Sunday 20 March 2016

FOOLS ARGUE: EAT MEAT OR NOT

ਮਾਸੁ ਮਾਸੁ ਕਰਿ ਮੂਰਖੁ ਝਗੜੇ


ਸਾਡੇ ਅੱਜ ਦੇ ਬ੍ਰਾਹਮਣ ਇਹ ਅਖੌਤੀ ਸੰਤ ਇਹ ਅਖੌਤੀ ਬ੍ਰਹਮਗਿਆਨੀ ਭਗਤ ਕਬੀਰ ਦੀ ਇਕ ਤੁਕ ਨੂੰ ਲੈ ਕੇ ਬਹਿ ਗਏ ਨੇ "ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥"  ਓਏ ਪਿਆਰਿਓ ਤੁਸੀ ਪਿਓ ਦੇ ਲੰਮੇ ਚੌੜੇ ਮਲਾਰ ਦੀ ਵਾਰ ਦੇ ਸਲੋਕ ਨੂੰ ਕਿਵੇ ਨਜ਼ਰਅੰਦਾਜ਼ ਕਰੋਗੇ? ਸਿੱਖ ਹੋ ਕੇ ਪ੍ਰੰਪਰਾ ਨੂੰ, ਇਤਹਾਸ ਨੂੰ ਕਿਵੇ ਝੂਠਲਾ ਸਕੋਗੇ?  ਤੁਸੀ ਸ਼ਿਕਾਰ ਘਾਟ, ਪਲਾਹ ਸਾਹਿਬ ਨੂੰ ਕਿਹੜੇ ਖੂਹ ਖਾਤੇ 'ਚ ਸੁਟੋਗੇ? ਨਾਂ ਸੰਗਤਾਂ ਨੂੰ ਗੁਮਰਾਹ ਕਰੋ। ਤੁਸੀ ਬਾਬਾ ਫਰੀਦ ਨੂੰ, ਭਗਤ ਰਵਿਦਾਸ ਨੂੰ ਬਾਹਰ ਨਹੀ ਕੱਢ ਸਕਦੇ। ਓਏ ਤੁਸੀ ਕਬੀਰ ਪੰਥੀਏ ਹੋ ਕਿ ਸਿੱਖ ਹੋ? ਹੁਣ ਸਾਨੂੰ ਸਮਝ ਆ ਗਈ ਹੈ ਡੇਰੇਦਾਰ ਆਪਣੇ ਗੁਰਦੁਆਰਿਆਂ ਵਿਚ ਸਿੱਖ ਇਤਹਾਸ ਕਿਓ ਨਹੀ ਦਸਦੇ।


Our so called saints are highlighting a single stanza of Bhagat Kabir in Guru Granth Sahib and ignoring what the founding father Guru Nanak said or what is the tradition the history of Sikhism on this. We want to tell the neo-Pandits the saints that you can't remove Baba Farid from Guru Granth Sahib. Have fear of God, Don’t mislead the masses.

No comments:

Post a Comment