Monday 28 September 2015

ਸਿੱਖੋ ਬਗਾਨੀ ਲੜਾਈ ਆਪਣੇ ਗਲ ਨਾਂ ਪਾਓ।-ਮਸਲਾ ਸਿਰਸੇਵਾਲੇ ਦਾ

ਸਿੱਖੋ ਬਗਾਨੀ ਲੜਾਈ ਆਪਣੇ ਗਲ ਨਾਂ ਪਾਓ।-ਮਸਲਾ ਸਿਰਸੇਵਾਲੇ ਦਾ 
ਇਹੋ ਗਲ ਦਾਸ ਨੇ 2007 ਵਿਚ ਲਿਖੀ ਸੀ ਕਿ ਸਿਰਸੇ ਵਾਲੇ ਸਾਧ ਦੇ ਕੇਸ ਵਿਚ ਸਿੱਖਾਂ ਨੂੰ ਨਹੀ ਉਲਝਣਾ ਚਾਹੀਦਾ। ਭਈ ਮਸਲਾ ਕੇਂਦਰ ਸਰਕਾਰ ਜਾਂ ਫਿਰ ਹਰਿਆਣਾ ਸਰਕਾਰ ਤੇ ਭੂਤਰੇ ਸਾਧ ਦੇ ਦਰਮਿਆਨ ਹੈ। ਇਸ ਨਕਲੀ ਸਾਧ ਤੇ ਅੱਤ ਦੇ ਸੰਗੀਨ ਇਲਜਾਮ ਨੇ ਕਿ ਉਸ ਨੇ ਕੁਝ ਲੋਕਾਂ ਦਾ ਕਤਲ ਕਰਵਾਇਆ। ਡੇਰੇ ਦੇ ਮੈਨੇਜਰ ਫਕੀਰ ਚੰਦ ਦਾ। ਇਕ ਛਤਰਪਤੀ ਨਾਂ ਦੇ ਪਤ੍ਰਕਾਰ ਦਾ ਵੀ। ਇਹ ਵੀ ਇਲਜਾਮ ਹੈ ਕਿ ਬਾਬੇ ਨੇ ਪਹਿਲੇ ਬਾਬੇ ਸ਼ਾਹ ਸਤਨਾਮ ਨੂੰ ਵੀ ਆਪੇ ਹੀ ਗੱਡੀ ਚੜਾਇਆ ਸੀ।ਪਰ ਇਹ ਇਲਜਾਮ ਤੇ ਅਫਵਾਹ ਹੀ ਜਿਆਦਾ ਲਗਦੀ ਹੈ।(ਹੇਠਾਂ ਦਿਤੀ ਗੁਮਨਾਮ ਚਿੱਠੀ ਪੜੋ) ਆਹ ਹੇਠਾਂ ਪੜੋ ਉਸ ਅਬਲਾ ਲੜਕੀ ਦੀ ਚਿੱਠੀ ਜਿਸ ਵਿਚ ਉਸ ਨੇ ਲਿਖਿਆ ਕਿ ਕਿਵੇ ਬਾਬੇ ਨੇ ਦਰਜਨਾਂ ਕੁੜੀਆਂ ਨੂੰ ਡੇਰੇ 'ਚ ਇਕ ਕਿਸਮ ਨਾਲ ਬੰਦੀ ਬਣਾਇਆ ਹੋਇਆ ਹੈ। ਇਹ ਚਿੱਠੀ ਬਾਬੇ ਦਾ ਖਹਿੜਾ ਨਹੀ ਛੱਡ ਰਹੀ ਤੇ ਸੀ ਬੀ ਆਈ ਬਾਬੇ ਦੇ ਮਗਰ ਪਈ ਹੋਈ ਹੈ। ਅਬਲਾ ਲੜਕੀ ਤੇ ਅਜੇ ਤਕ ਬਚੀ ਹੋਈ ਹੈ ਪਰ ਉਸ ਦੇ ਰਿਸਤੇਦਾਰ ਭਰਾ ਸਵਰਨ ਸਿੰਘ ਦਾ ਕਤਲ ਹੋ ਚੁੱਕਾ ਹੈ। ਕਿਹਾ ਜਾਂਦਾ ਕਿ ਡੇਰੇ ਨੂੰ ਸ਼ੱਕ ਸੀ ਕਿ ਉਸ ਗੁਮਨਾਮ ਚਿੱਠੀ ਪਿਛੇ ਸਵਰਨ ਦਾ ਹੱਥ ਸੀ। (ਤਹਿਲਕਾ ਵਾਲਿਆਂ ਇਸ ਚਿੱਠੀ ਦਾ ਅੰਗਰੇਜੀ ਵਿਚ ਉਲਥਾ ਦਿਤਾ ਹੈ। ਇਹ ਵੀ ਦੇਖੋ) ਤਿੰਨ ਚਾਰ ਸਾਲ ਪਹਿਲਾਂ ਡਰਾਈਵਰ ਖੱਟਾ ਸਿੰਘ ਨੇ ਡੇਰੇ ਦੀਆਂ ਖੱਟੀਆਂ ਕੌੜੀਆਂ ਸਚਾਈਆਂ ਜੱਗ ਜਾਹਰ ਕੀਤੀਆਂ ਸਨ। ਕਿਹਾ ਜਾਂਦਾ ਹੈ ਕਿ ਡੇਰੇ ਵਿਚ ਹਥਿਆਰਾਂ ਦਾ ਜਖੀਰਾ ਵੀ ਕਾਇਮ ਹੈ। ਪਿਛੇ ਜਿਹੇ ਹਾਈ ਕੋਰਟ ਨੇ ਸੈਸਨ ਜੱਜ ਹਿਸਾਰ ਨੂੰ ਹੁਕਮ ਕੀਤਾ ਸੀ ਕਿ ਡੇਰੇ ਦਾ ਗੇੜਾ ਕੱਢੇ ਪਰ ਅਗਲਿਆਂ ਜੱਜ ਨੂੰ ਵੀ ਪੂਰਾ ਡੇਰਾ ਵਿਖਾਉਣ ਤੋਂ ਨਾਹ ਕਰ ਦਿਤੀ ਸੀ। ਫਿਰ ਇਸ ਸਾਧ ਨੇ ਦਰਜਨਾਂ ਜਵਾਨਾਂ ਨੂੰ ਖੱਸੀ ਕਰ ਦਿਤਾ ਹੈ ਜਿਸ ਬਾਬਤ ਵੀ ਇਕ ਬੰਦਾ ਹਾਈ ਕੋਰਟ ਪਹੁੰਚ ਚੁੱਕਾ ਹੈ। ਕਹਿਣ ਤੋਂ ਮਤਲਬ ਸਾਧ ਸੰਗੀਨ ਜੁਰਮਾਂ ਦੇ ਇਲਜਾਮਾਂ ਨਾਲ ਘਿਰਿਆ ਪਿਆ ਹੈ।
ਸਿਰਸਾ ਹਰਿਆਣੇ ਵਿਚ ਪੈਦਾ ਹੈ। ਸੋ ਹਰਿਆਣਾ ਤੇ ਕੇਂਦਰ ਸਰਕਾਰ ਵਾਸਤੇ ਇਹ ਬਾਬਾ ਸਿਰ ਦਰਦ ਬਣਿਆ ਹੋਇਆ ਹੈ। ਜੇ ਉਨੂੰ ਗ੍ਰਿਫਤਾਰ ਕਰਨ ਪੈਂਦੇ ਹਨ ਤਾਂ ਲੱਖਾਂ ਲੋਕ ਸੜਕਾਂ ਤੇ ਆ ਜਾਂਦੇ ਹਨ। ਬਾਬਾ ਭੋਲੀ ਭਾਲੀ ਸੰਗਤਾਂ ਨੂੰ ਢਾਲ ਵਜੋਂ ਵਰਤ ਰਿਹਾ ਹੈ। ਬਾਬੇ ਨੇ ਗ੍ਰਿਫਤਾਰੀ ਤੋਂ ਬਚਣ ਖਾਤਰ ਜੋ ਸਭ ਤੋਂ ਵੱਡਾ ਪੱਤਾ ਖੇਡਿਆ ਉਹ ਇਹ ਸੀ ਕਿ ਡੇਰੇ ਨੇ ਹੇਠ ਉਤੇ ਦੋ ਤਿੰਨ ਵਾਰ ਬਿਆਨ ਦਿਤੇ ਕਿ ਦੇਖੋ ਜੀ ਅਸੀ ਸਿੱਖਾਂ ਨੂੰ ਮੁਖ ਧਾਰਾ ਵਿਚ ਲਿਆ ਰਹੇ ਹਾਂ (ਭਾਵ ਸਿੱਖਾਂ ਨੂੰ ਹਿੰਦੂ ਬਣਾ ਰਹੇ ਹਾਂ) ਜਿਸ ਕਰਕੇ ਕੁਝ ਲੋਕ ਸਾਡੇ ਨਾਲ ਕਿੜ ਰਖਦੇ ਨੇ ਤੇ ਇਹ ਓਹੀ ਸਭ ਕੁਝ ਕਰਵਾ ਰਹੇ ਨੇ। ਡੇਰੇ ਨੇ ਆਰ ਐਸ ਐਸ ਨਾਲ ਗੂੜੇ ਸਬੰਧ ਬਣਾ ਲਏ ਹਨ ਤੇ ਕਿਹਾ ਜਾਂਦਾ ਹੈ ਕਿ ਆਰ ਐਸ ਐਸ ਹੀ ਡੇਰੇਦਾਰ ਨੂੰ ਬਚਾਈ ਜਾ ਰਹੀ ਹੈ। ਪਰ ਹੁਣ ਤਾਂ ਇੰਤਹਾ ਹੋ ਗਈ ਹੈ ਕਿਉਕਿ ਖੁੱਦ ਭਾਰਤੀ ਮੀਡੀਆ ਹੀ ਸਰਕਾਰ ਦਾ ਜਲੂਸ ਕੱਢੀ ਜਾ ਰਿਹਾ ਹੈ ਕਿ ਦੇਖੋ ਕਿਵੇ ਸਰਕਾਰ ਬਾਬੇ ਨੂੰ ਵੋਟਾਂ ਖਾਤਰ ਬਚਾਉਦੀ ਆ ਰਹੀ ਹੈ। ਭਾਰਤੀ ਮੀਡੀਏ ਨੇ ਸਰਕਾਰ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਕਿਉਕਿ ਦੂਸਰੇ ਪਾਸੇ ਪ੍ਰਚਾਰਕ ਆਸਾ ਰਾਮ ਨੂੰ ਅੰਦਰ ਕੀਤਾ ਹੋਇਆ ਹੈ ਤੇ ਕਈ ਹਿੰਦੂ ਇਥੇ ਵੀ ਪੱਖਪਾਤ ਦਾ ਇਲਜਾਮ ਲਾ ਰਹੇ ਨੇ ਕਿ ਦੇਖੋ ਜੀ ਸਿੱਖ ਸਾਧ ਨੂੰ ਛੱਡ ਦਿਤਾ ਤੇ ਹਿੰਦੂ ਪ੍ਰਚਾਰਕ ਨੂੰ ਟੰਗ ਦਿਤਾ ਹੈ।
ਬਦਕਿਸਮਤੀ ਨਾਲ ਹਿੰਦੂ ਮੁਖਧਾਰਾ ਹਮੇਸ਼ਾਂ ਉਸ ਬੰਦੇ ਦਾ ਪੱਖ ਪੂਰਦੀ ਆਈ ਹੈ ਜਿੰਨੇ ਵੀ ਸਿੱਖਾਂ ਨਾਲ ਆਡਾ ਲਾਇਆ। ਸੰਨ 1921 ਵਿਚ ਜਦੋਂ ਮਹੰਤ ਨਰਾਇਨੇ ਨੇ ਸਿੱਖ ਕਤਲ ਕੀਤੇ ਸਨ ਤਾਂ ਝੱਟ ਹਿੰਦੂ ਤੇ ਕੁਝ ਮੁਸਲਮਾਨ ਮਹੰਤ ਦੀ ਪਿੱਠ ਤੇ ਆ ਖੜੇ ਹੋਏ ਸਨ। ਨਿਰੰਕਾਰੀ ਮਸਲੇ ਵਿਚ ਵੀ ਏਸੇ ਤਰਾਂ ਹੀ ਹੋਇਆ। ਪੰਜਾਬੀ ਸਮਾਜ ਦਾ ਪਾੜਨ ਦਾ ਫਾਇਦਾ ਦਿੱਲੀ-ਪਤੀ ਨੂੰ ਹੁੰਦਾ ਹੈ। ਮਿਸਾਲ ਵਜੋਂ ਨਿਰੰਕਾਰੀਆਂ ਨੂੰ ਸਿੱਖਾਂ ਨੇ ਛੇਕਿਆ ਤਾਂ ਨਿਰੰਕਾਰੀ ਕਾਂਗਰਸ/ਭਾਜਪਾ ਦਾ ਪੱਕਾ ਵੋਟ ਬੈਂਕ ਬਣ ਗਿਆ। 
ਦੂਸਰੇ ਪਾਸੇ ਸ਼ਰਧਾਵਾਨ ਸਿੱਖਾਂ ਨੂੰ ਵੱਡਾ ਰੋਸ ਹੈ ਕਿ ਬਾਬੇ ਨੇ ਗੁਰੂ ਸਾਹਿਬ ਵਾਲਾ ਸਾਂਗ ਬਣਾਇਆ। ਮੈਂ ਬਾਰ ਬਾਰ ਲਿਖਦਾ ਰਹਿਨਾ ਵਾਂ ਕਿ ਇਸ ਮਸਲੇ ਦੀ ਗਹਿਰਾਈ ਸਮਝੋ। ਬਾਬੇ ਨੇ ਜਾਣ ਬੁਝ ਕੇ ਇਹ ਕਾਰਾ ਕੀਤਾ ਸੀ ਕਿ ਸਿੱਖ ਭੜਕ ਉਠਣ ਤੇ ਉਹ ਫਿਰ ਹਿੰਦੂ ਸਰਕਾਰ ਕੋਲ ਇਹ ਕਹਿਣ ਲਈ ਹਾਜਰ ਹੋਵੇ ਕਿ ਵੇਖੋ ਜੀ ਮੇਰਾ ਤਾਂ ਸਿੱਖਾਂ ਨਾਲ ਪੰਗਾ ਹੈ, ਓਧਰੋ ਤੁਸੀ ਵੀ ਮੈਨੂੰ ਦਬਾਅ ਰਹੇ ਹੋ। ਓਦੋਂ ਸੰਨ 2007 ਵਿਚ ਜਦੋਂ ਅਸਾਂ ਦੁਹਾਈ ਦਿਤੀ ਤੇ ਹੋਰ ਵੀ ਗੁਰਸਿੱਖ ਇਹ ਚਾਲ ਸਮਝ ਗਏ ਸਨ। ਪਰ ਫਿਰ ਵੀ ਕੁਝ ਅਣਭੋਲ ਤੇ ਕੁਝ ਭੜਕਾਏ ਹੋਏ ਸਿੱਖਾਂ ਨੇ ਡੇਰੇਦਾਰ ਦੇ ਚੇਲਿਆਂ ਨਾਲ ਸੰਘਰਸ਼ ਅਰੰਭ ਦਿਤਾ। ਫਿਰ ਵੀ ਜਥੇਦਾਰ ਨੇ ਬਾਈਕਾਟ ਵਾਲਾ ਹੁਕਮ ਜਾਰੀ ਕੀਤਾ। ਜਿਹਦਾ ਅਸਰ ਡੇਰੇ ਦੇ ਚੇਲਿਆਂ ਨੇ ਚੱਖ ਲਿਆ ਕਿ ਕਿਵੇ ਜੀਣਾਂ ਮਹਾਲ ਹੋਇਆ ਪਿਆ ਸੀ ਪਿੰਡਾਂ ਵਿਚ।
ਹੁਣ (25 ਸਤੰਬਰ 2015) ਖੁਸ਼ਕਿਸਮਤੀ ਨਾਲ ਡੇਰੇਦਾਰ ਖਿਲਾਫ ਜਿਹੜਾ ਬਾਈਕਾਟ ਵਾਲਾ ਹੁਕਮਨਾਮਾ ਜਾਰੀ ਹੋਇਆ ਸੀ ਉਹ ਵਾਪਸ ਲੈ ਲਿਆ ਗਿਆ ਹੈ ਕਿਉਕਿ ਇਸ ਹੁਕਮ ਨਾਲ ਪੰਜਾਬ ਸਮਾਜ ਵਿਚ ਬਹੁਤ ਕੁੜੱਤਣ ਵਧਦੀ ਜਾ ਰਹੀ ਸੀ। ਪੰਜਾਬੀ ਸਮਾਜ ਵਿਚ ਸੰਗੀਨ ਵੰਡੀਆਂ ਪੈ ਰਹੀਆਂ ਸਨ। ਸਾਨੂੰ ਸਮਝਣਾ ਚਾਹੀਦਾ ਹੈ ਕਿ ਡੇਰੇਦਾਰ ਤਾਂ ਗਲਤ ਹੈ ਹੀ ਪਰ ਉਹਦੇ ਸ਼ਰਧਾਲੂ ਤਾਂ ਵਿਚਾਰੇ ਭੋਲੇ ਭਾਲੇ ਲੋਕ ਹਨ ਜਿੰਨਾਂ ਨੂੰ ਬਰੀਕੀਆਂ ਦਾ ਕੋਈ ਪਤਾ ਨਹੀ ਤੇ ਝੱਟ ਭੜਕਾਹਟ ਵਿਚ ਆ ਜਾਂਦੇ ਹਨ।ਸੂਝਵਾਨ ਸਿੱਖ ਇਸ ਹੁਕਮ ਦਾ ਸਵਾਗਤ ਕਰ ਰਹੇ ਹਨ।
ਹੁਣ ਜਰਾ ਗੌਰ ਕਰੋ ਇਸ ਹੁਕਮ ਦੀ ਵਿਰੋਧਤਾ ਕੌਣ ਕਰ ਰਿਹਾ ਹੈ। ਅਖਬਾਰਾਂ ਵਿਚ ਜੋ ਆਇਆ ਉਸ ਤੋਂ ਸਪੱਸ਼ਟ ਹੈ ਕਿ ਜਾਂ ਤਾਂ ਕੁਝ ਇਕ ਅਣਭੋਲ ਸਿੱਖ ਭੜਕਾਹਟ ਕਾਰਨ ਕਰ ਰਹੇ ਹਨ ਜਾਂ ਫਿਰ ਕਾਂਗਰਸ ਦੇ ਅਜੈਂਟ ਜਾਂ ਸਰਕਾਰੀ ਟਾਊਟ। ਜੇ ਆਪਾਂ ਪਿਛੋਕੜ ਵੇਖੀਏ ਤਾਂ ਪਤਾ ਲਗਦਾ ਹੈ ਕਿ ਕਾਂਗਰਸ ਦੇ ਅਜੈਂਟ ਜਾਂ ਸਰਕਾਰੀ ਟਾਊਟ ਹਮੇਸ਼ਾਂ ਸਮਾਜ ਵਿਚ ਪਾਏ ਪਾੜੇ ਨੂੰ ਉਤਸ਼ਾਹ ਦਿੰਦੇ ਆਏ ਹਨ। ਸਰਕਾਰਾਂ ਅੱਜ ਵੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਤੇ ਚਲਦੀਆਂ ਹਨ।
ਕੀ ਅਕਾਲ ਤਖਤ ਦੇ ਹੁਕਮਨਾਮੇ ਰਾਜਨੀਤੀ ਤੋਂ ਪ੍ਰੇਰਤ ਹੁੰਦੇ ਨੇ? ਅੱਜ ਜੋਂ ਹਾਲਾਤ ਬਣੇ ਹੋਏ ਹਨ ਉਸ ਤੋਂ ਲਗਦਾ ਹੈ ਕਿ ਜਵਾਬ ਹਾਂ ਵਿਚ ਹੀ ਹੈ। ਸਿਰਸੇ ਵਾਲੇ ਹੁਕਮਨਾਮੇ (25-9-15) ਤੋਂ ਐਨ ਪਹਿਲਾਂ (10-9-15 ਨੂੰ) ਇਕ ਹੋਰ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਸਿੱਖ ਸ਼੍ਰੋਮਣੀ ਕਮੇਟੀ ਨੂੰ ਪੁਛੇ ਬਗੈਰ ਕੋਈ ਗੁਰਦੁਆਰਾ ਨਾਂ ਖੜਾ ਕਰਨ। ਇਹ ਹੁਕਮ ਸਪੱਸ਼ਟ ਤੌਰ ਤੇ ਸਿੱਖੀ ਦੇ ਖਿਲਾਫ ਸੀ। ਭਈ ਸਿੱਖ ਗੁਰਦੁਆਰਾ ਨਾਂ ਖੜਾ ਕਰਨ ਤੇ ਕੀ ਮਸੀਤ ਜਾਂ ਮੰਦਰ ਬਣਾਉਣ? ਸੁਆਲ ਉਠਦਾ ਹੈ ਕਿ ਜਿਹੜੇ ਅੱਜ ਸਿਰਸੇ ਬਾਬਤ ਹੁਕਮਨਾਮੇ ਦਾ ਵਿਰੋਧ ਕਰ ਰਹੇ ਹਨ ਉਹ 10-9-15 ਵਾਲੇ ਹੁਕਮ ਖਿਲਾਫ ਕਿਓ ਨਾਂ ਬੋਲੇ। ਜਦੋਂ ਆਪਾਂ ਇਹ ਗਲ ਸਮਝ ਲਵਾਂਗੇ ਤਾਂ ਝਗੜਾ ਹੀ ਖਤਮ ਹੋ ਜਾਊ।  ਕਹਿਣ ਤੋਂ ਮਤਲਬ ਕਿ ਸਰਕਾਰ ਨੂੰ ਅਕਾਲ ਤਖਤ ਬਹੁਤ ਚੁੱਭਦਾ ਆ ਰਿਹਾ ਹੈ। ਕਿਉਕਿ ਇਥੋਂ ਦੇ ਹੁਕਮਨਾਮੇ ਤੇ ਪੂਰੀ ਕੌਮ ਇਕੱਠੀ ਹੋ ਜਾਂਦੀ ਹੈ। ਸਰਕਾਰ ਦੀ ਹਰ ਹੀਲੇ ਕੋਸ਼ਿਸ਼ ਹੁੰਦੀ ਹੈ ਕਿ ਇਸ ਸਿਧਾਂਤ ਨੂੰ ਕਿਸੇ ਤਰਾਂ ਮਲੀਆਮੇਟ ਕੀਤਾ ਜਾਵੇ। ਸੋ ਅਕਸਰ ਅਜਿਹੇ ਹੁਕਮਨਾਮੇ ਜਾਰੀ ਕਰਵਾਏ ਜਾਂਦੇ ਹਨ ਕਿ ਸਿੱਖਾਂ ਵਿਚ ਹੁਕਮਨਾਮੇ ਦੀ ਸਾਖ ਖਤਮ ਹੋ ਜਾਵੇ।
ਅਸਲ ਵਿਚ ਤਾਂ ਹੁਕਮਨਾਮਾ ਗੁਰਮੱਤੇ ਤੋਂ ਬਾਦ ਜਾਰੀ ਕੀਤਾ ਜਾਂਣਾ ਚਾਹੀਦਾ ਹੈ। ਕੌਮ ਵਿਚ ਗੁਰਮੱਤੇ ਤੇ ਖੁੱਲੀ ਵਿਚਾਰ ਚਰਚਾ ਹੁੰਦੀ ਹੈ ਫਿਰ ਗੁਰਮਤ ਸਿਧਾਂਤ ਤੇ ਕੌਮ ਦੀਆਂ ਭਾਵਨਾਵਾਂ ਦੇ ਅਨੁਕੂਲ ਹੁਕਮਨਾਮਾ ਜਾਰੀ ਹੁੰਦਾ ਹੈ। ਪਰ ਅੱਜ ਬਾਦਲ ਦਾ ਹੁਕਮ ਹੀ ਸਭ ਕੁਝ ਬਣ ਗਿਆ ਹੈ। ਜਥੇਦਾਰ ਖੁੱਦ ਹੀ ਆਪਣੀ ਪੈਰੀ ਕੁਹਾੜਾ ਮਾਰ ਰਹੇ ਹਨ। ਉਹ ਸਿਰਫ ਸਰਕਾਰ ਨੂੰ ਖੁਸ਼ ਰਖਣਾ ਚਾਹੁੰਦੇ ਹਨ। ਮੈਂ ਇਹ ਨਹੀ ਕਹਿੰਦਾ ਕਿ ਬਾਦਲ ਜੋ ਵੀ ਕਹੇ ਗਲਤ ਹੈ। ਜਥੇਦਾਰਾਂ ਦਾ ਫਰਜ ਬਣਦਾ ਹੈ ਕਿ ਜੇ ਕੋਈ ਸੁਝਾਅ ਆਉਦਾ ਹੈ ਤਾਂ ਉਸ ਬਾਰੇ ਸੰਗਤ ਦੀ ਰਾਇ ਲੈਣ। ਬਿਆਨ ਜਾਰੀ ਕਰਨ ਗੁਰਮੱਤਾ ਹੋਏ ਤੇ ਫਿਰ ਕਿਤੇ ਹੁਕਮਨਾਮਾ। 
ਖੈਰ ਆਪਾਂ ਗੁਰਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਪੰਥ ਵਿਰੋਧੀ ਦਾ ਹੱਥ ਠੋਕਾ ਨਾਂ ਬਣੋ। ਅਕਾਲ ਤਖਤ ਨੂੰ ਬੇਅਦਬ ਨਾਂ ਹੋਣ ਦਿਓ। ਗਲ ਵਿਚਾਰ ਕੇ ਚਲੋ। ਜਦੋਂ ਆਪਾਂ ਜਥੇਦਾਰ ਨੂੰ ਗਾਲਾਂ ਕੱਢ ਰਹੇ ਹੁੰਦੇ ਹਾਂ ਤਾਂ ਵਿਰੋਧੀ ਦੀ ਖੇਡ ਖੇਡ ਕੇ ਸਿਧਾਂਤ ਨੂੰ ਕਮਜੋਰ ਕਰ ਰਹੇ ਹੁੰਦੇ ਹਾਂ। ਅੱਜ ਕੌਮ ਵੱਖ ਵੱਖ ਪਾਰਟੀਆਂ ਤੇ ਟਕਸਾਲਾਂ ਵਿਚ ਵੰਡੀ ਪਈ ਹੈ ਪਰ ਅਕਾਲ ਤਖਤ ਦੇ ਹੁਕਮ ਅੱਗੇ ਸਭ ਸੀਸ ਝੁਕਾਉਦੇ ਹਨ। ਆਓ ਕੋਸ਼ਿਸ਼ ਕਰੀਏ ਇਹ ਛੇਵੇਂ ਪਾਤਸ਼ਾਹ ਦਾ ਦਿਤਾ ਇਹ ਸਿਧਾਂਤ ਬਰਕਰਾਰ ਰਹੇ।
ਸਿਰਸੇ ਵਾਲੇ ਬਾਬਤ ਜੋ ਹੁਕਮ ਆਇਆ ਹੈ ਉਹ ਜੋੜਨ ਦੀ ਗਲ ਹੈ ਇਸ ਅੱਗੇ ਸੀਸ ਝੁਕਾਈਏ।

ਹੇਠਾਂ ਵੇਖੋ:-
1.ਗੁਰਮੀਤ ਦੀ ਡੇਰਾ ਮੁਖੀ ਬਣਨ ਬਾਬਤ ਗੁਮਨਾਮ ਚਿੱਠੀ
2.ਕੁੜੀ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ ਕਿ ਡੇਰੇ 'ਚ ਗੁਫਾ ਬਣਾਈ ਹੋਈ ਹੈ ਜਿਥੇ ਕੁੜੀਆਂ ਦਾ ਜਬਰਜਨਾਹ ਹੁੰਦਾ ਹੈ
3.22 ਸਾਲਾਂ ਦਾ ਗਰੀਬ ਘਰ ਦਾ ਗੁਰਮੀਤ ਆਪਣੀ ਪਤਨੀ ਤੇ ਬਚਿਆਂ ਨਾਲ।
4.ਡੇਰੇ ਦੀ ਕਹਾਣੀ ਟਿਵਾਣਾ ਤੇ ਰਾਜਲਕਸ਼ਮੀ ਦੀ ਲਿਖਤ

5.10-9-15 ਵਾਲਾ ਹੁਕਮਨਾਮਾ ਜਿਸ ਬਾਬਤ ਕੋਈ ਨਾ ਕੁਸਕਿਆ


+++++++++++++++++++++++


ਡੇਰਾ ਸੱਚਾ ਸੌਦਾ ਬਾਰੇ ਇਕ ਹੋਰ ਗੁੰਮਨਾਮ ਚਿੱਠੀ

ਬਹੁਚਰਚਿਤ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਬਾਰੇ ਵਿਵਾਦ ਦੀ ਸ਼ੁਰੂਆਤ ਇਕ ਗੁੰਮਨਾਮ ਚਿੱਠੀ ਨਾਲ ਹੋਈ ਸੀ, ਜਿਹੜੀ ਕਿ ਕਾਫ਼ੀ ਦੇਰ ਹੱਥੋ ਹਥੀ ਪੰਜਾਬ ਅਤੇ ਹਰਿਆਣਾ 'ਚ ਘੁੰਮਦੀ ਰਹੀ। ਉਸੇ ਗੁੰਮਨਾਮ ਚਿੱਠੀ ਦੇ ਆਧਾਰ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰੇ ਖ਼ਿਲਾਫ਼ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਗਏ। ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਵੀ ਬਹੁਤ ਦੇਰ ਤੱਕ ਜ਼ਿਆਦਾਤਰ ਲੋਕ ਇਸ ਚਿੱਠੀ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਰਹੇ ਹਨ। ਪਰ ਸੀਬੀਆਈ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਡੇਰਾ ਮੁਖੀ ਬਾਰੇ ਸਾਹਮਣੇ ਆਏ ਸਨਸਨੀਖੇਜ ਵੇਰਵਿਆਂ ਨੇ ਉਸ ਗੁੰਮਨਾਮ ਚਿੱਠੀ 'ਤੇ ਮੋਹਰ ਲਾ ਦਿੱਤੀ ਹੈ।
ਪਰ ਲਗਦਾ ਹੈ ਕਿ ਗੁੰਮਨਾਮ ਚਿੱਠੀਆਂ ਡੇਰਾ ਸੱਚਾ ਸੌਦਾ ਦੇ ਮੁਖੀ ਦਾ ਅਜੇ ਪਿੱਛਾ ਛੱਡਣ ਵਾਲੀਆਂ ਨਹੀਂ। ਪਹਿਲੀ ਗੁੰਮਨਾਮ ਚਿੱਠੀ ਦੀ ਕਥਾ ਅਜੇ ਪੂਰੀ ਨਹੀਂ ਹੋਈ ਕਿ ਇਕ ਹੋਰ ਗੁੰਮਨਾਮ ਚਿੱਠੀ ਚਰਚਾ ਵਿਚ ਹੈ। ਪਹਿਲੀ ਗੁੰਮਨਾਮ ਚਿੱਠੀ 'ਤੇ ਕਿਸੇ ਦਾ ਨਾਂ ਨਹੀਂ ਸੀ ਲਿਖਿਆ ਗਿਆ ਪਰ ਹੁਣ ਵਾਲੀ ਚਿੱਠੀ ਕਿਸੇ ਕੁੰਦਨ ਸਿੰਘ ਦੇ ਨਾਂ 'ਤੇ ਲਿਖੀ ਗਈ ਹੈ ਅਤੇ ਉਸ ਨੇ ਆਪਣਾ ਐਡਰੈਸ ਪਿੰਡ ਥੇੜ ਕਰੀਵਾਲਾ, ਡਾਕਖਾਨਾ ਕਰੀਵਾਲਾ, ਜ਼ਿਲ੍ਹਾ ਸਿਰਸਾ (ਹਰਿਆਣਾ) ਦਿੱਤਾ ਹੈ।
ਉਸ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਚਿੱਠੀ ਐਸਐਸਪੀ ਸਿਰਸਾ ਅਤੇ ਸੀਬੀਆਈ ਦੇ ਚੰਡੀਗੜ੍ਹ ਅਤੇ ਦਿੱਲੀ ਹੈਡਕੁਆਟਰਾਂ ਨੂੰ ਵੀ ਭੇਜੀ ਗਈ ਹੈ। ਦੇਸ਼ ਸੇਵਕ ਵੱਲੋਂ ਇਸ ਚਿੱਠੀ ƒ ਲਿਖਣ ਵਾਲੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਥੇੜ ਕਰੀਵਾਲਾ 'ਚ ਸੰਪਰਕ ਕੀਤਾ ਗਿਆ ਅਤੇ ਕੁੰਦਨ ਸਿੰਘ ਨਾਂ ਦੇ ਵਿਅਕਤੀ ਦੀ ਤਲਾਸ਼ ਕੀਤੀ ਗਈ। ਪਰ ਇਸ ਪਿੰਡ ਵਿਚ ਕੋਈ ਅਜਿਹਾ ਕੁੰਦਨ ਸਿੰਘ ਨਹੀਂ ਮਿਲਿਆ, ਜਿਹੜਾ ਸਾਹਮਣੇ ਆ ਕੇ ਇਸ ਚਿੱਠੀ 'ਤੇ ਦਾਅਵਾ ਕਰ ਸਕੇ। ਇਸ ਤੋਂ ਇਲਾਵਾ ਐਸਪੀ ਸਿਰਸਾ ਅਤੇ ਸੀਬੀਆਈ ਦੇ ਦਫ਼ਤਰਾਂ 'ਚੋਂ ਵੀ ਕਿਸੇ ਅਜਿਹੀ ਚਿੱਠੀ ਦੇ ਸਰਕਾਰੀ ਤੌਰ 'ਤੇ ਮਿਲਣ ਦੀ ਪੁਸ਼ਟੀ ਨਹੀਂ ਹੋਈ।
ਸਮਝਿਆ ਜਾਂਦਾ ਹੈ ਕਿ ਇਸ ਚਿੱਠੀ ਦੇ ਲੇਖਕ ਨੇ ਵੀ ਆਪਣਾ ਅਸਲ ਪਤਾ ਛੁਪਾ ਲਿਆ ਹੈ ਅਤੇ ਭੁਲੇਖਾ ਪਾਉਣ ਲਈ ਕੋਈ ਨਾਂ ਲਿਖ ਦਿੱਤਾ ਹੈ। ਪਰ ਚਿੱਠੀ 'ਚ ਦਰਜ ਵੇਰਵੇ ਅਜਿਹੇ ਹਨ, ਜਿਹੜੇ ਡੇਰਾ ਸੱਚਾ ਸੌਦਾ ਦੇ ਕਿਸੇ ਅੱਛੇ ਭੇਤੀ ਦੇ ਲਗਦੇ ਹਨ। ਜਿਹੜਾ ਡੇਰੇ ਨਾਲ ਲੰਮਾ ਸਮਾਂ ਜੁੜਿਆ ਰਿਹਾ ਹੋਵੇ। ਇਸ ਚਿੱਠੀ 'ਚ ਕਈ ਵੇਰਵੇ ਇੰਨੇ ਸਨਸਨੀਖੇਜ ਹਨ ਕਿ ਜਿਨ੍ਹਾਂ ਨੂੰ ਛਾਪਣਾ ਵੀ ਮੁਸ਼ਕਿਲ ਹੈ। ਇਨ੍ਹਾਂ 'ਚ ਡੇਰਾ ਮੁਖੀ 'ਤੇ ਲੜਕੀਆਂ ਨਾਲ ਬਲਾਤਕਾਰ ਜਾਂ ਛੇੜਖਾਨੀ ਦੇ ਕੁਝ ਵੇਰਵੇ ਤਾਂ ਹਨ ਹੀ, ਨਾਲ ਹੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਦਾ ਮੁਖੀ ਬਣਨ ਸਬੰਧੀ ਇਕ ਕਹਾਣੀ ਦਿੱਤੀ ਗਈ ਹੈ, ਜਿਹੜੀ ਕਿ ਬੇਹੱਦ ਸਨਸਨੀਖੇਜ ਹੈ। ਪੰਜਾਬ ਅਤੇ ਹਰਿਆਣਾ 'ਚ ਵੰਡੀ ਜਾ ਰਹੀ ਇਸ ਚਿੱਠੀ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਕ ਕਾਲਪਨਿਕ ਅਤੇ ਸ਼ਰਾਰਤਪੂਰਨ ਚਿੱਠੀ ਕਹਿ ਰਹੇ ਹਨ ਪਰ ਡੇਰੇ ਦਾ ਵਿਰੋਧ ਕਰਨ ਵਾਲੇ ਲੋਕਾਂ 'ਚ ਇਸ ਚਿੱਠੀ ਨੂੰ ਬਹੁਤ ਰੌਚਿਕਤਾ ਨਾਲ ਪੜ੍ਹਿਆ ਜਾ ਰਿਹਾ ਹੈ।
ਚਿੱਠੀ ਲੇਖਕ ਨੇ ਦਾਅਵਾ ਕੀਤਾ ਹੈ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਮਾਤਾ ਅਤੇ ਪਿਤਾ ਦੇ ਸਬੰਧ ਸੁਖਾਵੇਂ ਨਹੀਂ ਸਨ ਅਤੇ ਪਿਤਾ ਨੇ ਉਨ੍ਹਾਂ ਦੇ ਮਾਤਾ 'ਤੇ ਕੁਝ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਉਸ ਤੋਂ ਬਾਅਦ ਡੇਰੇ ਵਿਚ ਰਹਿਣ ਲੱਗ ਪਏ। ਚਿੱਠੀ ਲੇਖਕ ਨੇ ਦਾਅਵਾ ਕੀਤਾ ਹੈ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਦਾ ਜਨਮ ਉਸ ਤੋਂ ਬਾਅਦ ਡੇਰੇ ਵਿਚ ਹੀ ਹੋਇਆ। ਡੇਰੇ ਦੇ ਉਸ ਵੇਲੇ ਦੇ ਮੁਖੀ ਸ਼ਾਹ ਸਤਿਨਾਮ ਜੀ ਉਨ੍ਹਾਂ ਨੂੰ ਵਿਸ਼ੇਸ਼ ਪਿਆਰ ਕਰਦੇ ਸਨ। ਉਸ ਨੇ ਲਿਖਿਆ ਕਿ ਡੇਰੇ ਵਿਚ ਰਹਿੰਦਿਆਂ ਗੁਰਮੀਤ ਸਿੰਘ ਦੇ ਵਰਤਾਓ ਤੋਂ ਬਹੁਤ ਲੋਕ ਔਖੇ ਸਨ।
ਇਕ ਦਿਨ ਜ਼ਿਲ੍ਹਾ ਗੰਗਾਨਗਰ ਦਾ ਇਕ ਪ੍ਰੇਮੀ ਆਪਣੇ ਨਵੇਂ ਵਿਆਹੇ ਮੁੰਡੇ ਅਤੇ ਨੂੰਹ ਨਾਲ ਡੇਰੇ ਮੱਥਾ ਟੇਕਣ ਆਏ। ਗੁਰਮੀਤ ਸਿੰਘ ਨੇ ਉਸ ਨਵ ਵਿਆਹੀ ਲੜਕੀ ਨਾਲ ਛੇੜਖਾਨੀ ਕੀਤੀ, ਜਿਸ ਕਾਰਨ ਉਸ ਨੂੰ ਅਤੇ ਉਨ੍ਹਾਂ ਦੇ ਮਾਤਾ ਜੀ ਨੂੰ ਸ਼ਾਹ ਸਤਿਨਾਮ ਜੀ ਨੇ ਡੇਰੇ 'ਚੋਂ ਕੱਢ ਦਿੱਤਾ। ਚਿੱਠੀ ਲੇਖਕ ਨੇ ਇਸ ਲੜਕੀ ਦੇ ਪਿੰਡ ਦਾ ਨਾਂ ਵੀ ਦਿੱਤਾ ਹੈ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਸ ਤੱਥ ਨੂੰ ਝੁਠਲਾਉਾਂਦੇÔਨ ਅਤੇ ਕਹਿੰਦੇ ਹਨ ਕਿ ਡੇਰਾ ਮੁਖੀ ਦਾ ਜਨਮ ਰਾਜਸਥਾਨ ਵਿਚ ਉਨ੍ਹਾਂ ਦੇ ਜੱਦੀ ਪਿੰਡ ਗੁਰੂਸਰ ਮੋੜੀਆਂ ਵਿਚ ਹੀ ਹੋਇਆ ਸੀ ਅਤੇ 22 ਸਾਲ ਦੀ ਉਮਰ ਤੱਕ ਉਹ ਆਪਣੇ ਪਿੰਡ ਹੀ ਰਹਿੰਦੇ ਰਹੇ।
ਚਿੱਠੀ ਵਿਚ ਲਿਖਿਆ ਗਿਆ ਹੈ ਕਿ ਗੁਰਮੀਤ ਦਾ ਇਕ ਰਿਸ਼ਤੇਦਾਰੀ ਵਿਚੋਂ ਭਰਾ ਗੁਰਜੰਟ ਸਿੰਘ ਰਾਜਸਥਾਨੀ ਜੋ ਕਿ ਨਾਮੀ ਅੱਤਵਾਦੀ ਹੋਇਆ ਹੈ, ਨੇ ਗੁਰਮੀਤ ਨੂੰ ਆਪਣੇ ਨਾਲ ਰਲਾ ਲਿਆ ਅਤੇ ਵਾਰਦਾਤਾਂ ਕਰਨ ਲੱਗ ਪਏ। ਇਕ ਦਿਨ ਚੱਕਮਾਨ ਗੁਰਦੁਆਰਾ ਵਿਚ ਗੁਰਪੁਰਬ ਮੌਕੇ ਇਨ੍ਹਾਂ ਅੱਤਵਾਦੀਆਂ ਨੇ ਸ਼ਾਹ ਸਤਿਨਾਮ ਤੋਂ ਬਦਲਾ ਲੈਣ ਦਾ ਪ੍ਰੋਗਰਾਮ ਬਣਾ ਲਿਆ। ਸਕੀਮ ਇਹ ਬਣਾਈ ਗਈ ਕਿ ਜੇਕਰ ਗੁਰਮੀਤ ਸਿੰਘ ਨੂੰ ਗੱਦੀ ਦੇਵੇ ਤਾਂ ਠੀਕ ਹੈ, ਨਹੀਂ ਤਾਂ ਇਸ ਨੂੰ ਮਾਰ ਦੇਵਾਂਗੇ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਬਿਜਲੀ ਦੇ ਪੱਖੇ ਦਾ ਇਕ ਕੰਡੈਂਸਰ ਲੈ ਲਿਆ। ਇਕ ਬਟਨ ਲਾ ਕੇ ਜਿਸ ਵਿਚ ਦੋ ਤਾਰਾਂ ਜੋੜ ਲਈਆਂ। ਫਿਰ ਗੁਰਮੀਤ ਆਪਣੇ ਮਾਤਾ ਜੀ ਨੂੰ ਲੈ ਕੇ ਡੇਰੇ ਵਿਚ ਗਿਆ ਤੇ ਕਹਿੰਦਾ ਕਿ ਬਾਬਾ ਜੀ ਨਾਲ ਕੋਈ ਖ਼ਾਸ ਗੱਲ ਕਰਨੀ ਹੈ ਅਤੇ ਇਕੱਲਿਆਂ ਹੀ ਕਰਨੀ ਹੈ। ਦਰਵਾਜ਼ਾ ਬੰਦ ਕਰਕੇ ਗੁਰਜੰਟ ਸਿੰਘ ਨੇ ਡੱਬ ਵਿਚੋਂ ਪਿਸਤੌਲ ਕੱਢ ਕੇ ਖੋਪੜੀ 'ਤੇ ਲਾ ਕੇ ਕਿਹਾ ਕਿ ਸਾਰੀ ਉਮਰ ਗੁਰਮੀਤ ਦੀ ਮਾਂ ਤੇਰੇ ਡੇਰੇ ਵਿਚ ਸੇਵਾ ਕਰਦੀ ਰਹੀ, ਹੁਣ ਜਦੋਂ ਗੱਦੀ ਦੇਣ ਦਾ ਸਮਾਂ ਆਇਆ ਤਾਂ ਤੂੰ ਇਨ੍ਹਾਂ ਮਾਂ ਪੁੱਤਰਾਂ ਨੂੰ ਡੇਰੇ ਵਿਚੋਂ ਕੱਢ ਦਿੱਤਾ। ਸ਼ਾਹ ਸਤਿਨਾਮ ਨੂੰ ਤਰੇਲੀ ਆ ਗਈ ਤੇ ਹੱਥ ਜੋੜ ਕੇ ਕਹਿੰਦਾ, ਮੁੰਡਿਓ ਜਿਵੇਂ ਤੁਸੀਂ ਕਹੋ, ਮੈਂ ਮੰਨਣ ਨੂੰ ਤਿਆਰ ਹਾਂ।
ਗੁਰਮੀਤ ਨੇ ਕੰਡੈਂਸਰ ਸ਼ਾਹ ਸਤਿਨਾਮ ਦੇ ਪੱਟ ਨਾਲ ਬੰਨ੍ਹ ਦਿੱਤਾ ਅਤੇ ਇਕ ਸੰਗਲੀ ਜਿਹੜੀ ਕੰਡੈਂਸਰ ਨਾਲ ਵੈਲਡਿੰਗ ਕਰਵਾਈ ਹੋਈ ਸੀ, ਉਸ ਦੇ ਲੱਕ ਦੁਆਲੇ ਬੰਨ੍ਹ ਕੇ ਤਾਲਾ ਲਾ ਦਿੱਤਾ। ਗੁਰਜੰਟ ਸਿੰਘ ਕਹਿੰਦਾ ਬਾਬਾ ਇਹ ਬੰਬ ਤੇਰੇ ਲੱਕ ਨਾਲ ਬੰਨ੍ਹ ਦਿੱਤਾ ਹੈ, ਇਸ ਦਾ ਕੰਟਰੋਲ ਮੇਰੇ ਹੱਥ ਵਿਚ ਹੈ। ਜੇ ਬਟਨ ਦੱਬ ਦਿੱਤਾ ਤਾਂ ਤੇਰੇ ਚੀਥੜੇ ਉਡ ਜਾਣਗੇ। ਇਸ ਲਈ ਅਸੀਂ ਜਿਵੇਂ ਕਹਾਂਗੇ, ਉਵੇਂ ਹੀ ਕਰਨਾ ਹੈ। ਉਸ ਤੋਂ ਬਾਅਦ ਬਾਬੇ ਪਾਸੋਂ ਅਸ਼ਟਾਮ ਪੇਪਰ 'ਤੇ ਲਿਖਵਾ ਕੇ ਕਚਹਿਰੀ ਵਿਚ ਬਿਆਨ ਦਿਵਾ ਕੇ ਸੰਗਤਾਂ ਵਿਚ ਐਲਾਨ ਕਰਵਾ ਲਿਆ ਕਿ ਅੱਜ ਤੋਂ ਬਾਅਦ ਵਿਚ ਡੇਰੇ ਦਾ ਮੁਖੀ ਗੁਰਮੀਤ ਸਿੰਘ ਹੋਵੇਗਾ। ਉਹ ਕੰਡੈਂਸਰ ਬੰਬ ਬਾਬੇ ਦੇ ਲੱਕ ਨਾਲ ਮਹੀਨੇ ਤੋਂ ਉਪਰ ਬੰਨ੍ਹਿਆ ਰਿਹਾ ਸੀ। ਜਦੋਂ ਵਿਸ਼ਵਾਸ ਹੋ ਗਿਆ ਕਿ ਹੁਣ ਬਾਬਾ ਨਹੀਂ ਬੋਲਣ ਜੋਗਾ ਤਾਂ ਫਿਰ ਬਟਨ ਖੋਲ੍ਹਿਆ। ਉਸ ਦਿਨ ਤੋਂ ਬਾਅਦ ਗੁਰਮੀਤ ਰਾਮ ਰਹੀਮ ਸ਼ਾਹ ਸਤਿਨਾਮ ਸਿੰਘ ਦੀ ਸੇਵਾ ਵਿਚ ਰਹਿਣ ਲੱਗਾ ਅਤੇ ਸਾਰਾ ਕੰਮ ਆਪਣੇ ਹੱਥ ਵਿਚ ਲੈ ਲਿਆ। ਚਿੱਠੀ ਲੇਖਕ ਨੇ ਲਿਖਿਆ ਹੈ ਕਿ ਇਕ ਵਾਰ ਸ਼ਾਹ ਸਤਿਨਾਮ ਨੂੰ ਬੀਕਾਨੇਰ ਹਸਪਤਾਲ ਵਿਚ ਭਰਤੀ ਕੀਤਾ ਤਾਂ ਉੇਥੇ ਗੁਰਮੀਤ ਨੇ ਇਕ ਨਰਸ ਨੂੰ ƒ ਛੇੜਿਆ, ਜਿਸ ਨੇ ਉਸ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਕੰਪਾਊਡਰਾਂ ਨੇ ਚੰਗਾ ਕੁਟਾਪਾ ਚਾੜ੍ਹਿਆ। ਬਾਬੇ ਨੇ ਕਿਸੇ ਢੰਗ ਨਾਲ ਮੁਆਫ਼ੀ ਮੰਗੀ ਤੇ ਇਸ ਨੂੰ ਭਜਾ ਦਿੱਤਾ। ਫਿਰ ਇਹ ਨੂੰ ਗੁਰਮੀਤ ਸੱਚੇ ਸੌਦੇ ਦਾ ਜਲਦੀ ਹੋਲੀ ਸੋਲੀ ਬਨਣ ਦੇ ਸੁਪਨੇ ਲੈਣ ਲੱਗ ਪਿਆ ਅਤੇ ਸ਼ਾਹ ਸਤਿਨਾਮ ਨੂੰ ਮਾਰ ਮਿਟਾਉਣ ਦੀਆਂ ਤਿਆਰੀਆਂ ਕਰਨ ਲੱਗ ਪਿਆ। ਸ਼ਾਹ ਸਤਿਨਾਮ ਦੀ ਸਿਹਤ ਇਨ੍ਹਾਂ ਦਿਨਾਂ ਵਿਚ ਬਹੁਤ ਖ਼ਰਾਬ ਰਹਿੰਦੀ ਸੀ। ਇਸ ਦੇ ਗੁਲੂਕੋਜ਼ ਦੀਆਂ ਬੋਤਲਾਂ ਅਕਸਰ ਲੱਗਦੀਆਂ ਰਹਿੰਦੀਆਂ ਸਨ।
ਇਨ੍ਹਾਂ ਦਿਨਾਂ ਵਿਚ ਡੇਰੇ ਦੀ ਇਕ ਗਾਂ ਨੂੰ ਟਰੱਕ ਨੇ ਫੇਟ ਮਾਰੀ ਅਤੇ ਗਾਂ ਦੀ ਕਮਰ ਅਤੇ ਮੂਹਰਲੀ ਲੱਤ ਟੁੱਟ ਗਈ। ਪਸ਼ੂਆਂ ਵਾਲੇ ਡਾਕਟਰ ਨੇ ਸਲਾਹ ਦਿੱਤੀ ਕਿ ਇਹ ਠੀਕ ਨਹੀਂ ਹੋ ਸਕਦੀ। ਇਹ ਤੜਫ ਰਹੀ ਹੈ। ਇਸ ਦੇ ਟੀਕਾ ਲਾ ਕੇ ਮਾਰ ਦਿੰਦਾ ਹਾਂ ਅਤੇ ਇਸ ਨੂੰ ਮੁਕਤ ਕਰ ਦਿੰਦਾ ਹਾਂ ਤਾਂ ਗੁਰਮੀਤ ਨੇ ਹਾਂ ਕਰ ਦਿੱਤੀ। ਉਸ ਡਾਕਟਰ ਨੇ ਆਪਣੇ ਝੋਲੇ ਵਿਚੋਂ ਮੈਗ ਸਲਫ਼ (ਮੈਗਨੀਸੀਅਮ ਸਲਫੇਟ) ਨਾਮ ਦਾ ਪਾਊਡਰ ਕੱਢਿਆ ਅਤੇ ਪਾਣੀ ਵਿਚ ਮਿਲਾ ਕੇ ਬੋਤਲ ਵਿਚ ਪਾ ਕੇ ਉਸ ਗਾਂ ਦੀ ਨਾੜ ਵਿਚ ਲਗਾ ਦਿੱਤਾ ਅਤੇ ਗਾਂ ਸਦਾ ਲਈ ਸੌਂ ਗਈ। ਗੁਰਮੀਤ ਨੇ ਉਹੀ ਪਾਊਡਰ ਬਾਜ਼ਾਰ ਵਿਚੋਂ ਮੰਗਵਾਇਆ, ਪਾਣੀ ਵਿਚ ਘੋਲਿਆ ਅਤੇ ਸ਼ਾਹ ਸਤਿਨਾਮ ਦੇ ਗੁਲੂਕੋਜ਼ ਦੀ ਬੋਤਲ ਵਿਚ ਸਰਿੰਜ ਨਾਲ ਪਾ ਦਿੱਤਾ ਅਤੇ ਸ਼ਾਹ ਸਤਿਨਾਮ ਜੀ ਸਦਾ ਲਈ ਸੌਂ ਗਿਆ ਅਤੇ ਇਹ ਗੁਰਮੀਤ, ਗੁਰਮੀਤ ਰਾਮ ਰਹੀਮ ਸਿੰਘ ਬਣ ਗਿਆ ਅਤੇ ਭੋਲੀ ਭਾਲੀ ਜਨਤਾ ਦਾ ਗੁਰੂ ਬਣ ਗਿਆ। ਜਿੰਨੀ ਦੇਰ ਤੱਕ ਗੁਰਜੰਟ ਸਿੰਘ ਰਾਜਸਥਾਨੀ ਜਿਉਂਦਾ ਰਿਹਾ, ਇਹ ਡੇਰਾ ਖਾੜਕੂਆਂ ਲਈ ਸੇਫ਼ ਪਨਾਹਗਾਰ ਰਿਹਾ। ਚਿੱਠੀ ਲਿਖਣ ਵਾਲੇ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਸ ਗੁਰਮੀਤ ਨੂੰ ਕਾਲੇ ਤਿੱਤਰ ਦਾ ਮਾਸ ਖਾਸ ਪਸੰਦ ਹੈ ਅਤੇ ਤਲਵਾੜਾ ਝੀਲ ਦਾ ਇਕ ਸਰਦਾਰ ਇਸ ਲਈ ਸਪੈਸ਼ਲ ਸ਼ਰਾਬ ਬਣਵਾ ਕੇ ਲਿਆਉਾਂਦਾÃੀ। ਖਾੜਕੂਵਾਦ ਵਿਚ ਇਹ ਗੁਰਮੀਤ ਖਾੜਕੂਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਸੀ। ਪੈਸੇ, ਹਥਿਆਰ ਅਤੇ ਉਸ ਨੂੰ ਕਿਸੇ ਪਾਸੇ ਲੈ ਕੇ ਜਾਣਾ ਅਤੇ ਲਿਆਉਣ ਦਾ ਕੰਮ ਵੀ ਕਰਦਾ ਸੀ। ਕਾਲੇ ਤਿੱਤਰ ਪਿੰਡ ਕਰੀ ਵਾਲਾ, ਜ਼ਿਲ੍ਹਾ ਸਿਰਸਾ ਦਾ ਇਕ ਬਾਜ਼ੀਗਰ ਲਿਆ ਕੇ ਬਣਾ ਦਿੰਦਾ ਸੀ। ਪੰਜਾਬ ਦੇ ਖਾੜਕੂਆਂ ਨਾਲ ਇਕ ਵਾਅਦਾ ਕੀਤਾ ਸੀ ਕਿ ਹੌਲੀ-ਹੌਲੀ ਜਦੋਂ ਖਾੜਕੂਵਾਦ ਖਤਮ ਹੋ ਗਿਆ ਤਾਂ ਸਾਰੇ ਪ੍ਰੇਮੀਆਂ ਨੂੰ ਗੁਰਬਾਣੀ ਵੱਲ ਪ੍ਰੇਰੇਗਾ। ਪੰਜਾਬ ਦੇ ਕਈ ਖਾੜਕੂਆਂ ਦੇ ਪਰਿਵਾਰ ਵੀ ਇਸ ਕੋਲ ਰਹਿੰਦੇ ਸਨ, ਜਿਨ੍ਹਾਂ ਨੂੰ ਪੰਜਾਬ ਪੁਲਿਸ ਪ੍ਰੇਸ਼ਾਨ ਕਰਦੀ ਸੀ। ਜਦੋਂ ਖਾੜਕੂਵਾਦ ਖਤਮ ਹੋ ਗਿਆ ਤਾਂ ਇਸ ਨੇ ਸਾਰੇ ਪਰਿਵਾਰਾਂ ਨੂੰ ਭਜਾ ਦਿੱਤਾ।
ਇਸ ਚਿੱਠੀ ਦੇ ਥੱਲੇ ਇਹ ਲਿਖਿਆ ਹੈ ਕਿ ਹਰ ਪੜ੍ਹਨ ਵਾਲਾ ਚਿੱਠੀ ਦੀਆਂ 10 ਕਾਪੀਆਂ ਕਰਵਾ ਕੇ ਅੱਗੇ ਵੰਡੇ। ਇਸ ਚਿੱਠੀ ਦੇ ਵੇਰਵਿਆਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚਿੱਠੀ ਕਿਸੇ ਸਾਜ਼ਿਸ਼ ਤਹਿਤ ਲਿਖੀ ਗਈ ਹੈ ਅਤੇ ਡੇਰਾ ਮੁਖੀ ਨੂੰ ਬਦਨਾਮ ਕਰਨ ਦੇ ਆਸ਼ੇ ਨਾਲ ਵੰਡੀ ਜਾ ਰਹੀ ਹੈ। ਦੂਜੇ ਪਾਸੇ ਡੇਰੇ ਦੇ ਆਲੋਚਕ ਕਹਿੰਦੇ ਹਨ ਕਿ ਡੇਰੇ ਦੇ ਸ਼ਰਧਾਲੂ ਗੁੰਮਨਾਮ ਲੜਕੀ ਦੀ ਪਹਿਲੀ ਚਿੱਠੀ ਨੂੰ ਵੀ ਇਸੇ ਤਰ੍ਹਾਂ ਝੁਠਲਾਉਾਂਦੇÃਨ ਪਰ ਹੁਣ ਸੀਬੀਆਈ ਵੱਲੋਂ ਉਸ ਚਿੱਠੀ ਦੀਆਂ ਸਭ ਪੈੜਾਂ ਲੱਭ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਏਜੰਸੀਆਂ ਇਸ ਚਿੱਠੀ ਦਾ ਸਰੋਤ ਅਤੇ ਇਸ ਦੇ ਵੇਰਵਿਆਂ ਦੀ ਪੜਤਾਲ ਕਰਨ ਲੱਗੀਆਂ ਹੋਈਆਂ ਹਨ। (Mail of manpreetsinghkhalsa@rediffm...... circulated among yahoogroups)

+++++++++++
Baba when he was 22 year old.


The same Baba now


‘IT WAS HELL’

In 2002, a woman devotee’s complaint of sexual exploitation by Baba Gurmeet Singh prompted a CBI inquiry into the charges


Dera-dasis: Hundreds live as sadhvis at the Dera

When I went up to the room, I saw that Maharaj was watching a blue movie on television and there was a revolver lying near his pillow
In 2002, a sadhvi wrote an anonymous letter to then Prime Minister Atal Behari Vajpayee charging Dera Sacha Sauda president Gurmeet Ram Rahim Singh with sexual abuse. The Punjab and Haryana High Court took up the letter and handed it to the cbi on September 24, 2002, after receiving an inquiry report from the Sirsa District and Sessions Judge on sexual exploitation in the dera. Translated excerpts from the letter:

Hundreds of girls like me do seva for 16 to 18 hours a day. We are being physically exploited. We are also being raped by Maharaj Gurmit Singh. I have a ba Pass degree. My family members have blind faith in Maharaj, and they inspired me to join the dera...

I was told at 10pm one day that Maharaj had called me to his chamber. I was very happy because I felt that God himself had summoned me. When I went up to the room, I saw that Maharaj had a remote control in his hand and was watching a blue movie on television. There was a revolver near the pillow... I was shocked... Maharaj took me in his arms and said he wanted to love me because when I became a sadhvi I had pledged tan, man, dhan (mind, body and wealth) to the satguru. When I resisted, Maharaj said that Lord Krishna had 360 gopis with whom he enjoyed premleela everyday. “Yet Lord Krishna is considered God by people and this is nothing new. If I choose I can kill you with this revolver and cremate you. Your family is a slave to me and they will not expose me,” he said.

Maharaj told me, “I have great influence with the government. Haryana and Punjab chief ministers touch my feet. Politicians come to me for support. They take money from me and never go against me. I can get your family members sacked from their jobs… On the power of money, we will buy off the police, politicians and judiciary.”

There are 35 to 40 girls here who have crossed marriageable age and have compromised themselves at the dera. Their families’ blind faith in the dera has resulted in the girls leading a hellish life. We appear to be devis, but are treated like prostitutes.

I told my family that all is not well with the dera but they became angry and told me that if I was not happy living next to God, then where else could I be happy? If a girl comes out with the truth about Maharaj, then she is made to shut up… One girl from Kurukshetra has told her relatives everything. Her brother was a big sevadaar but broke ties with the dera. One girl from Sangrur who told her neighbours about the Maharaj’s dirty deeds was threatened by gun-wielding men from the dera. 

My life is in danger, so I will not reveal my name. I want to bring the truth out... We should be medically examined... It will be established that Maharaj Gurmeet Ram Rahim Singhji, Sant Dera Sacha Sauda, has destroyed these girls.

Signed — 

An innocent compelled to lead a life of humiliation.
Dera Sacha Sauda, Sirsa
++++++++++++++++++++++
-- Jagpal S Tiwana <tiwana@eastlink.ca> wrote:
Other Ugly Side of Faith Monger

Present Dera chief Gurmeet Ram Rahim Singh was born on
August 15, 1967 to 
Magaar Singh and Nasib Kaur. Both were devout Sikh
couple of Ganaganagr. 
Gurmeet Singh is a relative of the Khalistan Commando
Force Terrorist, 
Gurjant Singh Rajasthani, who was gunned down by the
Punjab police near 
Chandigarh in the early 1990s. During the peak of the
Punjab militancy, he 
was given charge of the Dera on December 13, 1990
under questionable 
circumstances. Gurmeet Singh's ascension was under
dubious circumstances, 
wherein the other three contenders gave up and
suddenly disappeared from 
the scene. He courted considerable controversy amidst
the allegation of 
sexual abuse of women followers. In 2001, he was
charged with involvement 
in the murder of Sirsa based journalist Ram Chandra
Chhatrapati. There are 
chunk of dalit Sikhs in India. Sikhism did not
transform their lives since 
centuries. It is said that dalits chose Sikhism for
the betterment of their 
life that did not happen with the change of religion.
Rather they were 
suppressed. On contrary Deras metamorphosed their
lifestyle that resulted 
into emergence of leadership from these dilapidated
masses. The saints, 
gurus and Dera representatives gave voice to these
suppressed people over 
the time. Dera got immense popularity due to its
reformatory activities. It 
helped them to establish at a large scale in Punjab
and other states. They 
developed grip upon the system and had had enough
political impact in the 
Punjab region. By now Dera has a fan following of
approximately 1.5 crores 
expanding from Punjab, Haryana to Himachal Pradesh.
Though Deras does not 
have a social standing, its numerical strength and
massive mass support in 
Punjab and Haryana gave it political punch, which is
the in key factor in 
drawing it at the center stage.

Over the past couple of months, Gurmeet Singh has been
revealed as no more 
a "God reincarnate" but an earthly megalomaniac
figuring into faith a 
convenient scheme indulging in his lusts. It is said
that faith is 
intrinsically blind. There are several encroachments
and building plan 
violations in Dera complex at Sirsa. It also gets a
disproportionately high 
allocation of electricity from Haryana electricity
board. Until recently 
the Dera chief was under suspicion of murder, sexual
exploitation, forced 
castration and illegal possession of arms and
ammunition. These heinous 
crimes were committed in the guise of faith at its
complex under the nose 
of this "self-styled God man". The CBI probe found
that Dera is a den of 
vice and Gurmeet Singh guilty of rape and murder in
three cases. The CBI 
has filled the charge sheet against him on July 31,
2007 in these cases in 
the special court of Judge R. N Bharti at Ambala.
Sexual exploitation of 
sadhvis inside the Dera premises is rampant. A few
male activists have been 
forcibly castrated on his orders. The records reveal
that one sadhvi had 
written an anonymous letter to the then Prime Minister
Atal Behari Vajpayee 
in 2002 accusing Gurmeet Singh of rape. Punjab and
Haryana High Court 
ordered a CBI probe into this that filed three charge
sheets against him. 
While recording her statement before a judicial
magistrate under section 
164 of the CRPC against him the victim gave graphic
details of how she was 
raped twice by him inside his gufa. She had feared
that her brother would 
be killed by Gurmeet Singh when he refused to return
to the Dera after the 
incident. Her brother Ranjeet was found murdered at
Khanpur Kolian in 
Kururkshetra on October 10, 2002. Though Ranjeet's
murder came into 
limelight there has been many more murders by the Dera
chief for which even 
an FIR has not been registered. One such murder was of
Fakir Chand, a 
long-time accountant at the Dera, who had been close
to Baba Satnam, the 
predecessor of Gurmeet Singh. His henchmen beat him in
Sirsa mercilessly 
until he died. On May 28, 2007 CBI failed to produce
its final report in 
the three cases against Gurmeet Singh that was under
investigation since 
2002. Recently about 12 persons were injured, two of
them critically, when 
Sikhs and Dera followers clashed with each other.
Gurmeet Singh was 
attacked near Ghukanwali village, 20 kim from Sirsa.
He escaped unhurt when 
he was accompanied by his security guards on his way
to Sirsa from 
Sriganganagar in Rajasthan. When his cavalcade was
passing through a 
village protesting Sikhs assaulted him. Dera followers
described the 
incident a "pre-planned" act.
.
Jagpal S Tiwana
Dartmouth, Canada


____________
2691Rape Chamber Of Gurmeet Ram Rahim Singh – CBI Case
Expand Messages
Ravinder SekhonAug 9, 2007
Rape Chamber Of Gurmeet Ram Rahim Singh – CBI Case
It is shameful story of how a dubious DERA head exploited women. This is a 3-4 years old case. Last governments didn’t expedite investigation in Haryana and Punjab and all politicians lined before him seeking votes of his followers.
Ravinder Singh August09, 2007
Progressindia2007@yahoo.com
-------------------------------------------
Sadhvi recounts ordeal at Dera den
-------------------------------------------
Sanjay Sharma | TNN TOI August09, 2007 Delhi P-16

Chandigarh: One of the sadhvis who alleged that she was raped by Dera Sacha Sauda chief Gurmeet Ram Rahim Singh has provided graphic details of the harrowing time she had and described how the inner chamber (gufa) of the Dera chief looks like.

The sadhvi has said in a statement recorded before a magistrate in Chandigarh that as soon as she entered the gufa, doors automatically closed and she found Rahim watching a pornographic movie on a big TV screen in a sprawling room. The girl described the baba’s special bed and placement of ACs in the den. CBI is banking heavily on this statement as only a select few have access to that chamber.

The woman said he raped her thrice one night and threatened to eliminate her brother when she told him she would spill the beans. The agency then asked her to draw a sketch of the gufa and later matched it with statements of two other women victims. A few of those held in the murder cases against the Dera chief also gave details of the gufa which matched with the ones provided by the sadhvi.

In all, 130 sadhvis in the Dera and 18 who deserted the sect were quizzed by CBI. Two of the 18 said they’d been raped and almost all from this group said the Dera had ‘‘dangerous people’’ and they feared for their lives.

+++++++++++++

Following is the story from Frontline of Hindu
Vol:19 Iss:26 URL:
http://www.flonnet.com/fl1926/stories/20030103003404000.htm
GODMAN UNDER A CLOUD
T.K. RAJALAKSHMI
in Sirsa
The Dera Sacha Sauda in Haryana and its head are under
investigation in connection with the murder of a
journalist and charges of sexual exploitation of women
followers of the sect.

THE death, on November 21, of Ram Chandra Chatrapati,
the 53-year-old editor of Poora Sach (Complete Truth),
an evening daily from Sirsa, Haryana, at the Apollo
Hospital in New Delhi went largely unnoticed by the
mainstream media. On the night of October 24, two men
riding a motorcycle, claiming to be followers of a
religious sect called Dera Sacha Sauda, had shot at
him four times from point-blank range. The sect,
headquartered in Sirsa, claims a following of more
than one crore people and has branches in many States.
The Master of the Dera is Gurmit Ram Rahim Singh Ji,
popularly known as Maharaj.
PICTURES: BY SPECIAL ARRANGEMENT
Ram Chandra Chatrapati, editor of Poora Sach, who died
of bullet injuries.
The activities of the Dera attracted attention in May
after an anonymous letter alleging sexual exploitation
by Maharaj came to light. The issue was reported by
several newspapers, and Chatrapati had consistently
written about the Dera's activities since then. The
letter, written by a female disciple of Maharaj, or a
sadhvi, was addressed to the Prime Minister and its
copies had been marked to the Union Home Minister, the
Central Bureau of Investigation (CBI), the Haryana
Chief Minister, the Sirsa Superintendent of Police,
the National Human Rights Commission, newspapers and
women's and social organisations. It was alleged in
the letter that several girls had been subject to
exploitation.

The sadhvi stated that she was a graduate and had been
in the Dera (spread over 700 acres, or 280 hectares)
for the last five years. Her family, being very
religious, had sent her there to serve as a sadhvi.
She alleged that Gurmit Singh threatened to kill her
if she reported the goings-on in the Dera to anyone.
He also boasted, as stated in the letter, about the
influence he wielded with politicians in Punjab and
Haryana.

It is well known that leading politicians from both
the States have visited the Dera to seek the blessings
of Maharaj. Prominent among them are former Punjab
Chief Minister Prakash Singh Badal and Haryana Chief
Minister Om Prakash Chautala.

The letter alleged sexual exploitation of several
girls, many of whom had post-graduate and even M.Phil
degrees. They were "leading a life in hell due to the
superstitious nature and dead faith of their family
members", it said, and added that many girls from
Mansa, Ferozepur, Patiala and Ludhiana districts of
Punjab had returned to their homes but kept quiet out
of fear. The three-page letter in Hindi also detailed
how a sadhvi from Bhatinda in Punjab, was beaten up by
the rest of the sadhvis, when she tried to disclose
the deeds of Maharaj. Some 45 girls were living in
fear and insecurity but were ready to disclose
everything in confidence, the letter stated.



The Dera Sacha Sauda in Sirsa, Haryana.

On September 3, taking suo motu notice of the letter,
the Punjab and Haryana High Court directed the
District and Sessions Judge to conduct an inquiry. In
his report, the District and Sessions Judge suggested
that the matter be investigated by a Central agency.
The High Court, taking cognisance of the
recommendation and the serious nature of allegations,
referred the matter to the CBI on September 24 and
directed it to submit a report within six months.

The CBI is bound to take a close look at the
statements given to the police by the two men who were
caught and handed over to the police by the public for
allegedly shooting Chatrapati. During questioning they
reportedly said that they were Dera followers from
Punjab and had been sent by Kishan Lal, a senior
functionary of the Dera, to silence Chatrapati. Kishan
Lal was also taken into custody.

Chatrapati battled for his life for 28 days, first at
the Rohtak Medical College and then at the Apollo
Hospital. In fact, several local journalists had
received threats, but no one took serious note of
them. However, Chatrapati did write to the Sirsa
Superintendent of Police asking for protection.

Meanwhile, on November 3, the former sarpanch of
Khanpur Koliyan in Kurukshetra district told
newspersons that his son had been murdered by
followers of the Dera because of the anonymous letter.
The murder took place on July 10, he said, and claimed
that when the police failed to nab the killers, he
wrote to the Haryana Chief Minister for a CBI inquiry
and sent copies of the letter to the Prime Minister,
the Deputy Prime Minister, the Chief Justice of the
Punjab and Haryana High Court, and the State Home
Secretary, among others. The CBI will investigate this
case as well.

The motive for the boy's murder and other activities
of the Dera are the topics of discussion in Sirsa and
surrounding districts. Chatrapati, also being a poet
imbued with a reformist zeal, perhaps wrote a bit more
consistently than the rest of his fraternity. By
targeting him and also by attacking the office of
Lekha Jokha, an evening newspaper published from
Fatehabad, the Dera seemed to be sending a message to
the journalistic fraternity. A total of 11 journalists
have been given police protection. Political parties
and journalist unions of all hues have condemned the
actions of the Dera.

The Dera Sacha Sauda was set up in 1948 by Shah
Mastana from Baluchistan. Conceived as a centre of
spiritual inquiry and learning, the Dera stood as a
symbol of disagreement with all established religions
and orthodoxies. Its beginnings were rooted in a
liberal and progressive theology that accepted into
its fold many people. This naturally attracted several
people. His successor, Shah Satnam, continued the good
work and a lot of branches came up in other States as
well. But since 1992, when Gurmit Singh took over, the
Dera began to acquire a lot of agricultural land, much
of it allegedly by coercion. One of the philosophies
of the Dera is that it neither receives nor gives
donation.

Today the Dera owns some 700 acres, which extend to
the outskirts of Sirsa town, and its spokespersons
claim that the main source of revenue is agriculture.
A guide points to the Dera set up by the founder, and
the girls hostel, which was reportedly built in record
time using free labour. What is not shown is the
petrol pump, the sophisticated supermarket and a
revolving restaurant, to name a few of the
entrepreneurial activities of the Dera. It runs a
biscuit factory and an ice factory. All this
information was gleaned locally and not from the Dera.

The Dera spokesperson, Dr. Aditya Arora, an
ophthalmologist, preferred to highlight its boys'
school affiliated to the Central Board of Secondary
Education, its degree college affiliated to
Kurukshetra University and a 175-bed hospital in
Rajasthan's Ganganagar district. Ganganagar is also
the birthplace of Gurmit Singh.



Journalists and members of political parties protest
in Sirsa against the attack on Ram Chandra Chatrapati
in October.

The Dera has 36 branches in 11 States, including
Rajasthan, Punjab, Gujarat, Chattisgarh, Madhya
Pradesh and Uttar Pradesh. According to R.K. Soni, a
sevadaar or volunteer, there are 400 sadhus and 100
sadhvis living in the Dera. "They manage on their
own," said a sevadaar, rebutting the allegations of
sexual exploitation.

The main mass of the Dera followers comprises peasants
who claim to toil on Dera land for 18 hours a day.
Dera followers claimed that the liquor mafia as well
as followers of organised religion were working
against Maharaj. They regretted the murder of
Chatrapati but claimed that he "wrote all kinds of
things".

Arora claims that the Sessions Judge who conducted the
inquiry did not meet any of the relevant persons in
the Dera. Chatrapati had been writing unprovoked,
false and baseless reports, he maintained. "There was
a difference between a sex scandal and an anonymous
letter. The media should have made the distinction
clear as it involved the feelings of 1.25 crore
people," he said. Deputy Commissioner D. Suresh was
requested to restrain Chatrapati, but nothing
happened, he said. Suresh told Frontline that Dera
representatives had indeed made such a request and
that he had cautioned them not to take the law into
their own hands. He added that his office had received
several complaints against the Dera, alleging
land-grabbing, drugs-peddling and tax evasion.

The Dera had done good work but all that was glossed
over by the media, lamented Arora. "We don't accept
charity, we are totally anti-liquor and support
de-addiction. We must have enraged the liquor lobby
and organised religion," he said. Arora claimed that
the Dera was the premier disaster relief organisation
in the country, having supported drought relief in
Gujarat, flood relief in Sirsa and even in Orissa.
"Please do not defame the Master," requested the
doctor, who had been trained at the All India
Institute of Medical Sciences.

A popular movement against the Dera is taking shape,
with all political parties demanding a thorough
investigation into its activities. In a memorandum
submitted to Haryana Governor Babu Parmanand, the
Haryana Patrakar Sangh, the Haryana Union of
Journalists, the Chandigarh Journalists Association,
the Punjab Union of Journalists, the Himachal Pradesh
Working Journalists Association and the Himachal
Pradesh Union of Journalists demanded a CBI probe into
the functioning of the Dera, including its sources of
income and a review of the firearm licences issued to
Dera inmates, and provision of security to the
journalists who have received threats


++++++++++++++++++++++++++




No comments:

Post a Comment