Friday 3 February 2017

ਮੇਰੀ ਵੋਟ ਭਲਾ ਕਿਹਨੂੰ?

ਮੇਰੀ ਵੋਟ ਭਲਾ ਕਿਹਨੂੰ? WHO I AM GOING TO VOTE FOR

ਦਾਸ ਅੱਜ ਪੰਜਾਬੋਂ ਬਾਹਰ ਹੈ। ਵੋਟ ਤਾਂ ਪਾ ਨਹੀ ਸਕਦਾ। ਇਹ ਤਾਂ ਸਾਫ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੇਂਦਰੀ ਅਜੈਂਸੀਆਂ ਨੇ ਕਰਵਾਈ ਹੈ। ਪਰ ਫ੍ਰੰਟ ਤੇ ਕਿਹੜੀ ਪਾਰਟੀ ਆਈ, ਕੀ ਇਹ ਅਕਾਲੀ ਸਨ ਜਾਂ ਝਾੜੂ ਵਾਲੇ, ਮੈਨੂੰ ਕੁਝ ਪਤਾ ਨਹੀ। ਤਾਂ ਵੀ ਜੇ ਅੱਜ ਵੋਟ ਪਾਉਣੀ ਹੋਵੇ ਤਾਂ ਮੇਰੇ ਮੰਨ ਵਿਚ ਦੁਬਿਧਾ ਕੋਈ ਨਹੀ। ਵਾਹਿਗੁਰੂ ਹੰਕਾਰ ਨਾਂ ਕਰਾਏ, ਇਹ ਪੱਕੀ ਗਲ ਹੈ, ਗੁਰੂ ਦੇ ਲੜ੍ਹ ਲਗਿਆਂ ਦੁਬਿਧਾ ਨੂੰ ਕੋਈ ਥਾਂ ਰਹਿ ਨਹੀ ਜਾਂਦੀ। ਐਤਕਾਂ ਮੇਰੀ ਦੁਬਿਧਾ ਦੂਰ ਕਰਨ ਵਿਚ ਸਹਾਏ ਹੋਏ ਨੇ ਪੰਥ ਤੇ  ਪੰਜਾਬ ਦੇ ਵਿਰੋਧੀ ਜਾਂ ਦੁਸ਼ਮਣ। ਮੈਂ ਵੇਖ ਰਿਹਾਂ ਉਹ ਅਕਾਲੀ ਦਲ ਦੀ ਡੱਟ ਕੇ ਮੁਖਾਲਫਤ ਕਰ ਰਹੇ ਨੇ। ਸੋ ਪੰਥ ਵਿਰੋਧੀਆਂ ਨੇ ਮੈਨੂੰ ਕਲੈਰਿਟੀ ਬਖਸ਼ ਦਿਤੀ ਹੈ। ਜਿੰਦਗੀ ‘ਚ ਮੈਂ ਕਈ ਵਾਰੀ ਵੇਖਿਆ ਹੈ ਕਿ ਵਿਰੋਧੀ ਤੁਹਾਡੀ ਮਦਦ ਕਰ ਰਿਹਾ ਹੁੰਦਾ ਹੈ। ਇਸ ਕਰਕੇ ਮੈਂ ਵਿਰੋਧੀ ਨੂੰ ਵੀ ਨਫਰਤ ਨਹੀ ਕਰਦਾ।“ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥”
ਪੜੋ ਕੌਣ ਨੇ ਇਹ ਦੁਸ਼ਮਣ ਭਲਾ



ਪੜੋ ਕੌਣ ਨੇ ਇਹ ਦੁਸ਼ਮਣ ਭਲਾ

  • ਜਿਹੜੇ ਗੁਰਬਾਣੀ ਤੇ ਸ਼੍ਰੇਆਮ ਹਮਲੇ ਕਰਦੇ ਨੇ। 
  • ਜਿਹੜੇ ਸਿੱਖ ਦੇ ਨਿਤਨੇਮ ਪ੍ਰਤੀ ਦੁਬਿਧਾ ਪੈਦਾ ਕਰਦੇ ਨੇ। ਮਤਲਬ ਕੇ ਜੇ ਤੁਸੀ ਸਿੱਖ ਕੋਲੋ ਉਹਦਾ ਜਪੁਜੀ ਜਾਂ ਜਾਪ ਸਾਹਿਬ ਛੁਡਾ ਦਿਤਾ ਤਾਂ ਫਿਰ ਤਾਂ ਸਿੱਖੀ ਦਾ ਆਪੇ ਭੋਗ ਪੈ ਜਾਂਦਾ ਹੈ। ਕਿਉਕਿ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਰਾਜ ਨਾਮ ਜਪਣ ਨੂੰ ਕਿਹਾ ਹੈ। ਨਿਤਨੇਮ ਦਾ ਹੁਕਮ ਕੀਤਾ ਹੈ। ਗੁਰਬਾਣੀ ਸਿੱਖੀ ਦਾ ਕੇਂਦਰ ਬਿੰਦੂ ਹੈ।
  • ਜਿਹੜੇ ਓਤੋਂ ਓਤੋਂ ਖਾਲਿਸਤਾਨੀ ਹੋਣ ਦਾ ਦਾਵਾ ਕਰਦੇ ਨੇ ਤੇ ਅੰਦਰਖਾਤੇ ਮੁਖਬਰੀ ਕਰਦੇ ਨੇ
  • ਕੁਦਰਤੀ ਹੈ ਜਿਹੜੇ ਸ਼੍ਰੇਆਮ ਬਾਣੀ ਦੀ ਨਿੰਦਾ ਕਰ ਰਹੇ ਨੇ ਗੁਪਤ ਤੌਰ ਤੇ ਬੇਅਦਬੀ ਵੀ ਓਹੋ ਕਰ ਰਹੇ ਨੇ।
  • ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰਨ ਖਾਤਰ ਸਰਕਾਰ ਇਨ੍ਹਾਂ ਟਾਊਟਾਂ ਨੂੰ ਹੀ ਖਾਲਿਸਤਾਨੀ ਕਹਿ ਕੇ ਸੰਬੋਧਨ ਕਰਦੀ ਹੈ।


No comments:

Post a Comment