Friday 27 May 2016

"ਕੀ ਓਨਾਂ ਲੋਕਾਂ ਦੀ ਅਗਵਾਈ ਕਰੀਏ ਜੋ ਪਊਏ ਤੇ ਵਿਕ ਜਾਂਦੇ ਨੇ," ਢੱਡਰੀਆਂ ਵਾਲਾ ਬਾਬਾ । ਮਾਮਲਾ ਬੇਅਦਬੀ ਦਾ।

"ਕੀ ਓਨਾਂ ਲੋਕਾਂ ਦੀ ਅਗਵਾਈ ਕਰੀਏ ਜੋ ਪਊਏ ਤੇ ਵਿਕ ਜਾਂਦੇ ਨੇ," ਢੱਡਰੀਆਂ ਵਾਲਾ ਬਾਬਾ । ਮਾਮਲਾ ਬੇਅਦਬੀ ਦਾ। 




ਪ੍ਰਚਾਰ ਦਾ ਮੁਢਲਾ ਅਸੂਲ ਹੈ ਕਿਸੇ ਨੂੰ ਇਕ ਪਾਸੇ ਤੋਂ ਹਟਾ ਕੇ ਦੂਸਰੇ ਪਾਸੇ ਲਾਉਣਾ। ਪਰ ਆਹ ਵੇਖੋ ਸਾਡੇ ਸਤਿਕਾਰਤ ਬਾਬਾ ਰਣਜੀਤ ਸਿੰਂਘ ਢੱਡਰੀਆਂਵਾਲੇ ਪ੍ਰਚਾਰ ਦੇ ਮੁਢਲੇ ਸਿਧਾਂਤ ਨੂੰ ਹੀ ਝੁਠਲਾਅ ਰਹੇ ਨੇ। ਅਖੇ, 
"ਲੋਕ ਵਿਕਾਊ ਨੇ, ਅਸੀ ਕਿਹਦੀ ਅਗਵਾਈ ਕਰੀਏ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਬੇਅਦਬੀ ਦਾ ਦੁਖ ਸਿਰਫ ਪ੍ਰਚਾਰਕਾਂ ਨੂੰ ਹੀ ਹੁੰਦਾ ਹੈ, ਬਾਕੀ ਜਨਤਾ ਨੂੰ ਕਿਉ ਨਹੀ? ੇ ਬੇਅਦਬੀ ਦੇ ਖਿਲਾਫ ਰਮਨਜੀਤ ਸਿੰਘ ਸਿੱਕੀ ਐਮ ਐਲ ਏ ਖਡੂਰ ਸਾਹਿਬ ਨੇ ਅਸਤੀਫਾ ਦੇ ਦਿਤਾ। ਜਿਸ ਕਰਕੇ ਇਲੈਕਸ਼ਨ ਹੋਈ। ਜਨਤਾ ਸ਼ਰਾਬ ਤੇ ਵਿਕ ਗਈ ਤੇ ਸਿੱਕੀ ਦੀ ਕੁਰਬਾਨੀ ਨੂੰ ਰੋਲ ਕੇ ਰੱਖ ਦਿਤਾ, ਜਦੋਂ ਅਕਾਲੀਆਂ ਨੂੰ 65000 ਵੋਟਾਂ ਦੇ ਫਰਕ ਨਾਲ ਜਿੱਤਾ ਦਿਤਾ।ਅਸੀ ਇਨਾਂ ਲੋਕਾਂ ਦੀ ਅਗਵਾਈ ਕਰੀਏ ਜਿਹੜੇ ਪਊਏ ਤੇ ਵਿਕ ਜਾਂਦੇ ਨੇ?"
ਬਾਬਾ ਜੀ ਦੀ ਇਹ ਗਲ ਸੁਣ ਕੇ ਸਚ ਮੁੱਚ ਦੁੱਖ ਹੋਇਆ। ਬਾਬਾ ਜੀ ਤਾਂ ਪ੍ਰਚਾਰ ਦੇ ਸਿਧਾਂਤ ਨੂੰ ਹੀ ਝੁਠਲਾਅ ਰਹੇ ਨੇ। ਸੱਚੀ ਇਨਾਂ ਨੂੰ ਪ੍ਰਚਾਰਕ ਨਹੀ ਹੋਣਾ ਚਾਹੀਦਾ। ਕਿਉਕਿ ਸਿਧਾਂਤ ਹੈ ਕਿ ਜਿਥੇ ਜਿਆਦਾ ਪਤਿਤਪੁਣੇ ਹੋਵੇ ਓਥੇ ਪ੍ਰਚਾਰ ਓਨਾਂ ਹੀ ਕਾਰਗਰ ਹੁੰਦਾ ਹੈ। 
ਬਾਕੀ ਇਨਾਂ ਨੂੰ ਇਹ ਗਲ ਯਾਦ ਰਖਣੀ ਚਾਹੀਦੀ ਸੀ ਕਿ ਬੇਅਦਬੀ ਦਾ ਸਭ ਤੋਂ ਵੱਧ ਦੁੱਖ ਪ੍ਰਚਾਰਕ ਨੂੰ ਹੋਣਾ ਚਾਹੀਦਾ। ਅਸੀ ਪ੍ਰਚਾਰਕ ਲੋਕ ਸਿੱਧੇ ਤੌਰ ਤੇ ਧਰਮ ਨਾਲ ਜੁੜੇ ਹੋਏ ਹਾਂ। ਜਾਂ ਸਾਫ ਹੀ ਕਹਿ ਦਿੰਨਾ ਵਾ ਕਿ ਅਸੀ ਓਸੇ ਗੁਰਬਾਣੀ ਦੇ ਪ੍ਰਚਾਰ ਤੋਂ ਹੀ ਰੋਜੀ ਰੋਟੀ ਕਮਾ ਰਹੇ ਹਾਂ। ਏਸੇ ਕਰਕੇ ਸੰਗਤਾਂ ਨੇ ਸਾਨੂੰ ਕਾਰਾਂ ਬਖਸ਼ੀਆਂ ਹਨ। ਇਹ ਦਾਸਰਾ ਪ੍ਰਚਾਰਕ ਬਣਨ ਤੋਂ ਪਹਿਲਾਂ ਸਰਕਾਰੀ  ਅਫਸਰ ਸੀ ਤੇ ਟੁੱਟਾ ਜਿਹਾ ਮੋਟਰਸਾਈਕਲ ਹੁੰਦਾ ਸੀ ਮੇਰੇ ਕੋਲ। ਅਜ ਕਲ ਦੂਸਰੇ ਤੀਸਰੇ ਸਾਲ ਕਾਰ ਬਦਲ ਲੈਨਾਂ ਵਾਂ।
ਬਾਬਾ ਜੀ ਬੇਅਦਬੀ ਖਿਲਾਫ ਤੁਸਾਂ ਮੋਰਚਾ ਲਾਇਆ। ਕੀ ਸੰਗਤਾਂ ਨੇ ਸਾਥ ਨਹੀ ਸੀ ਦਿਤਾ ਤੁਹਾਡਾ? ਫਿਰ ਤੁਸੀ ਮੋਰਚਾ ਕਿਓ ਛੱਡ ਦਿਤਾ? ਬੇਅਦਬੀ ਖਿਲਾਫ ਤੁਸੀ ਇਕ ਦਮ ਚੁੱਪ ਕਿਓ ਹੋ ਗਏ? ਜਦੋਂ ਪੁਲਿਸ ਨੇ ਦੋ ਦੋਸ਼ੀ ਭਰਾਵਾਂ ਨੂੰ ਫੜਿਆ ਤੁਹਾਡੇ ਸਾਥੀਆਂ ਨੇ ਦੋਸ਼ੀਆਂ ਦਾ ਸਾਥ ਕਿਓ ਦਿਤਾ? ਕੀ ਤੁਸੀ ਅਣਭੋਲ ਵਿਚ ਹੀ ਕਿਤੇ ਓਸੇ ਪਾਰਟੀ ਦੇ ਨਾਲ ਹੀ ਤਾਂ ਨਹੀ ਹੋ ਜੋ ਪਿਛੇ ਬੇਅਦਬੀ ਕਰਵਾ ਰਹੀ ਸੀ?
ਰਮਨਜੀਤ ਸਿੰਘ ਸਿੱਕੀ ਨੇ ਵੱਡੀ ਕੁਰਬਾਨੀ ਕੀਤੀ ਅਸਤੀਫਾ ਦੇ ਕੇ। ਪਰ ਕੀ ਸਿੱਕੀ ਨੇ ਉਸ ਤੋਂ ਬਾਦ ਇਕ ਬਿਆਨ ਵੀ ਦਿਤਾ? ਕੀ ਸਿੱਕੀ ਨੇ ਚੋਣਾਂ ਮੌਕੇ ਇਸ ਮਸਲੇ ਨੂੰ ਇਸ਼ੂ ਬਣਾਇਆ? (ਸਾਨੂੰ ਪਤਾ ਲਗਾ ਸੀ ਕਿ ਸਿੱਕੀ ਨੂੰ ਕਿਸੇ ਨੇ ਕਹਿ ਦਿਤਾ ਕਿ ਬੇਅਦਬੀ ਵਾਲਾ ਮਸਲਾ ਕਾਂਗਰਸ ਦੀ ਦੇਣ ਹੈ ਜਿਸ ਕਰਕੇ ਸਿੱਕੀ ਚੁੱਪ ਹੋ ਗਿਆ।) ਜੇ ਤੁਸੀ ਮਸਲੇ ਨੂੰ ਇਲੈਕਸ਼ਨ ਇਸ਼ੂ ਹੀ ਨਹੀ ਬਣਾਓਗੇ ਤਾਂ ਲੋਕੀ ਤਾਂ ਭੁਲਣਗੇ ਹੀ। ਬਾਬਾ ਜੀ ਤੁਸੀ ਪ੍ਰਚਾਰਕ ਹੋਣ ਕਰਕੇ ਲੋਕਾਂ ਕੋਲੋ ਵਾਧੂ ਫਾਇਦੇ ਲਏ ਹਨ। ਕ੍ਰੋੜਾਂ ਅਰਬਾਂ ਲਏ ਹਨ ਮੁਢਲਾ ਸਿਧਾਂਤ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਸੀ ਕਿ ਪਬਲਕ ਦੀ ਯਾਦਾਸ਼ਤ ਬਹੁਤ ਕਮਜੋਰ ਹੁੰਦੀ ਹੈ। ਚੋਣਾਂ ਮੌਕੇ ਪਾਰਟੀਆਂ ਅਖੀਰ ਤਕ ਗਲਾਂ ਦੁਹਰਾਈ ਜਾਂਦੀਆਂ ਹਨ। ਬਾਬਾ ਜੀ ਕੀ ਤੁਸੀ ਖਡੂਰ ਸਾਹਿਬ ਗਏ ਸੀ ਇਸ ਮਸਲੇ ਤੇ ਪ੍ਰਚਾਰ ਕਰਨ? ਨਹੀ ਸੀ ਜਾ ਪਾਏ।
ਤੁਹਾਡੇ ਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਅਸੀ ਲਾਹਣਤ ਪਾਉਨੇ ਹਾਂ। ਬਾਬਾ ਜੀ ਕੀ ਤੁਹਾਡਾ ਅੱਜ ਦਾ ਰਵੱਈਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਦਾ ਰਵੱਈਆ ਇਕੋ ਜਿਹਾ ਹੈ? 
ਬਾਬਾ ਜੀ ਸੱਚੀ ਗਲ ਇਹ ਹੈ ਕਿ ਜੇ ਬੇਅਦਬੀ ਵਾਲਾ ਮੋਰਚਾ ਤੁਸਾਂ ਛੱਡਿਆ ਨਾਂ ਹੁੰਦਾ ਤਾਂ ਕਿਸੇ ਦੀ ਹਿੰਮਤ ਨਹੀ ਸੀ ਪੈਣੀ ਤੁਹਾਡੇ ਵਲ ਕੈਰੀ ਅੱਖ ਨਾਲ ਵੇਖਣ ਦੀ। ਪਤਾ ਲਗਾ ਤੁਸੀ ਤਾਂ ਠਾਣੇ ਵਿਚ ਦੋ ਘੰਟੇ ਵੀ ਨਹੀ ਸੀ ਬਹਿ ਸਕਦੇ। ਇਹ ਦਾਸਰਾ ਜਦੋਂ ਸਿੱਖੀ ਦੇ ਪ੍ਰਚਾਰਕਾਂ ਦਾ ਜੀਵਨ ਵੇਖਦਾ ਹੈ ਤਾਂ ਕੰਬ ਉਠਦਾ ਹੈ। ਇਹ ਲੋਕ ਤਾਂ ਤੱਤੀਆਂ ਲੋਹਾਂ ਤੇ ਬਹਿ ਕੇ ਵੀ ਪਰਚਾਰ ਕਰੀ ਜਾਦੇ ਨੇ। ਏਹੋ ਕਾਰਨ ਹੈ ਕਿ ਅਸੀ ਲਾਂਘੇ ਦਾ ਪ੍ਰਚਾਰ ਨੀਵੇ ਰਹਿ ਕੇ ਤੇ ਜਿਆਦਾ ਲਿਖਤੀ ਕਰਦੇ ਹਾਂ।ਇਹ ਲੋਕ ਤਾਂ ਬੰਦ ਬੰਦ ਕਟਵਾ ਕੇ ਵੀ ਤੇਰਾ ਭਾਣਾ ਮਿੱਠਾ ਕਹਿੰਦੇ ਨੇ, ਅਸੀ ਤਾਂ ਪਿਛੇ 7 ਘੰਟਿਆਂ ਦੀ ਭੁੱਖ ਹੜਤਾਲ ਵਿਚ ਹੀ ਬਸ ਹੋ ਗਏ ਸੀ। ਬਾਬਾ ਜੀ ਸਾਨੂੰ ਕਿਉਕਿ ਆਪਣੀ ਔਕਾਤ ਦਾ ਪਤਾ ਹੈ। ਇਹੋ ਕਾਰਨ ਹੈ ਕਦੀ ਦਮਗੱਜੇ ਨਹੀ ਮਾਰਦੇ। ਬਾਬਾ ਜੀ ਤੁਸੀ ਦਮਗੱਜੇ ਖੂਬ ਛੱਡਦੇ ਹੋ ਇਸ ਕਰਕੇ ਮੌਕਾ ਆਉਣ ਤੇ ਕੌਮ ਤੁਹਾਡੇ ਵਲ ਵੇਖਦੀ ਹੈ, ਤੁਹਾਡੇ ਕੋਲ ਉਮੀਦ ਲਾਉਦੀ ਹੈ ਕਿ ਸਾਡੀ ਬਾਂਹ ਫੜੇਗਾ। ਪਰ ਨਹੀ ਬਾਬਾ ਜੀ ਤੁਸੀ ਆਹ ਬਿਆਨ ਦੇ ਕੇ ਆਪਣੀ ਅੰਦਰ ਦੀ ਅਵਸਥਾ ਨੂੰ ਨੰਗਿਆਂ ਕਰ ਦਿਤਾ ਹੈ।
ਸਿੱਖੀ ਦਾ ਪ੍ਰਚਾਰਕ ਹੋਣਾਂ ਵਖਰਾ ਹੈ।ਪਰ ਦਿਲਚਸਪ ਗੱਲਾਂ ਕਰ ਕਰ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਨਾਂ ਵਖਰੀ ਗਲ ਹੈ।ਸਿੱਖ ਪ੍ਰਚਾਰਕ  ਸੰਗਤ ਨੂੰ ਗੁਰੂ ਨਾਲ ਜੋੜਦਾ ਹੈ ਪਰ ਮਨ-ਪ੍ਰਚਾਵਾ ਕਰਨ ਵਾਲਾ ਆਪਣੇ ਨਾਲ ਜੋੜਦਾ ਹੈ।ਸਿੱਖ ਪ੍ਰਚਾਰਕ  ਦੀਆਂ ਗੱਲਾਂ ਸੁਣ ਕੇ ਬੰਦਾ ਸਿੱਖੀ ਨਾਲ ਜੁੜਦਾ ਹੈ। ਉਹ ਪ੍ਰੇਰਿਆ ਜਾਂਦਾ ਹੈ ਕਿ ਅੰਮ੍ਰਿਤ ਛਕਾਂ। ਪ੍ਰਚਾਰ ਉਪਰੰਤ ਉਹ ਮੰਨ ਹੀ ਮੰਨ ਵਿਚ ਪ੍ਰਣ ਕਰਦਾ ਹੈ ਕਿ ਮੈਂ ਅੱਗੇ ਤੋਂ ਜਪੁਜੀ ਸਾਹਿਬ ਨਾਲ ਜੁੜਾਂਗਾ। ਰਹਿਰਾਸ ਨਹੀ ਖੁੰਝਣ ਦਿਆਂਗਾ। ਜੇ ਕੋਈ ਬੰਦਾ ਬਾਬਾ ਰਣਜੀਤ ਸਿੰਘ ਦੇ 10 ਲੈਕਚਰ ਸੁਣਨ ੳਪਰੰਤ ਵੀ ਗੁਰਬਾਣੀ ਨਾਲ ਨਹੀ ਜੁੜਿਆ ਤਾਂ ਸਮਝ ਲੈਣਾਂ ਕਿ ਮੈਂ ਜੋ ਬਾਬਾ ਜੀ ਦੀ ਨੁਕਤਾਚੀਨੀ ਕਰ ਰਿਹਾ ਹਾਂ ਸੱਚਾ ਹਾਂ ਨਹੀ ਤਾਂ ਘਟੀਆ ਕਿਸਮ ਦਾ  ਨਿੰਦਕ ਜਾਣ ਕੇ ਮਾਫ ਕਰ ਦੇਣਾ। 
ਬਾਬਾ ਜੀ, ਇਕ ਅੰਗਰੇਜ ਸਮਾਜਕ ਸਇੰਸਦਾਨ ਨੇ ਕਿਹਾ ਹੈ ਕਿ ਜਨਤਾ ਵਾਹੇ ਹੋਏ ਖੇਤ ਵਾਂਙੂ ਹੁੰਦੀ ਹੈ ਉਹਦੇ ਵਿਚ ਜਿਹੜਾ ਮਰਜੀ ਬੀਅ ਪਾ ਦਿਓ। ਪਰ ਤੁਸਾਂ ਤਾਂ ਪ੍ਰਚਾਰ ਦੇ ਮੁਢਲੇ ਸਿਧਾਂਤ ਨੂੰ ਹੀ ਵੰਗਾਰ ਦਿਤਾ। ਬਾਬਾ ਜੀ ਲੋਕੀ ਤਾਂ ਤੁਹਾਨੂੰ ਲੱਖਾਂ ਦੀ ਗਿਣਤੀ ਵਿਚ ਸੁਣਨ ਆ ਜਾਂਦੇ ਰਹੇ ਨੇ। ਸ਼ਾਇਦ ਤੁਸੀ ਮੰਨ ਰਹੇ ਹੋ ਕਿ ਤੁਹਾਡਾ ਪਰਚਾਰ ਅਸਰਦਾਰ ਨਹੀ ਹੈ।
ਜਦੋ ਢੱਡਰੀਆਂਵਾਲੇ ਤੇ ਹਮਲਾ ਹੋਇਆ ਸੀ, ਉਦੋਂ ਓਨਾਂ ਨਾਲ 5 ਗੱਡੀਆਂ ਤੇ ਸਿੰਘ ਸਨ। ਕੁਦਰਤੀ ਹੈ ਕਿ ਜਿਹੜੇ ਸਿੰਘ ਬਾਬਾ ਜੀ ਨਾਲ ਰਖਦੇ ਹਨ ਉਹ ਤਿਆਰ ਬਰ ਤਿਆਰ ਸਿੰਘ ਹੁੰਦੇ ਹਨ। ਕੀ ਵਜਾ ਹੋ ਗਈ ਕਿ ਇਨਾਂ ਦੇ ਸਿੰਘਾਂ ਵਿਚੋਂ ਇਕ ਵੀ ਭਿੜਨ ਲਈ ਤਿਆਰ ਨਾਂ ਹੋਇਆ? ਅੰਮ੍ਰਿਤਧਾਰੀ ਤਾਂ ਸਵਾ ਲੱਖ ਨਾਲ ਵੀ ਜੂਝ ਪੈਂਦਾ ਹੈਪ। ਜਰਾ ਸੋਚੋ ਕਿ ਇਨਾਂ ਦੇ ਛਕਾਏ ਅੰਮਿਤ ਵਿਚ ਕੁਝ ਫਰਕ ਤਾਂ ਨਹੀ?
ਦੂਸਰੇ ਪਾਸੇ ਜਿੰਨਾਂ ਇਨਾਂ ਤੇ ਹਮਲਾ ਕੀਤਾ ਉਹ ਸਾਰੇ ਅੰਮ੍ਰਿਤਧਾਰੀ ਮੋਟੀਵੇਟਿਡ ਸਿੰਘ ਸਨ ਸਿਵਾਏ ਇਕ ਦੋ ਦੇ। ਕੀ ਵਜ੍ਹਾ  ਹੋ ਗਈ ਕਿ ਇਕ ਅੰਮ੍ਰਿਤਧਾਰੀ ਘੁੱਗੀ ਬਣਿਆਂ ਗੱਡੀਆਂ ਦੀ ਸੀਟਾਂ ਥੱਕੇ ਵੜ੍ਹ ਗਿਆ ਤੇ ਦੂਸਰਾ ਓਨੂੰ ਲਭ ਰਿਹਾ ਸੀ। ਇਸ ਗਲ ਤੋਂ ਹੀ ਮੇਰੇ ਹਿਸਾਬ ਭਰਮ ਦੂਰ ਹੋ ਜਾਂਦਾ ਹੈ ਕਿ ਇਹ ਕਿਹੋ ਜਿਹੇ ਸਿੰਘ ਤਿਆਰ ਕਰ ਰਹੇ ਹਨ।

ਬਾਬਾ ਜੀ ਖਾਸੀ ਕਲਾਂ ਦੇ ਇਕੱਠ ਤੇ ਤੁਸਾਂ ਇਕ ਤਰਾਂ ਨਾਲ ਸਾਫ ਕਰ ਦਿਤਾ ਹੈ ਕਿ ਕੌਮ ਦੋ ਭਾਗਾਂ ਵਿਚ ਵੰਡੀ ਗਈ ਹੈ। ਤੁਸਾਂ ਓਨਾਂ ਲੋਕਾਂ ਨੂੰ ਵੀ ਸਤਿਕਾਰ ਦੇ ਗਏ ਜਿਹੜੇ ਹਰ ਰੋਜ ਸਿੱਖ ਦੇ ਨਿਤਨੇਮ ਤੇ ਖੰਡੇ ਬਾਟੇ ਦੇ ਸਿਧਾਂਤ ਨੂੰ ਝੁਠਲਾਉਦੇ ਰਹਿੰਦੇ ਨੇ। ਤੁਹਾਡੇ ਵਾਸਤੇ ਕੇਵਲ ਸਿੰਘ, ਧੂੰਧਾ, ਮਾਝੀ, ਢਪਾਲੀ ਸਤਿਕਾਰਤ ਹਨ।ਸਪੱਸ਼ਟ ਕਰ ਦਿਤਾ ਕਿ ਬਾਣੀ ਦਾ ਕਿੰਨਾ ਕੁ ਸਤਿਕਾਰ ਕਰਦੇ ਹੋ ਤੁਸੀ। ਬਾਬਾ ਜੀ ਅੱਗੇ ਤੋਂ ਮੈਂ ਤੁਹਾਨੂੰ ਆਪਣਾ ਪ੍ਰਚਾਰਕ ਨਹੀ ਮੰਨਾਂਗਾ। ਚਲੋ ਸਤਿਕਾਰ ਰਹੇਗਾ ਤੁਹਾਡੇ ਵਾਸਤੇ ਵੀ ਕਿਉਕਿ ਮੈਂ ਹੰਸ ਰਾਜ ਹੰਸ, ਗੁਰਦਾਸ ਮਾਨ, ਪੂਜਾ ਬੇਦੀ, ਹਰਭਜਨ ਮਾਨ ਆਦਿ ਲੋਕਾਂ ਦਾ ਵੀ ਕਰਦਾਂ ਹਾਂ। ਕਈ ਕਈ ਲੋਕ ਹੁੰਦੇ ਨੇ ਜਿੰਨਾਂ ਨੂੰ ਗਲ ਬੜੀ ਫੁਰਦੀ ਹੈ। ਤੁਹਾਡੇ ਤੇ ਵੀ ਰਬ ਦੀ ਕਿਰਪਾ ਹੈ ਕਿ ਸਟੇਜ ਤੇ ਤੁਹਾਨੂੰ ਗਲ ਬੜੀ ਫੁਰਦੀ ਹੈ। ਪਰ ਤੁਸੀ ਇਥੇ ਸਾਫ ਕਰ ਦਿਤਾ ਕਿ ਸਿੱਖੀ ਲਈ ਕੁਰਬਾਨੀ ਦੀ ਉਮੀਦ ਤੁਹਾਡੇ ਕੋਲੋ ਨਾਂ ਰੱਖੀ ਜਾਵੇ। ਤੁਹਾਨੂੰ ਤਾਂ ਐਸ਼ ਵਾਲਾ ਜੀਵਨ ਚਾਹੀਦੈ।
ਪ੍ਰਚਾਰਕ ਕੌਮ ਵਿਚ ਚੜ੍ਹਦੀ ਕਲ੍ਹਾ ਦੀ ਸਪ੍ਰਿਟ ਭਰਦਾ ਹੈ ਤੁਸੀ ਤਾਂ ਕਹਿ ਰਹੇ ਹੋ ਕੌਮ ਗਰਕ ਗਈ। ਸਿੱਖੀ ਵਿਚ ਢਹਿੰਦੀ ਕਲਾ ਨੂੰ ਥਾਂ ਨਹੀ। ਗੁਰੂ ਨਾਨਕ ਦਾ ਸਿੱਖ ਤਾਂ ਪ੍ਰਤੀਕ ਹੀ ਚੜ੍ਹਦੀ ਕਲਾ ਦਾ ਹੈ, "ਨਾਨਕ ਨਾਮੁ ਚੜ੍ਹਦੀ ਕਲਾ। ਤੇਰੇ ਭਾਣੇ ਸਰਬਤ ਦਾ ਭਲਾ॥
Have a look on this video also if you are member of facebook

https://www.facebook.com/100011582800013/videos/pcb.186771875052238/186771825052243/?type=3&theater



No comments:

Post a Comment