Monday 16 April 2018

News Coverage: Corridor Movement Enters in 18th Year

ਲਾਂਘਾ ਲਹਿਰ ਦੇ 18ਵੇਂ ਸਾਲ ਵਿਚ ਦਾਖਲੇ ਤੇ ਅਖਬਾਰਾਂ ਦੀਆਂ ਖਬਰਾਂ

17 Years of Movement. Kartarpur Corridor not Opened

yet we feel Triumphant

ਸੰਗਤਾਂ ਦੇ ਮਿਲੇ ਹੁੰਗਾਰੇ ਕਰਕੇ ਫਤਹਿ ਮਹਿਸੂਸ ਕਰ ਰਹੇ ਹਾਂ। ਬਾਕੀ ਮਨੁੱਖਤਾਵਾਦੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੀ ਸਰਕਾਰ ਏਡੀ ਛੇਤੀ ਲਾਂਘਾ ਪ੍ਰਵਾਨ ਕਰਨ ਵਾਲੀ ਨਹੀ।

ਅੱਜ ਤੋਂ ਪੂਰੇ 17 ਸਾਲ ਪਹਿਲਾਂ ਕਰਤਾਰਪੁਰ ਸਾਹਿਬ ਲਈ ਬਿਨਾਂ ਪਾਸਪੋਰਟ/ਵੀਜਾ ਦੇ ਲਾਂਘੇ ਦੀ ਮੰਗ ਰੱਖੀ ਗਈ ਸੀ। ਪਾਕਿਸਤਾਨ ਨੇ ਮੰਗ ਪ੍ਰਵਾਨ ਕੀਤੀ। ਪੰਜਾਬ ਅਸੈਂਬਲੀ ਚੰਡੀਗੜ੍ਹ ਨੇ ਵੀ ਪਾਸ ਕੀਤਾ। ਪਰ ਕੇਂਦਰ ਦੀਆਂ ਕਾਂਗਰਸ ਜਾਂ ਭਾਜਪਾ ਸਰਕਾਰਾਂ ਜੋ ਬਹੁ ਗਿਣਤੀ ਜਨਤਾ ਨੂੰ ਗੁੰਮਰਾਹ ਕਰਨ ਖਾਤਰ ਪਾਕਿਸਤਾਨ ਖਿਲਾਫ ਜ਼ਹਿਰ ਉਗਲਦੀਆਂ ਰਹਿੰਦੀਆਂ ਨੇ ਇਸ ਮੰਗ ਤੇ ਘੇਸ ਮਾਰ ਲਈ। ਕਲ੍ਹ ਵਿਸਾਖੀ ਦੇ ਦਿਹਾੜੇ ਤੇ ਬੀ.ਐਸ.ਐਫ ਦੇ ਰਿਕਾਰਡ ਮੁਤਾਬਿਕ ਕੋਈ 200 ਗੱਡੀਆਂ ਲਾਂਘਾ ਅੱਡਾ, ਸਰਹੱਦ ਤਕ ਗਈਆਂ। ਜਦੋਂ ਕਿ ਬੀ.ਐਸ.ਐਫ ਮੋਟਰ ਸਾਈਕਲ ਸਕੂਟਰ ਤੇ ਪੈਦਲ ਯਾਤਰੀਆਂ ਦਾ ਹਿਸਾਬ ਨਹੀ ਰਖਦੀ। ਕਹਿਣ ਤੋਂ ਮਤਲਬ ਕੋਈ 10000 ਤੋਂ 15000 ਜੀਆਂ ਨੇ ਕਰਤਾਰਪੁਰ ਦੇ ਦੂਰੋ ਦਰਸ਼ਨ ਕੀਤੇ। ਮਾਰਚ ਦੇ ਪਹਿਲੇ ਪੰਦਰਵਾੜੇ ਵੇਲੇ ਕੋਈ 25 ਲੱਖ ਲੋਕਾਂ ਨੇ ਦਰਸ਼ਨ ਕੀਤੇ ਸਨ। ਲਾਂਘਾ ਅੱਡੇ ਤੇ ਪਹੁੰਚਣ ਵਾਲੇ ਹਰ ਸਖਸ਼ ਨੂੰ ਪਤਾ ਹੁੰਦਾ ਹੈ ਕਿ ਪਾਕਿਸਤਾਨ ਰਸਤਾ ਦਿੰਦਾ ਪਰ ਭਾਰਤ ਸਰਕਾਰ ਚੁੱਪ ਹੈ। ਕਹਿਣ ਤੋਂ ਮਤਲਬ ਅਸੀ ਕਾਮਯਾਬ ਹੋਏ ਹਾਂ। ਭਾਰਤ ਦੀਆਂ ਸਰਕਾਰਾਂ ਸਿਰਫ ਬਹੁਮਤ ਦਾ ਖਿਆਲ ਕਰਦੀਆਂ ਹਨ ਭਾਵ ਫਿਰਕਾਪ੍ਰਸਤ ਹਨ ਤੇ ਦੂਸਰਾ ਪਾਕਿਸਤਾਨ ਪੰਜਾਬੀਆਂ ਲਈ ਮਾੜਾ ਨਹੀ ਜਿੰਨਾਂ ਭਾਰਤੀ ਮੀਡੀਆਂ ਦਸਦਾ ਹੈ। ਕਹਿਣ ਤੋਂ ਮਤਲਬ ਕਿ ਕਰਤਾਰਪੁਰ ਸਾਹਿਬ ਕਰਕੇ ਭਾਰਤੀ ਸਰਕਾਰਾਂ ਤੇ ਪਾਕਿਸਤਾਨ ਦੀ ਅਸਲੀਅਤ ਲੋਕਾਂ ਦੇ ਅੱਜ ਸਾਹਮਣੇ ਹੈ। ਸੰਗਤਾਂ ਯਾਦ ਰੱਖਣ ਕਿ ਕੌਮਾਂ ਦੇ ਇਤਹਾਸ ਵਿਚ 18-20 ਸਾਲ  ਦੇ ਅਰਸੇ ਕੋਈ ਲੰਮੇ ਨਹੀ ਹੁੰਦੇ। ਜੱਦੋਜਹਿਦ ਜਾਰੀ ਹੈ। ਮੁਸ਼ਕਲ ਦੌਰ (ਜਦੋਂ ਸਿੱਖ ਲੀਡਰ ਕੇਂਦਰ ਦੇ ਚਿਮਚੇ ਬਣ ਚੁੱਕੇ ਹਨ) ਦੇ ਦੌਰਾਨ ਵੀ ਅੱਜ ਸਿੱਖ ਸੰਗਤਾਂ ਜਿੱਤ ਮਹਿਸੂਸ ਕਰ ਰਹੀਆਂ ਹਨ। ਧੰਨ ਗੁਰੂ ਨਾਨਕ। ਪੜ੍ਹੋ ਅਖਬਾਰਾਂ 'ਚ ਆਈ ਖਬਰ।

ਕਿਉਕਿ ਫਿਰਕਾਪ੍ਰਸਤ ਹੁਕਮਰਾਨ ਦਾ ਚਿਹਰਾ ਨੰਗਾ ਹੋ ਗਿਐ।


ਵਾਹਿਗੁਰੂ ਜੀ ਕੀ ਫਤਹਿ॥

17 Years of Movement. Kartarpur Corridor not Opened yet we feel triumphant

On April 14, 2001 the Sikhs launched peaceful movement demanding passport/visa free passage to border shrine Kartarpur sahib where Guru Nanak passed away in 1539 AD. Pakistan Govt in whose territory lies Kartarpur sahib was prompt to say yes to Corridor demand while India has maintained calculated silence on it notwithstand that the East Punjab Legislative Assembly has passed a unanimous resolution in favour of Corridor proposal on Oct. 1, 2010.
Despite Delhi's cold shoulder the Sikh masses extended overwhelming support to the movement. So much so in the first fortnight of March 2018 as much as 25 lac devotees had 'darshan' of Kartarpur from border.
This Vaisakhi (14-4-18) we gathered on Border to celebrate the 18th anniversay of our movement and more than 10,000 people participated in it.
We have not got Corridor, yet we feel triumphant, for we have been able to unmask the real face of Delhi towards Sikh minority. Because who so ever reached at Corridor Point on border returns with the message that Pakistan is ready to give Corridor but Indian Govts. are not in its favour.  So Pakistan is not bad at least for Punjabi and Indian channels piosonous propaganda against Pakistan is misfounded.
Here under are media reports on successful completion of 17 years of our peaceful movement.
Waheguru ji ki Fateh. 
-----------





  

NEWS COVERAGE ABOUT OUR ASSOCIATE ORGANISATION THE KARTARPUR (RAVI) DARSHAN ABHILAKHI SANSTHA



No comments:

Post a Comment