Tuesday, 22 September 2015

SHIV BATALVI ON KARTARPUR-ਸ਼ਿਵ ਬਟਾਲਵੀ ਨੇ ਜਦੋਂ ਕਰਤਾਰਪੁਰ ਮੱਥਾ ਟੇਕਿਆ

ਪੰਜਾਬੀ ਦੇ ਅਮਰ ਕਵੀ ਸ਼ਿਵ ਬਟਾਲਵੀ ਨੇ ਜਦੋਂ ਕਰਤਾਰਪੁਰ ਮੱਥਾ ਟੇਕਿਆ

          ਕਰਤਾਰਪੁਰ

ਘੁੰਮ ਚਾਰੇ ਚੱਕ ਜਹਾਨ ਦੇ,
ਜਦ ਘਰ ਆਇਆ ਕਰਤਾਰ।
ਕਰਤਾਰਪੁਰੇ ਦੀ ਨਗਰੀ,
ਜਿਦੇ ਗਲ ਰਾਵੀ ਦਾ ਹਾਰ।
ਜਿਦੇ ਝਮ ਝਮ ਪਾਣੀ ਲਿਸ਼ਕਦੇ,
ਜਿਦੀ ਚਾਂਦੀ ਵੰਨੀ ਧਾਰ।
ਲਾਹ ਬਾਣਾ ਜੰਗ ਫਕੀਰ ਦਾ,
ਮੁੜ ਮੱਲਿਆ ਆ ਸੰਸਾਰ।
ਕਰੇ ਮੰਜੀ ਬਹਿ ਅਵਤਾਰੀਆਂ,
ਕਰੇ ਦਸ ਨਹੁਆਂ ਦੀ ਕਾਰ।
ਉਹਦੀ ਜੀਭੇ ਜਪੁਜੀ ਬੈਠਿਆ,
ਤੇ ਅੱਖੀ ਨਾਮ ਖੁਮਾਰ।
ਸੁਣ ਸੋਹਬਾ ਰਬ ਦੇ ਜੀਵ ਦੀ,
ਆ ਜੁੜਿਆ ਕੁਲ ਸੰਸਾਰ।
ਤਦ ਕੁਲ ਜਗ ਚਾਨਣ ਹੋ ਗਿਆ
ਤੇ ਮਿਟੇ ਕੂੜ ਅੰਧਿਆਰ।
ਚੌਹ ਕੂੰਟੀ ਸਬਦ ਇਹ ਗੂੰਜਿਆ,
ਉਹ ਰਬ ਹੈ ਇਕ ਓਂਕਾਰ।

No comments:

Post a Comment