ਲਾਂ ਮਿਲ ਗਿਆ ਤਾਂ ਸਿੱਖਾਂ ਤੇ ਮੁਸਲਮਾਨਾਂ ਵਿਚ ਕਿਤੇ ਏਕਤਾ ਨਾਂ ਹੋ ਜਾਏ। ਸਚਮੁਚ ਕਟੜਵਾਦੀ ਬੀਮਾਰ ਮਾਨਸਿਕਤਾ ਦੇ ਮਾਲਕ ਹਨ।

ਸ਼ਾਇਦ ਅਜਿਹਾ ਕੁਝ ਸੋਚ ਕੇ ਪਿਛੇ ਅਗਸਤ 2004 ਲ਼ ਨਕਲੀ ਖਾਲਿਸਤਾਨੀ ਡਾ. ਜਗਜੀਤ ਸਿੰਘ ਚੌਹਾਨ ਜਿਸ ਨੇ ਕਿਸੇ ਵੇਲੇ ਇੰਗਲੈਂਡ ਵਿਚ ਖਾਲਿਸਤਾਨ ਦਾ ਸਿੱਕਾ ਤੇ ਪਾਸਪੋਰਟ ਜਾਰੀ ਕੀਤਾ ਸੀ ਕੋਲੋ ਬਿਆਨ ਦੁਆਇਆ ਕਿ ਜੇ  22 ਸਤੰਬਰ 2004 ਤਕ ਸਰਕਾਰ ਨੇ ਲਾਂਘਾ ਨਾਂ ਮਨਜੂਰ ਕੀਤਾ ਤਾਂ ਉਹ ਸਰਹੱਦ ਦੀ ਕੰਡਿਆਲੀ ਤਾਰ ਤੋੜ ਕੇ ਕਰਤਾਰਪੁਰ ਲ਼ ਕੂਚ ਕਰੇਗਾ।

ਹੋ ਸਕਦੈ ਉਸ ਦਾ ਇਨਾਂ ਬਿਆਨ ਦੇਣ ਨਾਲ ਕੱਟੜਵਾਦੀਆ ਸਰਕਾਰ  ਨੂੰ ਇਹ ਸੁਨੇਹਾ ਦਿਤਾ ਹੋਵੇ ਕਿ ਦੇਖੋ ਜੀ ਲਾਂਘੇ ਦੀ ਮੰਗ ਤਾਂ ਖਾਲਿਸਤਾਨੀਆਂ ਦੀ। ਜਿਸ ਲ਼ ਮਨਜੂਰ ਕਰਨਾਂ ਖਾਲਿਸਤਾਨੀਆਂ ਦੇ ਹੱਥ ਮਜਬੂਤ ਕਰਨ ਬਰਾਬਰ ਹੈ। ਖੈਰ ਇਹ ਸਾਡੀਆਂ ਕਿਆਸ ਅਰਾਈਆਂ ਹਨ ਪਰ ਇਕ ਗਲ ਸਚ ਹੈ ਕਿ 22 ਸਤੰਬਰ 2004 ਦੀ ਤਾਰੀਕ ਆਈ ਤੇ ਗਈ ਪਰ ਚੌਹਾਨ ਨੇ ਕੋਈ ਕਰਤਾਰਪੁਰ ਵਲ ਕੂਚ ਨਹੀ ਕੀਤਾ।

ਖੈਰ ਚੌਹਾਨ ਦਾ ਸਰਕਾਰੀ ਟਾਊਟ ਹੋਣ ਦਾ ਚਿਹਰਾ ਨੰਗਾ ਹੋ ਗਿਆ ਜਦੋਂ 26 ਜਨਵਰੀ 2005 ਲ਼ ਇਸ ਨੇ ਖਾਲਿਸਤਾਨ ਦਾ ਝੰਡਾ ਅੰਮ੍ਰਿਤਸਰ ਦੇ ਇਕ ਗੁਰਦੁਆਰੇ ਵਿਚ ਚਾੜਿਆ ਤੇ ਜਦੋਂ ਪੁਲਸ ਇਸ  ਨੂੰ ਗਿਰਫਤਾਰ ਕਰਨ ਲਗੀ ਤਾਂ ਇਸ ਨੇ ਸਰਕਾਰੀ ਹੁਕਮ ਦਿਖਾ ਦਿਤੇ ਕਿ ਚੌਹਾਨ ਨੂੰ ਇਕ ਹਫਤੇ ਦੇ ਨੋਟਿਸ ਤੋਂ ਪਹਿਲਾਂ ਗਿਰਫਤਾਰ ਨਹੀ ਕੀਤਾ ਜਾ ਸਕਦਾ।

ਲਾਂਘੇ ਦੀ ਪ੍ਰਾਪਤੀ ਲਈ ਯਤਨਸ਼ੀਲ ਜਥੇਬੰਦੀਆਂ

ਸੰਨ 2000 ਵਿਚ ਅਖਬਾਰਾਂ 'ਚ ਆਉਣਾ ਸ਼ੁਰੂ ਹੋਇਆ ਕਿ ਪਾਕਿਸਤਾਨ ਸਰਕਾਰ ਲਾਂਘਾ ਦੇ ਸਕਦੀ ਹੈ। ਇਸ ਸਬੰਧ ਵਿਚ ਟ੍ਰੀਬਿਊਨ ਅਖਬਾਰ ਦੇ ਪੱਤਰ ਪ੍ਰੇਰਕ ਸ. ਵਰਿੰਦਰ ਸਿੰਘ ਵਾਲੀਆ ਵਲੋਂ ਲਗੀ ਖਬਰ ਵੱਡੀ ਸਹਾਈ ੍‍ਦੀ ਹੈ। ਉਸ ਉਪਰੰਤ ਫਿਰੋਜਪੁਰ ਦੇ ਗੁਰਸਿੱਖ  ਸਰਦਾਰ ਹਰਪਾਲ ਸਿੰਘ ਭੁੱਲਰ ਪ੍ਰਧਾਨ ਭਾਈ ਮਰਦਾਨਾ ਯਾਦਕਾਰ ਕੀਰਤਨ ਦਰਬਾਰ ਸੋਸਾਇਟੀ ਨੇ ਨਵੰਬਰ 2000 ਵਿਚ ਅਜੀਤ ਅਖਬਾਰ ਵਿਚ ਕਰਤਾਰਪੁਰ ਤੇ ਲੰਮਾ ਚੌੜਾ ਲੇਖ ਲਿਖਿਆ। ਜਿਸ ਨੇ ਲਾਂਘੇ ਦੀ ਮੰਗ ਲ਼ ਮਜਬੂਤੀ ਪਰਦਾਨ ਕੀਤੀ। ਉਪਰੰਤ ਲਾਂਘੇ ਦੀ ਪਹਿਲੀ ਮੰਗ ਰਾਜਨੀਤਕ ਤੌਰ ਤੇ ਅਕਾਲ ਪੁਰਖ ਕੀ ਫੌਜ ਦੇ ਸਰਦਾਰ ਜਸਵਿੰਦਰ ਸਿੰਘ ਐਡਵੋਕੇਟ ਨੇ ਕੀਤੀ। ਉਦੋਂ ਤੋ ਲੈ ਕੇ ਹੁਣ ਤਕ ਜਲੰਧਰ ਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਹਰ ਮਹੀਨੇ ਮੱਸਿਆ ਵਾਲੇ ਦਿਨ ਡੇਰਾ ਬਾਬਾ ਨਾਨਕ ਸ਼ਰਧਾਲੂਆਂ ਦੀਆਂ ਦੋ ਤਿੰਨ ਬੱਸਾਂ ਲੈ ਕੇ ਪ੍‍ਚਦੇ ਹਨ ਤੇ ਬਾਰਡਰ ਤੇ ਪ੍‍ਚ ਕੇ ਅਰਦਾਸ ਕਰਦੇ ਹਨ।

 ਜਦ ਕਿ ਲਾਂਘੇ ਲ਼ ਸਮਰਪਤ ਨਿਮਾਣੀ ਜਿਹੀ ਜਥੇਬੰਦੀ  ਸੰਗਤ ਲਾਂਘਾ ਕਰਤਾਰਪੁਰ ਜੋ ਨਿਰੋਲ ਧਾਰਮਿਕ ਜਥੇਬੰਦੀ ਹੈ ਸੰਗਰਾਂਦ ਵਾਲੇ ਦਿਨ ਡੇਰਾ ਬਾਬਾ ਨਾਨਕ ਬਾਰਡਰ ਤੇ ਪ੍‍ਚਦੀ ਹੈ ਤੇ ਹੋਰ ਵੀ ਹਰ ਸੰਭਵ ਉਪਰਾਲੇ ਕਰ ਰਹੀ ਹੈ।

ਸੰਨ 2004 ਦੇ ਸ਼ੁਰੂ ਤੋਂ ਲੈ ਕੇ ਡੇਰਾ ਬਾਬਾ ਨਾਨਕ ਹਲਦੇ ਦੇ ਐਮ ਐਲ ਏ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰਾਪਤੀ ਲਈ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾ ਦੀਆਂ ਕੋਸ਼ਿਸ਼ ਸਦਕਾ ਹੀ ਪਿਛੇ ਕੈਪਟਨ ਅੰਮ੍ਰਿਦਰ ਸਿੰਘ ਮੁਖ ਮੰਤਰੀ ਪੰਜਾਬ ਨੇ ਲਾਂਘੇ ਦਾ ਕੰਮ ਆਪਣੇ ਹੱਥ ਵਿਚ ਲਿਆ।ਪਰ ਕੱਟੜਵਾਦੀਆਂ ਪੇਸ਼ ਨਾਂ ਜਾਣ ਦਿੱਤੀ।

ਸੰਗਤ ਲਾਂਘਾ ਕਰਤਾਰਪੁਰ

Ì ਲਾਘੇ ਦੀ ਪ੍ਰਾਪਤੀ ਵਾਸਤੇ ਸੰਗਤ ਲਾਂਘਾ ਕਰਤਾਰਪੁਰ ਹਰ ਸੰਭਵ ਯਤਨ ਕਰ ਰਹੀ ਹੈ। ਨਾਲੇ ਹਰ ਸੰਗਰਾਂਦ  ਨੂੰ ਸੰਗਤ ਦੇ ਮੈਬਰ ਠੀਕ 11 ਵਜੇ ਡੇਰਾ ਬਾਬਾ ਨਾਨਕ ਭਾਰਤ ਪਾਕ ਸਰਹੱਦ (ਧੁਸੀ) ਤੇ ਇਕੱਤਰ ਹੁੰਦੇ ਹਨ ਅਰਦਾਸ ਉਪਰੰਤ ਸਲਾਹ ਮਸ਼ਵਰੇ ਰਾਂਹੀ ਅਗਲੇ ਮਹੀਨੇ ਦੀ ਕਾਰਵਾਈ ਉਲੀਕੀ ਜਾਂਦੀ ਹੈ।ਕਿਸੇ ਨਾਲ ਕੋਈ ਟਕਰਾਅ ਨਹੀ।

Ì ਤੁਸੀ ਵੀ ਅਮਨ ਦੇ ਇਸ ਇਤਹਾਸਕ ਕਾਰਜ  ਵਿਚ ਸ਼ਾਮਲ ਹੋਵੋ ਜੀ। ਸੰਗਤ ਦੇ ਮੈਂਬਰ ਬਣੋ ਤੇ ਜੀਵਨ ਸਫਲਾ ਕਰੋ।ਚਿਠੀ , ਟੈਲੀਫੂਨ ਜਾਂ ਈ ਮੇਲ ਰਾਂਹੀ ਸੰਪਰਕ ਕਰੋ।



ਸੰਗਤ ਲਾਂਘਾ ਕਰਤਾਰਪੁਰ ਦੀ ਕਾਰਜਸ਼ੈਲੀ

1. ਹਰ ਸੰਗਰਾਂਦ ਨਾਨਕਸ਼ਾਹੀ ਤੇ ਧੁਸੀ ਬਾਰਡਰ ਤੇ ਪ੍‍ਚ ਕੇ ਅਰਦਾਸ ਕਰਨਾਂ

2.ਹੇਠਲੇ ਪੱਧਰ ਤੇ ਲਾਂਘੇ ਲਈ ਸੰਗਤਾਂ ਵਿਚ ਪ੍ਰਚਾਰ ਕਰਨਾਂ- ਪਰਚਾ ਵੰਡ ਕੇ ਜਾਂ ਫਿਰ ਵਿਖਿਆਨਾਂ ਰਾਹੀ।

3. ਕੌਮਾਂਤਰੀ ਪੱਧਰ ਤੇ ਲਾਂਘੇ ਦੇ ਪ੍ਰਚਾਰ ਲਈ ਸੰਗਤ ਵਲੋਂ ਵੈਬ ਸਾਈਟ ਜਾਰੀ ਹੈ ਾ.ਕੳਰਟੳਰਪੁਰ.ਚੋਮ

4. ਇਕ ਚਰਚਾ ਗਰੂਪ ਇੰਟਰਨੈਟ ਤੇ ਚਲਦਾ ਹੈ ਜੋ ਰੋਜ ਮ ਰੋਜ ਦੀ ਕਰਤਾਰਪੁਰ ਦੇ ਲਾਂਘੇ ਪ੍ਰਤੀ ਖਬਰ ਦੇ ਰਿਹਾ ਹੈ ਜੇ ਤੁਸੀ ਵੀ ਇੰਟਰਨੈਟ ਵਰਤਦੇ ਹੋ ਤਾਂ ਇਸ ਗਰੂਪ ਦੇ ਮੈਂਬਰ ਬਣ ਸਕਦੇ ਹੋ -

 ਹਟਟਪ://ਗਰੋੁਪਸ.ੇੳਹੋ.ਚੋਮ/ਗਰੋੁਪ/ਕੳਰਟੳਰਪੁਰ/

ਵਰ੍ਹਾ ਸੰਨ 2005 ਸਿੱਖ-ਪਾਕ ਸਬੰਧਾਂ 'ਚ ਇਕ ਮੀਲ ਪੱਥਰ ਸਾਬਤ ਹੋਇਆ

ਪਾਕਿ ਸਥਿਤ ਗੁਰਧਾਮਾ ਦੇ ਦਰਸ਼ਨਾਂ ਦੀਆਂ ਉਮੀਦਾਂ ਵਧੀਆਂ

ਇਹ ਸਾਰੀਆਂ ਖਬਰਾਂ ਵਿਸਥਾਰ ਵਿੱਚ ਇਟਰਨੈਟ ਤੇ ਹੇਠ ਲਿਖੀ ਜਗਾ ਦੇਖੀਆਂ ਜਾ ਸਕਦੀਆਂ ਹਨ:

ਾ.ਗਰੋੁਪਸ.ੇੳਹੋ.ਚੋਮ-ਗਰੋੁਪਕੳਰਟੳਰਪੁਰ- ਮੲਸਸੳਗੲ

24-07-2005 - ਫਾਜਿਲਕਾ ਨਿਵਾਸੀਆਂ ਨੇ ਬਾਰਡਰ ਖੋਲਣ ਦੀ ਮੰਗ ਕੀਤੀ।

05-08-2005 - ਪਾਕਿਸਤਾਨ ਨੇ ਜੱਥਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਨੂੰ ਮੰਨ ਲਿਆ।

18-09-2005 - ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨੂੰ ਲਾਂਘਾ ਖੁਲਵਾਉਣ ਲਈ ਲਿਖਿਆ ।

22-09-2005 - ਹਜ਼ਾਰਾਂ ਸਿੱਖਾਂ ਨੇ ਕਰਤਾਰ ਪੁਰ ਪਹੁੰਚ ਕੇ ਦਰਸ਼ਨ ਕੀਤੇ।

26-09-2005 - ਕਰਤਾਰ ਪੁਰ ਦੇ ਲਾਂਘੇ ਦੀ ਜਲਦੀ ਖੁੱਲਣ ਦੀ ਸੰਭਾਵਣਾ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਸਤਾਨ ਸਿੰਘ ਨੇ ਜਿਤਾਈ।

02-10-2005 - ਮੁੱਖ ਮੰਤਰੀ ਪੰਜਾਬ ਅੰਮਰਿੰਦਰ ਸਿੰਘ, ਬਦੇਸ਼ ਮੰਤਰੀ ਨਟਵਰ ਸਿੰਘ ਨੂੰ ਮਿਲੇ ਤਾਂ ਕਿ ਨਨਕਾਣਾ - ਅੰਮ੍ਰਿਤਸਰ ਬੱਸ ਸੇਵਾ ਸ਼ੁਰੂ ਹੋ ਸਕੇ।

06-10-2005 - ਪਾਕਿਸਤਾਨ ਸਰਕਾਰ ਨੇ ਕਰਤਾਰ ਪੁਰ ਸਾਹਿਬ ਦੁਆਲੇ 100 ਏਕੜ ਜਮੀਨ ਗੁਰਦੁਆਰੇ ਦੇ ਨਾਂ ਲਾਉਣ ਦਾ ਐਲਾਨ ਕੀਤਾ।

22-10-2005 - ਪਾਕਿਸਤਾਨ ਦੀ ਐਮ ਪੀ ਸਮੀਨਾ ਖਾਲਿਦ ਘੁਰਕੀ ਨੇ ਕਰਤਾਰਪੁਰ ਦੇ ਲਾਂਘੇ ਲਈ ਯਤਨਸ਼ੀਲ ਹੋਣਾ ਐਲਾਨਿਆ।

31-10-2005 - ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਭੁਚਾਲ ਦੇ ਪੀੜਤਾਂ ਨੂੰ ਮਦਦ ਪਹੁੰਚਾਣ ਲਈ ਸਿੱਖਾਂ ਦਾ ਧੰਨਵਾਦ ਕੀਤਾ।

31-10-2005 - ਕਸ਼ਮੀਰ ਬਾਰਡਰ ਤੇ ਪੰਜ ਮੁਕਾਮਾਂ ਤੇ ਬਾਰਡਰ ਖੋਲਣ ਦਾ ਐਲਾਨ ਕੀਤਾ।

13-11-2005 - ਪਾਕਿਸਤਾਨ ਨੇ ਕਿਹਾ ਕਿ ਉਹ ਗੁਰਦੁਆਰਿਆਂ ਦੀ ਮੁਰੰਮਤ ਖਾਤਰ 5 ਕਰੋੜ ਖਰਚੇਗਾ।

17-11-2005 - ਕਰਤਾਰ ਪੁਰ ਲਾਂਘਾ ਹੁਣ ਬਦੇਸ਼ ਮੰਤਰੀਆਂ ਦੇ ਅਜੈਂਡੇ ਤੇ ਕਿਹਾ ਸੁਖਵਿੰਦਰ ਸਿੰਘ ਰੰਧਾਵਾ ਐਮ ਐਲ ਏ ਨੇ।

30-11-2005 - ਸੋਨ ਪਾਲਕੀ ਨਨਕਾਣਾ ਸਾਹਿਬ ਲਈ ਤੁਰੀ।

24-11-2005 - ਨਾਰੋਵਾਲ ਦੀ ਐਮ ਪੀ ਰਿਫੱਤ ਕਾਹਲੋਂ ਨੇ ਲਾਂਘਾ ਖੋਲਨ ਦੀ ਤਜ਼ਵੀਜ ਜਲੰਧਰ ਵਿੱਚ ਕੀਤੀ।

2-12-2005 - ਕੈਪਟਨ ਅਮ੍ਰਿੰਦਰ ਸਿੰਘ ਨੇ ਬਿਨਾਂ ਵੀਜੇ ਤੋਂ ਪਾਕਿਸਤਾਨ ਜਾਣ ਦੀ ਮੰਗ ਕੀਤੀ।

03-12-2005 - ਪਾਕਿਸਤਾਨ - ਭਾਰਤ ਵਪਾਰ ਮੇਲਾ ਅੰਮ੍ਰਿਤਸਰ 'ਚ ਲੱਗਿਆ।

10-12-2005:-27 ਦਸਬੰਰ ਤੋਂ ਲਾਹੌਰ - ਅੰਮ੍ਰਿਤਸਰ ਵਿਚਾਲੇ ਬੱਸ ਦੋੜੇਗੀ।

9-12-2005 -ਨਵਜੋਤ ਸਿੰਘ ਸਿੱਧੂ ਨੇ ਪਾਰਲੀਮੈਂਟ 'ਚ ਸੁਆਲ ਚੁਕਿਆ ਕਿ ਪੰਜਾਬ ਨੂੰ ਗੜਬੜ ਗ੍ਰਸਤ ਇਲਾਕਾ ਕਿਓਂ ਐਲਾਨਿਆ ਹੋਇਆ ਹੈ।

20-1-06 ਪਾਕਿਸਤਾਨ ਦੀ ਲਹੌਰ-ਅੰਮ੍ਰਿਤਸਰ ਬਸ 'ਦੋਸਤੀ' ਪਹਿਲੀ ਵਾਰ ਅੰਮ੍ਰਿਤਸਰ ਪੁਜੀ। ਜਿਸ ਵਿਚ ਮਸ਼ਹੂਰ ਪੰਜਾਬੀ ਗਾਇਕ ਰੇਸ਼ਮਾ ਨੇ ਸਫਰ ਕੀਤਾ।



No comments:

Post a Comment