Wednesday 20 April 2016

ਕੇਜਰੀਵਾਲ ਨਾਂ ਦਾ ਸੂਰਮਾ

ਕੇਜਰੀਵਾਲ ਨਾਂ ਦਾ ਸੂਰਮਾ
THE BRAVE MAN CALLED KEJRIWAL

ਆਹ ਵੇਖੋ ਕੇਜਰੀਵਾਲ ਕਿਵੇ ਆਈ ਏ ਐਸ ਅਫਸਰਾਂ ਨੂੰ ਭਿਓਂ ਭਿਓਂ ਕੇ ਜੁੱਤੀਆਂ ਮਾਰ ਰਿਹਾ ਹੈ। ਕਿਉਕਿ ਭ੍ਰਿਸ਼ਟ ਨੇ ਕੋਈ ਕੁਸਕਿਆ ਤਕ ਨਹੀ। ਐਹੋ ਜਿਹੀ ਗਲ ਕੋਈ ਇਮਾਨਦਾਰ ਲੀਡਰ ਹੀ ਕਰ ਸਕਦਾ ਹੈ। ਭ੍ਰਿਸ਼ਟ ਲੀਡਰ ਅਫਸਰ ਅੱਗੇ ਇਸ ਤਰਾਂ ਰੋਹਬ ਨਾਲ ਗਲ ਨਹੀ ਕਰ ਸਕਦਾ ਕਿਉਕਿ ਅਫਸਰ ਨੂੰ ਲੀਡਰ ਦੀ ਕਮਜੋਰੀ ਦਾ ਪਤਾ ਹੁੰਦਾ ਹੈ। ਕਾਸ਼ ਕੋਈ ਇਹੋ ਜਿਹਾ ਲੀਡਰ ਪੰਜਾਬ ਤੋਂ ਵੀ ਉਠੇ। ਕੇਜਰੀਵਾਲ ਬਹੁਤ ਵਧੀਆ ਬੰਦਾ ਹੈ । ਈਮਾਨਦਾਰ ਹੈ ਪਰ ਉਹ ਆਪਣੇ ਲੋਕਾਂ ਨੂੰ ਸਮਰਪਤ ਹੈ। ਉਹ ਪਹਿਲਾਂ ਹਰਿਆਣਵੀ ਹੈ ਜਾਂ ਹਿੰਦੁਸਤਾਨੀ ਹੈ। ਪੰਜਾਬ ਦਾ ਹੱਕ ਉਹ ਬਾਦ ਵਿਚ ਵਿਚਾਰੇਗਾ। ਯਾਦ ਰੱਖੋ ਚੰਗਾ ਗਵਾਂਢੀ ਤੁਹਾਨੂੰ ਤੰਗ ਨਹੀ ਕਰੇਗਾ ਪਰ ਪਹਿਲਾਂ ਓਨੇ ਆਪਣੇ ਘਰ ਦਾ ਸੋਚਣਾ ਹੈ। ਫਿਰ ਉਹ ਗਲੀ ਮੁਹੱਲੇ ਦਾ ਵੀ ਭਲਾ ਕਰੇਗਾ। ਕੁਝ ਵੀ ਹੋਵੇ ਹੈ ਤਾਂ ਸ਼ਰੀਕ ਹੀ। ਪਰ ਮੈਂ ਦਿਲੋਂ ਇਹੋ ਜਿਹੇ ਬੰਦੇ ਦੀ ਕਦਰ ਕਰਾਂਗਾ। ਹਰਗਿਜ ਨਹੀ ਚਾਹਾਗਾਂ ਕਿ ਪੰਜਾਬ ਦੀ ਵਾਗਡੋਰ ਵੀ ਉਹਦੇ ਹੱਥ ਹੋਵੇ।

No comments:

Post a Comment