Wednesday, 29 November 2017

ਰਾਮ ਸੇਤੂ ਬਨਾਮ ਕਰਤਰਪੁਰ ਲਾਂਘਾ

ADAM'S BRIDGE VS. KARTARPUR CORRIDOR- REALITY OF INDIAN

SECULARISM

ਸੋ ਇਕ ਪਾਸੇ ਸ਼ਰਧਾ ਖਾਤਰ ਮੁੱਲਕ ਦਾ ਨੁਕਸਾਨ ਕੀਤਾ ਜਾਂਦਾ ਹੈ ਤੇ ਦੂਸਰੇ ਪਾਸ ਸ਼ਰਧਾ ਨੂੰ ਠੇਸ ਪਹੁੰਚਾਉਣ ਖਾਤਰ ਮੁਲਕ ਦਾ ਨੁਕਸਾਨ ਕੀਤਾ ਜਾਂਦਾ ਹੈ। ਇਹ ਹੈ ਹਿੰਦੂ-ਭਾਰਤ। ਇਹਨੂੰ ਧਰਮ ਨਿਰਪੱਖ ਕਹਿ ਕੇ ਸ਼ਬਦ ਦੀ ਬੇਇਜਤੀ ਨਾਂ ਕਰੋ।

DON'T INSULT THE TERM 'SECULAR' BY TERMING INDIA AS SECULAR

ਲੰਕਾ ਤੇ ਭਾਰਤ ਦਰਮਿਆਨ ਮੰਨਨਾਰ ਖਾੜੀ ਵਿਚ ਰਮੇਸ਼ਵਰਮ ਦੇ ਸਥਾਨ ਤੇ ਕੁਦਰਤੀ ਤੌਰ ਤੇ ਕੁਝ ਬੰਨ ਜਿਹੇ ਬਣੇ ਹੋਏ ਨੇ। ਇਕ ਬੰਨ ਤਾਂ ਲਗ ਪਗ ਦੋਹਾਂ ਤੱਟਾਂ ਨੂੰ ਛੂਹਦਾ ਹੈ। ਕੁਝ ਲੋਕ ਇਨੂੰ ਪੁਲ ਆਦਮ (ਐਡਮਜ਼ ਬ੍ਰਿਜ) ਤੇ ਹਿੰਦੂ ਸ਼ਰਧਾਲੂ ਇਨੂੰ ਰਾਮ ਸੇਤੂ ਮੰਨਦੇ ਹਨ ਕਿਉਕਿ ਰਮਾਇਣ ਵਿਚ ਆਉਦਾ ਹੈ ਕਿ ਭਗਵਾਨ ਰਾਮ ਜਦੋਂ ਸੀਤਾ ਨੂੰ ਰਾਵਣ ਦੀ ਕੈਦ 'ਚੋਂ ਛੁਡਾਉਣ ਜਾ ਰਹੇ ਸਨ ਤਾਂ ਉਨਾਂ ਨੇ ਬਾਂਦਰਾਂ ਦੀ ਸੈਨਾ ਨਾਲ ਇਹ ਪੁਲ ਬੰਨ ਦਿਤਾ ਸੀ।
ਭੂ-ਵਗਿਆਨੀ ਇਨੂੰ ਕੁਦਰਤੀ ਮੰਨਦੇ ਹਨ ਤੇ ਕਹਿੰਦੇ ਹਨ ਕਿ ਇਹ ਲੱਖਾਂ ਸਾਲ ਪੁਰਾਣਾ ਜਦੋਂ ਲੰਕਾ ਤੇ ਭਾਰਤ ਭੂਮੀ ਇਕ ਹੀ ਸਨ। ਖੈਰ ਬਦਕਿਸਮਤੀ ਨਾਲ ਇਹ ਬੰਨ ਨਾਂ ਤਾ ਪੂਰਾ ਲੰਕਾ ਨੂੰ ਛੂਹਦਾ ਹੈ ਤੇ ਨਾਂ ਹੀ ਵਿਚ ਕੋਈ ਪੂਰੀ ਖਾਲੀ ਬਚਦੀ ਹੈ। ਕਹਿਣ ਤੋਂ ਮਤਲਬ ਕੁਝ ਦੂਰੀ ਤਕ ਇਹ ਬੰਨ ਪਾਣੀ ਤੋਂ ਉਤੇ ਹੈ ਤੇ ਅੱਗੇ ਲੰਕਾ ਲਾਗੇ ਪਾਣੀ 'ਚ ਡੁਬਿਆ ਹੋਇਆ ਹੈ। ਜਿਸ ਕਾਰਨ ਵੱਡੇ ਜਹਾਜਾਂ ਦਾ ਇਥੋਂ ਲੰਘਣਾ ਅਸੰਭਵ ਹੋ ਜਾਂਦਾ ਹੈ। ਸੋ ਜਹਾਜਰਾਣੀ ਦੇ ਹਿਸਾਬ ਇਹ ਪੁਲ ਇਕ ਸਰਾਪ ਹੈ। ਜਿਸ ਕਾਰਨ ਅਰਬਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਕਿਉਕਿ ਜਹਾਜਾਂ ਨੂੰ ਲੰਕਾ ਦੁਆਲਿਓ ਘੁੰਮ ਕੇ ਆਉਣਾ ਪੈਂਦਾ ਹੈ ਤੇ ਸਫਰ 1000 ਕਿਲੋਮੀਟਰ ਵਧ ਜਾਂਦਾ ਹੈ।
 ਪਿਛੇ ਜਿਹੇ 2005 ਵਿਚ ਵਿਦਵਾਨਾਂ ਨੇ ਸਲਾਹ ਦਿਤੀ ਸੀ ਕਿ ਇਕ ਥਾਂ ਤੋਂ ਇਸ ਬੰਨ ਨੂੰ 100 ਗਜ ਵੱਢ ਕੇ ਖਾਲੀ ਬਣਾਈ ਜਾਏ ਤਾਂ ਕਿ ਜਹਾਜ ਨਿਕਲ ਸਕਣ। ਦੁਨੀਆਂ ਵਿਚ ਹੋਰਨੀ ਥਾਂਈ ਤਾਂ ਸੈਕੜੇ ਕਿਲੋਮੀਟਰ ਨਹਿਰਾਂ ਬਣੀਆਂ ਹੋਈਆ ਹਨ। ਮਿਸਾਲ ਵਜੋ ਸੁਏਜ ਕੈਨਾਲ 193 ਕਿਲੋਮੀਟਰ ਲੰਮੀ ਹੈ। ਖੈਰ ਇਥੇ ਧਾਰਮਿਕ ਭਾਵਨਾਵਾਂ ਭਾਰੂ ਹੋ ਗਈਆਂ ਜਿਸ ਕਰਕੇ ਵਿਦਵਤਾ ਹਾਰ ਗਈ। ਕਿਉਕਿ ਜਿਸ ਬੰਨ ਨਾਲ ਰਾਮ ਦਾ ਨਾਂ ਜੁੜ ਗਿਆ ਉਹਦੇ ਵਿਚੋਂ ਦੀ ਖਾਲੀ ਨਹੀ ਹੋ ਸਕਦੀ।
ਚਲੋ ਇਹ ਤਾਂ ਹੋਈ ਹਿੰਦੂ ਧਾਰਮਿਕ ਭਾਵਨਾਵਾਂ ਦੀ ਗਲ। ਦੂਸਰੇ ਪਾਸੇ ਵੇਖੋ ਘੱਟ ਗਿਣਤੀਆਂ ਦੀ ਭਾਵਨਾਵਾਂ ਦੀ ਸਰਕਾਰ ਕਿੰਨੀ ਕੁ ਕਦਰ ਕਰਦੀ ਹੈ। ਕਰਤਾਰਪੁਰ ਸਾਹਿਬ (ਪਾਕਿਸਤਾਨ) ਜਿਥੇ ਗੁਰੂ ਨਾਨਕ ਸਮਾਏ ਸੀ ਸਰਹੱਦ ਤੋਂ ਸਿਰਫ ਚਾਰ ਕਿਲੋਮੀਟਰ ਹੈ। ਰਾਵੀ ਤੇ ਕਿਸੇ ਵੇਲੇ ਪੁਲ ਵੀ ਹੁੰਦਾ ਸੀ ਜੋ ਭਾਰਤੀ ਫੌਜ ਨੇ 1965 ਦੀ ਜੰਗ ਵੇਲੇ ਤਬਾਹ ਕਰ ਦਿਤਾ ਸੀ। ਸਿੱਖ ਸ਼ਰਧਾਲੂ ਕਰਤਾਰਪੁਰ ਦੇ ਦਰਸ਼ਨ ਸਿੱਧੇ ਰਸਤੇ ਕਰਨਾਂ ਚਾਹੁੰਦੇ ਨੇ ਪਰ ਭਾਰਤ ਸਰਕਾਰ ਸ਼ਰਧਾਲੂਆਂ ਨੂੰ ਮਜਬੂਰ ਕਰਦੀ ਹੈ ਕਿ ਉਹ ਲਹੌਰ ਰਸਤੇ 220 ਕਿਲੋਮੀਟਰ ਲੰਮਾ ਸਫਰ ਕਰਕੇ ਜਾਣ। ਹਾਲਾਂ ਪਾਕਿਸਤਾਨ ਸਰਕਾਰ ਨੇ ਸਿੱਧਾ ਰਸਤਾ ਦੇਣਾ ਮੰਨ ਲਿਆ ਹੈ।
ਫਿਰ ਹੋਰ ਵੇਖੋ ਚੀਨ ਵਿਚ ਕੈਲਾਸ਼ ਮੰਦਰ ਜਾਣ ਲਈ ਭਾਰਤ ਸਰਕਾਰ ਚੀਨ ਕੋਲੋ ਰਸਤੇ ਦੀ ਮੰਗ ਕਰਦੀ ਹੈ। ਜਿਹੜੇ ਸ਼ਰਧਾਲੂ ਫਿਰ ਚੀਨ ਜਾਂਦੇ ਹਨ ਉਨਾਂ ਨੂੰ ਸਰਕਾਰ ਆਪਣੇ ਕੋਲੋਂ 50000 ਰੁਪਏ ਫੀ ਮੁਸਾਫਿਰ ਦਿੰਦੀ ਹੈ।
ਦੂਸਰੇ ਪਾਸੇ  ਵੇਖੋ ਪਹਿਲੀ ਗਲ ਤਾਂ ਸਿੱਖਾਂ ਨੂੰ ਪਾਕਿਸਤਾਨ ਜਾਣ ਹੀ ਨਹੀ ਦਿੰਦੀ ਜੇ ਕਿਤੇ ਥੋੜੇ ਬਹੁਤੇ ਲੋਕਾਂ ਦੇ ਵੀਜੇ ਲਗਦੇ ਵੀ ਹਨ ਨਾਂ ਤਾਂ ਅਟਾਰੀ ਸਟੇਸ਼ਨ ਤੋ ਵਾਘਾ ਬਾਰਡਰ ਸਟੇਸ਼ਨ (3 ਕਿਲੋ ਮੀਟਰ ਸਫਰ) ਦਾ 30 ਰੁਪਏ ਕਰਾਇਆ ਵਸੂਲਦੀ ਹੈ। (ਸਵਾਲ 30 ਰੁਪਏ ਦਾ ਨਹੀ ਹੈ। ਸਵਾਲ ਸਰਕਾਰੀ ਨਜਰੀਏ ਦਾ ਹੈ।)
ਹਿੰਦੁਸਤਾਨ ਧਰਮ ਨਿਰਪੱਖ ! ਵਾਹ ਜੀ ਵਾਹ ਕਿਹੋ ਜਿਹੀ ਤੁਹਾਡੀ ਸੋਚ ਹੈ?

No comments:

Post a Comment