Sunday 8 October 2017

ਜਨਰਲ ਖਜੂਰੀਆ ਨੇ ਚੋਣਾਂ 'ਚ ਕਰਤਾਰਪੁਰ ਲਾਂਘੇ ਦਾ ਮੁੱਦਾ ਚੁੱਕਿਆ

GENERAL KHAJOORIA UNDERTAKES TO PURSUE KARTARPUR CORRIDOR IF ELECTED

ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਨਰਲ ਸੁਰੇਸ਼ ਖਜੂਰੀਆ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਚੁੱਕਿਆ ਹੈ। ਜਰਨਲ ਖਜੂਰੀਆ ਨੇ ਦੁੱਖ ਜ਼ਾਹਿਰ ਕੀਤਾ ਹੈ ਕਿ ਬੀਤੇ ਵਿਚ ਗੁਰਦਾਸਪੁਰ ਦੇ ਨੁੰਮਾਇਦਿਆਂ ਨੇ ਲੋਕ ਮਸਲਿਆਂ ਵਲ ਕੋਈ ਤਵੱਜੋ ਨਹੀ ਦਿਤੀ। ਕੋਈ ਕਾਰਖਾਨਾ ਕੋਈ ਪ੍ਰੋਜੈਕਟ ਇਥੇ ਨਹੀ ਲਿਆਦਾ ਲੀਡਰਾਂ ਨੇ। ਉਸ ਨੇ ਬੜੀ ਦਲੇਰੀ ਨਾਲ ਕਿਹਾ ਹੈ ਕਿ ਉਹਦਾ ਮਿਸ਼ਨ ਸੇਵਾ ਹੈ ਸਮਾਜ ਤੇ ਦੇਸ਼ ਨੇ ਉਨੂੰ ਬਹੁਤ ਕੁਝ ਦਿਤਾ ਹੈ। ਬਾਬਾ ਨਾਨਕ ਇਨਾਂ ਨੂੰ ਕਾਮਯਾਬੀ ਬਖਸ਼ੇ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਉਮੀਦਵਾਰ ਨੇ ਦਲੇਰੀ ਦਿਖਾਈ ਹੈ। ਨਹੀ ਤਾਂ ਹਮੇਸ਼ਾਂ ਉਮੀਦਵਾਰ ਕੌਮਾਂ ਤੇ ਸਮਾਜ ਵਿਚ ਨਫਰਤ ਪੈਦਾ ਕਰਕੇ ਲੋਕਾਂ ਕੋਲੋ ਵੋਟਾਂ ਲੈਂਦੇ ਆਏ ਹਨ। ਯਾਦ ਰਹੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਉਹ ਸਥਾਨ ਹੈ ਜਿਥੇ ਗੁਰੂ ਨਾਨਕ ਜੋਤੀ ਜੋਤ ਸਮਾਏ ਸਨ। ਰਾਵੀ ਕੰਢੇ ਮੌਜੂਦ ਇਹ ਸਥਾਨ ਬਿਲਕੁਲ ਸਰਹੱਦ ਤੇ ਹੈ ਤੇ ਇਧਰੋਂ ਦਿਸਦਾ ਵੀ ਹੈ। ਸੰਗਤਾਂ ਇਸ ਤਕ ਖੁੱਲਾ ਲਾਂਘਾ ਮੰਗ ਰਹੀਆਂ ਹਨ ਬਿਨਾਂ ਪਾਸਪੋਰਟ ਬਿਨਾਂ ਵੀਜੇ ਦੇ। ਪੰਜਾਬ ਦੀ ਅਸੈਂਬਲੀ ਇਹ ਲਾਂਘਾ ਪਾਸ ਕਰ ਚੁੱਕੀ ਹੈ। ਦੂਸਰੇ ਪਾਸੇ ਪਾਕਿਸਤਾਨ ਨੇ ਬਾਰ ਬਾਰ ਲਾਂਘਾ ਪਰਵਾਨ ਕਰਨ ਦੀ ਹਾਂ ਭਰੀ ਹੈ। ਪਰ ਪੰਜਾਬ ਦੇ ਕਿਸੇ ਲੀਡਰ ਨੇ ਇਹ ਮੁੱਦਾ ਕੇਂਦਰ ਤਕ ਨਹੀ ਪਹੁੰਚਾਇਆ ਜਿਸ ਕਰਕੇ  17 ਸਾਲ ਬੀਤ ਜਾਣ ਦੇ ਬਾਵਜੂਦ ਲਾਂਘੇ  ਦੀ ਮੰਗ ਪ੍ਰਵਾਨ ਨਹੀ ਹੋ ਪਾਈ। ਖਜੂਰੀਆ ਨੇ ਸਾਬਤ ਕਰ ਦਿਤਾ ਹੈ ਕਿ ਉਸ ਸਚ ਮੁੱਚ ਜਨਰਲ ਹਨ। ਫੌਜੀ ਜਨਰਲ ਅੱਗੇ ਵਧਣ ਤੋਂ ਕਦੀ ਨਹੀ ਝਿਜਕਦਾ।ਤੁਸੀ ਸੱਚ ਮੁੱਚ  ਦਲੇਰ ਸੂਰਮੇ ਹੋ ਜਨਰਲ ਸਾਹਿਬ।

No comments:

Post a Comment