Monday 16 January 2017

ਮਰਦਾ ਕੀ ਨਾਂ ਕਰਦਾ?

ਓਦੋਂ ਪਾਪਾ ਉਸ ਨੂੰ ਕਹਿਆ।
ਮੀਡੀਏ ਤ੍ਰੋੜ ਮ੍ਰੋੜ ਕੇ ਲਿਆ।


ਗਲ ਵਿਚ ਪਾਏ ਮੈਂ ਸ਼ਨੀ ਯੰਤਰ।
ਕਿਹੜਾ  ਜਪਿਆ  ਨਾਂ ਮੈਂ ਮੰਤਰ।

ਲੜਨੀ ਸੁਖਬੀਰ ਖਿਲਾਫ ਸੀ ਚੋਣ।
ਮੰਗਲ ਆ ਕੇ ਫੜ ਲਈ ਮੇਰੀ ਧੌਣ।
ਛੱਡਦਾ ਗੰਢ ਮੂਲ ਨੀ ਖਹਿੜਾ।
ਸ਼ਨੀ ਬਣਿਆ ਫਿਰਦਾ ਵੈਹੜਾ।
ਦਸ਼ਾ ਰਾਹੂ ਦੀ ਵੀ ਨਹੀ ਚੰਗੀ।
ਮੁੱਖ ਮੰਤਰੀ ਦੀ ਸੀਟ ਸੀ ਮੰਗੀ।
101 ਹਵਨ ਕਰਾਏ ਘਰ ਵਾਲੀ।
ਠੋਕੀ ਸੀ ਕੇਤੂ ਵਾਸਤੇ ਵੀ ਤਾਲੀ।
ਬਣਾ ਤੀ ਜੋਗਣ ਮੈਂ ਆਪਣੀ ਜੱਟੀ।
ਮੋਦੀ ਫਿਰਦਾ ਅਜੇ ਵੀ ਮੂੰਹ ਵੱਟੀ।
ਕੇਜਰੀ ਤਕ ਵੀ ਪਹੁੰਚ ਸੀ ਕੀਤੀ।
ਉਸ ਸਾਰੀ ਕਮਾਈ ਹੀ ਮੰਗ ਲੀਤੀ।
ਇਹ ਕਿਹੋ ਜਿਹੀ ਰਾਜਨੀਤੀ।
ਹਰ ਥਾਂ ਦਿਸੇ ਮੈਂਨੂੰ ਬਦਨੀਤੀ।
ਘਰ ਵਿਚ ਮੰਦਰ ਅਸਾਂ ਬਣਾਏ।
ਸਾਰੇ ਦੇਵਤੇ ਅਸਾਂ ਰਜਾਏ।
ਗਲ ਵਿਚ ਪਾਏ ਮੈਂ ਸ਼ਨੀ ਯੰਤਰ।
ਕਿਹੜਾ ਜਪਿਆ ਨਾਂ ਮੈਂ ਮੰਤਰ।
ਦੱਸੋ ਮਰਦਾ ਕੀ ਨਾਂ ਕਰਦਾ?
ਜੇ ਪੱਪੂ ਦਾ ਰਸਤਾ ਨਾਂ ਫੜਦਾ।
ਹੁਣ ਪਏ ਸ਼ਕਾਇਤਾਂ ਕਰਨ।
ਮੈਂ ਨੀ ਲਗਾ ਕਿਸੇ ਤੋਂ ਡਰਨ।
ਓਦੋਂ ਪਾਪਾ ਉਸ ਨੂੰ ਕਹਿਆ।
ਮੀਡੀਏ ਤ੍ਰੋੜ ਮ੍ਰੋੜ ਕੇ ਲਿਆ।
ਰਾਹੁਲ ਗਾਂਧੀ ਮੇਰਾ ਰਹਿਨੁਮਾ।
ਕਦੋਂ ਕਿਹਾ ਉਹ ਪੱਪੂ ਜਮਾਂ?
-------------------------------------------------------------

ਇਹਦੇ   ਹੀ   ਮੂੰਹੋ   ਆਹ  ਸੁਣਲੋ   ਇਹਦੀ  ਫੜ੍ਹ।
ਮਰ ਜਾਵਾਂਗਾ, ਛੱਡਾਂਗਾ ਨਹੀ ਅੰਮ੍ਰਿਤਸਰ ਦਾ ਲੜ



http://www.kartarpur.com/2016/09/blog-post.html