Wednesday 7 June 2017

ਗੂਗਲ ਨੇ ਮੰਨ ਖੱਟਾ ਕੀਤਾ। ਫਿਰਕਾਪ੍ਰਸਤ ਸਰਕਾਰਾਂ ਫੇਸਬੁੱਕ ਵਿਚ ਵੀ ਗੜਬੜ ਕਰਾ ਸਕਦੀਆਂ ਨੇ।

GOOGLE DISAPPOINTS,  FACEBOOK IS ALSO VULNERABLE

(Both in Punjabi and English) 

ਹਿੰਦੋਸਤਾਨ ਦੀਆਂ ਸਰਕਾਰਾਂ ਤਾਂ ਫਿਰਕਾਪ੍ਰਸਤ ਹੈ ਹੀ ਹਨ ਪਰ ਗੂਗਲ ਜਿਹੀਆਂ ਅੰਤ੍ਰਰਾਸ਼ਟਰੀ ਕੰਪਨੀਆਂ ਵੀ ਪੈਸੇ ਖਾਤਰ ਕਿਸ ਹੱਦ ਤਕ ਗਿਰ ਸਕਦੀਆਂ ਹਨ, ਇਹ ਨਹੀ ਸੀ ਕਦੀ ਸੋਚਿਆ।  ਗੁਰਦੁਆਰਾ ਕਰਤਾਰਪੁਰ ਸਾਹਿਬ ਕਿਉਕਿ ਪਾਕਿਸਤਾਨ ਵਿਚ ਹੈ ਤੇ ਉਸ ਬਾਬਤ ਪਈ ਵੀਡਿਓ ਨੂੰ  ਪਾਸੇ ਕਰਨ ਲਈ ਸਰਕਾਰੀ ਟਾਊਟਾਂ ਨਾਲ ਗੂਗਲ ਨੇ ਆਪਣੇ ਸਾਰੇ ਅਸੂਲ ਹੀ ਤੋੜ ਦਿਤੇ। ਕੀ ਅਜਿਹਾ ਕੁਝ ਕੈਲਾਸ਼ ਮੰਦਰ ਜੋ ਚੀਨ ਵਿਚ ਹੈ, ਬਾਰੇ ਵੀ ਟਾਊਟ ਕਰਵਾ ਸਕਦੇ ਹਨ? ਐਨੀ ਤੰਗਦਿਲੀ ਤੇ ਉਹ ਵੀ 21ਵੀ ਸਦੀ ਵਿਚ। ਲਿਖਦਿਆਂ ਵੀ ਸ਼ਰਮ ਆ ਰਹੀ ਹੈ ਕਿ ਸਾਡੇ ਤੇ ਕਿਹੋ ਜਿਹੇ ਹਲਕੇ ਲੋਕ ਰਾਜ ਕਰ ਰਹੇ ਨੇ।
We know Indian Govts are at times rabid communalists. But we had never presumed that an international company of Google’s repute can join hands with communalists. Read here how Govt touts manage to change Google’s policy if an article relates to a Gurdwara and that too in Pakistan. We feel ashamed to write what kind of mean people are ruling over us.

ਅਸੀ ਗੂਗਲ ਦਾ ਬਲਾਗਰ ਜਾਂ ਬਲਾਗਸਪਾਟ ਆਪਣੀ ਵੈਬਸਾਈਟ ਕਰਤਾਰਪੁਰ ਡਾਟ ਕਾਮ ਬਣਾਉਣ ਵਾਸਤੇ ਵਰਤਦੇ ਹਾਂ।
ਕਰਤਾਰਪੁਰ ਡਾਟ ਕਾਮ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਨੂੰ ਤੇ ਮੁਖ ਤੌਰ ਤੇ ਕਰਤਾਰਪੁਰ ਸਾਹਿਬ ਲਈ ਰਸਤਾ ਮੰਗਦੇ ਅੰਦੋਲਨ ਨੂੰ ਸਮਰਪਤ ਹੈ। ਭਾਰਤ ਦੀ ਬੀ ਜੇ ਪੀ ਤੇ ਕਾਂਗਰਸ ਸਰਕਾਰਾਂ ਦਾ ਨਜਰੀਆ ਕਰਤਾਰਪੁਰ ਲਾਂਘੇ ਬਾਬਤ ਪੱਖਪਾਤੀ ਹੀ ਰਿਹਾ ਹੈ। ਇਹ ਸਰਕਾਰਾਂ ਇਕ ਪਾਸੇ ਤਾਂ ਚੀਨ ਵਿਚ ਸਥਿਤ ਮੰਦਿਰ ਲਈ ਰਸਤਾ ਮੰਗਦੀਆਂ ਹਨ ਜਾਂ ਕਸ਼ਮੀਰ ਵਿਚ ਅਮਰਨਾਥ ਯਾਤਰਾ ਨੇਪਰੇ ਚੜਾਉਣ ਲਈ ਪੂਰਾ ਤਾਣ ਲਾ ਦਿੰਦੀਆਂ ਹਨ ਪਰ ਜਿਥੋਂ ਤਕ ਬਾਕੀ ਧਰਮਾਂ ਦੇ ਜਜਬਾਤਾਂ ਦੀ ਗਲ ਹੈ ਓਥੇ ਇਹ ਪੱਖ ਪਾਤੀ ਹੋ ਜਾਂਦੀਆਂ ਹਨ। ਭਾਰਤ ਜਿਹੇ ਧਰਮ ਨਿਰਪੱਖ ਤੇ ਲੋਕਤੰਤਰੀ ਮੁਲਕ ਵਿਚ ਅਜਿਹੀ ਸੋਚ ਕਲੰਕ ਹੀ ਗਿਣੀ ਜਾਏਗੀ।
ਸਾਡੀ ਸਿੱਖਾਂ ਦੀ ਇਸ ਵੈਬਸਾਈਟ ਨਾਲ ਸਰਕਾਰ (ਗੂਗਲ ਨਾਲ ਮਿਲ ਕੇ) ਧੱਕਾ ਕੁਝ ਇਸ ਤਰਾਂ ਕਰ ਰਹੀ ਹੈ।

ਕਰਤਾਰਪੁਰ ਡਾਟ ਕਾਮ ਵੈਬਸਾਈਟ ਦੇ ਸੱਜੇ ਹੱਥ 10 ਉਹ ਲੇਖ ਦਿਤੇ ਜਾਂਦੇ ਹਨ ਜੋ ਸਭ ਤੋਂ ਪਾਪੂਲਰ ਹੁੰਦੇ ਹਨ।
ਸਾਡੀ ਸਾਈਟ ਦੇ ਪਾਪੂਲਰ ਲੇਖਾਂ ਵਿਚ ਇਕ ਉਹ ਲੇਖ ਵੀ ਹੈ ਜੋ ਕਰਤਾਰਪੁਰ ਤੇ ਬਣੀ ਡਾਕੂਮੈਂਟਰੀ ਨਾਲ ਸਬੰਧਤ ਹੈ। ਇਸ ਲੇਖ ਨੂੰ 10928 ਹਿੱਟ ਮਿਲੇ ਹਨ ਤੇ ਗੂਗਲ ਦੇ ਅਸੂਲ ਮੁਤਾਬਿਕ ਇਸ ਲੇਖ ਦਾ ਰੈਂਕ ਤੀਜਾ ਬਣਦਾ ਹੈ। ਪਰ ਗੂਗਲ ਨੇ ਹੇਰਾਫੇਰੀ ਕਰਕੇ ਇਸ ਲੇਖ ਨੂੰ ਪਾਪੂਲਰ ਲੇਖਾਂ ਦੀ ਲਿਸਟ ਵਿਚੋਂ ਉਕਾ ਉਡਾ ਹੀ ਦਿਤਾ ਹੈ।
ਹੇਠਾਂ ਤਸਵੀਰਾਂ ਵਿਚ ਅਸੀ ਵੈਬਸਾਈਟ ਦੇ ਸਕਰੀਨ ਸ਼ਾਟ ਦਿਤੇ ਹਨ ਜੋ ਗੂਗਲ ਦੇ ਬਲਾਗਸਪਾਟ ਨੇ ਤਿਆਰ ਕੀਤੇ ਹਨ। ਪਰ ਓਹੋ ਗੂਗਲ ਪਾਪੂਲਰ ਲਿਸਟ ਦੇਣ ਦੇ ਮੌਕੇ ਤੇ ਹੇਰਾਫੇਰੀ ਕਰ ਜਾਂਦਾ ਹੈ।
ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਇਹ ਫਿਰਕਾਪ੍ਰਸਤ ਸਰਕਾਰ ਦੀ ਕਰਤੂਤ ਹੈ। ਸਾਨੂੰ ਦੁਖ ਹੈ ਕਿ ਗੂਗਲ ਜਿਹੀ ਕੌਮਾਂਤਰੀ ਕੰਪਨੀ ਸਰਕਾਰਾਂ ਦੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਿਕ ਕਾਰਿਆਂ ਵਿਚ ਸ਼ਾਮਲ ਹੋਈ ਹੈ। ਯਾਦ ਰਹੇ ਭਾਰਤ ਦਾ ਸੰਵਿਧਾਨ ਬੋਲਣ ਦੀ ਇਜਾਜਤ ਨੂੰ ਮੁਢਲਾ ਹੱਕ ਜਾਂ ਅਧਿਕਾਰ ਗਿਣਦਾ।
ਜੋ ਕਰਤੂਤ ਫਿਰਕਾਪ੍ਰਸਤ ਟਾਊਟਾਂ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਮਾਮਲੇ ਵਿਚ ਕੀਤੀ ਹੈ ਕਿ ਅਜਿਹਾ ਕਿਸੇ ਮੰਦਰ ਦੇ ਮਾਮਲੇ ਵਿਚ ਕਰਨਾਂ ਸੋਚ ਵੀ ਸਕਦੇ ਨੇ? ਮੰਨ ਲਓ ਇਹੋ ਪੋਸਟ ਚੀਨ ਨੇ ਕੈਲ਼ਾਸ਼ ਮੰਦਰ ਦੇ ਬਾਬਤ ਪਾਈ ਹੁੰਦੀ ਤਾਂ ਕਿ ਇਸ ਤਰਾਂ ਉਨੂੰ ਲਿਸਟ ਵਿਚੋਂ ਕੱਢ ਸਕਦੇ ਸੀ? ਇਨਾਂ ਆਪਣਾ ਆਪ ਦਿਖਾਇਆ ਕਿ ਕਿਸ ਹੱਦ ਤਕ ਡਿੱਗ ਸਕਦੇ ਨੇ।

ਏਸੇ ਗੂਗਲ ਦੀ ਇਕ ਹੋਰ ਕਰਤੂਤ ਸੁਣ ਲਓ ।

 ਸੰਨ 2015 ਵਿਚ ਅਸਾਂ ਪੰਜਾਬ ਮੋਨੀਟਰ ਵਿਚ ਇਕ ਲੇਖ ਦਿਤਾ ਕਿ “ਕਿਵੇ ਕਨੇਡਾ ਵਿਚਲਾ ਭਾਰਤੀ ਸਫਾਰਤਖਾਨਾ ਮੀਡੀਏ ਨੂੰ ਸਿੱਖਾਂ ਦਾ ਅਕਸ ਖਰਾਬ ਕਰਨ ਵਾਸਤੇ ਰਿਸ਼ਵਤ ਦਿੰਦਾ ਹੈ।” ਮਹੀਨਾ ਕੁ ਪਹਿਲਾਂ ਅਸਾਂ ਉਸ ਲੇਖ ਦਾ ਲਿੰਕ ਦੇਣਾ ਚਾਹਿਆ। ਸਿਰ ਖਪਾ ਰਹੇ ਪਰ ਸਾਡੇ ਆਪਣੀ ਹੀ ਵੈਬਸਾਈਟ ਤੋਂ ਲਿੰਕ ਗਾਇਬ ਸੀ। ਫਿਰ ਅਸਾਂ ਗੂਗਲ ਤੇ ਸਰਚ ਕੀਤਾ ਪਰ ਕਿਤੇ ਲਿੰਕ ਨਾਂ ਮਿਲਿਆ। ਸਾਨੂੰ ਓਦੋ ਫਿਰ ਗੂਗਲ ਤੇ ਸ਼ੱਕ ਪੈ ਗਿਆ। ਕਿਉਕਿ ਉਹ ਰਿਸ਼ਵਤ ਦੇਣ ਵਾਲੀ ਖਬਰ ਬਹੁਤ ਵੱਡੀ ਸੀ ਤੇ ਭਾਰਤ ਸਰਕਾਰ ਦੀ ਇਸ ਵਿਚ ਬਹੁਤ ਬਦਨਾਮੀ ਹੋਈ ਸੀ। ਫਿਰ ਅਸਾਂ ਗੂਗਲ ਦੀ ਥਾਂ ਦੂਸਰਾ ਸਰਚ ਇੰਞਣ ਵਰਤਿਆ। ਤੇ ਵੇਖ ਕੇ ਹੈਰਾਨ ਰਹਿ ਗਏ ਕਿ ਓਥੇ ਇਸ ਖਬਰ  ਦੀ ਭਰਮਾਰ ਹੈ। ਓਥੇ ਸਾਡੀ ਪੰਜਾਬ ਮੋਨੀਟਰ ਵਾਲੀ ਐਂਟਰੀ ਵੀ ਹੈਗੀ ਆ। ਇਹਦਾ ਮਤਲਬ ਕਿ ਸਾਡੀ ਵੈਬਸਾਈਟ ਤੋਂ ਉਹ ਖਬਰ ਹੀ ਉਡਾ ਦਿਤੀ ਗਈ ਸਾਨੂੰ ਭੋਲੇ ਪੰਛੀਆਂ ਨੂੰ  ਖਬਰ ਹੀ ਕੋਈ ਨਹੀ।


 ਖੈਰ ਤੁਹਾਡੀ ਜਾਣਕਾਰੀ ਲਈ ਓਸੇ ਖਬਰ ਦਾ ਹੇਠਾਂ ਲਿੰਕ ਦੇ ਰਹੇ ਹਾਂ ਤੁਹਾਨੂੰ ਇਨਾਂ ਦੀ ਦਿਆਨਤਦਾਰੀ ਪਤਾ ਲਗ ਜਾਊਗੀ ।

 ਕਿਵੇ ਕਨੇਡਾ ਵਿਚਲਾ ਭਾਰਤੀ ਸਫਾਰਤਖਾਨਾ ਮੀਡੀਏ ਨੂੰ ਸਿੱਖਾਂ ਦਾ ਅਕਸ ਖਰਾਬ ਕਰਨ ਵਾਸਤੇ ਰਿਸ਼ਵਤ ਦਿੰਦਾ ਹੈ। 

ਅਗੇ ਫੇਸਬੁਕ ਦੀ ਗਲ ਵੀ ਸੁਣ ਲਓ।

ਕਦੀ ਕਦੀ ਇਥੇ ਵੀ ਹੇਰਾਫੇਰੀ ਹੋ ਜਾਂਦੀ ਹੈ। ਆਪਾਂ ਸਭ ਜਾਣਦੇ ਹਾਂ ਕਿ ਸਰਕਾਰਾਂ ਨੇ ਹਜਾਰਾਂ ਟਾਊਟ ਫੇਸਬੁੱਕ ਤੇ ਬੈਠਾਇ ਹੋਏ ਹਨ। ਜਦੋਂ ਕੋਈ ਸੱਚਾ ਤੇ ਮਨੁੱਖਤਾਵਾਦੀ ਲੇਖ ਸਰਕਾਰਾਂ ਨੂੰ ਚੁਭਦਾ ਹੈ ਤਾਂ ਇਹਨਾਂ ਦੀ ਟਾਊਟ ਫੋਜ ਸੰਗਠਿਤ ਤਰੀਕੇ ਨਾਲ ਫੇਸਬੁਕ ਕੋਲ ਸ਼ਕਾਇਤ ਕਰਦੀ ਹੈ। ਜਦੋਂ ਫੇਸਬੁਕ ਨੂੰ ਇਕ ਦਮ ਗਿਣਤੀ ਵਿਚ ਸ਼ਕਾਇਤਾਂ ਮਿਲਦੀਆਂ ਹਨ ਤਾਂ ਉਹ ਸੱਚ ਜਾਣ ਕੇ ਸਬੰਧਤ ਲੇਖ ਜਾਂ ਲੇਖਕ ਤੇ ਕਾਰਵਾਈ ਕਰ ਦਿੰਦੀ ਹੈ ਤੇ ਲੇਖ ਜਾਂ ਲੇਖਕ ਬੈਨ ਹੋ ਜਾਂਦਾ ਹੈ।
ਮੇਰੇ ਨਾਲ ਤਾਂ ਕਲ ਇਕ ਹੋਰ ਮਖੌਲ ਕੀਤਾ  ਹੈ ਫੈਸ ਬੁਕ ਨੇ। ਵੇਖੋ ਆਹ ਡਾ. ਜੌਹਲ ਦਾ ਅਪਡੇਟ ਮੈਂ ਕਦੀ ਸ਼ੇਅਰ ਨਹੀ ਸੀ ਕੀਤਾ। ਇਹ ਸਮਝ ਨਹੀ ਆਇਆ ਕਿ ਮੇਰੀ ਆਈ ਡੀ ਕੌਣ ਵਰਤ ਰਿਹਾ ਹੈ। ਇਥੇ ਵੀ ਮੈਨੂੰ ਸ਼ੱਕ ਸਰਕਾਰੀ ਟਾਊਟਾਂ ਤੇ ਹੀ ਹੈ।
ਦੁਖ ਹੁੰਦਾ ਹੈ ਜਦੋਂ ਸਰਕਾਰੀ ਕਰਿੰਦੇ ਇਹੋ ਜਿਹੇ ਹਲਕੇ ਹਥਿਆਰਾਂ ਤੇ ਉਤਰ ਆਉਦੇ ਹਨ।
ਮੰਨ ਖੱਟਾ ਕਰ ਦਿਤਾ ਇਸ ਗੂਗਲ ਸ਼ੂਗਲ ਨੇ।
See how the google removes those topics which make the govt 
uncomfortable

GOOGLE DISAPPOINTS,  FACEBOOK IS ALSO VULNERABLE


I have been using Google’s publishing software  the blogspot or called blogger for  a website www.kartarpur.com  which is hosted beyond Google.
Off late I have been detecting anomalies in my website.
For example the blogger software picks the 10 most popular articles  and displays on the website on the right side.
In the case my website I have found that Google has been selective in picking the popular articles. For example the articles which do not find favour with the BJP or Congress governments stand ignored or given lower rank than they actually deserve.
Our site is dedicated to the peaceful movement called ‘Corridor to Kartarpur sahib’. It basically deals with Sikh shrines that are left in Pakistan. Kartarpur is the 2nd most important shrine in Pakistan which incidentally falls right on the India-Pakistan border.
We seek a peace corridor or passage to the shrine and are peacefully agitating for it.
In recognition of our movement Pakistan Govt has agreed to grant free passage the corridor while Punjab Legislative Assembly (India) has also passed a unanimous resolution in its favour and recommended the Indian Govt to approve the Corridor plan.
Unfortunately the communal elements in BJP and Congress are not happy with this demand. We thus have every reason to suspect Govt conspiracy with Google to damage our interest.
We have in our pages published an article on a documentary prepared by Pakistan Govt. on Kartarpur. Till now it has attracted 10928 visitors and in view of hits it should find place at 3rd rank among the most popular articles. But the Google has completely blocked it out. Thus damaging our site.
This is just one case, in past also  we found an article on a human right violator and murderer police officer KPS Gill was also ignored in web ranking.
Unfortunately we are used to such violation of our fundamental right of Freedom to Expression at the hands of Govt officials but we are surprised to experience that an international organization of the Google’s status should conspire with intolerant communal elements who have myopic vision. All civilized Govts of the globe honour dissent but it is really unfortunate that Google Company which originated from such civilized world such be hand in glove with such medieval ideology of curbing the right to freedom of speech.
Thus Google virtually hands over the control of website to the intolerant elements.
What they have done to a post concerning a gurdwara can the touts think about doing such a thing in case of some temple? They have changed googles policy just to side track a video posted by Pakistan. Can they do it supposing China was posting a video for Kailash Temple? They have shown to what amount of depth they can fall to exhibit their meanness.
And now read how google can remove entries which are not favourable to Indian Govt.
It so happened that the Canadian Police was able to lay their hands on the misdeed of Indian consulate in canada where the consulate had bribed the media to tarnish the image of Sikhs. This news spread like wild fire. We also published the news in our www.punjabmonitor.com
Recently we wanted to refer to the news and were surprised that the article was missing from our site. We googled but failed to find any entry. Our suspicion then arose on Google and used a different search engine. Lo and behold we found hundreds of entries of the particular news. Here is the link of that particular news:

  ਕਿਵੇ ਕਨੇਡਾ ਵਿਚਲਾ ਭਾਰਤੀ ਸਫਾਰਤਖਾਨਾ ਮੀਡੀਏ ਨੂੰ ਸਿੱਖਾਂ ਦਾ ਅਕਸ ਖਰਾਬ ਕਰਨ ਵਾਸਤੇ ਰਿਸ਼ਵਤ ਦਿੰਦਾ ਹੈ। 

FACEBOOK IS ALSO VULNERABLE AT TIMES
Our experience with social site Facebook has been overall satisfactory but the communal Govts and organizations can also misuse certain provision to curb the right of freedom to expression. For example the Facebook would delete an update about which it receives the complaints that the update (article) could incite public hatred. Since the BJP/Congress Govt have an army of touts sitting on FB they would send the complaints to FB in an organized way and the contributor could be banned.
I don’t know how the mischief mongers did yesterday a post was published under my name which I didn’t actually shared. I have given screen shots of these violations.
I really feel disappointed. 
screen shot of FB- I never shared this post yet it appears in my name in Facebook
 SCREEN SHOT OF MY WEBSITE


In blogger also they do mischief in showing the real hits.
I cross check the real time hits through other hit engines and find that Google shows only one forth of the real hits. Any way, but here as above you find they violate their own laid principle.





















1 comment:

  1. My opinion is Government should be first knowing of social media such as facebook and twitter.
    http://infofaces.com/customer-retail-analytics-company/

    ReplyDelete