Thursday 19 October 2017

ਕੌਣ ਕਹਿੰਦਾ ਹਿੰਦੁਸਤਾਨ ਮਹਾਨ ਨਹੀ? ਆਓ ਸਾਡੇ ਨਾਲ ਗੱਪ ਮਾਰ ਕੇ ਵੇਖ ਲਓ।

WHO SAYS INDIA IS NOT GREAT? COME ON, COMPETE US ON BOASTING
कौन कहिता हिंदुसतान महान नही है? आओ हमारे साथ ग़प मार कर देख़ लो।
(देवनाग़री मे नीचे पडे)

ਗੱਪ ਮਾਰਨ ਵਿਚ ਕੌਣ ਕਰੂ ਹਿੰਦੁਸਤਾਨੀ ਦਾ ਮੁਕਾਬਲਾ? ਆਹ ਵੇਖ ਲਓ "ਜੀ ਏਸ਼ੀਆ ਦੀ ਸਭ ਤੋਂ ਵੱਡੀ ਤੋਪ। ਅਖੇ ਜਿਥੇ ਇਹਦਾ ਗੋਲਾ ਡਿਗਿਆ ਸੀ ਓਥੇ ਤਲਾ ਬਣ ਗਿਆ, ਜਿਹਦਾ ਪਾਣੀ ਅੱਜ ਵੀ ਇਲਾਕਾ ਵਰਤ ਰਿਹਾ ਹੈ।" ਵਾਹ ਜੀ ਵਾਹ! ਹਾਲਾਂ ਇਹ ਤਾਂ ਕੁਝ ਵੀ ਨਹੀ। ਕਦੀ ਆਰ ਐਸ ਐਸ ਵਾਲਿਆਂ ਦੀ ਸੁਣਿਓ। "ਜੀ ਦੁਨੀਆਂ ਨੂੰ ਤਾਂ ਮਿਸਾਈਲਾਂ ਦਾ ਹੁਣ ਪਤਾ ਲਗ ਸਾਡੇ ਤਾਂ 5000 ਸਾਲ ਪਹਿਲਾਂ ਵਰਤੀਦਾ ਸੀ। ਜਹਾਜ! ਇਹ ਕਿਹੜੀ ਵੱਡੀ ਗਲ ਤੁਸੀ ਸੁਣਿਆ ਨਹੀ ਪੁਸ਼ਪਕ ਵਿਮਾਨ ਦਾ। ਅੱਜ ਕਲ ਇਕ ਹੋਰ ਗੱਪ ਚਲ ਰਹੀ ਹੈ ਅਖੇ "ਜੀ ਸਿੰਧ ਘਾਟੀ ਐਟਮ ਬੰਬ ਕਰਕੇ ਤਬਾਹ ਹੋਈ ਸੀ।"
 ਜੇ ਕੁਝ ਥੋੜਾ ਬਹੁਤ ਹਿੰਦੁਸਤਾਨੀ ਦੇ ਪੱਲੇ ਹੈ ਤਾਂ ਉਹ ਇਹ ਦੁਨੀਆ ਨੂੰ ਦਿਖਾ ਹੀ ਨਹੀ ਸਕਿਆ। ਅਯੁਰਵੇਦ ਅਲੌਕਿਕ ਯੋਗਦਾਨ ਹੈ ਹਿੰਦੁਸਤਾਨ ਦਾ ਦੁਨੀਆ ਨੂੰ। ਹਿੰਦੁਸਤਾਨੀ ਬੰਦੇ ਦੀ ਸਭ ਤੋਂ ਵੱਡੀ ਕਮਜੋਰੀ ਹੈ ਕਿ ਜੇ ਇਹ ਕੋਈ ਖੋਜ ਕਰਦਾ ਹੈ ਤਾਂ ਉਨੂੰ ਲੁਕਾ ਲੈਂਦਾ ਹੈ ਤੇ ਸਿਰਫ ਆਪਣੇ ਪੁੱਤਰਾਂ ਤਕ ਹੀ ਉਹ ਹੁਨਰ ਪਹੁੰਚਣ ਦਿੰਦਾ ਹੈ। (ਜਦੋਂ ਕਿ ਪੱਛਮ ਵਿਚ ਬੰਦਾ, ਖੋਜ ਨੂੰ ਦੁਨੀਆ ਭਰ ਵਿਚ ਉਜਾਗਰ ਕਰਦਾ ਹੈ। ਤੇ ਨਾਲ ਹੀ ਪੇਟੈਂਟ ਕਰਵਾ ਲੈਂਦਾ ਹੈ।) ਖੋਜੀ ਵੀ ਵਿਚਾਰਾ ਵੀ ਕੀ ਕਰੇ? ਐਥੇ ਬੇਈਮਾਨੀ, ਨਕਲ ਤੇ ਚੋਰੀ ਏਨੀ ਹੈ ਕਿ ਮੰਨ ਲਓ ਤੁਸੀ ਕੋਈ ਖੋਜ ਕਰੋ। ਗਵਾਂਢੀ ਨੂੰ ਪਤਾ ਲਗੇ ਤਾਂ ਤੁਹਾਡਾ ਪ੍ਰਾਡਕਟ ਬਾਹਰ ਆਉਣ ਤੋਂ ਪਹਿਲਾਂ ਹੀ ਅਗਲਾ ਨਕਲ ਬਜਾਰ ਵਿਚ ਭੇਜ ਦਿੰਦਾ ਹੈ। ਜਿਸ ਦੇਸ਼ ਵਿਚ ਬੇਈਮਾਨੀ ਇਸ ਹੱਦ ਤਕ ਹੋਵੇ ਉਹ ਕਦੀ ਨਹੀ ਤਰੱਕੀ ਕਰ ਸਕਦਾ। ਤੇ ਦੁਖ ਦੀ ਗਲ ਇਹ ਕਿ ਪਿਛਲੇ 70 ਸਾਲਾਂ ਵਿਚ ਬੇਈਮਾਨੀ ਘਟੀ ਨਹੀ ਸਗੋਂ ਵੱਧੀ ਹੈ। ਇਤਹਾਸ ਵਿਚ ਪਹਿਲੀ ਵਾਰ ਮੌਜੂਦਾ ਸਰਕਾਰ ਨੇ ਇਸ ਤਰਫ ਕੁਝ ਕਰਨਾਂ ਚਾਹਿਆ। ਪਰ ਬੁਰੀ ਤਰਾਂ ਹਾਰ ਗਈ ਹੈ। ਸੋ ਹਿੰਦੁਸਤਾਨ ਦੀ ਜਨਤਾ ਦੇ ਹੱਕ ਵਿਚ ਹੋਵੇਗਾ ਜਿ ਇਸ ਮੁਲਕ ਦਾ ਢਾਂਚਾ ਸੰਘੀ ਬਣ ਜਾਏ। ਸੂਬਿਆਂ ਦਾ ਆਪਸ ਵਿਚ ਕੰਪੀਟੀਸ਼ਨ ਹੋਵੇਗਾ ਤੇ ਕੁਝ ਸੁਧਾਰ ਤੇ ਵਿਕਾਸ ਹੋ ਜਾਵੇਗਾ। ਯੂਰਪ ਨੇ ਏਸੇ ਕਰਕੇ ਤਰੱਕੀ ਕੀਤੀ ਹੈ। ਭਾਰਤ ਦਾ ਢਾਂਚਾ ਬਦਲਿਆ ਨਾਂ ਤਾਂ ਗਰੀਬ ਇਸੇ ਤਰਾਂ ਹੀ ਗਰੱਸੀਦੇ, ਤਰਸਦੇ ਰਹਿਣਗੇ। ਇਹ ਸੰਭਵ ਹੋਣਾਂ ਨਹੀ ਕਿਉਕਿ ਜਿਹਦੇ ਹੱਥ ਤਾਕਤ ਲਗ ਜਾਂਦੀ ਹੈ ਉਹ ਕਦੀ ਨਹੀ ਚਾਹੁੰਦਾ ਕਿ ਕੋਈ ਬਦਲਾਵ ਹੋਵੇ।ਅਗਲਾ ਸੋਚਦੈ ਮੈਂ ਤਾਂ ਰਾਜ ਕਰਾਂ ਮੈਨੂੰ ਕੀ? ਬਾਕੀ ਕਾਂਗਰਸੀ ਸਭਿਆਚਾਰ ਸਟੇਟਸ ਕੋ ਦੇ ਹੱਕ ਵਿਚ ਹੈ।ਖੈਰ ਸਾਨੂੰ ਕੀ? ਸਾਨੂੰ ਤਾਂ ਉਹ ਬੇਗਾਨਾ ਸਮਝਦੇ ਨੇ। 
This is the original post that appeared on Facebook feed.

ग़प मारन विच कौण करू हिंदुसतानी दा मुकाबला?

 आह वेख़ लओ "ज़ी एशीआ दी सभ तोਂ वੱडी तोप। अख़े ज़िथे इहदा ग़ोला डिग़िआ सी ओथे तला बण ग़िआ, ज़िहदा पाणी अੱज़ वी इलाका वरत रिहा है।" वाह ज़ी वाह! हालाਂ इह ताਂ कुझ वी नही। कदी आर ऐस ऐस वालिआਂ दी सुणिओ। "ज़ी दुनीआਂ नूं ताਂ मिसाईलाਂ दा हुण पता लग़ साडे ताਂ 5000 साल पहिलाਂ वरतीदा सी। ज़हाज़! इह किहੜी वੱडी ग़ल तुसी सुणिआ नही पुशपक विमान दा। अੱज़ कल इक होर ग़ੱप चल रही है अख़े "ज़ी सिंध घाटी ऐटम बंब करके तबाह होई सी।"

 ज़े कुझ थोੜा बहुत हिंदुसतानी दे पੱले है ताਂ उह इह दुनीआ नूं दिख़ा ही नही सकिआ। अयुरवेद अलौकिक योग़दान है हिंदुसतान दा दुनीआ नूं। हिंदुसतानी बंदे दी सभ तोਂ वੱडी कमज़ोरी है कि ज़े इह कोई ख़ोज़ करदा है ताਂ उनूं लुका लैਂदा है ते सिरफ़ आपणे पुੱतराਂ तक ही उह हुनर पहुंचण दिंदा है। (ज़दोਂ कि पੱछम विच बंदा, ख़ोज़ नूं दुनीआ भर विच उज़ाग़र करदा है। ते नाल ही पेटैਂट करवा लैਂदा है।) ख़ोज़ी वी विचारा वी की करे? ऐथे बेईमानी, नकल ते चोरी एनी है कि मंन लओ तुसी कोई ख़ोज़ करो। ग़वाਂढी नूं पता लग़े ताਂ तुहाडा प्राडकट बाहर आउण तोਂ पहिलाਂ ही अग़ला नकल बज़ार विच भेज़ दिंदा है। ज़िस देश विच बेईमानी इस हੱद तक होवे उह कदी नही तरੱकी कर सकदा। ते दुख़ दी ग़ल इह कि पिछले 70 सालाਂ विच बेईमानी घटी नही सग़ोਂ वੱधी है। इतहास विच पहिली वार मौज़ूदा सरकार ने इस तरफ़ कुझ करनाਂ चाहिआ। पर बुरी तराਂ हार ग़ई है। सो हिंदुसतान दी ज़नता दे हੱक विच होवेग़ा ज़ि इस मुलक दा ढाਂचा संघी बण ज़ाए। सूबिआਂ दा आपस विच कंपीटीशन होवेग़ा ते कुझ सुधार ते विकास हो ज़ावेग़ा। यूरप ने एसे करके तरੱकी कीती है। भारत दा ढाਂचा बदलिआ नाਂ ताਂ ग़रीब इसे तराਂ ही ग़रੱसीदे, तरसदे रहिणग़े। इह संभव होणाਂ नही किउकि ज़िहदे हੱथ ताकत लग़ ज़ाਂदी है उह कदी नही चाहुंदा कि कोई बदलाव होवे।अग़ला सोचदै मैਂ ताਂ राज़ कराਂ मैनूं की? बाकी काਂग़रसी सभिआचार सटेटस को दे हੱक विच है।ख़ैर सानूं की? सानूं ताਂ उह बेग़ाना समझदे ने।
This is the original post that appeared on Facebook feed.


No comments:

Post a Comment