I SALUTE THE BRITISH HONESTY
ਕਿੰਨੇ ਸੱਚੇ ਨੇ ਇਹ ਅੰਗਰੇਜ ਲੋਕ
ਯੂ ਕੇ ਵਿਚ ਰਾਇ ਸ਼ੁਮਾਰੀ ਹੋਈ ਕਿ ਬਾਹਰ ਯੂਰਪ ਦੇ ਲੋਕਾਂ ਨੂੰ ਇੰਗਲੈਂਡ ਵਿਚ ਰਹਿਣਾ ਚਾਹੀਦਾ ਹੈ ਕਿ ਨਹੀ: "ਹਾਂ" ਜਾਂ "ਨਹੀ"। ਓਥੋਂ ਦੇ ਪ੍ਰਧਾਨ ਮੰਤਰੀ ਡੈਵਿਡ ਕੈਮਰੂਨ ਦੀ ਰਾਇ "ਹਾਂ" ਵਿਚ ਸੀ। ਪਰ ਨਤੀਜਾ "ਨਹੀ" ਦੇ ਹੱਕ ਵਿਚ ਆ ਗਿਆ। ਹੈਰਾਨੀ ਦੀ ਗਲ ਕਿ ਕੈਮਰੂਨ ਨੇ ਮਿੰਟ ਨਹੀ ਲਾਇਆ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਜਰਾ ਗੌਰ ਨਾਲ ਸੋਚੋ ਇਹ ਕਿੱਢੀ ਵੱਡੀ ਗਲ ਹੈ। ਸਾਡੇ ਇਥੇ ਜੇ ਕਿਤੇ ਕਿਸੇ ਮੁੱਖ ਮੰਤਰੀ ਦੇ ਸੂਬੇ ਵਿਚ ਲੋਕ ਸਭਾ ਦੀ ਸਾਰੀਆਂ ਸੀਟਾਂ ਦਾ ਨਤੀਜਾ ਵਿਰੋਧ ਵਿਚ ਵੀ ਚਲਾ ਜਾਏ ਤੇ ਅਗਲਾ ਸੌ ਬਹਾਨੇ ਲਾ ਦਿੰਦਾ ਹੈ। ਬੜੀ ਬੇਸ਼ਰਮੀ ਨਾਲ ਕਹਿਣਗੇ "ਜੀ, ਜਨਤਾ ਚਾਹੁੰਦੀ ਹੈ ਕਿ ਕੇਂਦਰ ਵਿਚ ਫਲਾਣੀ ਪਾਰਟੀ ਦਾ ਰਾਜ ਹੋਵੇ ਪਰ ਸੂਬੇ ਵਿਚ ਓਹ ਮੈਨੂੰ ਹੀ ਚਾਹੁੰਦੇ ਨੇ।" ਇਥੇ ਤਾਂ 70,000 ਰੁਪਏ ਕਰੋੜ ਦੇ ਗਬਨ ਹੋਣ ਤੇ ਵੀ ਸਰਕਾਰ ਨਹੀ ਟੁੱਟਦੀ। ਇਥੇ ਬੋਫੋਰ ਤੋਪਾਂ ਕੁਝ ਅਸਰ ਨਹੀ ਕਰ ਸਕਦੀਆਂ। ਇਥੇ ਤਾਂ ਮੱਝਾਂ ਗਾਵਾਂ ਦਾ ਚਾਰਾ ਖਾ ਕੇ ਵੀ ਲਾਲੂ ਵਰਗੇ ਲੋਕ ਸਭਾ ਵਿਚ ਆਪ ਹੀ ਬੋਲ ਦਿੰਦੇ ਨੇ, "ਹਾਂ ਹਮ ਨੇ ਭੀ ਘਾਸ ਫੂਕ ਖਾਇਆ ਥਾਂ" ਤੇ ਬਾਕੀ ਦੇ ਠਹਾਕੇ ਲਾ ਕੇ ਹੱਸ ਦਿੰਦੇ ਨੇ। ਇਥੇ ਤਾਂ ਲਗ ਕੋਈ 20-25% ਮੁਜਰਮ ਤਬੀਅਤ ਦੇ ਲੋਕ ਚੁੱਣੇ ਜਾਦੇ ਨੇ। ਇਹੋ ਜਿਹੇ ਮੁਲਕ ਦਾ ਸ਼ਹਿਰੀ ਹੋਣ ਤੇ ਸ਼ਾਇਦ ਹੀ ਕਿਸੇ ਨੂੰ ਗਰਬ ਹੋਵੇ।
No comments:
Post a Comment