Monday 1 April 2019

ਸ਼੍ਰੋਮਣੀ ਕਮੇਟੀ ਤੇ ਸੰਗੀਨ ਇਲਜਾਮ ਲਾਏ ਹਨ ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ.ਐਸ.ਗੁਰਾਇਆ ਨੇ

 ਸ਼੍ਰੋਮਣੀ ਕਮੇਟੀ ਤੇ ਸੰਗੀਨ ਇਲਜਾਮ ਲਾਏ ਹਨ ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ.ਐਸ.ਗੁਰਾਇਆ ਨੇ 

B.S.GORAYA'S SERIOUS ALLEGATIONS AGAINST SGPC


ਬ੍ਰਿਸਬੇਨ 1 ਅਪ੍ਰੈਲ, (       ) ਕਲ੍ਹ ਸ਼੍ਰੋਮਣੀ ਕਮੇਟੀ ਨੇ 12 ਅਰਬ ਰੁਪਏ ਦਾ ਬਜਟ ਪਾਸ ਕੀਤਾ ਹੈ। ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ. ਐਸ. ਗੁਰਾਇਆ ਨੇ ਗੰਭੀਰ ਇਲਜਾਮ ਲਾਉਦੇ ਹੋਏ, ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੁਣ ਕੋਈ ਪੰਥਕ ਜਾਂ ਲੋਕਤੰਤਰੀ ਜਥੇਬੰਦੀ ਨਹੀ ਰਹਿ ਗਈ। ਉਨਾਂ ਕਿਹਾ ਹੈ ਕਿ ਕਮੇਟੀ ਫਿਰਕਾਪ੍ਰਸਤ ਸਰਕਾਰਾਂ ਦਾ ਮੋਹਰਾ ਬਣ ਚੁੱਕੀ ਹੈ ਤੇ ਚੁਣੇ ਹੋਏ ਨੁੰਮਾਇਦਿਆਂ ਦੀ ਕਮੇਟੀ ਵਿਚ ਕੋਈ ਵੁਕਤ ਨਹੀ। ਲੋਕਤੰਤਰੀ ਹੋਣ ਦਾ ਭੁਲੇਖਾ ਪਾਉਣ ਖਾਤਰ, ਸਾਲ ਵਿਚ ਸਿਰਫ ਇਕ ਦਿਨ ਸਿਰਫ ਦੋ ਚਾਰ ਘੰਟੇ ਲਈ, ਜਨਰਲ ਇਜਲਾਸ ਸੱਦਿਆ ਜਾਂਦਾ ਹੈ ਉਹ ਵੀ ਬਜੱਟ ਦੀ ਅਖੌਤੀ ਮਨਜੂਰੀ ਵਾਸਤੇ । ਅਕਾਲੀ ਦਲ ਦੇ ਪ੍ਰਧਾਨ (ਬਾਦਲ ਸਾਹਿਬ)  ਦੀ ਸਹਿਮਤੀ ਨਾਲ ਕਮੇਟੀ ਤੇ ਅਸਲ ਕੰਟਰੋਲ ਭਾਰਤੀ ਗੁਪਤ ਅਜੈਂਸੀਆਂ ਤੇ ਆਰ ਐਸ ਐਸ ਦਾ ਹੈ । ਗੁਰਾਇਆ ਨੇ ਆਪਣੀ ਗਲ ਸਾਬਤ ਕਰਨ ਲਈ ਇਲਜਾਮਾਂ ਦੀ ਝੜੀ ਲਾ ਦਿਤੀ ਹੈ। Yesterday SGPC passed its multi-million budget without allowing members to express their views. In this article B.S.Goraya alleges how members are virtually being bribed to remain silent. The SGPC has on the contrary become a tool in the hands of communal Indian Agencies whose nefarious design is to absorb Sikhism in Hinduism. It is on this end that a campaign of descration of Sikh holy book is going on unabated. Goraya's view is that this conspiracy may ultimately result into friction in Hindu-Sikh relations. The Sikh heritage buildings are systematically being demolished and how a 400 year castle has been anhiliated. How SGPC being forced to recommend anti-Sikh people to go overseas as Sikh preachers. How SGPC has itself been an hurdle in the peace corridor the Kartarpur Corridor. How saffron Hindu flag is being hoisted in Sikh shrines in violation of Sikh code of conduct the Rehatmaryada. Read in details at www.kartarpur dot com

-------------       ------------     ------------           -----------------      -------------

ਹੇਠਾਂ ਵੀਡੀਓ ਵੀ ਵੇਖੋ

ਕਾਰ ਸੇਵਾ ਘਪਲਾ:  ਸੁਣੋ ਕੀ ਕੀ ਨੁਕਸਾਨ ਕੀਤੇ ਨੇ ਕਾਰ ਸੇਵਾ ਵਾਲੇ ਬੁਰਛਿਆਂ ਨੇ? ਇਸ ਨੁਕਸਾਨ ਵਾਸਤੇ ਮੂਲ ਰੂਪ ਵਿਚ ਕੌਣ ਜਿੰਮੇਵਾਰ ਹੈ? ਪੰਜਾਬੀਆਂ ਨੂੰ ਮੁਬਾਰਕਬਾਦ

------      ------------        --------------    --------------   --------------       --------------



 ਤਾਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਚੁੱਪ ਰਹਿਣ ਉਨਾਂ ਨੂੰ ਟੀ. ਏ /ਡੀ. ਏ ਦੇ ਨਾਂ ਤੇ (ਲੱਖਾਂ ਵਿਚ) ਮੋਟੀ ਰਕਮ ਮਨਜੂਰ ਕੀਤੀ ਜਾਂਦੀ ਹੈ। ਮੈਂਬਰਾਂ ਨੂੰ ਮੁਕਾਮੀ ਗੁਰਦੁਆਰਿਆਂ ਵਿਚ ਸੇਵਾਦਾਰ ਆਦਿ ਭਰਤੀ ਕਰਨ ਦਾ ਇਕ ਤਰਾਂ ਨਾਲ ਅਧਿਕਾਰ ਦਿਤਾ ਹੋਇਆ ਹੈ। ਜਿਸ ਦਾ ਨਤੀਜਾ ਇਹ ਹੈ ਕਿ ਇਕ ਪੋਸਟ ਤੇ ਕਿਤੇ ਕਿਤੇ ਪੰਜ ਸੇਵਾਦਾਰ ਤਾਇਨਾਤ ਹਨ।

ਇਸ ਪ੍ਰਕਾਰ ਮੈਂਬਰਾਂ ਨੂੰ ਚੁੱਪ ਕਰਾ ਕੇ ਸਿੱਖ ਰਵਾਇਤਾਂ ਦਾ ਹਰ ਤਰਾਂ ਨਾਲ ਘਾਣ ਕੀਤਾ ਜਾ ਰਿਹਾ ਹੈ।

ਗੁਰਾਇਆ ਦਾ ਇਲਜਾਮ ਹੈ ਕਿ ਗੁਪਤ ਅਜੈਂਸੀਆਂ ਦਾ ਮੁੱਖ ਅਜੈਂਡਾ ਹੈ ਸਿੱਖ ਧਰਮ ਨੂੰ ਹਿੰਦੂਮਤ ਵਿਚ ਜ਼ਜ਼ਬ ਕਰਨਾਂ ਅਤੇ ਏਸੇ ਵੱਡੇ ਪ੍ਰੋਗਰਾਮ ਤਹਿਤ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਜਾ ਰਿਹਾ ਹੈ। ਕਿਉਕਿ ਸਿੱਖ ਧਰਮ ਲਿਖਤ ਸਿਧਾਂਤ (ਗੁਰੂ ਗ੍ਰੰਥ ਸਾਹਿਬ) ਤੇ ਅਧਾਰਿਤ ਹੈ ਤੇ ਅੱਜ ਸਿੱਖ ਦੁਨੀਆਂ ਦੇ ਹਰ ਕੋਨੇ ਵਿਚ ਅਬਾਦ ਹੈ ਇਸ ਕਰਕੇ ਅਜੈਂਸੀਆਂ ਆਪਣੀ ਇਸ ਸਾਜਿਸ਼ ਵਿਚ ਕਦੀ ਕਾਮਯਾਬ ਨਹੀ ਹੋਣਗੀਆਂ। ਹਾਂ ਇਹ ਹਿੰਦੂ-ਸਿੱਖ ਦੇ ਨਿਘੇ ਰਿਸ਼ਤੇ ਵਿਚ ਕੁੜੱਤਵ ਪੈਦਾ ਕਰਨ ਵਿਚ ਸ਼ਾਇਦ ਕਾਮਯਾਬ ਹੋ ਜਾਣ।

ਸੈਕੂਲਰ ਸੰਵਿਧਾਨ ਵਾਲੇ ਭਾਰਤ ਦੀਆਂ ਸਰਕਾਰਾਂ ਦੇ ਇਸ ਨਾਪਾਕ ਅਜੈਂਡੇ ਵਿਚ ਅਖੌਤੀ ਮਿਸ਼ਨਰੀ (ਨਾਸਤਕ) ਸਹਾਈ ਹੋ ਰਹੇ ਹਨ। ਇਹ ਉਹ ਫੌਜ ਹੈ ਜੋ ਖਾਲਿਸਤਾਨ ਦੀ ਲਹਿਰ ਨੂੰ ਕਾਊਟਰ ਕਰਨ ਖਾਤਰ ਖੜੀ ਕੀਤੀ ਗਈ ਸੀ। ਪਰ ਅੱਜ ਇਹਨਾਂ ਨੂੰ ਸਿੱਖੀ ਖਿਲਾਫ ਵਰਤਿਆ ਜਾ ਰਿਹਾ ਹੈ। ਇਨਾਂ ਦਾ ਨਿਸ਼ਾਨਾ ਹੈ ਕਿ ਸਿੱਖਾਂ ਦੀਆਂ ਰਹੁ ਰੀਤਾਂ ਤੇ ਪ੍ਰੰਪਰਾਵਾਂ ਖਤਮ ਕਰ ਦਿਓ। ਸਿੱਧੇ ਲਫਜਾਂ ਵਿਚ ਇਹ ਸਿੱਖ ਦੇ ਗੁਰਬਾਣੀ ਨਿਤਨੇਮ ਦੇ ਵਿਰੋਧੀ ਹਨ। ਇਨਾਂ ਦਾ ਮੰਨਣਾ ਹੈ ਕਿ ਸਿੱਖ ਜਦੋਂ ਨਾਸਤਕ ਹੋ ਜਾਏਗਾ ਤਾਂ ਆਉਣ ਵਾਲੀਆ ਪੀੜੀਆਂ ਆਪਣੇ ਆਪ ਹਿੰਦੂਧਰਮ ਵਿਚ ਜ਼ਜ਼ਬ ਜੋ ਜਾਣਗੀਆਂ।

ਸ਼ੱਕ ਹੈ ਕਿ ਇਸ ਨਾਪਾਕ ਅਜੈਂਡੇ ਵਿਚ ਅਕਾਲੀ ਦਲ ਪ੍ਰਧਾਨ ਦੀ ਸਰਕਾਰ ਨੂੰ ਸਹਿਮਤੀ ਪ੍ਰਾਪਤ ਹੈ।

ਇਕ ਵਿਦਵਾਨ ਡਾ. ਸੁਖਦਰਸ਼ਨ ਸਿੰਘ ਢਿੱਲੋਂ ਅਨੁਸਾਰ ਸਿੱਖਾਂ ਨੂੰ ਹਿੰਦੂ ਬਣਾਉਣ ਦੀ ਸਾਜਿਸ਼ 5 ਸਾਲ ਪਹਿਲਾਂ ਦਿੱਲੀ ਵਿਚ ਰਚੀ ਗਈ ਜਿਸ ਵਿਚ ਬਾਦਲ ਸਾਹਿਬ ਵੀ ਸ਼ਾਮਲ ਸਨ।

ਫਿਰ ਏਸੇ ਅਸੂਲ ਤਹਿਤ ਰੋਜ ਰੋਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ। ਹਰ ਉਹ ਵਸਤੂ ਮਲੀਆਮੇਟ ਕੀਤੀ ਜਾ ਰਹੀ ਹੈ ਜਿਸ ਨਾਲ ਸਿੱਖ ਦੀ ਸ਼ਰਧਾ ਵਧਦੀ ਹੋਵੇ। ਗੁਰਦੁਆਰਿਆ ਵਿਚੋਂ ਪੁਰਾਤਨ ਯਾਦਗਾਰਾਂ ਖਤਮ ਕੀਤੀਆਂ ਜਾ ਰਹੀਆ ਹਨ। ਇਸ ਨਾਪਾਕ ਕੰਮ ਲਈ ਮੂਰਖ ਕਾਰਸੇਵਾ ਬਾਬਿਆਂ ਨੂੰ ਵਰਤਿਆ ਜਾ ਰਿਹਾ ਹੈ। ਇਹ ਬਾਬੇ ਨਾਲੇ ਤਾਂ ਸਰਕਾਰ ਦੇ ਅਜੈਂਡੇ ਵਿਚ ਸਹਾਈ ਹੋ ਰਹੇ ਹਨ, ਨਾਲੇ ਅਕਾਲੀ ਦਲ ਪ੍ਰਧਾਨ ਨੂੰ ਕ੍ਰੋੜਾਂ ਰੁਪਏ ਠੇਕਾ ਵੀ ਦੇ ਰਹੇ ਹਨ।

ਇਹ ਗਲਾਂ ਪੜ੍ਹ ਕੇ ਜੇ ਕੋਈ ਕਹੇ ਕਿ ਗੁਰਾਇਆ ਰਾਜਨੀਤਕ ਕਾਰਨਾਂ ਕਰਕੇ ਇਲਜਾਮਬਾਜੀ ਕਰ ਰਿਹਾ ਹੈ ਤਾਂ ਉਹ ਸਾਨੂੰ ਇਸ ਗਲ ਦਾ ਜਵਾਬ ਦੇਣ ਕਿ ਅੰਮ੍ਰਿਤਸਰ ਦਾ ਲੋਹਗੜ੍ਹ ਕਿਲ੍ਹਾ ਕਿਓ ਢਾਹਿਆ ਗਿਆ? ਉਹ ਲੋਹਗੜ੍ਹ ਜਿਹੜਾ ਸਿੱਖੀ ਦਾ ਪਹਿਲਾ ਕਿਲ੍ਹਾ ਸੀ ਜਿਥੇ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਲੱਕੜ ਦੀ ਤੋਪ ਚਲਾਈ ਸੀ। ਇਸ ਕਿਲੇ ਦੀਆਂ 8-8 ਫੁੱਟ ਚੌੜੀਆਂ ਕੰਧਾਂ ਸਨ। ਅੱਜ ਉਸ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਗਿਆ ਹੈ।

ਵਿਰਾਸਤ ਦੀ ਤਬਾਹੀ ਦੀ ਦਾਸਤਾਨ ਬਹੁਤ ਲੰਮੀ ਹੈ ਤੇ ਬਾਦਸਤੂਰ ਜਾਰੀ ਹੈ। ਅਜੇ ਕਲ੍ਹ ਹੀ ਤਰਨ ਤਾਰਨ ਦੀ ਪੁਰਾਤਨ ਡਿਉੜੀ ਅੱਧੀ ਰਾਤ ਨੂੰ ਪੁਲਿਸ ਦੀ ਮਦਦ ਨਾਲ ਢਾਈ ਗਈ ਹੈ।

ਫਿਰ ਖੁੱਦ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ (ਰਹਿਤਮਰਿਆਦਾ) ਅਨੁਸਾਰ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦਾ ਰੰਗ ਜਾਂ ਤਾਂ ਬਸੰਤੀ (ਭਾਵ ਖੱਟਾ) ਜਾਂ ਸੁਰਮਈ (ਭਾਵ ਗਾੜਾ ਨੀਲਾ) ਹੋਣਾ ਚਾਹੀਦਾ ਹੈ। ਪਰ ਕਮੇਟੀ ਦੇ ਕਿਸੇ ਵੀ ਗੁਰਦੁਆਰੇ ਵਲ ਧਿਆਨ ਮਾਰਨਾਂ ਓਥੇ ਕੇਸਰੀ ਭਾਵ ਭਗਵਾ ਜਾਂ ਸੈਫਰਨ ਨਿਸ਼ਾਨ ਸਾਹਿਬ ਝੂਲ ਰਿਹਾ ਹੋਵੇਗਾ। ਸ਼ਾਇਦ ਇਸ ਤੋਂ ਹੋਰ ਪ੍ਰਤੱਖ ਸਬੂਤ ਦੀ ਜਰੂਰਤ ਹੀ ਨਹੀ ਰਹਿ ਜਾਂਦੀ। ਇਸ ਤੋਂ ਵੱਡਾ ਵਿਅੰਗ ਕੀ ਹੋ ਸਕਦਾ ਹੈ ਕਿ 1935 ਈ ਦੇ ਨੇੜੇ ਖੁੱਦ ਸ਼੍ਰੋਮਣੀ ਕਮੇਟੀ ਨੇ ਕਾਂਗਰਸ ਦੀ ਇਸ ਗਲ ਤੇ ਮੁਖਾਲਫਤ ਕੀਤੀ ਕਿ ਭਾਰਤੀ ਝੰਡੇ ਵਿਚ ਸਿੱਖ ਰੰਗ ਨੂੰ ਥਾਂ ਨਹੀ ਦਿਤੀ ਗਈ।(ਵੇਖੋ ਸ਼੍ਰੋਮਣੀ ਕਮੇਟੀ ਦਾ ਇਤਹਾਸ-ਸ਼ਮਸ਼ੇਰ ਸਿੰਘ ਅਸ਼ੋਕ)। ਵਾਹ! ਅੱਜ ਕਮੇਟੀ ਨੇ ਆਪਣਾ ਰੰਗ ਹੀ ਕੇਸਰੀ ਕਰ ਲਿਆ।

ਅਜੇ ਕੁਝ ਹੀ ਮਹੀਨੇ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਅਖਬਾਰਾਂ ਵਿਚ ਲੇਖ ਲਿਖ ਕੇ ਦੱਸਿਆ ਕਿ ਸਾਡਾ ਨਿਸ਼ਾਨ ਸਾਹਿਬ ਬਸੰਤੀ ਹੈ। ਲਿਖਣ ਤੋਂ ਉਨਾਂ ਤਾਂ ਮਤਲਬ ਸੀ ਕਿ ਸਾਨੂੰ ਅਹਿਸਾਸ ਹੈ ਕਿ ਸਾਡਾ ਰੰਗ ਹੋਰ ਹੈ ਪਰ ਮਜਬੂਰੀ ਵਸ ਅਸੀ ਭਗਵਾ ਨਿਸ਼ਾਨ ਚੜ੍ਹਾਂ ਰਹੇ ਹਾਂ।

ਗੁਰਸਿੱਖ ਮਤ ਸੋਚਣ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕ ਗਈ ਹੈ ਇਹ ਛਲਾਵਾ ਸਿਰਫ ਚੋਣਾਂ ਸਿਰ ਤੇ ਆਉਣ ਕਰਕੇ ਹੈ। ਚਲ ਰਹੀ ਬੇਅਦਬੀ ਗੁਪਤ ਸਾਜਿਸ਼ ਦਾ ਹਿੱਸਾ ਹੈ। ਬੇਅਦਬੀ ਕਰਨ ਵਾਲੇ ਨੂੰ ਮੋਟੀ ਰਕਮ ਗੁਪਤ ਅਜੈਂਸੀਆਂ ਦੇ ਰਹੀਆਂ ਹਨ।

ਚਲ ਰਹੀ ਬੇਅਦਬੀ ਮੁਹਿੰਮ ਤੇ ਕੀ ਸ਼੍ਰੋਮਣੀ ਕਮੇਟੀ ਨੇ ਕਦੀ ਗੰਭੀਰਤਾ ਦਿਖਾਈ ਹੈ? ਨਹੀ।ਕੀ ਸਿਰਸਾ ਵਾਲੇ ਬਦਮਾਸ਼ ਸਾਧ ਦੇ ਮਸਲੇ ਤੇ ਕਮੇਟੀ ਦੀ ਪਹੁੰਚ ਅਕਾਲੀ ਦਲ ਪ੍ਰਧਾਨ ਦੀ ਪਹੁੰਚ ਤੋਂ ਵੱਖਰੀ ਸੀ? ਨਹੀ। ਓਦੋਂ ਤਾਂ ਸਾਫ ਚਿੱਟਾ ਸਾਬਤ ਹੋ ਗਿਆ ਸੀ ਕਿ ਕਮੇਟੀ ਬਾਦਲ ਪ੍ਰਵਾਰ ਦਾ ਨਿਗੂਣਾ ਜਿਹਾ ਮੋਹਰਾ ਹੈ।

ਸ਼੍ਰੋਮਣੀ ਕਮੇਟੀ ਉਂਜ ਟੰਨਾਂ ਦੇ ਹਿਸਾਬ ਸਰਕਾਰ ਪੱਖੀ ਪ੍ਰਾਪੇਗੰਡਾ ਲਿਟਰੇਚਰ ਛਪਵਾ ਰਹੀ ਹੈ ਜਿਸ ਨੂੰ ਸ਼ਾਇਦ ਹੀ ਕੋਈ ਗੁਰਸਿੱਖ ਪੜ੍ਹਦਾ ਹੋਵੇ। ਪਰ ਕੀ ਸ਼੍ਰੋਮਣੀ ਕਮੇਟੀ ਦੱਸੇਗੀ ਕਿ ਇਸ ਨੇ ਮੋਢੀ ਗੁਰੂ ਗੁਰੂ ਨਾਨਕ ਪਾਤਸ਼ਾਹ ਤੇ ਅੱਜ ਤਕ ਕੋਈ ਪਰਚਾ ਜਾਂ ਕਿਤਾਬਚਾ ਛਾਪਿਆ ਹੈ? ਕੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੇ ਕੋਈ ਪਰਚਾ ਹੈ? ਨਹੀ।

ਕਿਉਕਿ ਨਿਸ਼ਾਨਾ ਹੈ ਗੁਰਸਿੱਖ ਦਾ ਨਿਤਨੇਮ ਖੋਹਣਾ ਇਸ ਕਰਕੇ ਸ਼੍ਰੋਮਣੀ ਕਮੇਟੀ ਜੋ ਗੁਟਕੇ ਛਾਪਦੀ ਹੈ ਉਹ ਬਜਾਰ ਨਾਲੋਂ ਕਿਤੇ ਮਹਿੰਗੇ ਵੇਚਦੀ ਹੈ।

ਕਰਤਾਰਪੁਰ ਸਾਹਿਬ ਦਾ ਅੰਦੋਲਨ ਕੋਈ 18 ਸਾਲ ਚਲਿਆ ਹੈ। ਇਹ ਗੁਰੂ ਸਾਹਿਬ ਦੀ ਕਰਾਮਾਤ ਹੈ ਕਿ ਲਾਂਘਾ ਖੁੱਲਣ ਜਾ ਰਿਹਾ ਹੈ। ਗੱਲਾਂ ਹੁਣ ਨੰਗੀਆਂ ਹੋ ਰਹੀਆ ਹਨ ਕਿ ਪਾਕਿਸਤਾਨ ਤਾਂ ਸ਼ੁਰੂ ਤੋਂ ਹੀ ਸ਼੍ਰੋਮਣੀ ਕਮੇਟੀ ਨੂੰ ਬਾਰ ਬਾਰ ਲਿਖਦਾ ਆ ਰਿਹਾ ਸੀ ਕਿ ਉਹ ਲਾਂਘਾ ਖੋਲਣ ਲਈ ਤਿਆਰ ਹੈ। ਸਵਾਲ ਉਠਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਅੱਜ ਤਕ ਸਰਕਾਰ ਦੇ ਕੋਈ ਦਬਾਅ ਕਿਓ ਨਾਂ ਬਣਾਇਆ? ਲੰਮਾ ਸਮਾਂ ਪੰਜਾਬ ਵਿਚ ਅਕਾਲੀ ਸਰਕਾਰ ਵੀ ਰਹੀ ਹੈ। ਕਿਉਕਿ ਕਮੇਟੀ ਪ੍ਰਧਾਨ ਤਾਂ ਬਾਦਲ ਪ੍ਰਵਾਰ ਦਾ ਨਖਿੱਧ ਕਿਸਮ ਦਾ ਚਿਮਚਾ ਹੀ ਹੁੰਦਾ ਹੈ।

ਸ਼੍ਰੋਮਣੀ ਕਮੇਟੀ ਕਰਤਾਰਪੁਰ ਸਾਹਿਬ ਦੇ ਲਾਂਘਾ ਅੰਦੋਲਨ ਦੇ ਲਿਟਰੇਚਰ ਨੂੰ ਗੁਰਦੁਆਰਿਆ ਦੇ ਨੇੜੇ ਤੇੜੇ ਵੰਡਣ ਤੋਂ ਸਾਨੂੰ ਵਰਜਦੀ ਆਈ ਹੈ। ਦੂਸਰੇ ਪਾਸੇ ਇਹ ਅਖੌਤੀ ਮਿਸ਼ਨਰੀਆਂ (ਇੰਦਰ ਸਿੰਘ ਘੱਗਾ, ਹਰਜਿੰਦਰ ਸਿੰਘ ਦਲਗੀਰ, ਗੁਰਬਖਸ ਕਾਲਾ ਅਫਗਾਨਾ ਆਦਿ ਦੇ) ਲਿਟਰੇਚਰ ਦੇ ਸਟਾਲ ਐਨ ਗੁਰਦੁਆਰਾ ਚਾਰ ਦੀਵਾਰੀ ਵਿਚ ਲਾਉਣ ਦੀ ਇਜਾਜਤ ਦਿੰਦੀ ਹੈ। ਕੁਝ ਸਾਲ ਪਹਿਲਾਂ ਮੁਕਤਸਰ ਮਾਘੀ ਮੌਕੇ ਜਦੋਂ ਅਸਾਂ ਇਹ ਬੇਇਨਸਾਫੀ ਮੈਨੇਜਰ ਦੇ ਧਿਆਨ ਵਿਚ ਲਿਆਂਦੀ ਤਾਂ ਉਸ ਕਿਹਾ ਕਿ ਉਹ ਮਜਬੂਰ ਹੈ। ਹੁਕਮ ਉਤੋਂ ਆਉਦੇ ਹਨ।

ਅਜੇ ਪਰਸੋਂ ਹੀ (29 ਮਾਰਚ) ਨੂੰ ਜਦੋਂ ਸ਼੍ਰੋਮਣੀ ਕਮੇਟੀ 550 ਵੇਂ ਗੁਰਪੁਰਬ ਦੀ ਤਿਆਰੀ ਦੀ ਜਦੋਂ ਰੂਪ ਰੇਖਾ ਉਲੀਕ ਰਹੀ ਸੀ ਤਾਂ ਮੀਟਿੰਗ ਵਿਚ ਮਿਸ਼ਨਰੀਆਂ ਦੇ ਨੁੰਮਾਇੰਦੇ ਸਰਬਜੀਤ ਧੂੰਦਾ ਨੂੰ ਖਾਸ ਤੌਰ ਤੇ ਸੱਦਿਆ ਗਿਆ।

ਯਾਦ ਰਹੇ ਇਹ ਅਖੌਤੀ ਮਿਸ਼ਨਰੀ ਨਿਤਨੇਮ ਅਤੇ ਨਾਮ ਦੇ ਸਿਧਾਂਤ ਤੋਂ ਬਾਗੀ ਹਨ। ਘੱਗੇ ਨੇ ਤਾਂ ਸ਼ਰੇਆਮ ਕਿਤਾਬਾਂ ਵਿਚ ਛਾਪਿਆ ਹੋਇਆ ਹੈ ਕਿ ਜੇ ਨਾਮ ਨਾਲ ਕੁਝ ਹਾਸਲ ਹੁੰਦਾ ਹੋਵੇ ਤਾਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਨਾਂ ਹੁੰਦੀ ਤੇ ਨਾਂ ਹੀ ਗੁਰੂ ਨਾਨਕ ਨੂੰ ਜੇਲ ਵੇਖਣੀ ਪੈਂਦੀ। ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਇਨਾਂ ਨੂੰ 'ਸਿੱਖ ਪ੍ਰਚਾਰਕ' ਸਿੱਖ ਵਿਦਵਾਨ' ਦੇ ਖਿਤਾਬ ਦਿੰਦੀ ਹੈ। ਸੰਗਤਾਂ ਤੇ ਦਬਾਅ ਕਰਕੇ ਖੁਦ ਸਰਬਜੀਤ ਧੂੰਦਾ 29 ਮਾਰਚ 2012 ਨੂੰ ਅਕਾਲ ਤਖਤ ਤੇ ਮਾਫੀ ਮੰਗ ਚੁੱਕਾ ਹੈ। ਪਰ ਫਿਰ ਵੀ ਸ਼੍ਰੋਮਣੀ ਕਮੇਟੀ ਲਈ ਇਹ ਲੋਕ ਸਤਿਕਾਰਤ ਹਨ।

ਸਿਰਫ ਏਨਾਂ ਹੀ ਨਹੀ ਬਾਹਰ ਮੁਲਕਾਂ ਦੇ ਗੁਰਦੁਆਰਿਆ ਵਿਚ ਪ੍ਰਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਅਜਿਹੇ ਨਾਸਤਕ ਪ੍ਰਚਾਰਕਾਂ ਨੂੰ ਸਰਟੀਫਿਕੇਟ ਵੀ ਜਾਰੀ ਕਰਦੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਅਸਟ੍ਰੇਲੀਆ ਦੇ ਇਕ ਗੁਰਦੁਆਰੇ ਵਿਚ ਇਕ ਅਜਿਹਾ ਪ੍ਰਚਾਰਕ ਗੁਰਬਾਣੀ ਪਾਠ ਦੇ ਖਿਲਾਫ ਹੀ ਬੋਲ ਰਿਹਾ ਸੀ। ਬਾਦ ਵਿਚ ਪਤਾ ਲੱਗਾ ਕਿ ਪ੍ਰਚਾਰ ਕਰਨ ਦੀ ਉਸ ਕੋਲ ਕਮੇਟੀ ਵਲੋਂ ਪ੍ਰਵਾਨਗੀ ਹੈ।

ਯਾਦ ਰਹੇ ਕਈ ਅਜਿਹੇ ਪ੍ਰਚਾਰਕ ਬਾਹਰ ਭੇਜੇ ਜਾਂਦੇ ਹਨ ਜੋ ਹਥਿਆਰਬੰਦ ਸੰਘਰਸ਼ ਦੀਆਂ ਗੱਲਾਂ ਕਰਦੇ ਹਨ ਜਾਂ ਬਸ ਸਿੱਖੀ ਵਿਚ ਹਥਿਆਰਾਂ ਦੀ ਗਲ ਕੀਤੀ ਜਾਂਦੀ ਹੈ। ਬਾਹਰ ਇਹ ਪ੍ਰਭਾਵ ਦਿਤਾ ਜਾਂਦਾ ਹੈ ਕਿ ਹਿੰਸਾ (ਵਾਇਲੈਂਸ) ਸਿੱਖੀ ਸਿਧਾਂਤ ਦਾ ਮੂਲ ਰੂਪ ਹੈ। ਅਜਿਹਾ ਹੋਣ ਨਾਲ ਫਿਰ ਮੁਕਾਮੀ ਸਰਕਾਰਾਂ ਸੁਚੇਤ ਹੋ ਜਾਂਦੀਆਂ ਹਨ ਤੇ ਭਾਰਤ ਸਰਕਾਰ ਦੀ ਮਦਦ ਮੰਗਦੀਆਂ ਹਨ। ਬੜੇ ਤਰੀਕੇ ਨਾਲ ਫਿਰ ਭਾਰਤੀ ਅਜੈਂਸੀਆਂ ਗੁਰਦੁਆਰਾ ਪ੍ਰਬੰਂਧ ਵਿਚ ਆਪਣੇ ਬੰਦੇ ਫਿੱਟ ਕਰ ਲੈਂਦੀਆਂ ਹਨ। ਇੰਗਲੈਂਡ ਕਨੇਡਾ ਦੇ ਕਈ ਗੁਰਦੁਆਰਿਆ ਵਿਚ ਇਸ ਤਰਾਂ ਭਾਰਤੀ ਅਜੈਂਸੀਆਂ ਨੇ ਕਬਜਾ ਕੀਤਾ ਹੋਇਆ ਹੈ। (ਮਿਸਾਲ ਦੇ ਤੌਰ ਤੇ ਲੰਡਣ ਤੇ ਗ੍ਰੇਵਜ਼ ਐਂਡ ਦੇ ਕੁਝ ਗੁਰਦੁਆਰੇ) ਇਸ ਸਭ ਕੁਝ ਵਿਚ ਸ਼੍ਰੋਮਣੀ ਕਮੇਟੀ ਸਹਾਈ ਹੋ ਰਹੀ ਹੈ। ਸਿੱਖੀ ਦੇ ਸਰਬਤ ਦੇ ਭਲੇ, ਸਾਂਝੀਵਾਲਤਾ ਅਤੇ ਮਾਨਵਤਾਵਾਦੀ ਸਿਧਾਂਤਾਂ ਦੇ ਪਣਪਣ ਵਿਚ ਅੱਜ ਖੁੱਦ ਸ਼੍ਰੋਮਣੀ ਕਮੇਟੀ ਇਕ ਰੁਕਾਵਟ ਬਣੀ ਹੋਈ ਹੈ।

ਸਿੱਖੀ ਨੂੰ ਬਦਨਾਮ ਕਰਨ ਜਾਂ ਸਿੱਖਾਂ ਦਾ ਮਖੌਲ ਜਦੋਂ ਭਾਰਤੀ ਫਿਲਮਾਂ ਉਡਾਉਦੀਆਂ ਹਨ ਤਾਂ ਉਸ ਵੇਲੇ ਵੀ ਕਈ ਵਾਰੀ ਸ਼੍ਰੋਮਣੀ ਕਮੇਟੀ ਉਨਾਂ ਨੂੰ ਸਹਾਇਤਾ ਦਿੰਦੀ ਹੈ। ਮਿਸਾਲ ਦੇ ਤੌਰ ਤੇ ਫਿਲਮ ਨਾਨਕ ਸ਼ਾਹ ਫਕੀਰ ਅਤੇ ਸਿੰਘ ਇਜ਼ ਕਿੰਗ।

ਜਦੋਂ ਵੀ ਬਾਹਰ ਦੇ ਸਿੱਖਾਂ ਨਾਲ ਕਦੀ ਕੋਈ ਅਭੀ- ਨਭੀ ਹੁੰਦੀ ਹੈ ਉਦੋਂ ਤਾਂ ਸ਼੍ਰੋਮਣੀ ਕਮੇਟੀ ਬਿਆਨ ਜਾਰੀ ਕਰ ਦਿੰਦੀ ਹੈ। ਜੇ ਕਿਤੇ ਕੋਈ ਮੰਦਭਾਗੀ ਘਟਨਾ ਪਾਕਿਸਤਾਨ ਵਿਚ ਹੋ ਜਾਵੇ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਜੋਸ਼ ਵੇਖਣ ਹੀ ਵਾਲਾ ਹੁੰਦਾ ਹੈ। ਪਰ ਜਦੋਂ ਕੋਈ ਜਿਆਦਤੀ ਭਾਰਤ ਦੇ ਹੀ ਕਿਸੇ ਹਿੱਸੇ ਵਿਚ ਹੋਵੇ ਤਾਂ ਇਹ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਦੀ ਹੈ। ਬਹੁਤੀ ਵਾਰੀ ਤਾਂ ਇਹ ਚੁੱਪ ਹੀ ਰਹਿ ਜਾਂਦੀ ਹੈ। ਅਜੇ ਹਫਤਾ ਪਹਿਲਾ ਹੀ ਕੈਥਲ ਦੇ ਬਦਸੂਈ ਪਿੰਡ ਵਿਚ ਦੁਖਦਾਈ ਘਟਨਾ ਵਾਪਰੀ ਜਿਸ ਤੇ ਕਮੇਟੀ ਰਸਮੀ ਬਿਆਨ ਜਾਰੀ ਕਰਕੇ ਚੁੱਪ ਹੋ ਗਈ।

ਹਾਂ ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਦੇ ਹੁਕਮ ਤਹਿਤ ਸਿਰਫ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਅਜਿਹੇ ਮੌਕਿਆਂ ਤੇ ਬਿਆਨ ਜਾਰੀ ਕਰ ਸਕਦਾ ਹੈ ਪਰ ਪੰਜਾਬ ਦੇ ਕਿਸੇ ਵੀ ਅਕਾਲੀ ਵਰਕਰ ਵਲੋਂ ਅਜਿਹਾ ਬਿਆਨ ਜਾਰੀ ਕਰਨ ਤੇ ਪਾਬੰਦੀ ਹੈ। ਕਹਿਣ ਤੋਂ ਮਤਲਬ ਸਰਕਾਰ ਨੇ ਇਹ ਸਾਰਾ ਕੁਝ ਬਾਦਲ ਸਾਹਿਬ ਦੀ ਮਰਜੀ ਨਾਲ ਲਾਗੂ ਕੀਤਾ ਹੋਇਆ ਹੈ।

20 ਮਾਰਚ ਸੰਨ 2000 ਨੂੰ ਕਸ਼ਮੀਰ ਦੇ ਚਿੱਟੀਸਿੰਘਪੁਰਾ ਵਿਚ ਨਿਰਦੋਸ਼ 35 ਸਿੱਖ ਮਾਰ ਦਿਤੇ ਗਏ ਸਨ। ਇਸ ਤੇ ਸੀ ਬੀ ਆਈ ਇਨਕੁਆਰੀ ਵੀ ਹੋ ਚੁੱਕੀ ਹੈ। ਪਰ ਸਰਕਾਰ ਉਹ ਰਿਪੋਰਟ ਦਬਾਅ ਕੇ ਬਹਿ ਗਈ ਹੈ। ਸ਼੍ਰੋਮਣੀ ਕਮੇਟੀ ਨੇ ਸਿਰਫ ਘਟਨਾ ਮੌਕੇ ਹੀ ਬਿਆਨ ਜਾਰੀ ਕੀਤਾ ਸੀ ਉਸ 19 ਸਾਲ ਇਹ ਬਿਲਕੁਲ ਨਹੀ ਬੋਲੀ।

ਕਹਿਣ ਤੋਂ ਮਤਲਬ ਸ਼੍ਰੋਮਣੀ ਕਮੇਟੀ ਪ੍ਰਧਾਨ ਸਿਰਫ ਇਕ ਮੋਹਰਾ ਬਣ ਕੇ ਰਹਿ ਗਿਆ ਹੈ। ਕਮੇਟੀ ਵਿਚ ਅਸਲ ਕੰਟਰੋਲ ਗੁਪਤ ਅਜੈਂਸੀਆਂ ਦਾ ਹੈ। ਸਿੱਖਾਂ ਖਾਸ ਕਰਕੇ ਕੌਮਾਂਤਰੀ ਸਿੱਖਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ।

ਬੀ. ਐਸ. ਗੁਰਾਇਆ ਰਿਸ਼ਤੇਦਾਰੀ ਦੇ ਸਿਲਸਿਲੇ ਵਿਚ ਅੱਜਕਲ ਅਸਟ੍ਰੇਲੀਆ ਆਏ ਹੋਏ ਹਨ।






No comments:

Post a Comment