Saturday 11 March 2017

ਲੋਕਾਂ ਦੀ ਅਵਾਜ ਰੱਬ ਦੀ ਅਵਾਜ਼


ਗੁਰੂ ਗ੍ਰੰਥ ਸਾਹਿਬ ਦਾ ਅਦਬ ਰਿਹਾ ਮੁੱਖ ਮਸਲਾ (ਇਸ਼ੂ) |

VOICE OF PEOPLE IS VOICE OF GOD. Punjab is winning

ਹਰ ਇਨਸਾਨ ਹਊਮੈ ਵਿਚ ਹੁੰਦਾ ਹੈ। ਕਿ ਮੈਂ ਹੀ ਠੀਕ ਹਾਂ। ਪਰ ਕਿਹਾ ਜਾਂਦਾ ਹੈ ਕਿ ਲੋਕਾਂ ਦੀ ਅਵਾਜ ਰੱਬ ਦੀ ਅਵਾਜ ਹੁੰਦੀ ਹੈ। ਰੱਬ ਨੇ ਆਪਣਾ ਫੈਸਲਾ ਸੁਣਾ ਦਿਤਾ ਹੈ। ਓਨਾਂ ਲੋਕਾਂ ਨੂੰ ਟਿਕਾਣਾ ਵਿਖਾ ਦਿਤਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਸਨ ਤੇ ਜਿਹੜੇ ਹੋ ਰਹੀ ਬੇਅਦਬੀ ਨੂੰ ਬਰਦਾਸ਼ਤ ਕਰ ਰਹੇ ਸਨ ਤੇ ਕੁਰਸੀਆਂ ਨਾਲ ਚੰਬੜੇ ਪਏ ਸੀ। ਪੱਕਾ ਦਾਗ ਲਵਾ ਲਿਆ ਅਕਾਲੀਆਂ।
ਮੇਰਾ ਸੀਸ ਪੰਜਾਬ ਦੇ ਲੋਕਾਂ ਅੱਗੇ ਝੁੱਕਦਾ ਹੈ। ਕੋਟਿਨ ਕੋਟ ਧੰਨਵਾਦ। ਇਸ ਤੋਂ ਵਧੀਆ ਜਜਮੈਂਟ ਨਹੀ ਸੀ ਹੋ ਸਕਦੀ। 
ਬਾਕੀ ਜੀ ਕੈਪਟਨ ਅਮਰਿੰਦਰ ਸਿੰਘ ਕੋਲ ਵਿਕਾਸ ਵਗੈਰਾ ਲਈ ਟਾਈਮ ਤਾਂ ਨਹੀ ਹੁੰਦਾ। ਪਰ ਬੇਅਦਬੀ ਕਰਨ ਵਾਲਿਆਂ ਦੀ ਖੈਰ ਨਹੀ, ਭਾਵੇ ਆਰ ਐਸ ਐਸ ਹੋਵੇ ਭਾਵੇ ਕੋਈ ਹੋਰ। ਖੂੰਡਾ ਖੜਕੇਗਾ। ਨਸ਼ੇ ਦੇ ਤਸਕਰਾਂ ਦਾ ਕੁਝ ਨਹੀ ਵਿਗੜਨ ਵਾਲਾ। ਟਾਊਟਾਂ ਦਾ ਕੀ ਐ? ਐਧਰੋਂ ਟਪੂਸਣੀ ਮਾਰ, ਅਓਧਰ ਹੋ ਜਾਣਗੇ।
ਬਾਕੀ ਸ਼ੁਕਰ ਹੈ ਪੰਜਾਬੀਆਂ ਨੇ ਝਾੜੂ ਨੁੱਕਰੇ ਰੱਖ ਦਿਤਾ ਵਾ। ਯਾਦ ਰਹੇ ਝਾੜੂ ਸਫਾਈ ਕਰਦਾ ਹੈ। ਹਲੀਮੀ ਦਾ ਨਿਸ਼ਾਨ ਹੈ। ਪਰ ਦੁੱਖ ਨਾਲ ਲਿਖਣਾ ਪੈ ਰਿਹਾ ਵਾ, ਝਾੜੂ ਪਾਰਟੀ ਨੇ ਨੈੱਟ ਗੰਦਾ ਕਰ ਦਿਤਾ ਸੀ। ਇਸ ਪਾਰਟੀ ਦੇ ਖਿਲਾਫ ਕੋਈ ਵੀ ਪੋਸਟ ਨੈੱਟ ਤੇ ਵੇਖ ਲਓ, ਗਾਲਾਂ ਨਾਲ ਭਰੀ ਪਈ ਹੋਏਗੀ। ਇਨਾਂ ਨੂੰ ਇਨਾਂ ਵੀ ਪਤਾ ਨਹੀ ਸੀ ਕਿ ਕਿਸੇ ਨੂੰ ਆਪਣੇ ਵਲ ਖਿਚਣਾ ਹੋਵੇ ਤਾਂ ਦਲੀਲ ਦਿਤੀ ਜਾਂਦੀ ਹੈ। ਨਾਹਰਾ ਆਮ ਆਦਮੀ ਦਾ ਤੇ ਈਮਾਨਦਾਰੀ ਦਾ ਪਰ ਇਨਾਂ ਦੀ ਪਾਰਟੀ ਦੀਆਂ ਟਿਕਟਾਂ ਵਿਕੀਆਂ ਸਨ। ਇਸ ਬਾਬਤ ਜਦੋਂ ਵੀ ਕੋਈ ਗਲ ਕਰਦਾ ਤਾਂ ਅੱਗੋਂ ਗਾਲ ਕੱਢਦੇ ਸੀ। ਓਦੋਂ ਜਰੂਰਤ ਸੀ ਕਿ ਇਹ ਆਪਣੀ ਪਾਰਟੀ ਲੀਡਰਸ਼ਿਪ ਤੇ ਦਬਾਅ ਬਣਾਉਦੇ। ਕੁਦਰਤੀ ਹੈ ਇਨਾਂ ਦੇ ਚੁੱਣੇ ਹੋਏ ਬੰਦੇ ਦੂਸਰੀਆਂ ਪਾਰਟੀਆਂ ‘ਚ ਚਲੇ ਜਾਣਗੇ ਕਿਉਕਿ ਅਗਲਿਆਂ ਕ੍ਰੋੜਾਂ ਖਰਚੇ ਨੇ। ਸਾਹਿਬ ਕੇਜਰੀਵਾਲ: ਪੰਜਾਬੀਆਂ ਦੀ ਸਤਿ ਸ੍ਰੀ ਅਕਾਲ।



ਚੋਣ ਰੁਝਾਨ  -ਜਿੱਤ/ਲੀਡ – ਕਾਂਗਰਸ 12/63,  ਆਪ –3/22, ਅਕਾਲੀ/ਭਾਜਪਾ-1/16
(1730 hours Brisbane Time)

No comments:

Post a Comment