Thursday 14 April 2016

ਵਿਸਾਖੀ ਦਿਹਾੜੇ ਧੁਰ ਬਾਰਡਰ ਤੇ ਭੁੱਖ ਹੜਤਾਲ ਤੇ ਜਪੁਜੀ ਸਾਹਿਬ ਦਾ ਲਗਾਤਾਰ ਪਾਠ

ਵਿਸਾਖੀ ਦਿਹਾੜੇ ਧੁਰ ਬਾਰਡਰ ਤੇ ਭੁੱਖ ਹੜਤਾਲ ਤੇ ਜਪੁਜੀ ਸਾਹਿਬ ਦਾ ਲਗਾਤਾਰ ਪਾਠ



ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਦੀ ਮੰਗ ਨੂੰ ਲੈ ਕੇ ਸੰਗਤ (ਲਾਂਘਾ ਕਰਤਾਰਪੁਰ) ਪਿਛਲੇ 15 ਸਾਲਾਂ ਤੋਂ ਜੱਦੋਜਹਿਦ ਕਰ ਰਹੀ ਹੈ। ਸੰਘਰਸ਼ ਦੇ 16 ਸਾਲ ਵਿਚ ਦਾਖਲ ਹੋਣ ਤੇ ਕਲ 13-4-16 ਨੂੰ ਸੰਗਤ ਨੇ ਧੁਰ ਸਰਹੱਦ ਤੇ ਸਾਰਾ ਦਿਨ ਭੁੱਖੇ ਰਹਿ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਅਰਦਾਸਾਂ ਕੀਤੀਆਂ ਕਿ ਵਾਹਿਗੁਰੂ ਹਿੰਦੁਸਤਾਨ ਦੀ ਸਰਕਾਰ ਨੂੰ ਸੁਮੱਤ ਬਖਸ਼ੇ ਕਿ ਉਹ ਵੀ ਲੰਘੇ ਦੀ ਤਜਵੀਜ ਤੇ ਪ੍ਰਵਾਨਗੀ ਦੀ ਮੋਹਰ ਲਗਾਏ। ਜਪੁਜੀ ਸਾਹਿਬ ਦੇ ਹਰ ਪੰਜ ਪਾਠਾਂ ਬਾਦ ਅਰਦਾਸ ਕੀਤੀ ਗਈ।ਸੰਗਤ ਪੰਜਾਬ ਸਰਕਾਰ ਦੀ ਧੰਨਵਾਦੀ ਹੈ ਜਿੰਨਾਂ ਨੇ ਬਿਨਾ ਕੋਈ ਰੁਕਾਵਟ ਪਾਏ ਸਾਨੂੰ ਧੁਰ ਬਾਰਡਰ ਤੇ ਪਾਠ ਕਰਨ ਦਿਤਾ। ਇਹ ਦਸਦਾ ਹੈ ਕਿ ਸਰਕਾਰ ਗੁਰਬਾਣੀ ਦਾ ਸਤਿਕਾਰ ਕਰਦੀ ਹੈ ਨਹੀ ਤਾਂ ਅਮੂਮਨ ਸਰਹੱਦ ਤੇ ਭੁੱਖ ਹੜਤਾਲ ਜਿਹੀ ਕਾਰਵਾਈ ਨਹੀ ਕਰਨ ਦਿਤੀ ਜਾਂਦੀ। ਉਂਜ ਸੰਗਤ ਜੇਲ ਜਾਣ ਲਈ ਪੂਰੀ ਤਿਆਰੀ ਵਿਚ ਕਪੜਾ ਲੱਤਾ ਨਾਲ ਲੈ ਕੇ ਗਈ ਸੀ। ਹਰ ਮੈਂਬਰ ਨੂੰ ਸਪੱਸ਼ਟ ਕਹਿ ਦਿਤਾ ਗਿਆ ਸੀ ਕਿ ਸਰਕਾਰ ਗ੍ਰਿਫਤਾਰ ਵੀ ਕਰ ਸਕਦੀ ਹੈ। ਉਂਜ ਅਕਾਲੀ ਤੇ ਕਾਂਗਰਸ ਸਰਕਾਰ ਵਿਚ ਫਰਕ ਤਾਂ ਹੈਗਾ ਹੀ ਹੈ। ਅਖਬਾਰਾਂ ਦੀ ਖਬਰਾਂ ਦੀਆਂ ਕਤਰਾਂ ਹੇਠਾਂ ਲਾ ਦਿਤੀਆਂ ਗਈਆ ਹਨ ਜੀ। ਭੁੱਖ ਹੜਤਾਲ ਸਮਾਪਤੀ ਹੋਣ ਤੇ ਡੇਰਾ ਬਾਬਾ ਨਾਨਕ ਦੀ ਸੰਗਤ ਨੇ ਹੜਤਾਲੀਆਂ ਨੂੰ ਬਹੁਤ ਹੀ ਸਵਾਦੀ ਲੰਗਰ ਛਕਾਇਆ ਸੋ ਧੰਨਵਾਦ ਉਨਾਂ ਦਾ ਵੀ।
 ਭੁੱਖ ਹੜਤਾਲ ਵਿਚ ਹੇਠਲੇ ਗੁਰਸਿਖ ਪਿਆਰੇ ਸ਼ਾਮਲ ਹੋਏ:-
1. ਬੀ.ਐਸ.ਗੁਰਾਇਆ, ਅੰਮ੍ਰਿਤਸਰ
2. ਜਥੇਦਾਰ ਰਗਬੀਰ ਸਿੰਘ, ਅੰਮ੍ਰਿਤਸਰ
3. ਅਜੀਤ ਸਿੰਘ ਢਿੱਲੋਂ –ਇੰਦੋਰ ਐਮ ਪੀ
4. ਰਵੇਲ ਸਿੰਘ (ਰੀਟਾਇਡ ਇੰਸਪੈਕਟਰ ਪੰਜਾਬ ਪੁਲਿਸ)
5. ਭਜਨ ਸਿੰਘ ਛੇਹਰਟਾ
6. ਜਗਦੀਸ਼ ਸਿੰਘ –ਹਿਸਾਰ (ਹਰਿਆਣਾ)
7. ਕੁਲਦੀਪ ਸਿੰਘ- ਲੰਗਰ ਸੇਵਕ ਦਰਬਾਰ ਸਾਹਿਬ, ਅੰਮ੍ਰਿਤਸਰ
8. ਬੀਬੀ ਹਰਦੀਪ ਕੌਰ ਅੰਮ੍ਰਿਤਸਰ
9. ਕੁਲਵਿੰਦਰ ਕੌਰ, ਅੰਮ੍ਰਿਤਸਰ
10. ਗੁਰਮੀਤ ਕੌਰ, ਅੰਮ੍ਰਿਤਸਰ
11. ਅਵਤਾਰ ਸਿੰਘ ਅੰਮ੍ਰਿਤਸਰ
12. ਦਰਬਾਰਾ ਸਿੰਘ, ਛੇਹਰਟਾ
13. ਹਰਭਜਨ ਸਿੰਘ, ਅੰਮ੍ਰਿਤਸਰ
14. ਮਹਿੰਦਰ ਸਿੰਘ ਤਰਨ ਤਾਰਨ ਰੋਡ ਅੰਮ੍ਰਿਤਸਰ
15. ਕੁਲਜੀਤ ਸਿੰਘ ਰਸੀਕੇ ਕਲਾਂ
16. ਜਸਪਾਲ ਸਿੰਘ ਪੰਡੋਰੀ (ਅਜਨਾਲਾ)
17. ਜੋਧਬੀਰ ਸਿੰਘ ਅਜਨਾਲਾ
18. ਗੁਰਵੰਤ ਸਿੰਘ ਅਜਨਾਲਾ
19. ਸੋਨੂੰ ਅਜਨਾਲਾ
20. ਫਤਹਿਬੀਰ ਸਿੰਘ ਅਜਨਾਲਾ
21. ਬਾਬਾ ਕੁਲਦੀਪ ਸਿੰਘ (ਹਕੀਮ) ਪਿੰਡ ਬੱਲ ਕਲਾਂ ਦੇ ਜਥੇ ਦੇ ਹੇਠਲੇ ਮੈਂਬਰ
22. ਜਸਪਾਲ ਸਿੰਘ
23. ਮੰਗਲ ਸਿੰਘ
24. ਸਹਿਬ ਦਿਆਲ
25. ਰਤਨ ਸਿੰਘ
26. ਮੱਖਣ ਸਿੰਘ
27. ਜਸਬੀਰ ਸਿੰਘ

Dainak Bhaskar covered the news in their All India edition

Dainak Bhaskar in Gurdaspur edition


Punjab Kesri

A VIDEO CLIPPING ON AGITATION:-

http://fatehnetworks.com/2016/04/13/when-sikhs-wish-will-be-fulfilled/

THE FOLLOWING PHOTOS CLICKED BY MRS. GORAYA
































No comments:

Post a Comment