Tuesday 17 January 2017

ਐਤਕਾਂ ਹਾਰੀ ਤਾਂ ਕਾਂਗਰਸ ਦਾ ਨਾਮੋ ਨਿਸ਼ਾਨ ਮਿੱਟ ਜਾਏਗਾ -ਰਾਹੁਲ ਗਾਂਧੀ

ਐਤਕਾਂ ਹਾਰੀ ਤਾਂ ਕਾਂਗਰਸ ਦਾ ਨਾਮੋ ਨਿਸ਼ਾਨ ਮਿੱਟ ਜਾਏਗਾ -ਰਾਹੁਲ ਗਾਂਧੀ

IF IT LOOSES, IT IS A LAST CHANCE FOR CONGRESS - RAHUL GANDHI 

ਕਾਂਗਰਸ ਮੁੱਖੀ ਰਾਹੁਲ ਗਾਂਧੀ ਵਿਚ ਲੀਡਰਾਂ ਵਾਲੀ ਚਲਾਕੀ ਨਹੀ.......


ਕਾਂਗਰਸ ਮੁੱਖੀ ਰਾਹੁਲ ਗਾਂਧੀ ਵਿਚ ਲੀਡਰਾਂ ਵਾਲੀ ਚਲਾਕੀ ਨਹੀ। ਸਗੋਂ ਕਈ ਗੱਲਾਂ ਤੋਂ ਬਹੁਤ ਹੀ ਭੋਲਾ ਭਾਲਾ ਲਗਦਾ ਹੈ। ਇਹੋ ਜਿਹੇ ਸਾਧੂ ਸੁਭਾਅ ਬੰਦੇ ਦੇ ਮੂੰਹੋ ਜਿਹੜੀ ਗਲ ਸਹਿਜ ਸੁਭਾਅ ਨਿਕਲੀ ਹੋਵੇ ਉਹ ਅਮੂਮਨ ਸੱਚੀ ਹੀ ਹੋ ਜਾਂਦੀ ਹੈ। 17-10-14 ਨੂੰ ਜਦੋਂ ਰਾਹੁਲ ਗਾਂਧੀ ਚੰਡੀਗੜ੍ਹ ਆਇਆ ਸੀ ਤਾਂ ਉਸ ਨੇ ਕਾਂਗਰਸੀਆਂ ਨੂੰ ਸੁਚੇਤ ਕਰ ਦਿਤਾ ਸੀ ਕਿ ਜੇ ਅਗਾਂਹ ਵੀ ਪੰਜਾਬ ‘ਚ ਕਾਂਗਰਸ ਹਾਰ ਗਈ ਤਾਂ ਇਹਦਾ ਪੰਜਾਬ ‘ਚ ਨਾਮੋ ਨਿਸ਼ਾਨ ਮਿੱਟ ਜਾਏਗਾ। ਸੋ ਦੇਖਦੇ ਹਾਂ ਕਿ ਕੁਦਰਤ ਨੂੰ ਕੀ ਮਨਜੂਰ ਹੈ। ਜੇ ਇਹ ਪਾਰਟੀ ਖਤਮ ਹੋ ਜਾਂਦੀ ਹੈ ਤਾਂ ਇਸ ਨਾਲ ਮਨੁੱਖਤਾ ਦਾ ਭਲਾ ਹੀ ਹੋਵੇਗਾ, ਕਿਉਕਿ ਇਸ ਪਾਰਟੀ ਨੇ ਭਾਰਤ ਜਿਹੇ ਗਰੀਬ ਮੁਲਕ ਵਿਚ ਪਾਰਦਰਸ਼ਤਾ ਲਗਦੀ ਵਾਹੇ ਆਉਣ ਨਹੀ ਦਿਤੀ। ਜਿਸ ਕਾਰਨ ਭਾਰਤ ਦੇਸ ਦੁਨੀਆਂ ਦੇ ਭ੍ਰਿਸ਼ਟ ਮੁਲਕਾਂ ਦੀ ਲਿਸਟ ਵਿਚ ਲਗ ਪਗ ਸਭ ਤੋਂ ਉੱਤੇ ਹੈ। ਇਥੋਂ ਦੀ 95% ਜਨਤਾ ਅਮੂਮਨ ਇਨਸਾਫ ਤੋਂ ਵੀ ਵਾਂਝੀ ਹੈ। ਕਈ ਸੁਪਰੀਮ ਕੋਰਟ ਦੇ ਜੱਜਾਂ ਨੇ ਖੁਦ ਹੀ ਬਿਆਨ ਦਿਤੇ ਹਨ ਕਿ ਇਨਸਾਫ ਦੇਣ ਵਿਚ ਹੁੰਦੀ ਦੇਰੀ ਦਾ ਮਤਲਬ ਕਿ ਇਨਸਾਫ ਨਾਂ ਹੋਣਾਂ ਹੈ। ਦੂਸਰੇ ਪਾਸੇ ਵੇਖੀਏ ਤਾਂ ਲਗ ਪਗ ਹਰ ਕੇਸ ਦੇ ਫੈਸਲੇ ਵਿਚ ਦੇਰੀ ਹੋ ਰਹੀ ਹੈ। ਮਤਲਬ ਕਿ ਇਨਸਾਫ ਵਿਕਦਾ ਹੈ। ਇਹ ਸਭ ਕਾਗਰਸ ਦੇ ਬੇਈਮਾਨੀ ਵਾਲੇ ਬੀਜੇ ਬੀ ਕਰਕੇ ਹੀ ਹੋ ਰਿਹਾ ਹੈ।
-------------

ਖੈਰ ਆਹ ਕਿਸੇ ਨੇ ਵਿਅੰਗ ਕੱਸਿਆ ਹੈ ਰਾਹੁਲ ਦੀ ਗਾਂਧੀ ਗੋਤ ਤੇ। ਹੈ ਇਹ ਵੀ ਅਟੱਲ ਸਚਾਈ। ਗਾਂਧੀ ਇਨਾਂ ਦੀ ਕੋਈ ਗੋਤ ਥੋੜੀ ਹੈ। ਬਸ ਐਵੇ ਮਹਾਤਮਾ ਗਾਂਧੀ ਦੇ ਕਹਿਣ ਤੇ ਇੰਦਰਾ ਨੇ ਆਪਣੇ ਨਾਂ ਨਾਲ ਗਾਂਧੀ ਲਾ ਲਿਆ ਸੀ।

ਕੀ ਕੀ ਦੁਨੀਆ ਦੇ ਝੰਝਟ। ਸੱਚੀਂ ਮੇਰਾ ਤਾਂ ਸਿਰ ਚਕਰਾ ਜਾਂਦਾ ਏ।