Saturday 13 February 2016

‘ਰੱਬ ਦੇ ਦਰਸ਼ਨ; ਆਹ ਲੈ!!!!

‘ਰੱਬ ਦੇ ਦਰਸ਼ਨ?'  ਆਹ ਲੈ! ਮਾਰ ਚੌਕੜੀ ਘੰਟੇ 'ਚ ਰੱਬ ਦੇ ਦਰਸ਼ਨ।

’SEEING GOD IN JUST HOURS (in English & Punjabi)


‘ਰੱਬ ਦੇ ਦਰਸ਼ਨ; ਆਹ ਲੈ!!!!’- (English Version at the end) ਅਕਾਲ ਪੁਰਖ ਦੀ ਪ੍ਰਾਪਤੀ ਲਈ ਗੁਰਮਤ ਦਾ ਰਸਤਾ ਬੜਾ ਬਿਖੜਾ ਹੈ। ਸਾਰੀ ਉਮਰ ਰੱਬ ਦੇ ਗੁਣ ਗਾਉਣੇ ਪੜ੍ਹਨੇ ਜਾਂ ਬੋਲਣੇ ਜਾਂ ਸੁਣਨੇ, ਸੱਚ ਨੂੰ ਧਾਰਨ ਕਰਨਾਂ। ਓਧਰ ਈਸਾਈਮਤ, ਇਸਲਾਮ ਤੇ ਹਿੰਦੂਮਤ (ਕੁਝ ਫਿਰਕੇ) ਵੀ ਸਿਫਤ ਸਾਲਾਹ ਨੂੰ ਹੀ ਰੱਬ ਦੀ ਪ੍ਰਾਪਤੀ ਦਾ ਰਸਤਾ ਮੰਨਦੇ ਹਨ।

 ਕਿਉਕਿ ਮੰਨਿਆ ਗਿਆ ਹੈ ਕਿ ਰਬ ਸਰਬਵਿਆਪਕ ਹੈ ਤੇ ਹਿੰਦੂਮਤ ਦਾ ਇਕ ਫਿਰਕਾ ਜੋਗਮਤ ਤਾਂ ਰੱਬ ਨੂੰ ਸਰੀਰ ਦੇ ਅੰਦਰੋਂ ਹੀ ਭਾਲਣ ਦੀ ਗਲ ਕਰਦਾ ਹੈ। ਸ਼ਿਵ ਜੀ (ਰਬ) ਦੇ ਦਰਸ਼ਨਾਂ ਲਈ ਉਹ ਤ੍ਰਿਕੁਟੀ (ਮੱਥੇ ਦੇ ਕੇਂਦਰ) ਤੇ ਆਪਣਾ ਧਿਆਨ ਇਕਾਗਰ ਕਰਦੇ ਹਨ। ਓਹ ਕਹਿੰਦੇ ਹਨ ਕਿ ਜਦੋਂ ਰੋਸ਼ਨੀ (ਜੋਤ) ਤੇ ਅਵਾਜ (ਨਾਦ) ਸੁਣਨੀ ਸ਼ੁਰੂ ਹੋ ਜਾਏ ਤਾਂ ਸਮਝੋ ਰਬ ਦਾ ਰਾਹ ਖੁਲ ਗਿਆ ਹੈ। ਤੇ ਫਿਰ ਜਦੋਂ ਦਸਵਾ ਦੁਆਰ ਖੁਲਦਾ ਹੈ ਤਾਂ ਪ੍ਰਭੂ ਨਾਲ ਬੰਦਾ ਇਕ ਮਿਕ ਹੁੰਦਾ ਹੈ।

ਨਾਦ ਜੋਤ ਨੂੰ ਭਾਲਦੇ ਇਹ ਜੋਗੀ ਲੋਕ ਘੰਟਿਆਂ ਬੱਧੀ ਚੁਪ ਚਾਪ ਸਮਾਧੀ ਲਾਈ ਰਖਦੇ ਹਨ। ਕਈ ਲੋਕਾਂ ਦਾ ਮੰਨਣਾਂ ਹੈ ਕਿ ਇਹ ਸਮਾਧੀ ਹੀ ਭਾਰਤ ਦੀ ਗੁਲਾਮੀ ਦਾ ਕਾਰਣ ਬਣੀ ਸੀ। ਜੋਗੀ ਅਰਦਾਸ ਜਾਂ ਸਿਫਤ ਸਾਲਾਹ ਵਿਚ ਵਿਸ਼ਵਾਸ਼ ਨਹੀ ਰਖਦਾ।ਸੱਚ ਜਾਂ ਸੁਚੀਆਂ ਕਦਰਾਂ ਕੀਮਤਾਂ ਜੋਗੀ ਵਾਸਤੇ ਠਿੱਠ ਹਨ। ਇਸੇ ਕਰਕੇ ਹੀ ਜੋਗੀ ਡੇਰਿਆਂ ਦੀ ਕਾਮੁਕ ਕਥਾ ਕਹਾਣੀਆਂ ਅਕਸਰ ਅਖਬਾਰੀ ਸੁਰਖੀਆਂ ਬਣਦੀਆਂ ਹਨ।
 ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਜੋਗੀ ਜਿਸ ਨਾਦ-ਜੋਤ ਦੇ ਮਗਰ ਭਟਕਦੇ ਹਨ ਓਹ ਦਰ ਅਸਲ ਇਕ ਸ੍ਰੀਰਕ ਕ੍ਰਿਆ ਹੈ। ਜਦੋਂ ਸਾਡੀ ਸੁਰਤ ਬੱਝਦੀ ਹੈ ਤਾਂ ਸਰੀਰ ਅੰਦਰ ਚਲ ਰਹੀਆਂ ਕ੍ਰਿਆਵਾਂ ਦਾ ਸਾਨੂੰ ਗਿਆਨ ਤੇ ਅਹਿਸਾਸ ਹੁੰਦਾ ਹੈ। ਸਰੀਰ ਖੁਰਾਕ ਪਚਾ ਰਿਹਾ ਹੁੰਦਾ ਹੈ, ਢਿੱਡ ਤੇ ਵੱਡੀ ਅੰਤੜੀ ਵਿਚ ਵੱਡੀ ਹਲ ਚਲ ਹੋ ਰਹੀ ਹੁੰਦੀ ਹੈ। ਏਸੇ ਤਰਾਂ ਖੂਨ ਪ੍ਰਣਾਲੀ ਚਲ ਰਹੀ ਹੁੰਦੀ ਹੈ। ਖੂਨ ਵਾਲੀ ਤਾਂ ਸ਼ੁਰੂ ਸ਼ੁਰੂ ਵਿਚ ਸੁਣ ਜਾਂਦੀ ਹੈ ਕੰਨ ਰਾਂਹੀ। ਐਕਸਕਰੀਟਰੀ ਸਿਸਟਮ (ਪਿਛਾਬ ਵਾਲਾ) ਚਲ ਰਿਹਾ ਹੁੰਦਾ ਹੈ। ਨਰਵਸ ਸਸਟਮ ਆਦਿ ਆਦਿ। ਗੁਰੂ ਨਾਨਕ ਨੇ ਜੋਗੀ ਸੋਚ ਨੂੰ ਨਿਰਾ ਨਕਾਰਿਆ ਹੀ ਨਹੀ ਸਗੋ ਸਖਤ ਖੰਡਨਾਂ ਵੀ ਕੀਤੀ ਹੈ।ਓਨਾਂ ਕਿਹਾ ਕਿ ਨਾਮ ਜਪੋ (ਭਾਵ ਸਿਫਤ ਸਲਾਹ ਕਰੋ, ਗੁਣ ਗਾਓ) ਇਹ ਸੁਰਤ ਆਪੇ ਬਝ ਜਾਏਗੀ। ਸਰੀਰਕ ਭੇਦ ਵੀ ਨਾਲ ਹੀ ਖੁੱਲ ਜਾਣਗੇ। “ਸੁਣਿਐ ਜੋਗ ਜੁਗਤ ਤਨੁ ਭੇਦ”। ਪਰ ਇਸ ਸਭ ਦੇ ਬਾਵਜੂਦ ਕਈ ਭੋਲੇ ਸਿੱਖ ਜੋਗੀਆਂ ਦੇ ਜਾਲ ਵਿਚ ਫਸਦੇ ਜਾ ਰਹੇ ਹਨ ਕਿਉਕਿ ਜੋਗੀ ਡੇਰੇ ਦਾਵਾ ਠੋਕ ਦੇਂਦੇ ਨੇ “ਲਓ ਜੀ ਹੁਣੇ ਰੱਬ ਦੇ ਦਰਸ਼ਨ ਕਰੋ” ਹਰ ਇਨਸਾਨ ਸੌਖੇ ਰਸਤੇ ਦੀ ਭਾਲ ਵਿਚ ਹੁੰਦਾ ਹੈ ਤੇ ਭੋਲੇ ਲੋਕ ਡੇਰੇ ਦੇ ਹੀ ਹੋ ਕੇ ਰਹਿ ਜਾਂਦੇ ਨੇ।
ਆਪਾਂ ਵੀ ਇਕ ਵਾਰ 1986 ਵਿਚ ਫਸ ਗਏ ਸੀ, ਜਦੋ ਸਾਡੀ ਕਮਿਊਨਿਜਮ ਤੋਂ ਵਾਪਸੀ ਹੋਈ ਸੀ ਤਾਂ। ਓਦੋ ਜੋਗੀ ਹੈਰਾਨ ਰਹਿ ਗਏ ਜਦੋ ਸਾਨੂੰ ਮਹੀਨੇ ਦੋ ਵਿਚ ਹੀ ਨਾਦ-ਜੋਤ ਦੇ ਦਰਸ਼ਨ ਹੋ ਗਏ।ਮੈਂਨੂੰ ਪਤਾ ਹੈ ਮਨ ਬੁਰਾਈਆਂ ਨਾਲ ਨੱਕੋ ਨੱਕ ਹੋਇਆ ਪਿਆ ਸੀ। ਮੈਨੂੰ ਆਪਣੇ ਆਪ ਤੇ ਹਾਸਾ ਆ ਰਿਹਾ ਸੀ ਜਦੋਂ ਡੇਰੇਦਾਰ ਨੇ ਐਲਾਨ ਕਰ ਦਿਤਾ ਕਿ ਗੁਰਾਇਆ ਨੂੰ ਦਰਸ਼ਨ ਹੋ ਗਏ ਨੇ। ਮੇਰੇ ਸਾਹਮਣੇ ਜੋਗੀਆਂ ਦੇ ਢੋਲ ਦਾ ਪੋਲ ਖੁੱਲ ਚੁੱਕਾ ਸੀ। ਖੈਰ ਓਦੋ ਹੀ ਫਿਰ ਮੈਂ ਗੁਰਮਤ ਵਲ ਪਰਤਿਆ। ਹੁਣ ਤਾ ਕਈ ਸਾਲ ਹੋ ਗਏ ਨੇ ਗੁਰੂ ਨਾਨਕ ਦੇ ਦਰ ਤੇ ਪਏ ਹੋਏ ਹਾਂ ਓਨੂੰ ਅਰਦਾਸਾਂ ਕਰਦੇ ਹਾਂ ਕਿ ਹੋਰ ਨਹੀ ਤਾਂ ਆਪਣੇ ਦਰ ਦਾ ਕੁੱਤਾ ਹੀ ਬਣਾ ਲੈ।   ਵੇਖੋ??    ਬੋਲੇ ਸੋ ਨਿਹਾਲਲਲਲਲਲਲਲਲਲ…….. ਸਤਿ ਸ੍ਰੀ ਅਕਾਲਲਲਲਲਲਲਲ…..

SEEING GOD IN JUST HOURS    Saying,  singing praises to God is Sikh way of worship.  Christianity, Islam and some sects of Hinduism also believe in saying praises and prayers. Since God is believed to be every where the Yogi sect of Hinduism stresses too much on ‘Shiva (God) inside’. The Yogis way of worship is to locate God from inside body. They focus attention on the centre of forehead. They pursue sound (nad) and light (jot) emanating from body.  They keep sitting idol for hours and call it Samadhi. (Some people believe India’s main reason of going into slavery in history was this Samadhi concept) Once they see this Nad and Jot they keep focusing on it and believe they have found God.  They don’t thus believe in cultivating of good values of life and good conduct. It is for this that the yogi dera Babas are often in news for their pleasure pursuits and sexual orgyies. Our doctor friends tell us that what the Yogis see as God is nothing but physiological phenomenon and they see only ‘body at work’ like the Optic Nerve activity, Circulatory system Digestive system, excretory system  etc at work. Guru Nanak has not only disapproved rather condemned this yogic activity on way to God. Inspite of this some innocent Sikhs are falling in the trap of yogi deras. Because the yogis claim ‘Well I can show u God in hours.’  Me too was befooled in the year 1986 when I said goodbye to communism.  I surprised every body when I could experience their nad-jot in months. Then I realised the hollowness of their claims. Any way this opened doors of Sikhism for me. And now I am trying to be a dog at Guru Nanak’s place. God knows when He accepts me. Boley so nihaallllllllllllll. Sat sri akalllllllllllll.

No comments:

Post a Comment