Monday 9 September 2019

ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਉਸਾਰੀ ਵਿਚ ਹੋ ਰਹੀ ਦੇਰੀ ਤੇ ਸਵਾਲ ਉਠੇ।

ਅੰਮ੍ਰਿਤਸਰ, 6 ਸਤੰਬਰ । ਕਰਤਾਰਪੁਰ ਲਾਂਘੇ ਦੇ ਮੋਢੀ ਪ੍ਰਚਾਰਕ ਬੀ. ਐਸ. ਗੁਰਾਇਆ ਨੇ ਕਲ੍ਹ 5 ਮਹੀਨੇ ਬਾਦ, ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਉਪਰੰਤ, ਪ੍ਰੈਸ ਨੋਟ ਜਾਰੀ ਕਰਕੇ ਖੁਸ਼ੀ ਦਾ ਇਜਹਾਰ ਕੀਤਾ ਹੈ। ਲਾਂਘੇ ਦੀਆਂ ਤਿਆਰੀਆਂ, ਜਿਸ ਪ੍ਰਕਾਰ, ਦੋਵੇ ਪਾਸੀ ਜੋਰ ਸ਼ੋਰ ਨਾਲ ਚਲ ਰਹੀਆਂ ਹਨ ਇਹ ਵੇਖ ਕੇ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਹੈ। ਨਾਲ ਹੀ ਉਹਨਾਂ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਉਸਾਰੀ ਵਿਚ ਹੋ ਰਹੀ ਦੇਰੀ ਤੇ ਸਵਾਲ ਉਠਾਏ ਨੇ।
(15 ਤਸਵੀਰਾਂ ਸਮੇਤ।)

ਉਂਜ ਗੁਰਾਇਆ ਦਾ ਕਹਿਣਾ ਹੈ ਕਿ ਇਸ ਮੰਡ ਦੇ ਇਲਾਕੇ ਵਿਚ 15-20 ਫੁੱਟ ਉੱਚੀ ਸੜ੍ਹਕ ਵਹਾਅ ਦੇ ਉਲਟ ਬਣਾਉਣ ਦੀ ਜਰੂਰਤ ਨਹੀ ਸੀ। ਅਜਿਹੇ ਬੰਨ ਹੜ੍ਹਾਂ ਮੌਕੇ ਨੁਕਸਾਨ ਪਹੁੰਚਾਉਦੇ ਨੇ।
ਗੁਰਾਇਆ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸੜ੍ਹਕ ਬਣਾਉਣ ਲਈ ਧੁੱਸੀ ਵਿਚ ਪਾਏ ਗਏ ਪਾੜ ਨੂੰ ਛੇਤੀ ਤੋਂ ਛੇਤੀ ਭਰਿਆ ਜਾਵੇ।
ਦੂਸਰੇ ਪਾਸੇ ਗੁਰਦੁਆਰਾ ਦਰਬਾਰ ਸਾਹਿਬ ਜੋ ਡੇਰਾ ਬਾਬਾ ਨਾਨਕ ਦੀ ਪਛਾਣ ਸੀ ਨੂੰ ਮਈ 2018 ਵਿਚ ਵਿਰੋਧ ਦੇ ਬਾਵਜੂਦ ਢਾਹ ਦਿੱਤਾ ਗਇਆ ਸੀ, ਉਹਦੀ ਉਸਾਰੀ ਵਿਚ ਹੋ ਰਹੀ ਦੇਰੀ ਤੇ ਬੀ. ਐਸ. ਗੁਰਾਇਆ ਨੇ ਦੁਖ ਜ਼ਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਚੰਗੇ ਭਲੇ ਗੁਰਦੁਆਰਾ ਸਾਹਿਬ ਨੂੰ ਕਾਰਸੇਵਾ ਵਾਲੇ ਬਾਬੇ ਦੇ ਜੋਰ ਪਾਉਣ ਤੇ ਢਾਹਿਆ ਜਾ ਰਿਹਾ ਸੀ ਤਾਂ ਮੌਕੇ ਦੇ ਸ਼੍ਰੋਮਣੀ ਕਮੇਟੀ ਮੈਨੇਜਰ ਨੇ ਕਿਹਾ ਸੀ ਕਿ ਨਵੀ ਇਮਾਰਤ ਦਾ ਲੈਂਟਰ ਤਿੰਨ ਮਹੀਨੇ ਵਿਚ ਪੈ ਜਾਵੇਗਾ ਅਤੇ ਨਵੀ ਇਮਾਰਤ ਸ਼ਤਾਬਦੀ ਜਸ਼ਨਾਂ ਤਕ ਤਿਆਰ ਹੋ ਜਾਏਗੀ।
ਪਰ ਦੁੱਖ ਦੀ ਗਲ ਇਹ ਹੈ ਕਿ ਉਗਰਾਹੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਕਿਸੇ ਵੀ ਸੂਰਤ ਵਿਚ ਇਮਾਰਤ ਨੂੰ 550ਵੇਂ ਗੁਰਪੁਰਬ ਤੇ ਤਿਆਰ ਕਰਨ ਨੂੰ ਰਾਜੀ ਨਹੀ। ਜਿਸ ਰਫਤਾਰ ਨਾਲ ਕੰਮ ਚਲ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਇਮਾਰਤ ਪੂਰੀ ਹੋਣ ਵਿਚ ਅਜੇ ਦੋ ਢਾਈ ਸਾਲ ਹੋਰ ਲੱਗਣਗੇ।
ਗੁਰਾਇਆ ਨੇ ਇਲਜਾਮ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ 550 ਗੁਰਪੁਰਬ ਨੂੰ ਕੋਈ ਅਹਿਮੀਅਤ ਨਹੀ ਦੇ ਰਹੀ।ਜਦੋਂ ਕਿ 500ਵੇ ਗੁਰਪੁਰਬ ਮੌਕੇ, 1969 ਵਿਚ, ਸ਼੍ਰੋਮਣੀ ਕਮੇਟੀ ਨੇ ਗੁਰਨਾਮ ਸਿੰਘ ਸਰਕਾਰ ਨੂੰ ਵੀ ਮਾਤ ਪਾ ਦਿਤੀ ਸੀ। ਅੱਜ ਜੇ ਕਮੇਟੀ ਗੰਭੀਰ ਹੁੰਦੀ ਤਾਂ ਘੱਟੋ ਘਟ ਵਕਤ ਤੋਂ ਪਹਿਲਾਂ ਇਸ ਮਹੱਤਵਪੂਰਨ ਇਮਾਰਤ ਨੂੰ ਤਿਆਰ ਕਰਦੀ ਜਿਥੇ ਗੁਰੂ ਸਾਹਿਬ ਨੇ ਲੰਮਾ ਸਮਾਂ ਅਜਿਤੇ ਦੇ ਖੂਹ ਤੇ ਬਿਤਾਇਆ ਤੇ ਫਿਰ ਏਥੇ ਉਨਾਂ ਦੀ ਸਮਾਧ ਬਣੀ ਸੀ।
ਗੁਰਾਇਆ ਨੇ ਹੋਰ ਸਵਾਲ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਮੰਜਲੀ ਬਣਾਉਣ ਪਿੱਛੇ ਕੀ ਤੁੱਕ ਹੈ ਜਦੋਂ ਗੁਰੂ ਸਾਹਿਬ ਦੀ ਸਮਾਧ ਜਾਂ ਥੜਾ ਸਾਹਿਬ ਤਾਂ ਜਮੀਨੀ ਧਰਾਤਲ ਤੇ ਹੈ?
ਗੁਰਾਇਆ ਨੇ ਇਲਜਾਮ ਲਾਇਆ ਹੈ ਕਿ ਸੰਗਤ ਨੂੰ ਇਸ ਤੋਂ ਵੱਡਾ ਸਬੂਤ ਕੀ ਚਾਹੀਦਾ ਹੈ ਕਿ ਬਾਦਲ ਪ੍ਰਵਾਰ ਨੇ ਗੁਰਦੁਆਰਾ ਸਾਹਿਬ ਨੂੰ ਕਾਰਸੇਵਾ ਵਾਲੇ ਕੋਲ ਗਹਿਣੇ ਪਾ ਦਿੱਤਾ ਹੈ? ਉਨਾਂ ਕਿਹਾ ਕਿ ਜਿੰਨਾਂ ਚਿਰ ਕਾਰਸੇਵਾ ਵਾਲੇ ਦੇ ਪੈਸੇ ਪੂਰੇ ਨਹੀ ਹੁੰਦੇ ਇਮਾਰਤ ਦਾ ਕੰਮ ਹੌਲੀ ਹੌਲੀ ਹੀ ਚਲਦਾ ਹੀ ਰਹੇਗਾ ਮੰਜਲ ਤੇ ਮੰਜਲ ਪੈਂਦੀ ਜਾਵੇਗੀ ਤੇ ਸੰਗਤਾਂ ਇਤਹਾਸਿਕ ਥੜੇ, ਪਾਲਕੀ ਅਤੇ ਖੂਹ ਦੇ ਦਰਸ਼ਨਾਂ ਤੋਂ ਵਾਂਝੀਆਂ ਹੀ ਰਹਿਣਗੀਆਂ।


ਦਰਬਾਰ ਸਾਹਿਬ ਦੀ ਨਵੀ ਇਮਾਰਤ।  550ਵੇਂ ਪੁਰਬ ਤੇ ਤਿਆਰ ਹੋਣ ਦੇ ਆਸਾਰ ਨਹੀ ਲਗਦੇ।
ਡੇਰਾ ਬਾਬਾ ਨਾਨਕ ਦੀ ਪਛਾਣ ਗੁਰਦੁਆਰਾ ਦਰਬਾਰ ਸਾਹਿਬ ਦੀ ਖੂਬਸੂਰਤ ਇਮਾਰਤ ਜਿਸ ਨੂੰ ਬਿਨਾਂ ਕਾਰਨ ਢਾਹਿਆ ਗਇਆ।
ਡੇਰਾ ਬਾਬਾ ਨਾਨਕ ਦੀ ਪਛਾਣ ਗੁਰਦੁਆਰਾ ਦਰਬਾਰ ਸਾਹਿਬ ਦੀ ਖੂਬਸੂਰਤ ਇਮਾਰਤ ਜਿਸ ਨੂੰ ਬਿਨਾਂ ਕਾਰਨ ਢਾਹਿਆ ਗਇਆ।
  
ਧੁੱਸੀ ਬੰਨ ਤੇ ਪਾਏ ਪਾੜ ਨੂੰ ਤੁਰੰਤ ਭਰਨ ਦੀ ਜਰੂਰਤ ਹੈ। ਸਰਹੱਦ ਤੇ ਪੁਲ ਬਣਾਉਣ ਦੀ ਕੋਈ ਤੁੱਕ ਨਹੀ ਸੀ।



















No comments:

Post a Comment