Saturday 2 July 2016

DHARTI DHARAMSAL - THE HEAVEN OF SIKHS

ਧਰਤੀ ਧਰਮਸਾਲ- ਸਿੱਖਾਂ ਦਾ ਸਵੱਰਗ

(Both in English and Punjabi)
DHARTI DHARAMSAL -  THE HEAVEN OF SIKHS


When Guru Nanak came to this universe, the land of Punjab was dominated by yogis; as far as the spiritualism is concerned. A lot of Gurbani is thus composed in reference to yogi concepts.
It will be of immense interest if not ridiculous what the yogis follow. Samadhi i.e sitting in a particular postur is their spiritual activity where they merely follow their thought or imagination.
Naturally it looks funny when they describe this imaginative journey of spirit. 
One prominent yogi Suami Shiv Dayal the founder of Radha Soami sect has described at many places the journey of spirit the surrat.
He tells initially at start the surrat has to pass through a very narrow passage. It is narrower than the tip of a pin. Then the passage is some what oblique and then the surrat rises. 
There upon Soami ji describes various khanda the regions in sky. Sometimes it is Lok khanda, then Agam Khanda, Satt Khanda, Alakh Khand, and finally it is Radha Soami Dham where you can have darshan (see) the Aggam purash the God. The journey of other sects of yogis culminates at such a khanda where one can see the Lord Shiva.
Other faith have differing concepts as to where the God the Allah or Ram or Budha resides. But most people have faith that God resides some where far away in the sky. It could be some other planet or grih or some other sky. Some believe there are 14 layers of universe.
Guru sahib has beautifully replied the yogis that our temple is mother earth the creation of God where the Great Drama of life is in action.

Guru has then described the beauty of earth where there are infinite numbers of khandas the regions or realms. Where there is water, the fire, the winds. Many seasons visit the earth. Our temple or our place of worship is the very earth. There are millions of types of living beings of various colours and various names.  Who is near to God depends upon his actions and the grace of God Himself. This is the kind of philosophy of Dharam khand here that attaining knowledge one gets the idea that God approves the activity (and not renunciation from work) There are large numbers of dieties, kings, Budhas here. The beauty of region of labour is un-describeable. So many Brahma (workers) are busy shaping the world (doing various kind of works) The beauty of realm of labour is energy and power which shapes many a heroes and warriors like Rama. Where bhagat the devotee one who lives within the will of God, who is participant in the life process, the one who is committed to truth and  who is in the state of ananda the ecstasy it is there where God resides the realm of truth. He gets amused seeing His creation in action. 
So our heaven is this state of truthfulness the Sachkhanda. It is not far away in the sky or ether. It is right here.

ਜੋਗੀਆਂ ਦੇ ਖੰਡ ਬ੍ਰਹਿਮੰਡ ਤੇ ਸਿੱਖਾਂ ਦੀ ਧਰਤੀ ਧਰਮਸਾਲ

ਸਮਾਧੀ ਵਿਚ ਲਗਨ ਜੋਗੀ ਆਪਣੀ ਕਾਲਪਨਿਕ ਸੁਰਤ ਦੜਾਉਦਾ ਹੈ। ਰਾਧਾ ਸੁਆਮੀਆਂ ਦੇ ਬਾਨੀ ਸੁਆਮੀ ਸ਼ਿਵ ਦਿਆਲ ਨੇ ਆਪਣੀ ਸੁਰਤ ਦੇ ਬੜੇ ਮਨਮੋਹਕ (ਹਾਸੋਹੀਣੇ) ਵਰਨਣ ਕੀਤੇ ਹਨ। ਲਓ ਜੀ, ਸੁਰਤ ਦੀ ਯਾਤਰਾ ਸ਼ੁਰੂ ਹੋਈ। 
"ਪਹਿਲਾਂ ਬਹੁਤ ਹੀ ਬਰੀਕ ਰਸਤੇ ਥਾਂਣੀ ਲੰਘਣਾ ਪਿਆ। ਏਨਾ ਬਰੀਕ ਕਿ ਸੂਈ ਦਾ ਨੱਕਾ ਵੀ ਮੋਟਾ ਹੁੰਦਾ ਹੈ। ਥੋੜਾ ਜਿਹਾ ਤਿਰਛਾ ਜਾਓ। ਫਿਰ ਸਿੱਧੇ ਹੋ ਜਾਓ। ਫਿਰ ਉਪਰ ਨੂੰ ਉਠੋ। ਸੁਰਤ 12 ਜੋਜਨ ਉਤਾਂਹ ਚੜ੍ਹ ਗਈ। ਓਥੇ ਖੂਬਸੂਰਤ ਦੇਵੀਆਂ ਦੇ ਮਨਮੋਹਨ ਨਾਚ ਚਲਣ ਡਹੇ ਨੇ- ਨ੍ਰਿਤਖੰਡ। ਥੋੜੀ ਸੁਰਤ ਥੱਲੇ ਆ ਗਈ। 6 ਜੋਜਨ। ਬੱਦਲਾਂ ਦੀ ਗਰਜ ਹੈ: ਬਾਦਰ ਖੰਡ। ਬਿਜਲੀਆਂ ਦਾ ਚਮਕਣ ਹੈ। ਸੁਰਤ ਨੇ ਲੰਮੀ ਉਡਾਰੀ ਮਾਰੀ। ਸਿਧੀ 24 ਜੋਜਨ ਉਪਰ। ਸਾਧੂ ਭਗਤੀ ਵਿਚ ਲੀਨ ਨੇ।……. ਅਗਾਹ ਜਾਓ ਤਾਂ 'ਅਲੱਖ ਲੋਕ ਜਾਂ ਖੰਡ' ਫਿਰ ਅੱਗੇ ਅਗੰਮ ਖੰਡ, ਫਿਰ ਸੱਤ-ਖੰਡ'। ਅੱਗੇ 100 ਜੋਜਨ ਤੇ ਮਨਮੋਹਕ ਸੰਗੀਤ ਵੱਜ ਰਿਹਾ ਹੈ। ਇਹ ਰਾਧਾ ਸੁਆਮੀ ਧਾਮ ਹੈ। ਇਥੋ ਸੁਆਮੀ ਦੇ ਅਗਮ ਪੁਰਖ ਦੇ ਦਰਸ਼ਨ..' ਸੋ ਕੁਝ ਇਹੋ ਜਿਹੇ ਖਿਆਲੀ ਪਲਾਅ ਬਣਾਉਦੇ ਨੇ ਜੋਗੀ। ਸੁਰਤ ਕਦੀ ਉਤਾਹ ਤੇ ਕੱਦੀ ਸੁਰਤ ਨੂੰ ਧੋਬੀ ਪਟੜਾ ਵਜਦਾ ਹੈ ਤੇ 24 ਜੋਜਨ ਥੱਲੇ ਆ ਜਾਂਦੀ ਹੈ।' 
ਫਿਰ ਕਲਪਨਾ, ਖਿਆਲੀ ਪਲਾਅ ਦੇ ਗੋਰਖ ਧੰਦੇ ਵਿਚ ਲਗੇ ਜੋਗੀ ਦਾ ਢਿੱਡ ਅਵਾਜ ਦੇ ਦਿੰਦਾ ਹੈ ਤੇ ਸੁਆਮੀ ਜੀ ਖੱ ਪਰ ਚੁੱਕ ਓਸੇ ਗ੍ਰਿਸਤੀ ਦੇ ਘਰ ਵਲ ਮੂੰਹ ਕਰ ਲੈਂਦਾ ਹੈ ਜਿੰਨੂੰ ਉਹਨੇ ਸਾਲਾਂ ਪਹਿਲੇ ਮੋਕਸ਼ ਦੀ ਉਮੀਦ ਵਿਚ ਤਿਆਗ ਦਿਤਾ ਸੀ।
ਗੁਰੂ ਨਾਨਕ ਪਾਤਸ਼ਾਹ ਨੇ ਜੋਗੀਆਂ ਨੂੰ ਕਿਹਾ ਕਿ ਸਾਡੀ ਤਾਂ ਧਰਤੀ ਹੀ ਧਰਮਸ਼ਾਲਾ ਹੈ, ਮੰਦਰ ਹੈ, ਗੁਰਦੁਆਰਾ ਹੈ ਮਸੀਤ ਹੈ, ਗਿਰਜਾ ਹੈ, ਸੱਚਖੰਡ ਹੈ। ਅਕਾਲ ਪੁਰਖ ਦੇ ਰਚੇ ਮਹਾਨ ਨਾਟਕ ਨੂੰ ਫਿਰ ਸਾਹਿਬ ਬਿਆਨ ਕਰਦੇ ਹਨ। ਕਿ ਜਿਥੇ ਅਰਬਾਂ ਖਰਬਾ ਕਿਸਮਾਂ ਦੇ ਜੀਅ ਜਿੰਨਾਂ ਦੇ ਅਨੇਕਾਂ ਨਾਵ ਥਾਵ ਨੇ ਆਪਣੀ ਕਾਰ ਵਿਹਾਰ ਵਿਚ ਲਗੇ ਹੋਏ ਨੇ। ਕਿ ਧਰਮ ਕਮਾਉਣ ਦਾ ਸਾਡਾ ਤਾਂ ਇਹੋ ਧਰਮ ਖੰਡ ਹੈ। ਦੇਵੀ ਦੇਵਤੇ ਕੋਈ ਹੋਰ ਦੁਨੀਆਂ ਵਿਚ ਨਹੀ ਸਗੋਂ ਇਥੇ ਹੀ ਹੁੰਦੇ ਨੇ। ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਇਥੇ ਹਜਾਰਾਂ ਬ੍ਰਹਮੇ (ਕ੍ਰਿਤੀ) ਕਰਮ ਵਿਚ ਲਗੇ ਨਜਰ ਆਉਣਗੇ ਜੋ ਘਾੜਤ ਕਰ ਰਹੇ ਨੇ। ਅਰਬਾਂ ਖਰਬਾਂ ਦਾ ਕਰਮ-ਖੰਡ (ਕਾਰਜ-ਖੇਤਰ) ਇਹੋ ਹੀ ਹੈ। ਇਥੋ ਹੀ ਤੁਹਾਨੂੰ ਇਕ ਨਹੀ ਹਜਾਰਾ ਚੰਦ ਸੂਰਜ ਨਜਰ ਆਉਣਗੇ। ਏਸੇ ਧਰਤੀ ਤੇ ਤੁਹਾਨੂੰ ਖੰਡ, ਮੰਡਲ ਮਿਲਣਗੇ। ਰਾਜੇ ਮਹਾਰਾਜੇ ਵੀ ਇਥੇ ਹੀ ਦਿਸਣਗੇ। ਸਾਡਾ ਗਿਆਨ-ਖੰਡ ਤਾਂ ਕਹਿੰਦਾ ਹੈ ਕਿ ਕਰਮ (ਕੰਮ) ਕਰਨਾਂ ਹੈ, ਕਿਰਤ ਕਰਨੀ ਹੈ। ਇਥੇ ਖੂਬਸੂਰਤ ਕ੍ਰਿਤੀਆਂ ਬਣ ਰਹੀਆਂ ਹਨ। ਕਿਰਤ-ਖੰਡ ਦੀ ਖੂਬਸੂਰਤੀ ਲਾ-ਜਵਾਬ ਹੈ। ਇਥੋ ਹੀ ਤਾਕਤ ਮਿਲਦੀ ਹੈ। ਜੀਵ ਕਰਮ ਕਰਨ ਲਗਦਾ ਹੈ। ਓਸੇ ਤਾਕਤ ਸਦਕਾ ਫਿਰ ਇਥੇ ਵੱਡੇ ਵੱਡੇ ਸੂਰਮੇ ਮਹਾਂਬਲੀ ਪੈਦਾ ਹੁੰਦੇ ਨੇ। ਰਾਜਾ ਰਾਮ ਵੀ ਇਸੇ ਧਰਤੀ ਤੇ ਪੈਦਾ ਹੋਇਆ ਸੀ। ਇਹੋ ਹੀ ਧਰਮਸ਼ਾਲਾ ਹੈ। ਧਰਮ ਕਮਾਉਣ ਦਾ ਇਹੋ ਸਥਾਨ ਹੈ। ਕੋਈ ਹੋਰ ਧਰਤੀ ਜਾਂ ਗ੍ਰਿਹ ਜਾਂ ਖੰਡ ਨਹੀ। ਕੋਈ ਅਜਿਹਾ ਅਸਮਾਨ ਨਹੀ ਜਿਥੇ ਨਿਰੰਕਾਰ ਦਾ ਵਾਸਾ ਹੋਵੇ। ਓਹੋ ਧਰਤੀ ਹੀ ਜਿਥੇ ਭਗਤ ਵਸਦੇ ਨੇ; ਜਿੰਨਾਂ ਦੇ ਹਿਰਦੇ ਵਿਚ ਹਮੇਸ਼ਾਂ ਨਿਰੰਕਾਰ ਵਸਦਾ ਹੈ; ਜੋ ਉਹਦੀ ਰਜਾ ਵਿਚ ਨੇ; ਜੋ ਸੱਚ ਨੂੰ ਪ੍ਰਨਾਏ ਹੁੰਦੇ ਨੇ ਓਹੀ ਤਾਂ ਸੱਚਖੰਡ ਹੁੰਦਾ ਹੈ। ਇਥੇ ਹੀ ਅਕਾਲ ਪੁਰਖ ਬਰਾਜਮਾਨ ਹੈ ਜੋ ਆਪਣੀ ਕਿਰਤ (ਪੈਦਾ ਕੀਤੀ ਹੋਈ ਸ੍ਰਿਸਟੀ) ਨੂੰ ਵੇਖ ਵੇਖ ਵਿਸਮਾਦ ਵਿਚ ਹੈ। ਸੱਚ ਦੀ ਅਵਸਥਾ ਜਿਥੇ ਸਾਡਾ ਨਿਰੰਕਾਰ ਵਸਦਾ ਹੈ ਓਹੀ ਸਾਡਾ ਸਵੱਰਗ ਹੈ। ਤਾਂ ਹੀ ਤਾਂ ਗੁਰੂ ਨੇ ਰਬ ਦਾ ਨਾਂ ਰੱਖਿਆ 'ਸਤਿਨਾਮ'।



ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥34॥ ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥35॥ ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥ ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥36॥ ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥


ਸੋ ਉਹ ਸਾਰੇ ਖੰਡ, ਦੀਪ, ਸਮੁੰਦਰ, ਲੋਅ ਸਭ ਇਥੇ ਹੀ ਹਨ। ਐਵੇ ਨਾਂ ਖਿਆਲੀ ਘੋੜੇ ਦੁੜਾਇਆ ਕਰੋ। ਅਕਾਲ ਪੁਰਖ ਦੇ ਰਚੇ ਮਹਾਨ ਡਰਾਮੇ ਵਿਚ ਹਿੱਸਾ ਲਵੋ। ਇਸ ਦਾ ਤਿਆਗ ਨਾਂ ਕਰੋ। ਕ੍ਰਿਤ ਕਰੋ। ਸਮਾਜ ਤੇ ਬੋਝ ਨਾਂ ਬਣੋ।


‘ਰੱਬ ਦੇ ਦਰਸ਼ਨ?'  ਆਹ ਲੈ! ਮਾਰ ਚੌਕੜੀ ਘੰਟੇ 'ਚ ਰੱਬ ਦੇ ਦਰਸ਼ਨ।



No comments:

Post a Comment