Wednesday 17 February 2016

MY HEAVEN : NANKANA SAHIB PART 1- PHOTOS

ਮੇਰਾ ਸਵੱਰਗ ਮੇਰਾ ਨਨਕਾਣਾ 

MY HEAVEN : NANKANA SAHIB PART 1-PHOTOS

Nankana sahib's images are classified as under: 
1. Outer Gate, Darshani Deodi and Garden
2. North East of Darshani Deodi 
3. North of Janam Asthan boundry and Langar Hall
4. Within Janam Asthan boundry
5. South of Janam Asthan boundry
6. South-East of Darshani Deodi & Sarovar
7. Illumination and  fireworks
8. Procession – Here the focus is on the 
9. Muslim spectators
10. Gurdwara Patti Sahib 
11. Gurdwara Bal Leela
12. Gurdwara Tambu Sahib, Patshahi 6 and Nihangan Gurdwara
13. Gurdwara Maal ji Sahib
14. Gurdwara Kiara Sahib

ਓਹ ਭਾਗ ਭਰੀ ਧਰਤੀ ਜਿਥੇ ਸਾਡੇ ਸਭ ਦੇ ਪਿਤਾ ਨੇ ਜਨਮ ਲਿਆ।ਓਥੋਂ ਦੀ ਸਰ ਜਮੀਨ ਨੂੰ ਸਿਜਦਾ ਕਰਨਾਂ ਹਰ ਸਿੱਖ ਦਾ ਸੁਫਨਾ ਹੁੰਦਾ ਹੈ। ਮੇਰੇ ਗੁਰੂ ਨੇ ਪਿਛੇ ਕਿਰਪਾ ਕੀਤੀ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਨਸੀਬ ਹੋਏ। ਓਥੇ ਜਦੋਂ ਜੀ ਆਉਦਾ ਸੀ ਫੋਟੋ ਖਿੱਚੀ ਜਾਂਦਾ ਸਾਂ। ਏਥੇ ਕੁਝ ਤਸਵੀਰਾਂ ਪਾ ਰਿਹਾ ਹਾਂ। ਪਰ ਇਹ ਮੁਕੰਮਲ ਕਹਾਣੀ ਨਹੀ ਬਣਦੀ ਕਿਓਕਿ ਇਕ ਦੋ ਸਥਾਨ ਮੇਰੇ ਕੋਲੋ ਛੁੱਟ ਵੀ ਗਏ। ਮੈਂ ਰਾਇ ਬੁਲਾਰ ਦੀ ਕਬਰ ਨੂੰ ਵੀ ਸਿਜਦਾ ਕਰਨਾਂ ਚਾਹੁੰਦਾ ਸੀ ਜਿਸ ਨੇ ਸਭ ਤੋਂ ਪਹਿਲਾਂ ਮੇਰੇ ਪੈਗੰਬਰ ਨੂੰ ਪਛਾਣਿਆ ਸੀ।
ਜੇ ਵਕਤ ਇਜਾਜਤ ਦਿੰਦਾ ਹੈ ਤਾਂ ਤੁਸੀ ਵੀ ਇਸ ਤਸਵੀਰਾਂ ਤਕ ਸਕਦੇ ਹੋ। ਹਾਂ ਵੀਡੀਓ ਵੀ ਪਾਵਾਂਗਾ ਜੇ ਗੁਰੂ ਕਿਰਪਾ ਕਰੇ ਛੇਤੀ ਐਡੀਟਿੰਗ ਕਰਨ ਦਾ ਉਦਮ ਬਖਸ਼ ਦੇਵੇ ਤਾਂ। ਨਨਕਾਣੇ ਵਿਚ ਕੋਈ 10-15 ਇਤਹਾਸਿਕ ਸਥਾਨ ਹਨ। ਇਸ ਸਭ ਨੂੰ ਸਮਝਣ ਵਾਸਤੇ ਕਿਰਪਾ ਕਰਕੇ ਨਨਕਾਣਾ ਸਾਹਿਬ ਦਾ ਨਾਲ ਦਿਤਾ ਨਕਸ਼ਾ ਵੇਖੋ। ਸਾਡੇ ਸਾਰੇ ਗੁਰਧਾਮ ਰੇਲਵੇ ਲਾਈਨ ਦੇ ਨਾਲ ਨਾਲ ਹੀ ਪੈਂਦੇ ਹਨ ਤੇ ਸੜਕ ਪੈਂਦੀ ਹੈ ਰੇਲਵੇ ਰੋਡ। ਕਿਉਕਿ ਇਹ ਸ਼ਹਿਰ ਹੀ ਜਨਮ ਅਸਥਾਨ ਕਰਕੇ ਹੋਂਦ ਵਿਚ ਆਉਦਾ ਹੈ ਪਹਿਲਾਂ ਤਾਂ ਛੋਟਾ ਜਿਹਾ ਪਿੰਡ ਹੀ ਸੀ। ਅੰਗਰੇਜਾਂ ਨੇ ਰੇਲ ਲਾਈਨ ਵੀ ਫਿਰ ਉਸ ਮੁਤਾਬਿਕ ਹੀ ਵਿਛਾਈ। 
ਪਹਿਲਾਂ ਮੁਖ ਗੁਰਦੁਆਰਾ ਜਨਮ ਅਸਥਾਨ ਹੈ। ਹੁਣ ਕਿਰਪਾ ਕਰਕੇ ਦੂਸਰਾ ਨਕਸ਼ਾ ਵੇਖੋ। ਇਸ ਅਸਥਾਨ ਦੀ ਚਾਰ ਦੀਵਾਰੀ ਵਿਚ ਬਾਹਰੋ ਵੜਦਿਆਂ ਮੁਖ ਗੇਟ, ਫਿਰ ਸਾਹਮਣੇ ਦਰਸ਼ਨੀ ਡਿਉਡੀ, ਅੰਦਰਲੀ ਚਾਰ ਦੀਵਾਰੀ ਵਿਚ ਜਨਮ ਅਸਥਾਨ, ਸ਼ਹੀਦੀ ਅਸਥਾਨ, ਬੇਬੇ ਜੀ ਦਾ ਖੂਹ, ਜੰਡ ਸਾਹਿਬ, ਮੁਖ ਤੌਰ ਤੇ ਜਨਮ ਅਸਥਾਨ, ਅੰਦਰਲੀ ਚਾਰ ਦੀਵਾਰੀ ਦੇ ਪਹਾੜ ਪਾਸੇ ਸ਼ਾਨਦਾਰ ਲੰਗਰ ਅਸਥਾਨ ਹੈ। ਖੈਰ ਜੀ ਨਕਸ਼ਾ ਵੇਖ ਲਓ। ਇਸ ਬਾਬਤ ਦਾਸਰਾ ਵੀਡਿਓ ਵੀ ਪਾਵੇਗਾ। ਪਰ ਫਿਲ ਹਾਲ ਤੁਸੀ ਫੋਟੋ ਵੇਖ ਲਓ ਜਿੰਨਾਂ ਨੂੰ ਹੇਠ ਲਿਖੀ ਤਰਤੀਬ ਵਿਚ ਦਿਤਾ ਹੈ।
1. ਬਾਹਰੀ ਗੇਟ, ਦਰਸ਼ਨੀ ਡਿਓੜੀ ਤੇ ਸਾਹਮਣੇ ਬਗੀਚਾ
2. ਦਰਸ਼ਨੀ ਡਿਓੜੀ ਦੀ ਚੜਦੇ- ਪਹਾੜ ਦੀ ਬਾਹੀ
3. ਜਨਮ ਅਸਥਾਨ ਦੀ ਚਾਰ ਦੀਵਾਰੀ ਦਾ ਪਹਾੜ ਪਾਸਾ ਤੇ ਲੰਗਰ
4. ਜਨਮ ਅਸਥਾਨ ਅਤੇ ਦੁਆਲੇ ਚਾਰ ਦੀਵਾਰੀ ਦੇ ਅੰਦਰ
5. ਜਨਮ ਅਸਥਾਨ ਦੀ ਚਾਰ ਦੀਵਾਰੀ ਦਾ ਦਖਣ –ਸਰਾਵਾਂ
6. ਦਰਸ਼ਨੀ ਡਿਓੜੀ ਦਾ ਚੜਦਾ-ਦੱਖਣ ਗੁੱਠ ਸਰੋਵਰ
7. ਆਤਿਸ਼ਬਾਜੀ
8. ਜਲੂਸ ਜਾਂ ਨਗਰ ਕੀਰਤਨ ਦੇ ਦ੍ਰਿਸ਼।
9. ਤਾਂਗ-ਇਸ ਫੋਟੋਗ੍ਰਾਫਰ ਨੇ ਜਿਆਦਾ ਤਵੱਜੋ ਨਨਕਾਣੇ ਦੇ ਮੁਸਲਮਾਨ ਵਸਨੀਕਾਂ ਦੇ ਨਜਰੀਏ ਤੇ ਜੋਰ ਦਿਤਾ ਹੈ।
10. ਪੱਟੀ ਸਾਹਿਬ
11. ਬਾਲ ਲੀਲਾ ਗੁਰਦੁਆਰਾ
12. ਗੁਰਦੁਆਰਾ ਤੰਬੂ ਸਾਹਿਬ ਤੇ ਨਿਹੰਗ ਛਾਉਣੀ
13. ਮਾਲ ਜੀ ਸਾਹਿਬ
14. ਗੁਰਦੁਆਰਾ ਕਿਆਰਾ ਸਾਹਿਬ

ਨਾਨਕ ਦੇ ਘਰ ਤੁਹਾਡਾ ਸਵਾਗਤ ਫੁਲਾਂ ਨਾਲ


 ਜਨਮ ਅਸਥਾਨ ਦੀ ਵਿਸ਼ਾਲ ਚਾਰ ਦੀਵਾਰੀ ਵਿਚ ਦਾਖਲੇ ਲਈ ਬਣਾਇਆ ਗਿਆ ਸੁੰਦਰ ਦਰਵਾਜਾ। ਇਹ 1994 ਵੇਲੇ ਨਹੀ ਸੀ। ਧਿਆਨ ਰਹੇ ਇਸ ਚਾਰ ਦੀਵਾਰੀ ਘੇਰੇ ਅੰਦਰ ਹੀ  ਜਨਮ ਅਸਥਾਨ ਤੇ ਵਿਸ਼ਾਲ ਚਾਰ ਦੀਵਾਰੀ, ਦਰਸ਼ਨੀ ਡਿਓੜੀ, ਸਰੋਵਰ, ਲੰਗਰ ਹਾਲ ਤੇ ਵੱਖ ਵੱਖ ਸਰਾਵਾਂ ਹਨ।
ਯਾਤਰੀਆਂ ਵਾਸਤੇ ਥਾਂਈ ਥਾਂਈ ਪੁਲਿਸ ਲਗੀ ਹੋਈ ਸੀ। ਤੇ ਸਾਡਾ ਵਾਹ ਜਿਆਦਾ ਪੁਲਿਸ ਦੇ ਬੰਦਿਆਂ ਨਾਲ ਹੀ ਪੈਂਦਾ ਸੀ। ਸਾਡੇ ਸੰਪਰਕ ਵਿਚ ਆ ਕੇ ਹਰ ਪੁਲਿਸ ਵਾਲੇ ਦਾ ਚਿਹਰਾ ਖਿੜ ਜਾਂਦਾ ਸੀ, ਤੇ ਡੀ ਸੀ ਪੀ ਅਕਰਮ ਭਲਾ ਕਿਵੇ ਵਖਰਾ ਹੋ ਸਕਦਾ ਹੈ।ਗੇਟ ਤੋਂ ਬਾਹਰ ਦੇ ਪੜਦੇ ਵਾਲਾ ਦਾਖਲਾ। ਇਸ ਅੰਦਰ ਸਿਰਫ ਯਾਤਰੀ ਹੀ ਜਾ ਸਕਦੇ ਸਨ। ਯਾਤਰੀਆਂ ਵਿਚ ਸਹਿਜਧਾਰੀ ਸਿੰਧੀ ਹਿਦੂਆਂ ਦੀ ਵੱਡੀ ਤਾਦਾਦ ਸੀ। ਥਾਂਈ ਥਾਂਈ ਮੈਟਲ ਡਿਟੈਕਟਰ ਲੱਗੇ ਹੋਏ ਸਨ।

ਇੰਡੀਆ ਫੋਨ ਕਰ ਕੇ ਦੱਸ ਦਿਓ ਤਾਂ ਤੁਸੀ ਤਾਂ ਹੁਣ ਆਜਾਦ ਹੋ।
ਦਰਸ਼ਨੀ ਡਿਓੜੀ ਦੇ ਸਾਹਮਣੇ ਚੜਦੇ ਪਾਸੇ ਦਾ ਵਿਸ਼ਾਲ ਬਗੀਚਾ ਜਿਸ ਵਿਚ ਤਰਾਂ ਤਰਾਂ ਦੇ ਫੁੱਲ ਤੇ ਫੁਹਾਰੇ। ਜਨਮ ਅਸਥਾਨ ਦੀ ਵਿਸ਼ਾਲ ਚਾਰ ਦੀਵਾਰੀ ਵਿਚ ਦਾਖਲੇ ਲਈ ਬਣਾਇਆ ਗਿਆ ਸੁੰਦਰ ਦਰਵਾਜਾ। ਇਹ 1994 ਵੇਲੇ ਨਹੀ ਸੀ। ਧਿਆਨ ਰਹੇ ਇਸ ਚਾਰ ਦੀਵਾਰੀ ਘੇਰੇ ਅੰਦਰ ਹੀ  ਜਨਮ ਅਸਥਾਨ ਤੇ ਵਿਸ਼ਾਲ ਚਾਰ ਦੀਵਾਰੀ, ਦਰਸ਼ਨੀ ਡਿਓੜੀ, ਸਰੋਵਰ, ਲੰਗਰ ਹਾਲ ਤੇ ਵੱਖ ਵੱਖ ਸਰਾਵਾਂ ਹਨ।

ਦਰਸ਼ਨੀ ਡਿਓੜੀ  ਦੇ ਬਾਹਰ ਪੁਰਾਣੀ  ਇਮਾਰਤ ਮਹੰਤਾਂ ਵੇਲੇ ਬਣਾਈ ਗਈ ਲਗਦੀ ਹੈ। ਦਰਸ਼ਨੀ ਡਿਓੜੀ  ਅਜਕਲ ਇਸ ਤੇ ਪਲੱਸਤਰ ਹੋ ਰਿਹਾ ਸੀ।ਦਰਸ਼ਨੀ ਡਿਓੜੀ   ਪਾਕਿਸਤਾਨੀ ਸਿੱਖ ਅਸਥਾਨਾਂ ਦਾ ਪ੍ਰਤੀਕ ਸਮਝੀ ਜਾਂਦੀ ਹੈ।

ਦਰਸ਼ਨੀ ਡਿਓੜੀ  ਦੇ ਚੜਦੇ –ਪਹਾੜ ਦੀ ਗੁੱਠ ਵਿਚ ਬਣੀਆਂ ਸਰਾਵਾਂ । ਇਥੇ ਹੀ ਪਾਕਿਸਤਾਨ ਗੁਰਦੁਆਰਾ ਕਮੇਟੀ ਦਾ ਦਫਤਰ ਹੁੰਦਾ ਹੈ। ਪਰ ਜਥੇ ਦੇ ਪਹੁੰਚਣ ਵੇਲੇ ਸਭ ਇਮਾਰਤਾਂ ਸਰਾਵਾਂ ਵਿਚ ਬਦਲ ਜਾਂਦੀਆਂ ਹਨ।

ਦਰਸ਼ਨੀ ਡਿਓੜੀ  ਦਾ ਪਹਾੜ ਪਾਸੇ ਦਾ ਗੁੰਬਦ। ਜਲੂਸ ਵਾਲੇ ਦਿਨ ਇਥੇ ਔਕਾਫ ਬੋਰਡ ਦਾ ਪ੍ਰਧਾਨ ਤੇ ਹੋਰ ਅਹਿਲਕਾਰਾਂ ਦੇ ਮੌਜੂਦ ਹੋਣ ਕਰਕੇ ਸਿੱਖ ਜਵਾਨਾਂ ਨੇ ਪੱਥਰ ਬਾਜੀ ਕਰ ਦਿਤੀ ਸੀ ਜਿਸ ਕਰਕੇ ਸ਼ੀਸੇ ਟੁੱਟ ਗਏ ਸਨ। ਜਵਾਨ ਚਾਹੁੰਦੇ ਸਨ ਕਿ ਜਲੂਸ ਨਨਕਾਣਾ ਸਾਹਿਬ ਵਿਚ ਦਾਖਲ ਹੋਵੇ ਪਰ ਹਕੂਮਤ ਚਾਹੁੰਦੀ ਸੀ ਕਿ ਨਗਰ ਕੀਰਤਨ ਜਨਮ ਅਸਥਾਨ ਦੀ ਹਦੂਦ ਵਿਚ ਹੀ ਰਹੇ। ਆਖਿਰ ਹਕੂਮਤ ਨੂੰ ਮੰਨਣਾ ਪਿਆ ਪਰ ਜਵਾਨਾਂ ਦੇ ਲੀਡਰ ਮਸਤਾਨ ਸਿੰਘ ਤੇ ਕੇਸ ਰਜਿਸਟਰ ਹੋ ਗਿਆ।

ਦਰਸ਼ਨੀ ਡਿਓੜੀ 

No comments:

Post a Comment