Thursday 23 November 2017

ਚਿੱਮਚਿਓ ਕੁਝ ਸਬਕ ਸਿੱਖੋ ਦਿਆਲ ਸਿੰਘ ਮਜੀਠੀਆ ਕੇਸ ਤੋਂ

SCYCOPHANTS! LEARN IT FROM DYAL SINGH MAJITHIA'S CASE

ਮਜੀਠਿਆ ਕੱਟੜ ਆਰੀਆ ਸਮਾਜੀ ਹਿੰਦੂ ਸੀ। ਇਸਦੇ ਬਾਵਜੂਦ ਦਿੱਲੀ ਵਾਲਿਆਂ ਨੂੰ ਉਹ ਮਨਜੂਰ ਨਹੀ ਕਿਉਕਿ ਉਹਦਾ ਨਾਂ ਸਿੱਖਾਂ ਵਾਲਾ ਤੇ ਉਹ ਪੱਗ ਬੰਨਦਾ ਸੀ। ਉਹਦੇ ਨਾਂ ਤੇ ਜਿਹੜਾ ਕਾਲਜ ਆ ਉਹਦਾ ਨਾਂ ਅਗਲੇ ਬਦਲ ਨੂੰ ਫਿਰਦੇ ਨੇ ਜਿਸ ਤੇ ਚਿਮਚੇ ਸਿੱਖ ਤੜਫ ਉਠੇ ਨੇ। ਕਿਉਕਿ ਆਪਣੀ ਓਕਾਤ ਦਾ ਪਤਾ ਲਗ ਗਿਆ ਵਾ।


ਜਦੋਂ ਸਿੱਖ ਰਾਜ ਤੇ ਅੰਗਰੇਜਾਂ ਨੇ ਧੋਖੇ ਨਾਲ ਕਬਜ਼ਾ ਕੀਤਾ ਤਾਂ ਮਜੀਠੀਆ ਪ੍ਰਵਾਰ ਖਾਲਸਾ ਰਾਜ ਦਾ ਅਰਬਾਂ ਖਰਬਾਂ ਦਾ ਖਜ਼ਾਨਾ ਲੈ ਕੇ ਲਹੌਰੋ ਖਿਸਕ ਗਿਆ ਸੀ। ਬਾਦ ਵਿਚ ਫਿਰ ਯੂ ਪੀ ਵਗੈਰਾ ਵਿਚ ਵੱਡੀਆਂ ਜਾਇਦਾਦਾਂ ਬਣਾਈਆਂ ਇਸ ਟੱਬਰ ਨੇ।
ਸਿੱਖ ਰਾਜ ਦੇ ਪਤਨ ਮਗਰੋਂ ਅੰਗਰੇਜਾਂ ਨੇ ਕੋਸ਼ਿਸ਼ ਕੀਤੀ ਸੀ ਕਿ ਸਿੱਖ ਸਮਾਜ ਨੂੰ ਕਿਸੇ ਤਰਾਂ ਖੇਰੂੰ ਖੇਰੂੰ ਕੀਤਾ ਜਾਏ। ਓਨੀ ਦਿਨੀ ਲਾਰਡ ਡਲਹੌਜੀ ਨੇ ਬਿਆਨ ਦਿਤਾ ਕਿ ਸਿੱਖ ਨਾਂ ਦਾ ਇਹ ਖੂਬਸੂਰਤ ਪੰਛੀ ਤੁਹਾਨੂੰ ਸਿਰਫ ਅਜਾਇਬ ਘਰਾਂ ਵਿਚ ਹੀ ਦਿਸੇਗਾ। ਮਤਲਬ ਅੰਗਰੇਜਾਂ ਨੇ ਤਹਿ ਕਰ ਲਿਆ ਸੀ ਕਿ ਸਿੱਖੀ ਖਤਮ ਕਰਨੀ ਹੈ।
ਇਸ ਪੱਖ ਤੇ ਅੰਗਰੇਜਾਂ ਨੇ ਵੱਖ ਵੱਖ ਹੱਥਕੰਡੇ ਅਪਣਾਏ। ਪਰ ਅੰਗਰੇਜਾਂ ਦੀ ਮੁਸ਼ਕਲ ਸੀ ਕਿ ਨਿਰਾਕਾਰ ਰੱਬ ਨੂੰ ਮੰਨਣ ਵਾਲੇ ਸਿੱਖ ਹੋਰ ਕੋਈ ਧਰਮ ਅਖਤਿਆਰ ਕਰਨ ਨੂੰ ਤਿਆਰ ਨਹੀ ਸਨ। ਓਦੋਂ ਫਿਰ ਸਵਾਮੀ ਦਿਆ ਨੰਦ ਵਾਲਾ ਕਾਰਡ ਗੋਰਿਆਂ ਖੇਡਿਆ। ਓਹ ਨਿਰਾਕਾਰ ਪ੍ਰਭੂ ਨੂੰ ਹੀ ਮੰਨਦਾ ਸੀ। ਸਰਕਾਰ ਨੇ ਪੂਰੀ ਵਾਹ ਲਾ ਦਿਤੀ ਦਿਆਨੰਦ ਦੇ ਫਿਰਕੇ ਨੂੰ ਉਭਾਰਨ ਵਿਚ। ਪੰਜਾਬ ਦੇ ਵੱਡੇ ਵੱਡੇ ਧਨਾਢ ਵਪਾਰੀ ਖੱਤਰੀ, ਅਰੋੜੇ, ਬਣੀਏ ਜਿਹੜੇ ਸਿੱਖ ਸਨ ਓਨਾਂ ਨੂੰ ਆਰੀਆ ਸਮਾਜੀ ਬਣਾ ਦਿਤਾ ਗਿਆ। ਐਨ ਓਦੋਂ ਹੀ ਦਿਆਲ ਸਿੰਘ ਮਜੀਠੀਆ ਵੀ ਆਰੀਆ ਸਮਾਜੀ ਬਣ ਗਿਆ। ਅਗਲੇ ਨੇ ਅਰਬਾਂ ਖਰਬਾਂ ਦੀ ਜਾਇਦਾਦ ਬਚਾਉਣੀ ਸੀ।
ਓਦੋਂ ਫਿਰ ਆਰੀਆ ਸਮਾਜ ਨੇ ਸ਼ੁੱਧੀ ਪ੍ਰੋਗਰਾਮ ਉਲੀਕਿਆ। ਜਿਹੜੇ ਸਿੱਖ ਆਰੀਆ ਸਮਾਜੀ ਬਣਨਾ ਮੰਨ ਜਾਂਦੇ ਸਨ, ਖਾਸ ਦਿਨ ਉਲੀਕ ਕੇ ਫਿਰ ਕਿਸੇ ਜਨਤਕ ਥਾਂ ਤੇ ਓਨਾਂ ਦੇ ਕੇਸ ਕੱਟੇ ਜਾਂਦੇ ਸਨ। ਇਨੂੰ ਉਹ ਸ਼ੁਧੀਕਰਨ ਪ੍ਰੋਗਰਾਮ ਕਹਿੰਦੇ ਸਨ। ਦਿਆਲ ਸਿੰਘ ਮਜੀਠਿਆ ਨੇ ਇਸ ਸ਼ੁਧੀਕਰਨ ਪ੍ਰੋਗਰਾਮ ਦਾ ਵੀ ਸਮਰਥਨ ਕੀਤਾ।
ਭਾਣਾ ਰੱਬ ਦਾ ਦਿਆਲ ਸਿੰਘ ਮਜੀਠੀਆ ਦੇ ਓਲਾਦ ਨਹੀ ਸੀ। ਇਸ ਕਰਕੇ ਮਜੀਠੀਏ ਨੇ ਆਪਣੀ ਜਾਇਦਾਦ ਵਿਚੋਂ ਬੜੇ ਨੇਕ ਕੰਮ ਕੀਤੇ। ਅੰਗਰੇਜੀ ਦਾ ਟ੍ਰੀਬਿਊਨ ਅਖਬਾਰ ਉਸ ਨੇ ਲਹੌਰੋ ਕੱਢਿਆ। ਓਥੇ ਕਾਲਜ ਸ਼ੁਰੂ ਕੀਤਾ। ਕਰਨਾਲ ਵਿਚ ਵੀ ਕਾਲਜ ਸ਼ੁਰੂ ਕੀਤਾ। ਕੁਦਰਤੀ ਹੈ ਇਨਾਂ ਸੰਸਥਾਵਾਂ ਦਾ ਕੰਟਰੋਲ ਉਸ ਨੇ ਆਰੀਆ ਸਮਾਜੀਆਂ ਦੇ ਹੱਥ ਵਿਚ ਹੀ ਦਿਤਾ।
ਕਰਨਾਲ ਵਾਲਾ ਕਾਲਜ ਫਿਰ ਵਕਤ ਪਾ ਕੇ ਦਿੱਲੀ ਤਬਦੀਲ ਕਰ ਦਿਤਾ। ਕਿਉਕਿ ਉਹ ਕਾਲਜ ਬਹੁਤ ਅਹਿਮ ਹੈ ਤੇ ਦਿਲੀ ਦੇ ਦਿੱਲ ਲੋਧੀ ਰੋਡ ਤੇ ਸਥਿਤ ਹੈ। ਵਿਦਿਆਰਥੀਆਂ ਦੀ ਗਿਣਤੀ ਵੀ ਚੋਖੀ ਹੈ।
ਪਰ ਦਿੱਲੀ ਵਾਲਿਆਂ ਨੂੰ ਇਹ ਚੀਜ਼ ਬੜੀ ਚੁੱਭਦੀ ਹੈ ਕਿ ਕਾਲਜ ਦਾ ਨਾਂ ਕਿਸੇ ਅਜਿਹੇ ਭਾਈ ਦੇ ਨਾਂ ਤੇ ਹੋਵੇ ਜਿਹਦਾ ਨਾਂ ਸਿੱਖਾਂ ਵਾਲਾ ਹੋਵੇ। ਫਿਰ ਦਿਆਲ ਸਿੰਘ ਮਜੀਠੀਆ ਪੱਗ ਵੀ ਬੰਨਦਾ ਸੀ। ਦਰ ਅਸਲ ਓਨੀ ਦਿਨੀ ਹਰ ਇੱਜਤਦਾਰ ਪੱਗ ਬੰਨਿਆ ਕਰਦਾ ਸੀ। ਆਰੀਆ ਸਮਾਜੀਆਂ ਕੋਲ ਦਿਆਲ ਸਿੰਘ ਦੀ ਕੋਈ ਅਜਿਹੀ ਫੋਟੋ ਮੌਜੂਦ ਹੀ ਨਹੀ ਜਿਸ ਵਿਚ ਉਸ ਨੇ ਪੱਗ ਨਾਂ ਬੰਨੀ ਹੋਵੇ। ਫਿਰ ਦਿੱਲੀ ਦੇ ਫਿਰਕਾਪ੍ਰਸਤਾਂ ਨੂੰ ਸਿੱਖ ਪੱਗ ਨਾਲ ਵੀ ਬੜੀ ਨਫਰਤ ਹੈ।
ਲੋਕਾਂ ਦਾ ਰਵੱਈਆ ਭਾਂਪ ਕੇ ਕਾਲਜ ਦੀ ਪ੍ਰਬੰਧਨ ਕਮੇਟੀ ਨੇ ਕਾਲਜ ਦਾ ਨਾਂ ਬਦਲਣ ਦਾ ਪ੍ਰਸਤਾਵ ਪਾਸ ਕਰ ਦਿਤਾ ਹੈ। ਹੁਣ ਕਾਲਜ ਦਾ ਨਾਂ ਹੋਵੇਗਾ, "ਵੰਦੇ ਮਾਤਰਮ ਕਾਲਜ"
ਪਰਸੋਂ ਜਦੋਂ ਸਿੱਖ ਇਸ ਪ੍ਰਸਤਾਵ ਦਾ ਵਿਰੋਧ ਕਰ ਰਹੇ ਸਨ ਤਾਂ ਕਾਲਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਅਮਿਨਾਭ ਸਿਨ੍ਹਾ ਨੇ ਕਹਿ ਦਿਤਾ ਕਿ ਜਿੰਨਾਂ ਨੂੰ ਨਾਂ ਬਦਲਣ ਦਾ ਵਿਰੋਧ ਹੈ ਉਹ ਭਾਰਤ ਛੱਡ ਜਾਣ। ਚਿੱਮਚੇ ਤਿਲਮਿਲਾ ਉਠੇ। ਓਹ ਇੰਨੇ ਸ਼ਰਮਿੰਦੇ ਹੋਏ ਕਿ ਦਿੱਲੀ ਦੀ ਜਮੀਨ ਓਨਾਂ ਨੂੰ ਖਲੋਣ ਨੂੰ ਥਾਂ ਨਹੀ ਸੀ ਦੇ ਰਹੀ। ਦਿਲਚਸਪ ਗਲ ਇਹ ਹੈ ਕਿ ਹਾਲਾਂ ਦਿੱਲੀ ਮਜੀਠੀਏ ਨੂੰ ਨਫਰਤ ਨਾਲ ਵੇਖਦੀ ਹੈ ਲਹੌਰ ( ਪਾਕਿਸਤਾਨ) ਵਿਚ ਅੱਜ ਵੀ ਸੰਸਥਾਵਾਂ ਦੇ ਨਾਂ ਮਜੀਠੀਏ ਤੇ ਬਰਕਰਾਰ ਹਨ। ਸਗੋ ਮਜੀਠੀਏ ਦੇ ਨਾਂ ਤੇ ਇਕ ਹੋਰ ਸੰਸਥਾ (ਦਿਆਲ ਸਿੰਘ ਮਜੀਠੀਆ ਕਲਚਰਲ ਫਾਉਡੇਸ਼ਨ) ਵੀ ਓਨਾਂ ਬਣਾ ਦਿਤੀ ਹੈ ਜਿਹੜੀ ਪੰਜਾਬੀਆਂ ਵਿਚ ਏਕੇ ਦੀ ਗਲ ਕਰਦੀ ਹੈ।ਦਿਲਚਸਪ ਗਲ, ਇਸ ਜਥੇਬੰਦੀ ਦੇ ਮੁਖੀ ਅਹਿਸਨ ਨਦੀਮ ਗੁਰਾਇਆ ਹਨ।
ਜੋ ਅੱਜ ਚਿਮਚਿਆਂ ਨਾਲ ਬੀਤੀ ਐਨ ਇਹੋ ਜਿਹੇ ਹਾਲਾਤ ਨਵੰਬਰ 1984 ਵਿਚ ਸਨ। ਓਦੋਂ ਕਾਗਰਸੀ, ਕੂਕੇ, ਨਿਰੰਕਾਰੀ ਆਦਿ ਪੰਜਾਬੀਆਂ ਨਾਲ ਖਲੋਣ ਦੇ ਬਿਜਾਏ ਸਰਕਾਰ ਦਾ ਸਾਥ ਦੇ ਰਹੇ ਸਨ। ਜਦੋਂ ਫਿਰ ਸਿੱਖਾਂ ਦਾ ਕਤਲਾਮ ਸ਼ੁਰੂ ਹੋਇਆ ਭਾਵ ਹਕੂਮਤ ਗਲੀ ਮੁਹੱਲੇ ਦੇ ਗੁੰਡਿਆ ਹੱਥ ਆਈ ਜੋ ਰਾਜਨੀਤੀ ਦੀਆਂ ਬਰੀਕੀਆਂ ਨਹੀ ਸਮਝਦੇ ਓਦੋਂ ਫਿਰ ਇਹ ਕਾਗਰਸੀ ਸਿੱਖਾਂ ਨੂੰ ਵੀ ਦਿੱਲੀ ਦਾ ਦਿੱਲ ਥਾਂ ਦੇਣ ਨੂੰ ਤਿਆਰ ਨਹੀ ਸੀ। ਗੁੰਡਿਆਂ ਨੇ ਤਾਂ ਬੱਸ ਇਹੋ ਵੇਖਿਆ ਕਿ ਅਗਲਾ ਪੱਗ ਬੰਨਦਾ, ਸਿੱਖ ਹੈ।ਤੇ ਬੱਸ ਅਗਲੇ ਦੇ ਗਲ ਟਾਇਰ ਪਾਉਦੇ ਸਨ ਤੇ ਜਦੋਂ ਸਿੱਖ ਦੁਹਾਈ ਦਿੰਦਾ ਸੀ ਕਿ "ਮੈਂ ਨਿਰੰਕਾਰੀ ਹੂੰ।" ਦੰਗਈ ਬਦਮਾਸ਼ ਹੱਸਦੇ ਸਨ, "ਅਰੇ ਦੇਖੋ ਸਰਦਰੂਆਂ ਭਾਂਗੜਾ ਨਾਚ ਰਹਾ ਹੈ"
ਸਾਡਾ ਕਹਿਣ ਤੋਂ ਮਤਲਬ ਹੈ ਇਹ ਆਮ ਜਨਤਾ ਤਹਿ ਕਰਦੀ ਹੈ ਕਿ ਕੌਣ ਭਾਰਤੀ ਹੈ ਕੌਣ ਪਾਕਿਸਤਾਨੀ ਹੈ ਕੌਣ ਪੰਜਾਬੀ ਹੈ। ਓਹੋ ਕਾਂਗਰਸੀ ਜਿਹੜੇ ਕਹਿੰਦੇ ਹੁੰਦੇ ਸਨ ਕਿ ਹਿੰਦੂ-ਸਿੱਖ ਦਾ ਰਿਸ਼ਤਾ ਨਹੁੰ-ਮਾਸ ਦਾ ਰਿਸਤਾ ਹੈ,  ਓਦੋਂ ਖੁੱਦ ਕਾਗਰਸੀ ਵਰਕਰ ਵੀ ਨਹੁੰ ਤੇ ਸਲਫਰ ਪਾਉਡਰ ਛਿੜਕ ਕੇ ਅੱਗ ਲਾ ਰਹੇ ਸਨ।ਸਿਰਫ ਏਨਾਂ ਹੀ ਨਹੀ ਕਈ ਥਾਂਈ ਗੈਰ-ਸਿੱਖ ਪੰਜਾਬੀਆ ਨੂੰ ਵੀ 1984 ਦੇ ਟਾਇਰਾਂ ਤੇ ਸਲਫਰ ਪਾਉਡਰ ਦਾ ਸੇਕ ਲੱਗਾ। ਐਮ ਪੀ ਵਿਚ ਤਾਂ ਕੁਝ ਸਿੰਧੀਆਂ ਦੇ ਢਾਬੇ ਵੀ ਅਗਲਿਆਂ ਸਾੜੇ। ਮੈਨੂੰ ਯਾਦ ਹੈ ਜਦੋਂ ਮੇਰੀ ਦਿੱਲੀ ਵਿਚ ਪੋਸਟਿੰਗ ਸੀ ਮੈਂ ਅਕਸਰ ਪੰਜਾਬੀ ਹਿੰਦੂਆਂ ਦੇ ਕਟਾਖ ਸੁਣਿਆ ਕਰਦਾ ਸੀ। ਮੇਰਾ ਇਕ (ਅਸ਼ੋਕ ਕੌਸ਼ਲ) ਹੈੱਡ ਕਲੱਰਕ ਇਨਾਂ ਪੰਜਾਬੀਆਂ ਨੂੰ ਪਾਕਿਸਤਾਨੀ ਹੀ ਗਿਣਦਾ ਸੀ,  "ਅਰੇ ਕਿਸ ਕੀ ਬਾਤ ਕਰ ਰਹੇ ਹੋ? ਅਰੇ ਵੋਹ 'ਅਸੀ ਤੁਸੀ।' 'ਭਈਆ ਯਹ ਪਾਕਿਸਤਾਨੀ ਲੋਗ ਹੀ ਹੈ'। (ਕੋਸ਼ਿਕ ਸਾਬ ਹੁਣ ਵੀ ਮੇਰੀ ਫੇਸਬੁੱਕ ਫ੍ਰੈਂਡ ਲਿਸਟ ਵਿਚ ਹੈਗਾ ਵਾ)
ਮਜੀਠੀਏ ਦੀ ਮਿਸਾਲ ਦੇ ਕੇ ਚਿਮਚਿਆ ਨੂੰ ਅਸੀ ਇਹ ਦਸਣਾ ਚਾਹੁੰਦੇ ਹਾਂ ਕਿ ਚਿਮਚਾ ਗਿਰੀ ਦੇ ਆਲਮ ਵਿਚ ਆਪਣੀ ਪਛਾਣ ਤਕ ਨਾਂ ਦਾਅ ਤੇ ਲਾਇਆ ਕਰੋ। ਪੰਜਾਬੀ, ਪੰਜਾਬੀ ਹਨ, ਮਰਾਠੇ ਮਰਾਠੇ ਹਨ, ਕਸ਼ਮੀਰੀ ਕਸ਼ਮੀਰੀ ਹਨ, ਹਿੰਦੁਸਤਾਨੀ ਹਿੰਦੁਸਤਾਨੀ ਹਨ। ਵੇਖੋ ਮਜੀਠੀਆ ਤਾਂ ਕੱਟੜ ਆਰੀਆ ਸਮਾਜੀ ਸੀ। ਅਗਲਿਆਂ ਨੂੰ ਉਹ ਵੀ ਬਰਦਾਸ਼ਤ ਨਹੀ। ਠੀਕ ਹੈ ਤੁਸੀ ਚਿਮਚਾਗਿਰੀ ਵਿਚ ਆ ਕੇ ਪੱਗ ਬੰਨਣੀ ਛੱਡ ਦਿਓ। ਪਰ ਕੀ ਤੁਸੀ ਆਪਣੀ ਬੋਲੀ (ਪੰਜਾਬੀ) ਛੁੱਪਾ ਸਕੋਗੇ? ਮੰਨ ਲਓ ਉਹ ਵੀ ਛੁਪਾ ਦਿਤੀ ਕਿ ਤੁਸੀ ਆਪਣਾ ਪ੍ਰਵਾਰ ਆਪਣੇ  ਰਿਸ਼ਤੇਦਾਰ ਛੁਪਾ ਪਾਓਗੇ? ਸੋ ਵੀਰੋ ਬੰਦੇ ਬਣੋ। ਪੰਜਾਬੀ ਬਣੋ।




No comments:

Post a Comment