Friday 2 June 2017

ਰਾਇ ਬੁਲਾਰ ਦੀ ਕਬਰ

GRAVE OF RAI BULAR
(in Punjabi and English)

ਰਾਇ ਬੁਲਾਰ ਭੱਟੀ ਦੀ ਕਬਰ (1447-1506) – ਤਲਵੰਡੀ ਦਾ ਜਗੀਰਦਾਰ ਰਾਇ ਬੁਲਾਰ (ਭਲੌਰ) ਦੂਸਰਾ ਸਖਸ਼ ਹੋਇਆ ਹੈ
Recently renovated grave
ਜਿਸ ਨੇ ਗੁਰੂ ਨਾਨਕ ਦੀ ਰੂਹਾਨੀ ਤਾਕਤ ਨੂੰ ਪਛਾਣ ਲਿਆ ਸੀ। ਇਸ ਬਾਬਤ ਸਭ ਤੋਂ ਪਹਿਲਾਂ ਦੁਹਾਈ ਬੇਬੇ ਨਾਨਕੀ ਨੇ ਦਿਤੀ ਸੀ ਕਿ ਨਾਨਕ ਕੋਈ ਸਧਾਰਨ ਬੱਚਾ ਨਹੀ ਹੈ। ਰਾਇ ਬੁਲਾਰ ਹੁਰਾਂ ਦਾ ਜੱਦੀ ਪਿੰਡ ਜਾਮਾਰਾਇ ਨੇੜੇ ਢੋਟੀਆਂ ਤਰਨ ਤਾਰਨ ਸੀ। ਗੁਰੂ ਨਾਨਕ ਦੇ ਵਡੇਰਿਆਂ ਦਾ ਪਿੰਡ ਜਾਮਾਰਾਇ ਦੇ ਲਾਗੇ ਹੀ ਪੱਠੇਵਿੰਡ ਸੀ। ਜਾਮਾਰਾਇ ਭੋਇ ਰਾਜਪੂਤਾਂ ਦਾ ਪਿੰਡ ਸੀ ਜੋ
ਬਾਦ ਵਿਚ ਮੁਸਲਮਾਨ ਹੋ ਗਏ ਸਨ। ਇਲਾਕੇ ਵਿਚ ਰਵਾਇਤ ਹੈ ਕਿ ਭੋਇ ਰਾਜਪੂਤਾਂ ਨੂੰ ਜਦੋਂ ਬਾਦਸ਼ਾਹ ਨੇ ਜਗੀਰ ਦਿਤੀ ਤਾਂ ਉਹਨਾਂ ਤਲਵੰਡੀ ਰਾਇ ਭੋਇ ਵਸਾਈ। ਰਾਇ ਬੁਲਾਰ ਅਜੇ 8 ਸਾਲ ਦੇ ਹੀ ਸਨ ਕਿ ਉਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਜਗੀਰ ਦਾ ਸਾਰਾ ਕੰਮ ਮਹਿਤਾ ਕਾਲੂ ਨੇ ਬੁਲਾਰ ਦੀ ਮਾਂ ਦੇ ਦਿਸ਼ਾ ਨਿਰਦੇਸ਼ ਹੇਠ ਚਲਾਇਆ। ਬੁਲਾਰ ਦੇ ਵੱਡੇ ਹੋਣ ਤੇ ਮਹਿਤਾ ਜੀ ਨੇ ਦਿਆਨਤਦਾਰੀ ਨਾਲ ਜਗੀਰ ਬੁਲਾਰ ਨੂੰ ਸੌਂਪ
Original grave at Talwandi
ਦਿਤੀ ਸੀ। ਯੂਟਿਊਬ ਤੇ ਇਸ ਮਸਲੇ ਤੇ ਇਕ ਵੀਡਿਓ ਨਜਰ ਪਈ ਹੈ। ਜਿਸ ਵਿਚ ਗਲ ਥੋੜੀ ਵਖਰੀ ਕਹੀ ਗਈ ਹੈ। ਪਰ ਕੋਈ ਗਲ ਨਹੀ। ਇਹ ਜਾਣ ਕੇ ਚੰਗਾ ਲਗਾ ਕਿ ਤਲਵੰਡੀ ਨਿਵਾਸੀਆਂ ਨੇ ਰਾਇ ਸਾਹਿਬ ਦੀ ਕਬਰ ਸ਼ਾਨਦਾਰ ਬਣਾ ਕੇ ਉਨਾਂ ਨੂੰ ਬਣਦੀ ਖਿਰਾਜ ਏ ਇਕੀਦਤ (ਸ਼ਰਧਾਂਜਲੀ) ਦਿਤੀ ਹੈ।
ਯਾਦ ਰਹੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸੁਲਤਾਨਪੁਰ ਤੋਂ ਆਉਦਿਆਂ ਆਪਣੇ ਜੱਦੀ ਪਿੰਡ ਫੇਰੀ ਪਾਈ ਤਾਂ ਸ਼ਰੀਕ ਬਾਬੇ ਦੇ ਦੁਆਲੇ ਹੋ ਗਏ ਸਨ. “ਓਏ ਤੂੰ ਖੱਤਰੀ ਪੁੱਤ ਹੋ ਕੇ, ਕੀ ਫਕੀਰੀ ਭੇਸ ਬਣਾਇਆ ਹੋਇਆ ਹੈ। ਕਮੀ ਦੇ ਨਾਲ ਹੀ ਰਹਿਨੈ ਤੇ ਖਾਨਾ ਪੀਂਨੇ। ਇਥੋ ਵਗਦਾ ਹੋ ਮਿੰਟ ਤੋਂ ਪਹਿਲੋ।” ਸ਼ਾਮ ਵੇਲੇ ਗੁਰੂ ਸਾਹਿਬ ਨੂੰ ਪਿੰਡੋਂ ਕੱਢ ਦਿਤਾ ਸੀ। ਅੱਜ ਪੱਠੇਵਿੰਡ ਬੇਅਬਾਦ ਹੋ ਚੁੱਕਾ ਹੈ। ਇਕ ਵੀ ਘਰ ਨਹੀ ਬਚਿਆ ਖਤਰੀਆਂ ਦਾ।

RAI BULAR BHATTI



Rai Bular (Ballour) Khan Bhatti (1447-1506) was the feudal lord of Talwandi Rai Bhoi. He was the second person to identify the spiritual personality of Guru Nanak. Bebe Nanki was the first kid to cry that kid Nanak was not an ordinary child.
The ancestral village of Rai Bular was Jahmarai, near Dhotian, Taran Tarn while the ancestral village of Guru Nanak was nearby Pathewind. Jahmarai was a village of Bhoe Rajpoots who became Muslims.  Rai Bular’s forefathers were given jagir by the Sultan emperor. Thus the Bhoe rajpoots shifted across Ravi and a new village Talwandi was founded which is now called Nankana sahib. Khatri families of Pathewind also accompanied the Bhoes.
Rai Bular was merely 8 when his father passed away. The jagir was thus managed by Mehta Kalu the manager under the directions of mother of Rai Bular.

We have seen a video on youtube which tells slightly a different story as to ancestral village of Bhoes. I fear youtube has confused Bhoe the surname  of Rajpoots with proper name. Any way we appreciate the work.
Perhaps it will not be out of place to mention that when Guru Nanak visited his ancestral village on way to Talwandi from Sultanpur Lodhi the Khatri's of village protested and even went to reprimand Baba Nanak. Their objection was why should a Khatri boy take to faqiri the hermitage and why should he dine with a low caste man called Mardana. Baba was forced to leave the village right in the evening. Baba spent night under sky. 

No comments:

Post a Comment