Thursday 20 October 2016

ਕੇਜਰੀਵਾਲ ਬਾਣੀਆ ਤੇ ਉਹ ਵੀ ਈਮਾਨਦਾਰ! ਨਾਂ ਵੀਰਾ ਨਾਂ।

ਕੇਜਰੀਵਾਲ ਬਾਣੀਆ ਤੇ ਉਹ ਵੀ ਈਮਾਨਦਾਰ! ਨਾਂ ਵੀਰਾ ਨਾਂ।

KEJRIWAL - BANIA AND HONEST? NO, NO, NO!!!!!!!

ਕੇਜਰੀਵਾਲ- ਇਹ ਸੋਚਣਾ ਕਿ ਕੋਈ ਬਣੀਆ ਰਿਸ਼ਵਤਖੋਰੀ ਖਿਲਾਫ ਇਨਕਲਾਬ ਲਿਆਵੇਗਾ, ਸ਼ੇਰਾਂ ਦੇ ਘੋਰਨਿਆਂ ‘ਚੋਂ ਮਾਸ ਦੀ ਉਮੀਦ ਕਰਨ ਬਰਾਬਰ ਹੈ। (ਬਾਣੀਆ ਕੌਮ ਤਾਂ ਹਿੰਦੁਸਤਾਨ ਵਿਚ ਰਿਸ਼ਵਤਖੋਰੀ ਦੀ ਮਾਂ ਹੈ।ਪੜੋ ਬਾਣੀਆ ਕੌਮ ਦੇ ਕਿਰਦਾਰ ਬਾਰੇ।…)



ਕਿਸੇ ਵੀ ਜਾਤ-ਕੌਮ ਵਿਚ ਬੰਦੇ ਇਕੋ ਜਿਹੇ ਨਹੀ ਹੁੰਦੇ। ਹਰ ਇਨਸਾਨ ਦਾ ਆਪਣਾ ਕਿਰਦਾਰ ਹੁੰਦਾ ਹੈ। ਮੇਰਾ ਇਸ ਸਭ ਕੁਝ ਲਿਖਣ ਦਾ ਮਤਲਬ ਕਿ ਕੌਮਾਂ ਬਾਬਤ ਜੋ ਪੁਰਾਣੀਆਂ ਕਹਾਵਤਾਂ ਬਣੀਆਂ ਹਨ ਓਨਾਂ ਵਿਚ ਵੀ ਥੋੜਾ ਬਹੁਤ ਦਮ ਹੈ। ਸਾਡੇ ਜਿਹੜੇ ਸੁਭਾਅ ਬਣੇ ਨੇ ਓਹਦੇ ਵਿਚ ਸਾਡੇ ਡੀ. ਐਨ. ਏ ਦਾ ਵੱਡਾ ਰੋਲ ਹੁੰਦਾ ਹੈ। ਜਿਹੜੇ ਅਖਾਣ ਬਣੇ ਨੇ ਜੇ ਉਹ 100% ਠੀਕ ਨਹੀ ਤਾਂ 80% ਤਾਂ ਠੀਕ ਹੁੰਦੇ ਹੀ ਨੇ। ਇਹ ਮੰਨੀ ਗਲ ਹੈ ਕਿ ਜੱਟ ਗੰਨਾ ਨਹੀ ਦਿੰਦਾ, ਗੁੜ ਦੀ ਰੋੜੀ ਦੇ ਦਿਉਗਾ। ਜੱਟ ਜੁਰਮਾਨੇ ਤੋਂ ਡਰਦਾ ਤੇ ਬਾਣੀਆ ਜੇਲ ਦੇ ਨਾਂ ਤੋਂ। ਨਿੰਬੂ ਤੇ ਬਾਣੀਆ ਸਿਰਫ ਦਬਾਉਣ ਤੇ ਹੀ ਚੋਂਦੇ ਨੇ।ਰਾਜਪੂਤ ਆਪਣੀ ਫੌਕੀ ਅਣਖ ਖਾਤਰ ਜਾਨ ਦੇਣ ਤੇ ਲੈਣ ਲਈ ਤਤਪਰ ਰਹਿੰਦੇ ਨੇ। ਕਿਤੇ ਕਿਤੇ ਇਹ ਕਿਰਦਾਰ ਜੱਟਾਂ ਵਿਚ ਵੀ ਵੇਖਣ ਨੂੰ ਮਿਲਦਾ ਹੈ ਪਰ ਅਮੂਮਨ ਜੱਟ ਦਾਅ ਤੇ ਰਹਿੰਦਾ ਹੈ। ਜਿਵੇ ਜੱਟਾਂ ਦਾ ਕਿਰਦਾਰ ਹੈ ਕਿ ਵਿਆਹ ਕਰਨ ਮੌਕੇ ਅਗਲੇ ਦੀ ਹੈਸੀਅਤ ਵੇਖਦੇ ਹਨ ਜਿਆਦਾ ਖਾਨਦਾਨੀਆਂ ਆਦਿ ਦੀ ਪ੍ਰਵਾਹ ਨਹੀ ਕਰਦੇ। 
ਏਸੇ ਤਰਾਂ ਮੰਨਿਆ ਹੋਇਆ ਹੈ ਕਿ ਬਾਣੀਆ ਪੈਸਾ ਦਾ ਪੁੱਤ ਹੁੰਦਾ ਹੈ। ਸੋ ਸਾਡੇ ਵਾਸਤੇ ਹੈਰਾਨੀ ਦੀ ਗਲ ਹੋ ਗਈ ਕਿ ਅਰਵਿੰਦ ਕੇਜਰੀਵਾਲ ਜੋ ਕਿ ਟਿਪੀਕਲ ਬਾਣੀਆ ਪ੍ਰਵਾਰ ਵਿਚ ਪੈਦਾ ਹੋਇਆ ਹੈ, ਉਹ ਵੀ ਹਰਿਆਣੇ ਦਾ ਬਣੀਆ, ਅੱਜ ਪਾਰਦਰਸ਼ਤਾ ਜਾਂ ਈਮਾਨਦਾਰੀ ਦੀ ਗਲ ਕਰ ਰਿਹਾ। ਅਸੀ ਤਾਂ ਸਮਝਦੇ ਹਾਂ ਭਾਰਤ ਵਿਚ ਮੌਜੂਦ ਰਿਸ਼ਵਤਖੋਰੀ ਦੀ ਜੜ੍ਹ ਹੀ ਬਾਣੀਆ ਕੌਮ ਕਰਕੇ ਹੈ। ਸੋ ਸਾਡੇ ਵਾਸਤੇ ਇਹ ਬਹੁਤ ਹੀ ਹੈਰਾਨੀ ਵਾਲੀ ਗਲ ਸੀ।

ਸਰਕਾਰੀ ਨੌਕਰੀ ਦੌਰਾਨ ਕਿਸੇ ਵੇਲੇ ਮੈ ਕਾਰਖਾਨਿਆਂ ਤੇ ਇੰਸਪੈਕਟਰ ਵੀ ਰਿਹਾ ਹਾਂ। ਇੰਸਪੈਕਟਰ ਖੂਬ ਮਾਇਆ ਵਿਚ ਖੇਡਦਾ ਹੈ। ਠੀਕ ਹੈ ਇੰਸਪੈਕਟਰ ਨੂੰ ਸਰਕਾਰੀ ਤਾਕਤ ਪ੍ਰਾਪਤ ਹੁੰਦੀ ਹੈ ਪਰ ਕਦੀ ਕਦਾਈ ਇੰਸਪੈਕਟਰਾਂ ਨੂੰ ਕੁੱਟ ਮਾਰ ਵੀ ਪੈ ਹੀ ਜਾਂਦੀ ਹੈ। ਮਹਿਕਮੇ ਵਾਲੇ ਦਿੱਲੋਂ ਇੰਸਪੈਕਟਰਾਂ ਨਾਲ ਈਰਖਾ ਕਰਦੇ ਹਨ। ਜਦੋ ਕਿਸੇ ਨੂੰ ਕੁਟਾਪਾ ਚੜ੍ਹ ਜਾਣਾ ਤੇ ਮਹਿਕਮੇ ਵਾਲੇ ਅਕਸਰ ਘੁੱਸਰ ਮੁਸਰ ਕਰਦੇ ਹਨ, “ਠੀਕ ਹੈ ਮਾਲ ਖਾਂਦੇ ਹੋ ਮਾਰ ਵੀ ਤੁਸੀ ਹੀ ਖਾਣੀ ਹੈ।” ਹਰ ਰੋਜ ਨਵੀ ਨਵੀ ਥਾਂ ਜਾਣਾਂ ਤੁਹਾਨੂੰ ਕੀ ਪਤਾ ਅਗਲਾ ਕਿਹੋ ਜਿਹੇ ਸੁਭਾਅ ਦਾ ਹੁੰਦੈ। ਸੋ ਬੜੇ ਤਰੀਕੇ ਫੂਕ ਫੂਕ ਕੇ ਇੰਸਪੈਕਟਰ ਪੈਰ ਰਖਦਾ ਹੈ।
ਜਦੋਂ ਇੰਸਪੈਕਟਰ ਚਾਰਜ ਲੈ ਰਿਹਾ ਹੁੰਦਾ ਹੈ ਉਹ ਹਰ ਫਾਈਲ/ਇਲਾਕਾ ਨੂੰ ਸਮਝਣਾ ਚਾਹੁੰਦਾ ਹੈ। ਅਮੂਮਨ ਤਾਂ ਚਾਰਜ ਦੇਣ ਵਾਲਾ ਨਵੇਂ ਬੰਦੇ ਨੂੰ ਦੱਸ ਦਿੰਦਾ ਹੈ ਕਿ ਫਲਾਣਾ ਕਾਰਖਾਨੇਦਾਰ ਇਹੋ ਜਿਹਾ ਤੇ ਫਲਾਣਾ ਐਹੋ ਜਿਹਾ।ਇੰਸਪੈਕਟਰ ਨੂੰ ਸਭ ਤੋਂ ਵੱਧ ਖੁੱਸ਼ੀ ਓਦੋਂ ਹੁੰਦੀ ਹੈ ਜਦੋਂ ਪਤਾ ਲਗੇ ਕਿ ਅਗਲਾ ਕਾਰਖਾਨਾ ਬਾਣੀਏ ਦਾ ਹੈ। ਬਾਣੀਏ ਦਾ ਮਤਲਬ ਓਥੇ ਕੋਈ ਗੈਰਵਿਹਾਰਿਕ ਗਲ ਨਹੀ ਹੋਣੀ। ਸਾਰੀਆਂ ਕੰਮ ਦੀਆਂ ਗੱਲਾਂ ਹੋਣੀਆਂ ਹਨ। ਜੇ ਪਤਾ ਲਗ ਜਾਏ ਕਿ ਕਾਰਖਾਨਾ ਰਾਮਗੜ੍ਹੀਆਂ ਦਾ ਤਾਂ ਪੈ ਗਿਆ ਸਿਆਪਾ। ਕੋਈ ਪਤਾ ਨਹੀ ਭਾ ਜੀ ਨੇ ਕਿਥੋ ਬੋਲ ਪੈਣਾ। ਬਾਣੀਏ ਦੇ ਲਿਫਾਫੇ ਦਾ ਵਜਨ ਘੱਟ ਹੁੰਦੈ ਪਰ ਝੰਜਟ ਕੋਈ ਨਹੀ। ਖੱਤਰੀ ਤੇ ਅਰੋੜੇ ਦਰਮਿਆਨੇ। ਰਾਮਗੜ੍ਹੀਏ ਦਾ ਲਿਫਾਫਾ ਵੀ ਹਲਕਾ ਤੇ ਵੈਸੇ ਵੀ ਸਿਰਦਰਦੀ। ਇੰਸਪੈਕਟਰ ਨੂੰ ਖੁਸ਼ੀ ਓਦੋਂ ਮਿਲਦੀ ਜਦੋਂ ਪਤਾ ਲਗੇ ਕਿ ਅਗਲਾ ਕਾਰਖਾਨਾ ਜੱਟ ਦਾ ਹੈ। ਪਰ ਪੈਰ ਫੂਕ ਫੂਕ ਕੇ ਰਖਣਾ ਪੈਦਾ ਹੈ। ਜੇ ਗਲ ਵਿਗੜ ਜਾਏ ਤਾਂ ਜੱਟ ਮਹਿੰਗਾ ਪੈ ਜਾਂਦਾ। ਲਫਾਫਾ ਜੱਟ ਦਾ ਸਭ ਤੋਂ ਭਾਰੀ ਹੁੰਦਾ। ਕਹਿਣ ਤੋਂ ਮਤਲਬ ਜਿਹੜਾ ਵਪਾਰੀਆਂ ਨਾਲ ਡੀਲ ਕਰਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਪਤਾ ਲਗ ਜਾਏ ਕਿ ਜਿਹੜੇ ਬੰਦੇ ਨਾਲ ਉਹਦੀ ਗਲ ਬਾਤ ਹੋਣੀ ਹੈ ਉਹ ਕਿਹੜੀ ਜਾਤ-ਕੌਮ ਦਾ ਹੈ।
ਖੈਰ ਕੇਜਰੀਵਾਲ ਦੇ ਨੰਗੇ ਹੋਏ ਕਿਰਦਾਰ ਤੋਂ ਮੈਂਨੂੰ ਬਾਣੀਆਂ ਬਾਰੇ ਗੱਲ ਯਾਦ ਆਈ ਹੈ ਕਿ ਇਹਨਾਂ ਲੋਕਾਂ ਦਾ ਕਸੂਰ ਨਹੀ ਵਪਾਰ ਇਨਾਂ ਦੇ ਖੂੰਨ ‘ਚ ਹੈ ਤੇ ਅਗਲੀ ਗਲ ਇਹ ਕਿ ਇਹ ਹਰ ਕੰਮ (ਇਥੋਂ ਤਕ ਕਿ ਹਰ ਰਿਸ਼ਤੇ ਨੂੰ ਵੀ) ਪੈਸੇ ਦੀ ਐਨਕ ਰਾਂਹੀ ਵੇਖਦੇ ਨੇ। ਇਹ ਸਮਝਦੇ ਨੇ ਕਿ ਹਰ ਕੰਮ ਪੈਸੇ ਦੇ ਜਰੀਏ ਹੀ ਹੁੰਦਾ ਹੈ।
ਨੌਕਰੀ ਦੌਰਾਨ ਮੈਨੂੰ ਇਕ ਵੇਰਾਂ ਪੰਜਾਬ ਦੇ ਅਜਿਹੇ ਸ਼ਹਿਰ ਵਿਚ ਰਹਿਣ ਦਾ ਮੌਕਾ ਮਿਲਿਆ ਜਿਥੋਂ ਦਾ 50% ਕਾਰਖਾਨੇਦਾਰ ਬਾਣੀਆ ਹੈ। ਇਨਾਂ ਦੇ ਪੈਸੇ ਬਾਬਤ ਕਿਰਦਾਰ ਨੂੰ ਸੁਣ ਕੇ ਕਦੀ ਕਦਾਈ ਤਾਂ ਰੋਂਗਟੇ ਖੜੇ ਹੋ ਜਾਂਦੇ ਨੇ।
ਓਸ ਸ਼ਹਿਰ ਵਿਚ ਮੇਰਾ ਗਵਾਂਢੀ ਸੀ ਕਮਲ ਗੁਪਤਾ (ਨਾਂ ਬਦਲ ਦਿਤਾ ਵਾ) ਬਹੁਤ ਵਧੀਆ ਮਿਲਣਸਾਰ ਸੁਭਾਅ। ਇਕ ਵੇਰਾਂ ਜਦੋਂ ਕੁਝ ਦਿਨ ਭਾਬੀ ਜੀ ਨਜ਼ਰ ਨਹੀ ਆਈ ਤਾਂ ਅਸਾਂ ਪੁਛਿਆ ਕਿ ਕੀ ਗਲ ਭਾਬੀ ਜੀ ਨਹੀ ਹੈਗੇ। “ਜੀ ਪੈਕੇ ਗਈ ਆ, ਵਸਾਖੀ ਕਰਕੇ।” ਅਸੀ ਹੈਰਾਨ ਸਾਂ ਕਿ ਕਮਲ ਦਾ ਆਪਣੀ ਛੋਟੀ ਜਿਹੀ ਧੀ ਤੋਂ ਬਗੈਰ ਕਿਵੇ ਜੀ ਲਗਾ ਹੋਇਆ ਹੈ?
ਖੈਰ ਜੀ ਢੇਡ ਮਹੀਨੇ ਬਾਦ ਭਾਬੀ ਜੀ ਆਏ ਤਾਂ ਹੌਲੀ ਹੌਲੀ ਗਲ ਨੰਗੀ ਹੋ ਗਈ।ਗਲ ਕੁਝ ਇਸ ਤਰਾਂ ਹੋਈ।
ਸ਼ਾਇਦ ਪਾਠਕਾਂ ਨੂੰ ਪਤਾ ਨਹੀ ਹੋਵੇਗਾ ਕਿ ਬਾਣੀਆਂ ਦੇ ਰਿਸ਼ਤੇ ਵੇਲੇ ਬਕਾਇਦਾ ਮੁੰਡੇ ਦੀ ਬੋਲੀ ਲਗਦੀ ਹੈ।। ਪੂਰੀ ਸੌਦੇਬਾਜੀ ਹੁੰਦੀ ਹੈ। ਉਹ ਲੋਕ ਇਸ ਨੂੰ ਬੁਰਾ ਨਹੀ ਮੰਨਦੇ। ਕਿਉਕਿ ਕਮਲ ਦਾ ਪਸ਼ੂਆਂ ਦੇ ਪੱਠਿਆਂ ਦਾ ਟਾਲ ਸੀ। ਭਾਵ ਦਰਮਿਆਨਾ ਬਣੀਆਂ। ਵਿਆਹ ਵੇਲੇ ਉਹਦਾ ਮੁੱਲ ਸਿਰਫ 40,000 ਰੁਪਏ ਪਿਆ (ਸੰਨ 1986) ਕੁੜੀ ਦਾ ਪਿਤਾ ਵੀ ਗਰੀਬ ਰਿਟਾਇਡ ਮਾਸਟਰ ਸੀ। ਖੈਰ ਜੀ ਮਾਸਟਰ ਹੁਰੀ ਵਿਆਹ ਵੇਲੇ 40,000 ਦਾ ਇੰਤਜਾਮ ਵੀ ਨਾਂ ਕਰ ਪਾਏ ਤੇ ਸਿਰਫ 22000 ਦੇ ਕੇ ਬਾਕੀ ਉਧਾਰ ਕਰ ਲਿਆ। 
ਕਮਲ ਦਾ ਵਿਆਹ ਹੋ ਗਿਆ।ਲੜਕੀ ਵੀ ਹੋ ਗਈ। ਸਕੂਲੇ ਵੀ ਜਾਣ ਲਗ ਪਈ। ਸਹੁਰੇ ਨੇ ਅਜੇ ਵੀ ਬਕਾਇਆ ਜਮਾ ਨਾਂ ਕਰਾਇਆ। ਅਖੀਰ ਕਮਲ ਨੂੰ ਗੁੱਸਾ ਆਇਆ ਓਸ ਨੇ ਮਿਸਿਜ ਗੁਪਤਾ ਤੇ ਛੋਟੀ ਜਿਹੀ ਬੱਚੀ ਨੂੰ ਨਾਨਕੇ ਭੇਜ ਦਿਤਾ ਕਿ ਪੈਸੇ ਲੈ ਕੇ ਆਏਗੀ ਤਾਂ ਵੜੀ ਨਹੀ ਤਾਂ ਨਾਂ ਆਈਂ। ਮਤਲਬ ਕਮਲ ਦਾ ਧੀ ਨਾਲ ਪਿਆਰ ਵੀ ਜਾਂਦਾ ਰਿਹਾ। ਜਿਥੇ ਪੈਸੇ ਦਾ ਮਸਲਾ ਹੋਏ ਓਥੇ ਬਾਣੀਆ ਜ਼ਜ਼ਬਾਤ ਵਗੈਰਾ ਨਹੀ ਸਮਝਦਾ। ਦਰ ਅਸਲ ਬਾਣੀਆ ਇਕ ਅਜਿਹੀ ਕੌਮ ਹੈ ਜਿਸ ਵਿਚ ਜ਼ਜ਼ਬਾਤ ਬਹੁਤ ਘੱਟ ਹੁੰਦੇ ਨੇ।
ਕੇਜਰੀਵਾਲ ਤੋਂ ਮੈਂਨੂੰ ਇਕ ਹੋਰ ਗਲ ਯਾਦ ਆਈ ਹੈ। ਸਾਡੇ ਹੀ ਛੋਟੇ ਜਿਹੇ ਸ਼ਹਿਰ ਦਾ ਇਕ ਬਣੀਆ ਪ੍ਰਵਾਰ। ਪਰ ਓਸ ਪ੍ਰਵਾਰ ਦੀ ਖਾਸੀਅਤ ਸੀ ਕਿ ਉਹ ਰੰਗ ਦੇ ਗੋਰੇ ਸਨ। ਅਮੂਮਨ ਬਾਣੀਆ ਕਾਲੇ ਰੰਗ ਦਾ ਹੁੰਦਾ ਹੈ। ਬਾਣੀਆਂ ਕਿਉਕਿ ਜ਼ਜ਼ਬਾਤੀ ਘੱਟ ਹੁੰਦੇ ਨੇ ਇਹਨਾਂ ਦੇ ਜਿਆਦਾ ਲਵ-ਅਫੇਰ ਨਹੀ ਸੁਣੀਦੇ। ਪਰ ਬਦਕਿਸਮਤੀ ਗੋਰੇ ਬਾਣੀਏ ਦੀ ਧੀ (ਵਾਹਿਗੁਰੂ ਮਾਫ ਕਰੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ।ਇਹ ਗਲ ਲਿਖਦਿਆਂ ਮੈਨੂੰ ਸ਼ਰਮ ਆ ਰਹੀ ਏ।) ਦਾ ਇਕ ਧੋਧੀ ਨਾਲ ਚੱਕਰ ਚਲ ਗਿਆ। ਕੁੱੜੀ ਘਰੋਂ ਦੌੜ ਗਈ। 15-20 ਦਿਨਾਂ ਬਾਦ ਬਣੀਏ ਪਿਓ ਨੇ ਪੁਲਿਸ ਦੀ ਮਦਦ ਨਾਲ ਕੁੱੜੀ ਲੈ ਆਦੀ ਤੇ ਧੋਦੀ ਮੁੰਡੇ ਨੂੰ ਪੁਲਿਸ ਨੇ ਅਜਿਹਾ ਚਾਟਾ ਛਕਾਇਆ ਕਿ ਉਹ ਲਵ-ਸ਼ਵ ਸਭ ਭੁੱਲ ਗਿਆ। ਮੁੰਡੇ ਦੇ ਪਿਓ ਬਾਣੀਏ ਦੇ ਪੈਰੀ ਪੱਗ ਰੱਖ ਕੇ ਮੁੰਡੇ ਨੂੰ ਠਾਣਿਓ ਛਡਾਇਆ।
ਕੁੱੜੀ ਦਾ ਵਿਆਹ ਦੂਸਰੀ ਥਾਂ ਬਰਾਦਰੀ ਵਿਚ ਰੱਖ ਦਿਤਾ। ਮੁੰਡੇ ਵਾਲੇ ਹਾਪੁੜ (ਯੂ ਪੀ) ਦੇ ਸਨ। ਵਿਆਹ ਵੀ ਹਾਪੁੜ ਜਾ ਕੇ ਕਰਨਾਂ ਹੋਵੇਗਾ। ਸਾਰੇ ਰਿਸਤੇਦਾਰ ਹਾਪੁੜ ਪਹੁੰਚ ਗਏ। ਜਿਸ ਦਿਨ ਫੇਰੇ ਹੋਣੇ ਸਨ ਸਵੇਰੇ  ਮੁੰਡੇ ਵਾਲਿਆ ਨੇ ਨਾਹ ਕਰ ਦਿਤੀ। “ਜੀ ਸਾਨੂੰ ਪਤਾ ਲਗਾ ਤੁਹਾਡੀ ਕੁੜੀ ਬਦ-ਚਲਣ ਹੈ, ਕਿਸੇ ਧੋਦੀ ਨਾਲ ਭੱਜ ਗਈ ਸੀ।” ਪੈ ਗਿਆ ਪੁਆੜਾ।
ਮੋਹਰਬਰ ਇਕੱਠੇ ਹੋਏ। ਤਹਿ ਹੋਇਆ ਕਿ ਦਾਜ ਦੀ ਰਕਮ ਵਧਾਈ ਜਾਏ। ਪਹਿਲਾਂ ਸੌਦਾ 80,000 ਨਕਦ ਸੀ । ਹੁਣ ਰਕਮ 1,35000 ਤੇ ਪਹੁੰਚ ਗਈ ਤੇ ਕੁੜੀ ਬਦ-ਚਲਣ ਤੋਂ ਨੇਕ ਚਲਣ ਹੋ ਗਈ।
ਸੋ ਕੇਜਰੀਵਾਲ ਨੂੰ ਈਮਾਨਦਾਰ ਸਮਝਣਾ ਗੰਗਾ ਨੂੰ ਬਨਾਰਸ ਤੋਂ ਵਾਪਸ ਹਰਦੁਆਰ ਲਿਆਉਣ ਬਰਾਬਰ ਹੈ।
 ਜਿਸ ਦਿਨ ਹਿੰਦੁਸਤਾਨ ਦਾ ਬਣੀਆ ਇਮਾਨਦਾਰ ਹੋ ਗਿਆ ਪੂਰੀ ਦੁਨੀਆਂ ਤੇ ਸ਼ਾਅ ਜਾਏਗਾ। ਪਰ ਓਹ ਦਿਨ ਨਾਂ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ।
------------
ਨੋਟ- ਕਿਸੇ ਵੀ ਕੌਮ ਦੇ ਕਿਰਦਾਰ ਬਾਰੇ ਕੋਈ ਪੱਕਾ ਅਸੂਲ ਮੌਜੂਦ ਨਹੀ ਹੈ। ਹਰ ਕੌਮ ਵਿਚ ਚੰਗੇ ਮਾੜੇ ਬੰਦੇ ਹੁੰਦੇ ਨੇ। ਕੌਮ ਕੋਈ ਵੀ ਮਾੜੀ ਜਾਂ ਚੰਗੀ ਨਹੀ ਹੁੰਦੀ।



No comments:

Post a Comment